Begin typing your search above and press return to search.

ਟਰੰਪ ਨੂੰ ਤੀਜੀ ਵਾਰ ਰਾਸ਼ਟਰਪਤੀ ਬਣਾਉਣ ਲਈ ਬਿਲ ਪੇਸ਼

ਡੌਨਲਡ ਟਰੰਪ ਨੂੰ ਤੀਜੀ ਵਾਰ ਅਮਰੀਕਾ ਦਾ ਰਾਸ਼ਟਰਪਤੀ ਬਣਾਉਣ ਲਈ ਵੀਰਵਾਰ ਨੂੰ ਹਾਊਸ ਆਫ਼ ਰਿਪ੍ਰਜ਼ੈਂਟੇਟਿਵਜ਼ ਵਿਚ ਇਕ ਬਿਲ ਪੇਸ਼ ਕਰ ਦਿਤਾ ਗਿਆ।

ਟਰੰਪ ਨੂੰ ਤੀਜੀ ਵਾਰ ਰਾਸ਼ਟਰਪਤੀ ਬਣਾਉਣ ਲਈ ਬਿਲ ਪੇਸ਼
X

Upjit SinghBy : Upjit Singh

  |  24 Jan 2025 6:33 PM IST

  • whatsapp
  • Telegram

ਵਾਸ਼ਿੰਗਟਨ : ਡੌਨਲਡ ਟਰੰਪ ਨੂੰ ਤੀਜੀ ਵਾਰ ਅਮਰੀਕਾ ਦਾ ਰਾਸ਼ਟਰਪਤੀ ਬਣਾਉਣ ਲਈ ਵੀਰਵਾਰ ਨੂੰ ਹਾਊਸ ਆਫ਼ ਰਿਪ੍ਰਜ਼ੈਂਟੇਟਿਵਜ਼ ਵਿਚ ਇਕ ਬਿਲ ਪੇਸ਼ ਕਰ ਦਿਤਾ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਰਿਪਬਲਿਕਨ ਪਾਰਟੀ ਦੇ ਐਂਡੀ ਓਗਲਜ਼ ਨੇ ਬਿਲ ਪੇਸ਼ ਕੀਤਾ ਜਿਨ੍ਹਾਂ ਦਾ ਮੰਨਣਾ ਹੈ ਕਿ ਸਿਰਫ਼ ਟਰੰਪ ਹੀ ਅਮਰੀਕਾ ਨੂੰ ਮੁੜ ਮਹਾਨ ਬਣਾ ਸਕਦੇ ਹਨ। ਅਮਰੀਕਾ ਦੇ ਕਾਨੂੰਨ ਮੁਤਾਬਕ ਕੋਈ ਵੀ ਸਿਆਸਤਦਾਨ ਸਿਰਫ਼ ਦੋ ਵਾਰ ਮੁਲਕ ਦਾ ਰਾਸ਼ਟਰਪਤੀ ਬਣ ਸਕਦਾ ਹੈ ਪਰ ਓਗਲਜ਼ ਇਸ ਨਿਯਮ ਵਿਚ ਸੋਧ ਕਰਵਾਉਣਾ ਚਾਹੁੰਦੇ ਹਨ। ਰਾਸ਼ਟਰਪਤੀ ਅਹੁਦੇ ’ਤੇ ਦੋ ਕਾਰਜਕਾਲ ਵਾਲਾ ਨਿਯਮ 1951 ਵਿਚ 22ਵੀਂ ਸੰਵਿਧਾਨਕ ਸੋਧ ਰਾਹੀਂ ਲਾਗੂ ਕੀਤਾ ਗਿਆ। ਇਸ ਤੋਂ ਪਹਿਲਾਂ ਸਿਰਫ਼ ਫ਼ਰੈਂਕਲਿਨ ਰੂਜ਼ਵੈਲਟ ਚਾਰ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਣੇ। ਉਧਰ ਓਗਲਜ਼ ਨੇ ਕਿਹਾ ਕਿ ਅਮਰੀਕਾ ਨੂੰ ਮਹਾਨ ਬਣਾਉਣ ਵਾਸਤੇ ਟਰੰਪ ਨੂੰ ਵੱਧ ਸਮਾਂ ਚਾਹੀਦਾ ਹੈ।

ਅਮਰੀਕਾ ਦੇ ਕਾਨੂੰਨ ਮੁਤਾਬਕ ਸਿਰਫ਼ 2 ਵਾਰ ਰਾਸ਼ਟਰਪਤੀ ਬਣਨ ਦੀ ਇਜਾਜ਼ਤ

ਇਹ ਲਾਜ਼ਮੀ ਵੀ ਹੈ ਕਿਉਂਕਿ ਜੋਅ ਬਾਇਡਨ ਦੇ ਕਾਰਜਕਾਲ ਦੌਰਾਨ ਹੋਈਆਂ ਗਲਤੀਆਂ ਨੂੰ ਦਰੁਸਤ ਕਰਨ ਲਈ ਟਰੰਪ ਨੂੰ ਵਸੀਲਿਆਂ ਦੀ ਜ਼ਰੂਰਤ ਹੋਵੇਗੀ। ਦੱਸ ਦੇਈਏ ਕਿ ਅਮਰੀਕਾ ਦੀ ਸੈਨੇਟ ਅਤੇ ਹਾਊਸ ਆਫ਼ ਰਿਪ੍ਰਜ਼ੈਂਟੇਟਿਵਜ਼ ਵਿਚ ਰਿਪਬਲਿਕਨ ਪਾਰਟੀ ਨੂੰ ਬਹੁਮਤ ਹਾਸਲ ਹੈ ਪਰ ਫਿਰ ਵੀ ਬਿਲ ਪਾਸ ਹੋਣ ਆਸਾਰ ਘੱਟ ਨਜ਼ਰ ਆ ਰਹੇ ਹਨ। ਸੰਸਦ ਵਿਚ ਦੋ ਤਿਹਾਈ ਬਹੁਮਤ ਤੋਂ ਇਲਾਵਾ 50 ਵਿਚੋਂ 38 ਰਾਜਾਂ ਦੀ ਹਮਾਇਤ ਵੀ ਲੋੜੀਂਦੀ ਹੋਵੇਗੀ ਜਦਕਿ 22 ਰਾਜਾਂ ਵਿਚ ਡੈਮੋਕ੍ਰੈਟਿਕ ਪਾਰਟੀ ਸੱਤਾ ’ਤੇ ਕਾਬਜ਼ ਹੈ। ਦੂਜੇ ਪਾਸੇ ਟਰੰਪ ਖੁਦ ਕਈ ਵਾਰ ਆਖ ਚੁੱਕੇ ਹਨ ਕਿ ਉਹ ਦੋ ਕਾਰਜਕਾਲ ਮੁਕੰਮਲ ਹੋਣ ਤੋਂ ਬਾਅਦ ਵੀ ਸੱਤਾ ਵਿਚ ਕਾਇਮ ਰਹਿਣਾ ਚਾਹੁੰਦੇ ਹਨ।

ਰਿਪਬਲਿਕਨ ਪਾਰਟੀ ਦੇ ਐਂਡੀ ਓਗਲਜ਼ ਨੇ ਲਿਆਂਦਾ ਵਿਵਾਦਤ ਬਿਲ

ਅਮਰੀਕਾ ਦੀ ਸਿਆਸਤ ਨੂੰ ਨੇੜਿਉਂ ਦੇਖਣ ਵਾਲਿਆਂ ਦਾ ਕਹਿਣਾ ਹੈ ਕਿ ਟਰੰਪ ਤੀਜੀ ਵਾਰ ਚੋਣ ਲੜਨ ਦਾ ਯਤਨ ਜ਼ਰੂਰ ਕਰਨਗੇ ਅਤੇ ਜੇ ਸਫਲ ਨਹੀਂ ਹੁੰਦੇ ਤਾਂ ਪੁਤਿਨ ਵਰਗਾ ਤਰੀਕਾ ਅਖਤਿਆਰ ਕਰ ਸਕਦੇ ਹਨ। ਹੈਮਿਲਟਨ ਕਾਲਜ ਦੇ ਪ੍ਰੋਫੈਸਰ ਫਿਲਿਪ ਕÇਲੰਕਨਰ ਨੇ ਕਿਹਾ ਕਿ ਟਰੰਪ 2028 ਵਿਚ ਉਪ ਰਾਸ਼ਟਰਪਤੀ ਬਣ ਸਕਦੇ ਹਨ ਅਤੇ ਕਿਸੇ ਵਫਾਦਾਰ ਨੂੰ ਰਾਸ਼ਟਰਪਤੀ ਦਾ ਅਹੁਦਾ ਦਿਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਉਹ ਆਪਣੇ ਕਿਸੇ ਪਰਵਾਰਕ ਮੈਂਬਰ ਨੂੰ ਰਾਸ਼ਟਰਪਤੀ ਬਣਾ ਸਕਦੇ ਹਨ ਤਾਂਕਿ ਪਰਦੇ ਦੇ ਪਿੱਛੇ ਬੈਠ ਕੇ ਸਰਕਾਰ ’ਤੇ ਕੰਟਰੋਲ ਕਾਇਮ ਰੱਖ ਸਕਣ।

Next Story
ਤਾਜ਼ਾ ਖਬਰਾਂ
Share it