Begin typing your search above and press return to search.

ਈਰਾਨ ਜੰਗ ਕਾਰਣ ਭਾਰਤ 'ਚ ਵਧਣ ਲੱਗੀ ਮਹਿੰਗਾਈ, ਰਸੋਈ ਘਰਾਂ 'ਤੇ ਦਿਸਣ ਲੱਗਾ ਸਭ ਤੋਂ ਪਹਿਲਾ ਅਸਰ

ਈਰਾਨ ਤੇ ਅਮਰੀਕਾ–ਇਜ਼ਰਾਇਲ ਦੀ ਜੰਗ ਦਾ ਸਿੱਧਾ ਤੇ ਅਸਿੱਧਾ ਅਸਰ ਹੁਣ ਭਾਰਤ 'ਤੇ ਦਿਸਣ ਲੱਗ ਪਿਆ ਹੈ। ਜ਼ਿਆਦਾਤਰ ਮੱਧ–ਪੂਰਬੀ ਦੇਸ਼ਾਂ ਦੇ ਹਵਾਈ ਖੇਤਰ ਬੰਦ ਪਏ ਹਨ, ਜਿਸ ਕਰਕੇ ਅਨੇਕ ਭਾਰਤੀ, ਖ਼ਾਸ ਕਰਕੇ ਪੰਜਾਬੀ, ਤਾਂ ਫਸੇ ਹੀ ਹੋਏ ਹਨ

ਈਰਾਨ ਜੰਗ ਕਾਰਣ ਭਾਰਤ ਚ ਵਧਣ ਲੱਗੀ ਮਹਿੰਗਾਈ, ਰਸੋਈ ਘਰਾਂ ਤੇ ਦਿਸਣ ਲੱਗਾ ਸਭ ਤੋਂ ਪਹਿਲਾ ਅਸਰ
X

mehtabmasih@gmail.comBy : [email protected]

  |  4 March 2026 7:10 PM IST

  • whatsapp
  • Telegram

ਜੰਗ ਕਾਰਣ ਮਹਿੰਗਾ ਹੋਇਆ ਬੀਮਾ, ਖਾਣ–ਪੀਣ ਦਾ ਸਾਮਾਨ ਵੀ ਚੜ੍ਹਿਆ

ਨਵੀਂ ਦਿੱਲੀ: ਈਰਾਨ ਤੇ ਅਮਰੀਕਾ–ਇਜ਼ਰਾਇਲ ਦੀ ਜੰਗ ਦਾ ਸਿੱਧਾ ਤੇ ਅਸਿੱਧਾ ਅਸਰ ਹੁਣ ਭਾਰਤ 'ਤੇ ਦਿਸਣ ਲੱਗ ਪਿਆ ਹੈ। ਜ਼ਿਆਦਾਤਰ ਮੱਧ–ਪੂਰਬੀ ਦੇਸ਼ਾਂ ਦੇ ਹਵਾਈ ਖੇਤਰ ਬੰਦ ਪਏ ਹਨ, ਜਿਸ ਕਰਕੇ ਅਨੇਕ ਭਾਰਤੀ, ਖ਼ਾਸ ਕਰਕੇ ਪੰਜਾਬੀ, ਤਾਂ ਫਸੇ ਹੀ ਹੋਏ ਹਨ। ਹੁਣ ਇਸ ਜੰਗ ਦਾ ਅਸਰ ਭਾਰਤੀ ਰਸੋਈ ਘਰਾਂ ਉਤੇ ਵੀ ਦਿਸਣ ਲੱਗ ਪਿਆ ਹੈ। ਕਿਉ਼ਕਿ ਖਾਣਾ ਪਕਾਉਣ ਵਾਲ਼ਾ ਤੇਲ ਤੇ ਬਾਦਾਮ, ਪਿਸਤਾ, ਖਜੂਰ ਤੇ ਅੰਜੀਰ ਵਰਗੇ ਸੁੱਕੇ ਮੇਵੇ ਹੁਣ ਭਾਰਤ ਵਿੱਚ ਮਹਿੰਗੇ ਭਾਅ ਮਿਲਣ ਲੱਗੇ ਪਏ ਹਨ।

ਬਾਜ਼ਾਰ ਦੇ ਵਿਸ਼ਲੇਸ਼ਕਾਂ ਮੁਤਾਬਕ ਖਾਣ ਵਾਲ਼ੇ ਤੇਲ ਤੇ ਡ੍ਰਾਈ ਫ਼ਰੂਟਸ ਦੇ ਰੇਟਾਂ ਵਿੱਚ ਘੱਟੋ–ਘੱਟ 10 ਫ਼ੀ ਸਦੀ ਤੇਜ਼ੀ ਵੇਖੀ ਗਈ ਹੈ। ਇਸ ਦਾ ਵੱਡਾ ਕਾਰਣ ਇਹੋ ਹੈ ਕਿ ਜੰਗ ਲੱਗਣ ਕਰਕੇ ਤੇਲ ਦੀ ਸਪਲਾਈ ਰੁਕਣ ਦਾ ਡਰ ਲਗਾਤਾਰ ਬਣਿਆ ਹੋਇਆ ਹੈ। ਇਸੇ ਲਈ ਲੋਕ ਹੁਣ ਇਹ ਤੇਲ ਵਧੇਰੇ ਮਾਤਰਾ 'ਚ ਖ਼ਰੀਦ ਰਹੇ ਹਨ; ਜਿਸ ਕਰਕੇ ਕੀਮਤਾਂ ਵਿੱਚ ਵਾਧਾ ਹੋਣ ਲੱਗਾ ਹੈ। ਅਗਲੇ ਕੁਝ ਦਿਨਾਂ ਦੌਰਾਨ ਇਹ ਅਸਰ ਪ੍ਰਚੂਨ ਬਾਜ਼ਾਰ ਵਿੱਚ ਵੀ ਵੇਖਣ ਨੂੰ ਮਿਲ਼ੇਗਾ।

ਜੰਗ ਕਾਰਣ ਈਰਾਨ ਤੇ ਹੋਰ ਦੇਸ਼ਾਂ ਤੋਂ ਆਉਣ ਵਾਲ਼ੇ ਸਾਮਾਨ ਦੀ ਸਪਲਾਈ ਦਾ ਪ੍ਰਭਾਵਿਤ ਹੋਣਾ ਸੁਭਾਵਕ ਹੈ। ਜਦੋਂ ਵੀ ਕਦੇ ਲਾਲ ਸਾਗਰ ਤੇ ਹੋਰਮੁਜ਼ ਜਲ–ਡਮਰੂ ਮੱਧ ਖੇਤਰ ਵਿੱਚ ਕੋਈ ਸਮੱਸਿਆ ਪੇਸ਼ ਆਉਂਦੀ ਹੈ, ਤਾਂ ਉਸ ਦਾ ਸਿੱਧਾ ਅਸਰ ਖਾਣ ਵਾਲ਼ੇ ਤੇਲ ਦੀ ਸਪਲਾਈ ਉਤੇ ਜ਼ਰੂਰ ਪੈੈਣਾ ਹੁੰਦਾ ਹੈ।

ਭਾਰਤ 'ਚ ਸੁੱਕੇ ਮੇਵੇ ਵੀ ਜ਼ਿਆਦਾਤਰ ਈਰਾਨ ਅਤੇ ਹੋਰ ਖਾੜੀ ਦੇਸ਼ਾਂ ਤੋਂ ਹੀ ਆ ਰਹੇ ਹਨ। ਜੰਗ ਕਰਕੇ ਅਫ਼ਗ਼ਾਨਿਸਤਾਨ ਤੇ UAE ਤੱਕ ਤੋਂ ਵੀ ਮਾਲ ਦੀ ਸਪਲਾਈ 'ਚ ਵਿਘਨ ਪੈਣ ਲੱਗ ਪਿਆ ਹੈ। ਇਸੇ ਲਈ ਖਜੂਰਾਂ ਦੇ ਰੇਟ ਹੁਣ 10 ਤੋਂ 20 ਫ਼ੀ ਸਦੀ ਚੜ੍ਹ ਗਏ ਹਨ। ਜੰਗ ਲੱਗੇ ਦੇਸ਼ਾਂ ਵਿੱਚ ਜਦੋਂ ਕੋਈ ਮਾਲ ਭੇਜਣਾ ਜਾਂ ਉਥੋਂ ਮੰਗਵਾਉਣ ਹੁੰਦਾ ਹੈ, ਤਦ ਉਸ ਦਾ ਬੀਮਾ ਵੀ ਕਾਫ਼ੀ ਮਹਿੰਗਾ ਹੋ ਜਾਂਦਾ ਹੈ।

ਖਾੜੀ ਦੇਸ਼ਾਂ 'ਚ ਗੜਬੜੀ ਹੋਣ 'ਤੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧਣ ਲੱਗ ਜਾਂਦੀਆਂ ਹਨ। ਇਸ ਕਾਰਣ ਢੋਆ–ਢੁਆਈ ਦਾ ਖ਼ਰਚਾ ਬਹੁਤ ਜ਼ਿਆਦਾ ਵਧ ਜਾਂਦਾ ਹੈ। ਉਧਰ ਡਾਲਰ ਦੇ ਮੁਕਾਬਲੇ ਰੁਪਿਆ ਲਗਾਤਾਰ ਕਮਜ਼ੋਰ ਚੱਲ ਰਿਹਾ ਹੈ। ਇਸ ਕਰਕੇ ਵੀ ਭਾਰਤ ਵਿੱਚ ਦਰਾਮਦ ਕੀਤਾ ਜਾਣ ਵਾਲ਼ਾ ਕੱਚਾ ਤੇਲ ਵੀ ਮਹਿੰਗਾ ਹੋਣਾ ਕੁਦਰਤੀ ਹੈ।

Next Story
ਤਾਜ਼ਾ ਖਬਰਾਂ
Share it