Begin typing your search above and press return to search.

131 ਮੌਤਾਂ ਦੇ ਕਥਿਤ ਜ਼ਿੰਮੇਵਾਰ ਕੈਨੇਡੀਅਨ ਵਿਰੁੱਧ ਇਕ ਹੋਰ ਮੁਕੱਦਮਾ

ਕੈਨੇਡਾ ਸਣੇ ਦੁਨੀਆਂ ਦੇ 60 ਤੋਂ ਵੱਧ ਮੁਲਕਾਂ ਵਿਚ ਜ਼ਹਿਰ ਸਪਲਾਈ ਕਰਨ ਅਤੇ 131 ਮੌਤਾਂ ਦਾ ਜ਼ਿੰਮੇਵਾਰ ਹੋਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਕੈਨਥ ਲਾਅ ਵਿਰੁੱਧ 18 ਸਾਲਾ ਕੁੜੀ ਦੇ ਮਾਪਿਆਂ ਵੱਲੋਂ ਮੁਕੱਦਮਾ ਦਾਇਰ ਕਰਦਿਆਂ ਇਨਸਾਫ਼ ਦੀ ਮੰਗ ਕੀਤੀ ਗਈ ਹੈ।

131 ਮੌਤਾਂ ਦੇ ਕਥਿਤ ਜ਼ਿੰਮੇਵਾਰ ਕੈਨੇਡੀਅਨ ਵਿਰੁੱਧ ਇਕ ਹੋਰ ਮੁਕੱਦਮਾ
X

Upjit SinghBy : Upjit Singh

  |  21 Sept 2024 11:12 AM GMT

  • whatsapp
  • Telegram

ਟੋਰਾਂਟੋ : ਕੈਨੇਡਾ ਸਣੇ ਦੁਨੀਆਂ ਦੇ 60 ਤੋਂ ਵੱਧ ਮੁਲਕਾਂ ਵਿਚ ਜ਼ਹਿਰ ਸਪਲਾਈ ਕਰਨ ਅਤੇ 131 ਮੌਤਾਂ ਦਾ ਜ਼ਿੰਮੇਵਾਰ ਹੋਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਕੈਨਥ ਲਾਅ ਵਿਰੁੱਧ 18 ਸਾਲਾ ਕੁੜੀ ਦੇ ਮਾਪਿਆਂ ਵੱਲੋਂ ਮੁਕੱਦਮਾ ਦਾਇਰ ਕਰਦਿਆਂ ਇਨਸਾਫ਼ ਦੀ ਮੰਗ ਕੀਤੀ ਗਈ ਹੈ। ਆਪਣੀ ਇਕਲੌਤੀ ਔਲਾਦ ਨੂੰ ਗਵਾਉਣ ਵਾਲੀ ਮਾਰੀਆ ਲੋਪੇਜ਼ ਨੇ ਦੋਸ਼ ਲਾਇਆ ਹੈ ਕਿ ਕੈਨਥ ਲਾਅ ਨੇ ਹੀ ਜੇਸ਼ਨੀਆ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕੀਤਾ। ਨਿਊ ਮਾਰਕਿਟ ਦੀ ਅਦਾਲਤ ਵਿਚ ਦਾਇਰ ਮੁਕੱਦਮੇ ਮੁਤਾਬਕ ਜੇਸ਼ਨੀਆ ਇਕ ਹਸਮੁਖ ਕੁੜੀ ਸੀ ਅਤੇ ਖੁਦਕੁਸ਼ੀ ਵਰਗੇ ਕਦਮ ਬਾਰੇ ਕਦੇ ਸੋਚ ਵੀ ਨਹੀਂ ਸੀ ਸਕਦੀ।

18 ਸਾਲ ਦੀ ਜੇਸ਼ਨੀਆ ਦੇ ਮਾਪਿਆਂ ਨੇ ਮੰਗਿਆ ਇਨਸਾਫ਼

ਜੇਸ਼ਨੀਆ ਦੇ ਪਿਤਾ ਲਿਓਨਾਰਡੋ ਦਾ ਕਹਿਣਾ ਸੀ ਕਿ ਬੱਚੀ ਦੇ ਜਾਣ ਨਾਲ ਉਨ੍ਹਾਂ ਦੀ ਜ਼ਿੰਦਗੀ ਬਿਲਕੁਲ ਸੁੰਨੀ ਹੋ ਗਈ। ਇਥੇ ਦਸਣਾ ਬਣਦਾ ਹੈ ਕਿ ਜੇਸ਼ਨੀਆ ਦੇ ਮਾਪਿਆਂ ਵੱਲੋਂ 20 ਲੱਖ ਡਾਲਰ ਦੇ ਹਰਜਾਨੇ ਦੀ ਮੰਗ ਕੀਤੀ ਗਈ ਹੈ। ਉਨਟਾਰੀਓ ਵਿਚ ਘੱਟੋ ਘੱਟ 14 ਮੌਤਾਂ ਲਈ ਕੈਨਥ ਲਾਅ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਫਿਲਹਾਲ ਕੈਨਥ ਲਾਅ ਦੇ ਵਕੀਲਾਂ ਵੱਲੋਂ ਅਦਾਲਤ ਵਿਚ ਕੋਈ ਬਿਆਨ ਦਾਇਰ ਨਹੀਂ ਕੀਤਾ ਗਿਆ। ਕ੍ਰਿਮੀਨਲ ਡਿਫੈਂਸ ਲਾਅਇਰ ਮੈਥਿਊ ਗੌਰਲੇ ਨੇ ਸਿਵਲ ਮੁਕੱਦਮੇ ਬਾਰੇ ਕੋਈ ਵੀ ਟਿੱਪਣੀ ਕਰਨ ਤੋਂ ਨਾਂਹ ਕਰ ਦਿਤੀ। ਇਸ ਤੋਂ ਪਹਿਲਾਂ ਪਹਿਲੇ ਦਰਜੇ ਦੀ ਹੱਤਿਆ ਦੇ ਸਾਰੇ ਦੋਸ਼ਾਂ ਤੋਂ ਕੈਨਥ ਲਾਅ ਇਨਕਾਰ ਕਰ ਚੁੱਕਾ ਹੈ ਜਦਕਿ ਯੂ.ਕੇ. ਅਤੇ ਨਿਊਜ਼ੀਲੈਂਡ ਵਿਚ ਵੀ ਉਸ ਵਿਰੁੱਧ ਮੁਕੱਦਮੇ ਸ਼ੁਰੂ ਹੋ ਚੁੱਕੇ ਹਨ।

Next Story
ਤਾਜ਼ਾ ਖਬਰਾਂ
Share it