Begin typing your search above and press return to search.

ਸਰੀ ਕਨੇਡਾ ਵਿਖੇ ਮਹਾਨ ਵਿਦਵਾਨ ਕਥਾ ਵਾਚਕ ਭਾਈ ਪਿੰਦਰਪਾਲ ਸਿੰਘ ਜੀ ਦਾ ਸਨਮਾਨ ਕੀਤਾ

ਸਰੀ ਕਨੇਡਾ ਵਿਖੇ ਮਹਾਨ ਵਿਦਵਾਨ ਕਥਾ ਵਾਚਕ ਭਾਈ ਪਿੰਦਰਪਾਲ ਸਿੰਘ ਜੀ ਦਾ ਸਨਮਾਨ ਕੀਤਾ
X

Sandeep KaurBy : Sandeep Kaur

  |  27 Sept 2024 10:56 PM IST

  • whatsapp
  • Telegram

ਸਿੱਖ ਕੌਮ ਦੇ ਮਹਾਨ ਵਿਦਵਾਨ, ਕਥਾ ਵਾਚਕ ਭਾਈ ਪਿੰਦਰਪਾਲ ਸਿੰਘ ਜੋ ਕਿ ਦੇਸ਼ ਵਿਦੇਸ਼ਾਂ ਵਿੱਚ ਨਿਰੰਤਰ ਗੁਰ ਇਤਹਾਸ ਸਿੱਖ ਇਤਿਹਾਸ ਦੀ ਕਥਾ ਗੁਰਮਤਿ ਦੇ ਦਾਇਰੇ ਸਿੱਖ ਰਹਿਤ ਮਰਿਯਾਦਾ ਦੇ ਫਲਸਫੇ ਵਿੱਚ ਰਹਿੰਦਿਆਂ ਕਰਦੇ।

ਗੁਰਦੁਆਰਾ ਦੂਖ ਨਿਵਾਰਨ ਸਾਹਿਬ ਸਰੀ ਕਨੇਡਾ ਵਿਖੇ ਹਰ ਸਾਲ ਦੀ ਤਰ੍ਹਾਂ ਧੰਨ ਧੰਨ ਬਾਬਾ ਬੁੱਢਾ ਜੀ ਦੇ ਜੀਵਨ ਨੂੰ ਸਮਰਪਿਤ ਇਸ ਸਾਲ ਵੀ, 24/09/24 ਤੋਂ 25/09/24 ਤੱਕ ਕਥਾ ਕਰਕੇ ਸੰਗਤ ਨੂੰ ਗੁਰੂ ਲੜ ਲਗਾਉਣ ਦਾ ਸੁਹਿਰਦ ਯਤਨ ਕੀਤਾ।

ਅੱਜ ਅਖੀਰਲੇ ਦਿਨ ਗੁਰਦੁਆਰਾ ਸ਼ਹੀਦ ਗੰਜ ਬਾਬਾ ਬਚਿੱਤਰ ਸਿੰਘ ਜੀ ਮੈਮੋਰੀਅਲ ਟਰੱਸਟ ਕੋਟਲਾ ਨਿਹੰਗ ਖਾਂ ਰੋਪੜ ਵਲੋਂ ਭਾਈ ਪਿੰਦਰਪਾਲ ਸਿੰਘ ਜੀ ਦਾ ਹਰ ਸਾਲ ਦੀ ਤਰ੍ਹਾਂ ਸਨਮਾਨ ਟਰੱਸਟ ਦੇ ਪਰਬੰਧਕਾਂ ਸਰਦਾਰ ਗੁਰਮੇਲ ਸਿੰਘ ਪਰਧਾਨ, ਸਰਦਾਰ ਜੇ ਮਿਨਹਾਸ ਕਨੇਡਾ ਦੇ ਉਘੇ ਕਾਰੋਬਾਰੀ, ਡਾਇਰੈਕਟਰ ਅਤੇ ਚੇਅਰਮੈਨ ਸਰਦਾਰ ਰਣਜੀਤ ਸਿੰਘ ਖੰਨਾ, ਜੱਥੇਦਾਰ ਹਰਪਾਲ ਸਿੰਘ ਜੱਲਾ ਸਾਬਕਾ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਭਾਈ ਪਿੰਦਰਪਾਲ ਸਿੰਘ ਜੀ ਅਤੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਪਰਧਾਨ ਗਿਆਨੀ ਨਰਿੰਦਰ ਸਿੰਘ ਜੀ ਨੂੰ ਵਿਸ਼ੇਸ਼ ਸਨਮਾਨ ਕੀਤਾ ਗਿਆ।

Next Story
ਤਾਜ਼ਾ ਖਬਰਾਂ
Share it