ਸ਼ਨਿੱਚਰਵਾਰ ਨੂੰ ਹੋਵੇਗੀ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ
ਚੰਡੀਗੜ੍ਹ, 8 ਮਾਰਚ, ਨਿਰਮਲ : ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਸ਼ਨਿੱਚਰਵਾਰ ਨੂੰ ਹੋਵੇਗੀ। ਸਰਕਾਰ ਨੇ ਬਜਟ ਸੈਸ਼ਨ ਦੇ ਵਿਚ ਮੀਟਿੰਗ ਬੁਲਾਈ ਹੈ। ਇਸ ਮੀਟਿੰਗ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਸੂਤਰਾਂ ਦੀ ਮੰਨੀਏ ਤਾਂ ਸਰਕਾਰ ਮੁਲਾਜ਼ਮਾਂ ਤੋਂ ਲੈ ਕੇ ਆਮ ਲੋਕਾਂ ਨੂੰ ਲੈ ਕੇ ਵੱਡੇ ਫੈਸਲੇ ਲੈ ਸਕਦੀ ਹੈ। ਇਸ ਦੌਰਾਨ ਮੁਲਾਜ਼ਮਾਂ ਦੇ ਡੀਏ […]
By : Editor Editor
ਚੰਡੀਗੜ੍ਹ, 8 ਮਾਰਚ, ਨਿਰਮਲ : ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਸ਼ਨਿੱਚਰਵਾਰ ਨੂੰ ਹੋਵੇਗੀ। ਸਰਕਾਰ ਨੇ ਬਜਟ ਸੈਸ਼ਨ ਦੇ ਵਿਚ ਮੀਟਿੰਗ ਬੁਲਾਈ ਹੈ। ਇਸ ਮੀਟਿੰਗ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਸੂਤਰਾਂ ਦੀ ਮੰਨੀਏ ਤਾਂ ਸਰਕਾਰ ਮੁਲਾਜ਼ਮਾਂ ਤੋਂ ਲੈ ਕੇ ਆਮ ਲੋਕਾਂ ਨੂੰ ਲੈ ਕੇ ਵੱਡੇ ਫੈਸਲੇ ਲੈ ਸਕਦੀ ਹੈ। ਇਸ ਦੌਰਾਨ ਮੁਲਾਜ਼ਮਾਂ ਦੇ ਡੀਏ ਵਿਚ ਵਾਧੇ ਸਬੰਧੀ ਫੈਸਲਾ ਵੀ ਲਿਆ ਜਾ ਸਕਦਾ ਹੈ। ਔਰਤਾਂ ਨੂੰ ਹਜ਼ਾਰ ਦੇਣ ਸਬੰਧੀ ਵੀ ਮੁੱਦਾ ਵਿਚਾਰਿਆ ਜਾ ਸਕਦਾ ਹੈ। ਕਿਉਂਕਿ ਵਿੱਤ ਮੰਤਰੀ ਹਰਪਾਲ ਚੀਮਾ ਬਜਟ ਸੈਸ਼ਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਵਿਚ ਇਸ ਗੱਲ ਦਾ ਸੰਕੇਤ ਦੇ ਚੁੱਕੇ ਹਨ ਕਿ ਇੱਕ ਚੋਣ ਗਾਰੰਟੀ ਅਸੀਂ ਛੇਤੀ ਹੀ ਪੂਰੀ ਕਰਨ ਵਾਲੇ ਹਨ।
ਦੂਜੇ ਪਾਸੇ ਵਿਰੋਧੀ ਦਲ ਵੀ ਇਸ ਮੁੱਦੇ ’ਤੇ ਸਰਕਾਰ ਨੂੰ ਘੇਰ ਰਿਹਾ ਹੈ। ਹੁਣ ਲੋਕ ਸਭਾ ਚੋਣਾਂ ਦਾ ਵੀ ਕਿਸੇ ਸਮੇਂ ਐਲਾਨ ਹੋ ਸਕਦਾ ਹੈ। ਅਜਿਹੇ ਵਿਚ ਕਈ ਨਵੀਂ ਭਰਤੀ ਦਾ ਵੀ ਪ੍ਰਸਤਾਵ ਕਰਕੇ ਨੌਜਵਾਨਾਂ ਨੂੰ ਸਾਧਣ ਦੀ ਕੋਸਿਸ਼ ਵੀ ਕੀਤੀ ਜਾਵੇਗੀ। ਹਾਲਾਂਕਿ ਮੀਟਿੰਗ ਦਾ ਏਜੰਡਾ ਜਾਰੀ ਨਹੀਂ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ
ਲੋਕ ਸਭਾ ਚੋਣਾਂ ਵਿਚ ਕੁੱਝ ਹੀ ਸਮਾਂ ਬਾਕੀ ਹੈ। ਉਮੀਦਵਾਰਾਂ ਨੇ ਅਪਣੇ ਅਪਣੇ ਪੱਧਰ ’ਤੇ ਟਿਕਟ ਲੈਣ ਲਈ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਦਿੱਗਜ ਉਮੀਦਵਾਰਾਂ ਨੂੰ ਮਹਿਲਾ ਉਮੀਦਵਾਰਾਂ ਕੋਲੋਂ ਤਕੜੀ ਟੱਕਰ ਮਿਲ ਰਹੀ ਹੈ।
ਜੀ ਹਾਂ, ਦੱਸਦੇ ਚਲੀਏ ਕਿ ਹਰਿਆਣਾ ਦੀਆਂ ਮਹਿਲਾ ਨੇਤਾਵਾਂ ਵੀ ਕਿਸੇ ਤੋਂ ਪਿੱਛੇ ਨਹੀਂ ਹਨ। ਲੋਕ ਸਭਾ ਟਿਕਟ ਦੀ ਦੌੜ ਵਿੱਚ ਕਈ ਦਿੱਗਜ ਆਗੂਆਂ ਨੂੰ ਉਹ ਚੁਣੌਤੀ ਦੇ ਰਹੀਆਂ ਹਨ। ਹਰਿਆਣਾ ਦੀਆਂ ਸਾਰੀਆਂ 10 ਲੋਕ ਸਭਾ ਸੀਟਾਂ ’ਤੇ ਸਿਰਫ਼ ਮਰਦ ਹੀ ਨਹੀਂ ਸਗੋਂ ਔਰਤਾਂ ਵੀ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀਆਂ ਹਨ। ਦਰਜਨ ਤੋਂ ਵੱਧ ਮਹਿਲਾ ਆਗੂ ਟਿਕਟ ਦੀ ਦੌੜ ਵਿੱਚ ਹਨ ਅਤੇ ਆਪਣੇ ਸੰਸਦੀ ਹਲਕਿਆਂ ਵਿੱਚ ਮਜ਼ਬੂਤ ਦਾਅਵੇਦਾਰ ਹਨ।
ਲੋਕ ਸਭਾ ਚੋਣਾਂ ਵਿਚ ਕਿਸਮਤ ਅਜ਼ਮਾਉਣ ਲਈ ਭਾਜਪਾ-ਕਾਂਗਰਸ ਸਮੇਤ ਵੱਖ-ਵੱਖ ਸਿਆਸੀ ਪਾਰਟੀਆਂ ਦੇ ਦਾਅਵੇਦਾਰਾਂ ਵਿਚ ਮੁਕਾਬਲਾ ਹੈ। ਹਰਿਆਣਾ ਦੀਆਂ ਸਾਰੀਆਂ 10 ਲੋਕ ਸਭਾ ਸੀਟਾਂ ’ਤੇ ਜਿੱਥੇ ਪੁਰਸ਼ ਉਮੀਦਵਾਰਾਂ ਦੀ ਲੰਮੀ ਸੂਚੀ ਹੈ, ਉਥੇ ਉਨ੍ਹਾਂ ਨੂੰ ਔਰਤਾਂ ਵੱਲੋਂ ਵੀ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਕ ਦਰਜਨ ਤੋਂ ਵੱਧ ਮਹਿਲਾ ਆਗੂ ਟਿਕਟ ਦੀ ਦੌੜ ਵਿੱਚ ਹਨ, ਜੋ ਆਪਣੇ ਸੰਸਦੀ ਹਲਕਿਆਂ ਵਿੱਚ ਮਜ਼ਬੂਤ ਦਾਅਵੇਦਾਰ ਹਨ।
ਭਾਜਪਾ ਦੇ ਕੇਂਦਰੀ ਸੰਸਦੀ ਬੋਰਡ ਅਤੇ ਕੇਂਦਰੀ ਚੋਣ ਕਮੇਟੀ ਦੀ ਮੈਂਬਰ ਡਾ. ਸੁਧਾ ਯਾਦਵ ਗੁਰੂਗ੍ਰਾਮ ਅਤੇ ਭਿਵਾਨੀ-ਮਹੇਂਦਰਗੜ੍ਹ ਸੀਟਾਂ ਤੋਂ ਭਾਜਪਾ ਦੀ ਟਿਕਟ ਲਈ ਮਜ਼ਬੂਤ ਦਾਅਵੇਦਾਰ ਹਨ। ਸੁਧਾ ਯਾਦਵ, ਜਿਸ ਨੇ 1999 ਵਿੱਚ ਮਹਿੰਦਰਗੜ੍ਹ ਤੋਂ ਅਨੁਭਵੀ ਅਹੀਰਵਾਲ ਆਗੂ ਅਤੇ ਕਾਂਗਰਸੀ ਉਮੀਦਵਾਰ ਰਾਓ ਇੰਦਰਜੀਤ ਸਿੰਘ (ਮੌਜੂਦਾ ਸਮੇਂ ਵਿੱਚ ਮੋਦੀ ਸਰਕਾਰ ਵਿੱਚ ਰਾਜ ਮੰਤਰੀ) ਨੂੰ ਹਰਾਇਆ ਸੀ, ਨੂੰ ਦੋਵਾਂ ਵਿੱਚੋਂ ਕਿਸੇ ਇੱਕ ਸੀਟ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਜਾ ਸਕਦਾ ਹੈ।
ਪਿਛਲੀਆਂ ਚੋਣਾਂ ਵਿਚ ਚੌਧਰੀ ਧਰਮਬੀਰ ਸਿੰਘ ਤੋਂ ਹਾਰ ਦਾ ਸਾਹਮਣਾ ਕਰ ਚੁੱਕੀ ਕਾਂਗਰਸ ਦੀ ਸ਼ਰੂਤੀ ਚੌਧਰੀ ਭਿਵਾਨੀ-ਮਹਿੰਦਰਗੜ੍ਹ ਸੀਟ ’ਤੇ ਫਿਰ ਤੋਂ ਕਾਂਗਰਸ ਦੀ ਟਿਕਟ ਦੀ ਮਜ਼ਬੂਤ ਦਾਅਵੇਦਾਰ ਹੈ। ਮਰਹੂਮ ਸਾਬਕਾ ਮੁੱਖ ਮੰਤਰੀ ਚੌਧਰੀ ਬੰਸੀ ਲਾਲ ਦੀ ਪੋਤੀ ਅਤੇ ਸਾਬਕਾ ਮੰਤਰੀ ਅਤੇ ਵਿਧਾਇਕ ਕਿਰਨ ਚੌਧਰੀ ਦੀ ਧੀ ਸ਼ਰੂਤੀ ਚੌਧਰੀ 2009 ਵਿੱਚ ਇਨੈਲੋ ਦੇ ਡਾ: ਅਜੈ ਸਿੰਘ ਚੌਟਾਲਾ (ਹੁਣ ਜੇਜੇਪੀ ਸਰਪ੍ਰਸਤ) ਨੂੰ ਹਰਾ ਕੇ ਸੰਸਦ ਵਿੱਚ ਪਹੁੰਚੀ ਸੀ।
ਸਾਬਕਾ ਕੇਂਦਰੀ ਮੰਤਰੀ ਮਰਹੂਮ ਰਤਨ ਲਾਲ ਕਟਾਰੀਆ ਦੀ ਪਤਨੀ ਬੰਤੋ ਦੇਵੀ ਕਟਾਰੀਆ ਅੰਬਾਲਾ (ਰਿਜ਼ਰਵ) ਤੋਂ ਭਾਜਪਾ ਦੀ ਟਿਕਟ ਦੀ ਦੌੜ ਵਿੱਚ ਸਭ ਤੋਂ ਅੱਗੇ ਹਨ। ਇੱਥੋਂ ਕਾਂਗਰਸ ਦੋ ਵਾਰ ਅੰਬਾਲਾ ਅਤੇ ਦੋ ਵਾਰ ਸਿਰਸਾ ਤੋਂ ਸੰਸਦ ਮੈਂਬਰ ਰਹਿ ਚੁੱਕੀ ਸਾਬਕਾ ਕੇਂਦਰੀ ਮੰਤਰੀ ਕੁਮਾਰੀ ਸ਼ੈਲਜਾ ’ਤੇ ਵੀ ਦਾਅ ਲਗਾ ਸਕਦੀ ਹੈ। ਹਾਲਾਂਕਿ, ਕਾਂਗਰਸ ਕੁਮਾਰੀ ਸ਼ੈਲਜਾ ਨੂੰ ਸਿਰਸਾ (ਰਾਖਵੇਂ) ਤੋਂ ਵੀ ਮੈਦਾਨ ਵਿੱਚ ਉਤਾਰ ਸਕਦੀ ਹੈ, ਜਿੱਥੋਂ ਭਾਜਪਾ ਦੀ ਸੁਨੀਤਾ ਦੁੱਗਲ ਸੰਸਦ ਮੈਂਬਰ ਹੈ।
ਭਾਜਪਾ ਇੱਥੋਂ ਮੁੜ ਸੁਨੀਤਾ ਦੁੱਗਲ ਨੂੰ ਟਿਕਟ ਦੇ ਸਕਦੀ ਹੈ। ਪਿਛਲੀਆਂ ਚੋਣਾਂ ਵਿੱਚ ਹਰਿਆਣਾ ਵਿੱਚ ਕੁੱਲ 11 ਔਰਤਾਂ ਨੇ ਚੋਣ ਲੜੀ ਸੀ, ਪਰ ਇਨ੍ਹਾਂ ਵਿੱਚੋਂ ਸਿਰਫ਼ ਸੁਨੀਤਾ ਦੁੱਗਲ ਹੀ ਸੰਸਦ ਵਿੱਚ ਪਹੁੰਚੀ ਸੀ। ਫਿਰ ਉਨ੍ਹਾਂ ਨੇ ਕਾਂਗਰਸ ਪ੍ਰਧਾਨ ਡਾ: ਅਸ਼ੋਕ ਤੰਵਰ (ਹੁਣ ਭਾਜਪਾ ਵਿਚ) ਨੂੰ ਤਿੰਨ ਲੱਖ ਤੋਂ ਵੱਧ ਵੋਟਾਂ ਨਾਲ ਹਰਾਇਆ।
ਸਾਬਕਾ ਮੁੱਖ ਸੰਸਦੀ ਸਕੱਤਰ ਸ਼ਾਰਦਾ ਰਾਠੌਰ ਫਰੀਦਾਬਾਦ ਸੰਸਦੀ ਹਲਕੇ ਤੋਂ ਕਾਂਗਰਸ ਦੀ ਟਿਕਟ ਲਈ ਮਜ਼ਬੂਤ ਦਾਅਵੇਦਾਰ ਹਨ। ਸੋਨੀਪਤ ’ਚ ਸਾਬਕਾ ਮੰਤਰੀ ਕਵਿਤਾ ਜੈਨ ਅਤੇ ਕ੍ਰਿਸ਼ਨ ਗਹਿਲਾਵਤ ਭਾਜਪਾ ਤੋਂ ਟਿਕਟ ਦੀ ਦੌੜ ’ਚ ਹਨ।
ਰੋਹਤਕ ’ਚ ਰਾਜ ਸਭਾ ਮੈਂਬਰ ਦੀਪੇਂਦਰ ਹੁੱਡਾ ਦੀ ਪਤਨੀ ਸ਼ਵੇਤਾ ਮਿਰਧਾ ਹੁੱਡਾ ਅਤੇ ਸਾਬਕਾ ਮੁੱਖ ਮੰਤਰੀ ਅਤੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਭੂਪੇਂਦਰ ਸਿੰਘ ਹੁੱਡਾ ਦੀ ਨੂੰਹ ਕਾਂਗਰਸ ਦੀ ਟਿਕਟ ’ਤੇ ਚੋਣ ਲੜ ਸਕਦੀ ਹੈ।
ਸ਼ਵੇਤਾ ਭਲੇ ਹੀ ਹੁਣ ਤੱਕ ਰਾਜਨੀਤੀ ਤੋਂ ਦੂਰ ਰਹੀ ਹੋਵੇ ਪਰ ਰਾਜਨੀਤੀ ਨਾਲ ਉਸ ਦਾ ਪੁਰਾਣਾ ਸਬੰਧ ਰਿਹਾ ਹੈ। ਉਨ੍ਹਾਂ ਦੀ ਭੈਣ ਜੋਤੀ ਵੀ ਰਾਜਸਥਾਨ ਦੀ ਨਾਗੌਰ ਸੀਟ ਤੋਂ ਸਾਂਸਦ ਰਹਿ ਚੁੱਕੀ ਹੈ। ਰਾਜਸਥਾਨ ਦੇ ਦਿੱਗਜ ਜਾਟ ਨੇਤਾ ਅਤੇ ਪੰਜ ਵਾਰ ਦੇ ਸੰਸਦ ਮੈਂਬਰ ਨੱਥੂਰਾਮ ਦੀ ਪੋਤੀ ਸ਼ਵੇਤਾ ਨੂੰ ਰੋਹਤਕ ਤੋਂ ਕਾਂਗਰਸ ਦੀ ਟਿਕਟ ਦੀ ਸਭ ਤੋਂ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ।