Begin typing your search above and press return to search.

Canada ਦੇ Highway 'ਤੇ ਨਿਕਲੀ ਇਕ ਹੋਰ Punjabi ਦੀ ਜਾਨ

ਚੰਗੇ ਭਵਿੱਖ ਦੇ ਸੁਪਨੇ ਦੇ ਨਾਲ ਪੰਜਾਬ 'ਚੋ ਵੱਡੇ ਪੱਧਰ 'ਤੇ ਨੌਜਵਾਨ ਵਿਦੇਸ਼ਾਂ ਦਾ ਰੁੱਖ ਕਰ ਰਹੇ ਨੇ। ਪਰ ਕਈ ਵਾਰ ਵਿਦੇਸ਼ੀ ਜਮੀਨ 'ਤੇ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਕਿ ਚੰਗੇ ਭਵਿੱਖ ਦਾ ਸੁਪਨਾ ਸਿਰਫ ਸੁਪਨਾ ਹੀ ਰਹਿ ਜਾਂਦਾ ਹੈ ਅਤੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਹੈ। ਅਜਿਹਾ ਹੀ ਇਕ ਮਾਮਲਾ ਹੁਣ ਕੈਨੇਡਾ ਤੋਂ ਸ੍ਹਾਮਣੇ ਆਇਆ ਹੈ ਜਿਥੇ ਕੈਨਡਾ 'ਚ ਸ੍ਰੀ ਫਤਹਿਗੜ੍ਹ ਸਾਹਿਬ ਦੇ ਵਕੀਲ ਹਰਸ਼ਵਿੰਦਰ ਸਿੰਘ ਚੀਮਾ ਦੀ ਕੈਨੇਡਾ ’ਚ ਡਰਾਈਵਿੰਗ ਕਰਦਿਆਂ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ।

Canada ਦੇ Highway ਤੇ ਨਿਕਲੀ ਇਕ ਹੋਰ Punjabi ਦੀ ਜਾਨ
X

VivekBy : Vivek

  |  25 March 2026 3:40 PM IST

  • whatsapp
  • Telegram

ਸ੍ਰੀ ਫਤਹਿਗੜ੍ਹ ਸਾਹਿਬ (ਵਿਵੇਕ ਕੁਮਾਰ): ਚੰਗੇ ਭਵਿੱਖ ਦੇ ਸੁਪਨੇ ਦੇ ਨਾਲ ਪੰਜਾਬ 'ਚੋ ਵੱਡੇ ਪੱਧਰ 'ਤੇ ਨੌਜਵਾਨ ਵਿਦੇਸ਼ਾਂ ਦਾ ਰੁੱਖ ਕਰ ਰਹੇ ਨੇ। ਪਰ ਕਈ ਵਾਰ ਵਿਦੇਸ਼ੀ ਜਮੀਨ 'ਤੇ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਕਿ ਚੰਗੇ ਭਵਿੱਖ ਦਾ ਸੁਪਨਾ ਸਿਰਫ ਸੁਪਨਾ ਹੀ ਰਹਿ ਜਾਂਦਾ ਹੈ ਅਤੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਹੈ। ਅਜਿਹਾ ਹੀ ਇਕ ਮਾਮਲਾ ਹੁਣ ਕੈਨੇਡਾ ਤੋਂ ਸ੍ਹਾਮਣੇ ਆਇਆ ਹੈ ਜਿਥੇ ਕੈਨਡਾ 'ਚ ਸ੍ਰੀ ਫਤਹਿਗੜ੍ਹ ਸਾਹਿਬ ਦੇ ਵਕੀਲ ਹਰਸ਼ਵਿੰਦਰ ਸਿੰਘ ਚੀਮਾ ਦੀ ਕੈਨੇਡਾ ’ਚ ਡਰਾਈਵਿੰਗ ਕਰਦਿਆਂ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ।


ਮਿਲੀ ਜਾਣਕਾਰੀ ਅਨੁਸਾਰ ਹਰਸ਼ਵਿੰਦਰ ਸਿੰਘ ਚੀਮਾ ਆਪਣੀ ਪਤਨੀ ਤੇ ਬੱਚਿਆਂ ਦੇ ਨਾਲ ਲਗਭਗ ਤਿੰਨ ਸਾਲ ਪਹਿਲਾਂ ਕੈਨੇਡਾ ਗਿਆ ਸੀ।ਜਦੋ ਬੀਤੇ ਦਿਨ ਉਹ ਆਪਣੀ ਕਾਰ ’ਚ ਕਿਤੇ ਜਾ ਰਿਹਾ ਸੀ ਕਿ ਅਚਾਨਕ ਹਾਰਟ ਅਟੈਕ ਆਉਣ ਕਾਰਨ ਉਸ ਦੀ ਮੌਤ ਹੋ ਗਈ।

ਇਸ ਸੰਬੰਧੀ ਜਾਣਕਾਰੀ ਦਿੰਦੇ ਹਰਸ਼ਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦਸਿਆ ਕਿ ਹਰਸ਼ਵਿੰਦਰ ਦਾ ਅੰਤਿਮ ਸੰਸਕਾਰ ਕੈਨੇਡਾ ’ਚ ਹੀ ਕੀਤਾ ਜਾਵੇਗਾ ਕਿਉਂਕਿ ਉਨ੍ਹਾਂ ਦਾ ਪੂਰਾ ਪਰਿਵਾਰ ਕੈਨੇਡਾ ’ਚ ਹੀ ਮੌਜੂਦ ਹੈ। ਏਧਰ ਫਤਹਿਗੜ੍ਹ ਸਾਹਿਬ ਅਦਾਲਤੀ ਕੰਪਲੈਕਸ ’ਚ ਬਾਰ ਐਸੋਸੀਏਸ਼ਨ ਨੇ ਸੋਗ ਮਤਾ ਪਾਸ ਕਰ ਕੇ ਅਦਾਲਤ ’ਚ ‘ਨੋ ਵਰਕ’ ਰੱਖਿਆ ਗਿਆ ਤੇ ਅੱਜ ਦਾ ਕੰਮਕਾਜ ਮੁਲਤਵੀ ਕੀਤਾ ਗਿਆ।ਦੱਸ ਦਈਏ ਕਿ ਐਡਵੋਕੇਟ ਚੀਮਾ ਆਪਣੇ ਪਿੱਛੇ ਪਤਨੀ ਸਮੇਤ 12 ਅਤੇ 8 ਸਾਲਾਂ ਦੀਆਂ ਦੋ ਧੀਆਂ ਨੂੰ ਕਲੀਆਂ ਛੱਡ ਗਏ ਨੇ।

Next Story
ਤਾਜ਼ਾ ਖਬਰਾਂ
Share it