Begin typing your search above and press return to search.

ਈਰਾਨ 'ਤੇ ਹਮਲਿਆਂ ਕਾਰਣ ਸੋਨਾ–ਚਾਂਦੀ ਹੋਣਗੇ ਮਹਿੰਗੇ, ਜੰਗੀ ਤਣਾਅ ਕਾਰਣ ਵਧੇਗੀ ਸੋਨਾ–ਚਾਂਦੀ ਦੀ ਖ਼ਰੀਦਦਾਰੀ

ਪਿਛਲੇ ਕੁਝ ਦਿਨਾਂ ਦੀ ਮੰਦੀ ਤੋਂ ਬਾਅਦ ਹੁਣ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਇੱਕ ਵਾਰ ਫਿਰ ਬੀਤੇ ਜਨਵਰੀ ਮਹੀਨੇ ਦੇ ਉਚੇਰੇ ਪੱਧਰ ਉਤੇ ਜਾਣ ਦੀਆਂ ਸੰਭਾਵਨਾਵਾਂ ਬਣ ਗਈਆਂ ਹਨ

ਈਰਾਨ ਤੇ ਹਮਲਿਆਂ ਕਾਰਣ ਸੋਨਾ–ਚਾਂਦੀ ਹੋਣਗੇ ਮਹਿੰਗੇ, ਜੰਗੀ ਤਣਾਅ ਕਾਰਣ ਵਧੇਗੀ ਸੋਨਾ–ਚਾਂਦੀ ਦੀ ਖ਼ਰੀਦਦਾਰੀ
X

mehtabmasih@gmail.comBy : [email protected]

  |  28 Feb 2026 8:38 PM IST

  • whatsapp
  • Telegram

ਸੋਮਵਾਰ ਤੋਂ ਰੇਟ ਚੜ੍ਹਨ ਦੇ ਬਣੇ ਆਸਾਰ

ਨਵੀਂ ਦਿੱਲੀ: ਪਿਛਲੇ ਕੁਝ ਦਿਨਾਂ ਦੀ ਮੰਦੀ ਤੋਂ ਬਾਅਦ ਹੁਣ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਇੱਕ ਵਾਰ ਫਿਰ ਬੀਤੇ ਜਨਵਰੀ ਮਹੀਨੇ ਦੇ ਉਚੇਰੇ ਪੱਧਰ ਉਤੇ ਜਾਣ ਦੀਆਂ ਸੰਭਾਵਨਾਵਾਂ ਬਣ ਗਈਆਂ ਹਨ। ਦਰਅਸਲ, ਅਜਿਹਾ ਈਰਾਨ ਉਤੇ ਅਮਰੀਕੀ ਤੇ ਇਜ਼ਰਾਇਲੀ ਹਮਲਿਆਂ ਕਾਰਣ ਹੋ ਸਕਦਾ ਹੈ। ਈਰਾਨ ਉਤੇ ਵੱਡੇ ਮਿਜ਼ਾਇਲ ਹਮਲੇ ਹੋ ਰਹੇ ਹਨ ਅਤੇ ਈਰਾਨ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਜਾ ਰਹੀ ਹੈ।

ਬਾਜ਼ਾਰਾਂ ਦੇ ਮਾਹਿਰ ਵਿਸ਼ਲੇਸ਼ਕਾਂ ਦਾ ਅਨੁਮਾਨ ਹੈ ਕਿ ਹੁਣ ਜਦੋਂ ਸੋਮਵਾਰ ਨੂੰ ਸਰਾਫ਼ਾ ਬਾਜ਼ਾਰ ਦੋਬਾਰਾ ਖੁੱਲ੍ਹੇਗਾ, ਤਾਂ ਸੋਨੇ ਤੇ ਚਾਂਦੀ ਦੇ ਭਾਅ ਵਿੱਚ ਇੱਕ ਵੱਡੀ ਤੇਜ਼ੀ ਵੇਖਣ ਨੂੰ ਮਿਲ਼ ਸਕਦੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ 24 ਕੈਰੇਟ ਸ਼ੁੱਧ ਸੋਨੇ ਦਾ 10 ਗ੍ਰਾਮ ਭਾਵ ਇੱਕ ਤੋਲ਼ੇ ਦਾ ਰੇਟ 1 ਲੱਖ 70 ਹਜ਼ਾਰ ਰੁਪਏ ਤੱਕ ਜਾ ਸਕਦਾ ਹੈ, ਜਦ ਕਿ ਚਾਂਦੀ ਥੋੜ੍ਹੇ ਹੀ ਸਮੇਂ ਅੰਦਰ ਤਿੰਨ ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਦੇ ਰੇਟ ਤੱਕ ਪੁੱਜ ਸਕਦੀ ਹੈ।

ਸਨਿੱਚਰਵਾਰ ਨੂੰ ਸੋਨੇ ਦਾ ਭਾਅ ਘਟ ਕੇ 1.61 ਲੱਖ ਰੁਪਏ ਪ੍ਰਤੀ 19 ਗ੍ਰਾਮ ਤੱਕ ਹੋ ਗਿਆ ਸੀ; ਜਦ ਕਿ ਚਾਂਦੀ ਦਾ ਭਾਅ ਵੀ ਘਟ ਕੇ 2 ਲੱਖ 81 ਹਜ਼ਾਰ 990 ਰੁਪਏ ਰਹਿ ਗਿਆ ਸੀ।

ਅਸਲ 'ਚ ਜਦੋਂ ਵੀ ਕਦੇ ਦੁਨੀਆ ਵਿੱਚ ਅਸੁਰੱਖਿਆ ਦਾ ਅਹਿਸਾਸ ਵਧਦਾ ਹੈ, ਤਾਂ ਲੋਕ ਆਪਣਾ ਭਵਿੱਖ ਸੁਰੱਖਿਅਤ ਰੱਖਣ ਲਈ ਸੋਨੇ ਦਾ ਭੰਡਾਰ ਕਰਨਾ ਸ਼ੁਰੂ ਕਰ ਦਿੰਦੇ ਹਨ। ਇਸੇ ਲਈ ਤਦ ਇਸ ਪੀਲ਼ੀ ਧਾਤ ਦਾ ਰੇਟ ਵਧਣ ਲੱਗਦਾ ਹੈ।

ਇਸੇ ਲਈ ਹੁਣ ਜੰਗ ਦੇ ਕੌਮਾਂਤਰੀ ਤਣਾਅ ਕਾਰਣ ਸੋਨਾ ਅਤੇ ਚਾਂਦੀ ਦੀਆਂ ਕੀਮਤਾਂ ਵਧਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਬੀਤੇ ਜਨਵਰੀ ਮਹੀਨੇ ਦੌਰਾਨ ਚਾਂਦੀ ਦਾ ਰੇਟ ਚਾਰ ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪੁੱਜ ਗਿਆ ਸੀ।

ਹੁਣ ਜੰਗ ਤੋਂ ਬਾਅਦ ਖਾਸ ਕਰਕੇ ਚਾਂਦੀ ਵਿੱਚ ਤੇਜ਼ੀ ਦੇਖੀ ਜਾ ਰਹੀ ਹੈ ਕਿਉਂਕਿ ਇਹ ਸਨਅਤੀ ਵਰਤੋਂ ਵਾਲੀ ਧਾਤ ਹੈ। ਤੇਲ ਦੇ ਰੇਟ ਵਧਣ ਅਤੇ ਡਾਲਰ ਦੀ ਕਮਜ਼ੋਰੀ ਨੇ ਵੀ ਇਸ ਨੂੰ ਸਹਾਇਤਾ ਦਿੱਤੀ ਹੈ।

ਜੇ ਈਰਾਨ ਵਾਲ਼ਾ ਜੰਗੀ ਤਣਾਅ ਘਟ ਜਾਂਦਾ ਹੈ ਜਾਂ ਡਿਪਲੋਮੈਸੀ ਸਫਲ ਹੁੰਦੀ ਹੈ, ਤਾਂ ਰੇਟ ਘਟ ਵੀ ਸਕਦੇ ਹਨ। ਹਾਲਾਂਕਿ, ਇਸ ਵੇਲੇ ਵਾਧੇ ਦੀ ਸੰਭਾਵਨਾ ਜ਼ਿਆਦਾ ਹੈ।

Next Story
ਤਾਜ਼ਾ ਖਬਰਾਂ
Share it