ਇਨ੍ਹਾਂ ਨੋਟਾਂ ‘ਤੇ ਲੱਗੂ ਬੈਨ? ਪਹਿਲਾਂ ਹੀ ਜਮਾਂ ਕਰਵਾ ਲਓ ਬੈਂਕਾ ‘ਚ ਆਪਣੇ ਪੈਸੇ
ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਪੰਜਾਬ ਵਿੱਚ ਨੋਟਾਂ ਖਾਸ ਕਰਕੇ 10, 20 ਅਤੇ 50 ਰੁਪਏ ਦੇ ਨੋਟਾਂ ਦੀ ਭਾਰੀ ਕਮੀ ਆ ਚੁੱਕੀ ਹੈ ਜੋ ਕਿ ਇੱਕ ਗੰਭੀਰ ਸਮੱਸਿਆ ਬਣ ਗਈ ਹੈ। 10, 20 ਅਤੇ 50 ਦੇ ਨੋਟ ਅਜਿਹੇ ਹਨ ਜਿਨ੍ਹਾਂ ਦੀ ਅਸੀਂ ਰੋਜ਼ਾਨਾ ਜ਼ਰੂਰਤਾਂ ਅਤੇ ਲੈਣ-ਦੇਣ ਵਿੱਚ ਵਾਧੂ ਮਾਤਰਾ ਵਿੱਚ ਵਰਤੋਂ ਕਰਦੇ ਹਾਂ।

ਚੰਡੀਗੜ੍ਹ, ਕਵਿਤਾ : ਤੁਸੀਂ ਸ਼ਾਇਹ ਨੋਟ ਨਾ ਕੀਤਾ ਹੋਵੇ ਪਰ ਹੁਣ ਬਾਜ਼ਾਰਾਂ ਵਿੱਚੋਂ ਕਈ ਅਜਿਹੇ ਨੋਟ ਗਾਇਬ ਹੁੰਦੇ ਜਾ ਰਹੇ ਹਨ ਜਿਨ੍ਹਾਂ ਨੋਟਾਂ ਦੀ ਸਾਨੂੰ ਤੇ ਦੁਕਾਨਦਾਰਾਂ ਨੂੰ ਰੋਜਾਨਾਂ ਚਾਹੀਦੇ ਹੁੰਦੇ ਆ। ਹੰਜੀ ਅਤੇ ਸਭ ਤੋਂ ਵੱਡੀ ਗੱਲ਼ ਇਹ ਹੈ ਕਿ ਹੁਣ ਤੁਹਾਨੂੰ ਇਹ ਨੋਟ ਲਗਭਗ ਬੈਂਕਾਂ ਅਤੇ ਏਟੀਐਮ ਵਿੱਚ ਵੀ ਮਸਾਂ ਹੀ ਲੱਭਣਗੇ। ਦਰਅਸ਼ਲ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਪੰਜਾਬ ਵਿੱਚ ਨੋਟਾਂ ਖਾਸ ਕਰਕੇ 10, 20 ਅਤੇ 50 ਰੁਪਏ ਦੇ ਨੋਟਾਂ ਦੀ ਭਾਰੀ ਕਮੀ ਆ ਚੁੱਕੀ ਹੈ ਜੋ ਕਿ ਇੱਕ ਗੰਭੀਰ ਸਮੱਸਿਆ ਬਣ ਗਈ ਹੈ। 10, 20 ਅਤੇ 50 ਦੇ ਨੋਟ ਅਜਿਹੇ ਹਨ ਜਿਨ੍ਹਾਂ ਦੀ ਅਸੀਂ ਰੋਜ਼ਾਨਾ ਜ਼ਰੂਰਤਾਂ ਅਤੇ ਲੈਣ-ਦੇਣ ਵਿੱਚ ਵਾਧੂ ਮਾਤਰਾ ਵਿੱਚ ਵਰਤੋਂ ਕਰਦੇ ਹਾਂ। ਹਾਲਾਂਕਿ ਇਨ੍ਹਾਂ ਨੋਟਾਂ ਦੀ ਉਪਲਬਧਤਾ ਨਾ ਹੋਣ ਕਾਰਨ ਛੋਟੇ ਦੁਕਾਨਦਾਰਾਂ, ਆਟੋ-ਰਿਕਸ਼ਾ ਚਾਲਕਾਂ, ਸਬਜ਼ੀ ਵਿਕਰੇਤਾਵਾਂ ਅਤੇ ਨਾਗਰਿਕਾਂ, ਖਾਸ ਕਰਕੇ ਪੇਂਡੂ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਅਸੁਵਿਧਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਬਾਜ਼ਾਰ ‘ਚ ਜਿੱਥੇ 100, 200 ਅਤੇ 500 ਰੁਪਏ ਦੇ ਨੋਟ ਕਾਫੀ ਮਾਤਰਾ ‘ਚ ਉਪਲਬਧ ਹਨ, ਉਥੇ ਹੀ ਛੋਟੇ ਨੋਟਾਂ ਦੀ ਕਮੀ ਕਾਰਨ ਗਾਹਕਾਂ ਨੂੰ ਜ਼ਿਆਦਾ ਪੈਸੇ ਦੁਕਾਨਦਾਰਾਂ ਨੂੰ ਦੇਣੇ ਪੈਂਦੇ ਹਨ ਕਿਉਂਕਿ ਇਸਦਾ ਹੋਰ ਕੋਈ ਹਿੱਲਾ ਨਹੀਂ ਹੈ ਅਤੇ ਛੋਟੇ ਦੁਕਾਨਦਾਰਾਂ ਨੂੰ ਉਧਾਰ ‘ਤੇ ਵੀ ਸਾਮਾਨ ਦੇਣਾ ਪੈ ਰਿਹਾ ਹੈ, ਜਿਸ ਨਾਲ ਆਰਥਿਕ ਅਸੰਤੁਲਨ ਦੀ ਸਥਿਤੀ ਪੈਦਾ ਹੋ ਗਈ ਹੈ। ਤੁਸੀਂ ਸ਼ਾਇਦ ਧਿਆਨ ਨਾ ਦਿੱਤਾ ਹੋਵੇ ਪਰ ਹੁਣ ਜ਼ਰਾ ਜ਼ਰੂਰ ਗੌਰ ਫਰਮਾਇਓ ਬੈਂਕ ਅਤੇ ਏ.ਟੀ.ਐਮ ‘ਚ ਵੀ ਇਨ੍ਹਾਂ ਛੋਟੇ ਨੋਟਾਂ ਦੀ ਸਪਲਾਈ ਲਗਭਗ ਬੰਦ ਹੋ ਗਈ ਹੈ। ਅਜਿਹੇ ‘ਚ ਸਵਾਲ ਉੱਠਦਾ ਹੈ ਕਿ ਜਦੋਂ ਬੈਂਕਾਂ ‘ਚ ਨੋਟ ਹੀ ਨਹੀਂ ਹਨ ਤਾਂ ਬਲੈਕ ‘ਚ ਨਵੇਂ ਨੋਟ ਕਿਵੇਂ ਅਤੇ ਕਿੱਥੋਂ ਆ ਰਹੇ ਹਨ?
ਖਬਰਾਂ ਮੁਤਾਬਕ 10 ਅਤੇ 20 ਰੁਪਏ ਦੇ ਨਵੇਂ ਨੋਟ ਬਾਜ਼ਾਰਾਂ ‘ਚ 500 ਤੋਂ 600 ਰੁਪਏ ਪ੍ਰਤੀ ਬੰਡਲ ਦੇ ਹਿਸਾਬ ਨਾਲ ਖੁੱਲ੍ਹੇਆਮ ਵਿਕ ਰਹੇ ਹਨ।ਇਹ ਸਥਿਤੀ ਸਪੱਸ਼ਟ ਤੌਰ ‘ਤੇ ਕਾਲਾ ਬਾਜ਼ਾਰੀ ਅਤੇ ਜਮ੍ਹਾਂਖੋਰੀ ਵੱਲ ਇਸ਼ਾਰਾ ਕਰਦੀ ਹੈ। ਹਾਲਾਂਕਿ ਸਚਾਈ ਕੀ ਹੈ ਓਹ ਤਾਂ ਆਉਣ ਵਾਲੇ ਸਮੇਂ ਵਿੱਚ ਪਤਾ ਲੱਗ ਹੀ ਜਾਵੇਗਾ ਪਰ ਇਸ ਗੰਭੀਰ ਮੁੱਦੇ ਨੂੰ ਲੈ ਕੇ ਪੰਜਾਬ ਪ੍ਰਦੇਸ਼ ਰਿਟੇਲ ਐਂਡ ਹੋਲਸੇਲ ਕਰਿਆਨਾ ਐਸੋਸੀਏਸ਼ਨ ਵੱਲੋਂ ਕਈ ਵਾਰ ਬੈਂਕਾਂ ਨਾਲ ਸੰਪਰਕ ਕੀਤਾ ਗਿਆ ਪਰ ਕਿਸੇ ਵੀ ਪੱਧਰ ‘ਤੇ ਉਨ੍ਹਾਂ ਨੂੰ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਗਈ।
ਐਸੋਸੀਏਸ਼ਨ ਦੇ ਪ੍ਰਧਾਨ ਪ੍ਰਮੋਦ ਗੁਪਤਾ ਅਤੇ ਜਨਰਲ ਸਕੱਤਰ ਸਤੀਸ਼ ਜਿੰਦਲ ਨੂੰ ਆਰ.ਬੀ.ਆਈ ਕੋਲ ਸ਼ਿਕਾਇਤ ਦਰਜ ਕਰਵਾਉਣ ਲਈ ਮਜ਼ਬੂਰ ਹੋਣਾ ਪਿਆ। ਲੋਕਪਾਲ ਚੰਡੀਗੜ੍ਹ ਨੂੰ ਪੱਤਰ ਭੇਜ ਕੇ ਪੂਰੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਗਈ ਹੈ। ਹੁਣ ਦੇਖਣਾ ਹੋਵੇਗਾ ਕਿ ਆਰ.ਬੀ.ਆਈ ਕੋਲ ਦਰਜ ਕਰਵਾਈ ਸ਼ਿਕਾਇਤ ਉੱਤੇ ਕੀ ਕੁਝ ਕਾਰਵਾਈ ਕੀਤੀ ਜਾਂਦੀ ਹੈ।