Begin typing your search above and press return to search.

ਕੈਲੀਫੋਰਨੀਆ : ਮਾਪਿਆਂ ਸਾਹਮਣੇ 4 ਸਾਲਾ ਬੱਚੇ ਨੂੰ ਮਾਰੀ ਗੋਲੀ

ਕੈਲੀਫੋਰਨੀਆ,  18 ਦਸੰਬਰ, ਨਿਰਮਲ : ਕੈਲੀਫੋਰਨੀਆ ਵਿਚ 4 ਸਾਲਾ ਬੱਚੇ ਨੂੰ ਮਾਪਿਆਂ ਸਾਹਮਣੇ ਗੋਲੀਆਂ ਮਾਰੀਆਂ ਗਈਆਂ। ਅਮਰੀਕਾ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ ਸੜਕ ’ਤੇ ਗਲਤ ਤਰੀਕੇ ਨਾਲ ਗੱਡੀ ਚਲਾਉਣ ਨੂੰ ਲੈ ਕੇ ਹੋਏ ਝਗੜੇ ਨੂੰ ਲੈ ਕੇ ਇਕ ਵਿਅਕਤੀ ਨੇ ਚਾਰ ਸਾਲ ਦੇ ਬੱਚੇ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਦੱਸ […]

ਕੈਲੀਫੋਰਨੀਆ : ਮਾਪਿਆਂ ਸਾਹਮਣੇ 4 ਸਾਲਾ ਬੱਚੇ ਨੂੰ ਮਾਰੀ ਗੋਲੀ
X

Editor EditorBy : Editor Editor

  |  18 Dec 2023 4:26 AM IST

  • whatsapp
  • Telegram


ਕੈਲੀਫੋਰਨੀਆ, 18 ਦਸੰਬਰ, ਨਿਰਮਲ : ਕੈਲੀਫੋਰਨੀਆ ਵਿਚ 4 ਸਾਲਾ ਬੱਚੇ ਨੂੰ ਮਾਪਿਆਂ ਸਾਹਮਣੇ ਗੋਲੀਆਂ ਮਾਰੀਆਂ ਗਈਆਂ। ਅਮਰੀਕਾ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ ਸੜਕ ’ਤੇ ਗਲਤ ਤਰੀਕੇ ਨਾਲ ਗੱਡੀ ਚਲਾਉਣ ਨੂੰ ਲੈ ਕੇ ਹੋਏ ਝਗੜੇ ਨੂੰ ਲੈ ਕੇ ਇਕ ਵਿਅਕਤੀ ਨੇ ਚਾਰ ਸਾਲ ਦੇ ਬੱਚੇ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਦੱਸ ਦੇਈਏ ਕਿ ਦੋਸ਼ੀ ਨੇ ਆਪਣੀ ਕਾਰ ਤੋਂ ਇਕ ਹੋਰ ਕਾਰ ’ਤੇ ਗੋਲੀ ਚਲਾਈ ਸੀ, ਜੋ ਕਾਰ ਦੀ ਪਿਛਲੀ ਸੀਟ ’ਤੇ ਬੈਠੇ ਬੱਚੇ ਨੂੰ ਲੱਗ ਗਈ ਅਤੇ ਉਸ ਦੀ ਮੌਤ ਹੋ ਗਈ। ਪੁਲਸ ਨੇ ਨੌਜਵਾਨ ਅਤੇ ਲੜਕੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਘਟਨਾ ਕੈਲੀਫੋਰਨੀਆ ਦੇ ਲੈਂਕੈਸਟਰ ਇਲਾਕੇ ਦੀ ਹੈ। ਪੁਲਸ ਨੇ ਦੱਸਿਆ ਕਿ ਦੋਸ਼ੀ ਗਲਤ ਤਰੀਕੇ ਨਾਲ ਗੱਡੀ ਚਲਾ ਰਿਹਾ ਸੀ। ਜਦੋਂ ਪੀੜਤ ਪਰਿਵਾਰ ਨੇ ਉਸ ਨੂੰ ਰੋਕਿਆ ਤਾਂ ਉਨ੍ਹਾਂ ਵਿਚ ਤਕਰਾਰ ਹੋ ਗਈ। ਇਸੇ ਤਕਰਾਰ ਦੌਰਾਨ ਮੁਲਜ਼ਮਾਂ ਨੇ ਗੋਲੀਆਂ ਚਲਾ ਦਿੱਤੀਆਂ। ਗੋਲੀ ਬੱਚੇ ਦੇ ਸਰੀਰ ਦੇ ਉਪਰਲੇ ਹਿੱਸੇ ਵਿੱਚ ਲੱਗੀ। ਮਾਪੇ ਬੱਚੇ ਨੂੰ ਤੁਰੰਤ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਕੈਲੀਫੋਰਨੀਆ ਦੇ ਮੇਅਰ ਰੇਕਸ ਪੈਰਿਸ ਨੇ ਇਸ ਘਟਨਾ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ, ਇਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਹ ਸਾਡੇ ਪਰਿਵਾਰ ਵਿੱਚੋਂ ਕੋਈ ਵੀ ਹੋ ਸਕਦਾ ਸੀ, ਕਿਸੇ ਨਾਲ ਵੀ ਹੋ ਸਕਦਾ ਸੀ।

ਪੁਲਸ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਸ਼ਾਮ 7.30 ਵਜੇ ਦੀ ਹੈ। ਪੀੜਤ ਪਰਿਵਾਰ ਲੈਂਕੈਸਟਰ ਵਿੱਚ ਸੀਏਰਾ ਹਾਈਵੇਅ ਤੋਂ ਲੰਘ ਰਿਹਾ ਸੀ। ਇਸ ਦੌਰਾਨ ਮੁਲਜ਼ਮ ਦੀ ਕਾਰ ਉਨ੍ਹਾਂ ਦੇ ਸਾਹਮਣੇ ਤੋਂ ਗਲਤ ਤਰੀਕੇ ਨਾਲ ਸੜਕ ਪਾਰ ਕਰ ਗਈ, ਜਿਸ ਕਾਰਨ ਦੋਵਾਂ ਵਿਚਾਲੇ ਝਗੜਾ ਹੋ ਗਿਆ। ਇਸ ਤੋਂ ਬਾਅਦ ਮੁਲਜ਼ਮਾਂ ਨੇ ਪੀੜਤ ਪਰਿਵਾਰ ਦੀ ਕਾਰ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਕਾਰ ਦਾ ਪਿੱਛਾ ਹੁੰਦਾ ਦੇਖ ਕੇ ਜਿਵੇਂ ਹੀ ਪੀੜਤ ਪਰਿਵਾਰ ਨੇ ਆਪਣੀ ਕਾਰ ਹੌਲੀ ਕੀਤੀ ਤਾਂ ਮੁਲਜ਼ਮ ਨੇ ਕਾਰ ’ਤੇ ਗੋਲੀਆਂ ਚਲਾ ਦਿੱਤੀਆਂ। ਗੋਲੀ ਕਾਰ ਦੀ ਪਿਛਲੀ ਸੀਟ ’ਤੇ ਬੈਠੇ ਚਾਰ ਸਾਲ ਦੇ ਬੱਚੇ ਨੂੰ ਲੱਗੀ। ਇਸ ’ਤੇ ਮਾਪੇ ਤੁਰੰਤ ਬੱਚੇ ਨੂੰ ਹਸਪਤਾਲ ਲੈ ਗਏ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ’ਚ ਮਾਤਾ-ਪਿਤਾ ਸੁਰੱਖਿਅਤ ਹਨ। ਪੁਲਿਸ ਨੇ ਘਟਨਾ ਲਈ ਜ਼ਿੰਮੇਵਾਰ ਇੱਕ ਨੌਜਵਾਨ ਅਤੇ ਇੱਕ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Next Story
ਤਾਜ਼ਾ ਖਬਰਾਂ
Share it