Begin typing your search above and press return to search.

GST: ਸਰਕਾਰ ਨੇ ਕੀਤਾ 2 ਸਲੈਬ ਵਾਲਾ ਜੀਐਸਟੀ ਢਾਂਚਾ ਲਿਆਉਣ ਦਾ ਐਲਾਨ

ਮਿਆਰ ਅਤੇ ਯੋਗਤਾ ਦੇ ਆਧਾਰ 'ਤੇ ਤੈਅ ਕੀਤੇ ਜਾਣਗੇ ਨਵੇਂ ਜੀਐਸਟੀ ਰੇਟ

GST: ਸਰਕਾਰ ਨੇ ਕੀਤਾ 2 ਸਲੈਬ ਵਾਲਾ ਜੀਐਸਟੀ ਢਾਂਚਾ ਲਿਆਉਣ ਦਾ ਐਲਾਨ
X

Annie KhokharBy : Annie Khokhar

  |  15 Aug 2025 11:40 AM IST

  • whatsapp
  • Telegram

Govt Announces 2 Slab GST Structure: 79ਵੇਂ ਆਜ਼ਾਦੀ ਦਿਵਸ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਹਿੱਤ 'ਚ ਕਈ ਵੱਡੇ ਐਲਾਨ ਕੀਤੇ ਹਨ। ਇਨ੍ਹਾਂ ਵਿਚੋਂ ਜੀਐਸਟੀ ਦਰਾਂ 'ਚ ਬਦਲਾਅ ਵੀ ਇੱਕ ਵੱਡਾ ਪਲਾਨ ਹੈ। ਪੀਐਮ ਮੋਦੀ ਦੇ ਐਲਾਨ ਤੋਂ ਬਾਅਦ ਹੁਣ ਵਿੱਤ ਮੰਤਰਾਲੇ ਨੇ 15 ਅਗਸਤ ਦੇ ਮੌਕੇ 'ਤੇ 2-ਸਲੈਬ GST ਢਾਂਚਾ ਪੇਸ਼ ਕਰਨ ਦਾ ਐਲਾਨ ਕੀਤਾ। ਮੰਤਰਾਲੇ ਨੇ ਕਿਹਾ ਕਿ ਇਹ ਢਾਂਚਾ ਮਿਆਰਾਂ ਅਤੇ ਯੋਗਤਾ ਦੇ ਆਧਾਰ 'ਤੇ ਚੁਣੀਆਂ ਗਈਆਂ ਵਸਤੂਆਂ 'ਤੇ ਵਿਸ਼ੇਸ਼ ਦਰਾਂ ਦਾ ਪ੍ਰਸਤਾਵ ਰੱਖੇਗਾ।

ਵਿੱਤ ਮੰਤਰਾਲੇ ਨੇ ਕਿਹਾ ਕਿ 2-ਸਲੈਬ GST ਢਾਂਚਾ 5, 12, 18, 28 ਪ੍ਰਤੀਸ਼ਤ ਦੇ ਮੌਜੂਦਾ ਸਲੈਬਾਂ ਨੂੰ ਬਦਲ ਦੇਵੇਗਾ। GST ਕੌਂਸਲ ਦੀ ਮੀਟਿੰਗ ਅਗਲੇ ਮਹੀਨੇ ਹੋਣ ਦੀ ਸੰਭਾਵਨਾ ਹੈ। ਇਸ ਮੀਟਿੰਗ ਵਿੱਚ ਨਵੇਂ GST ਸਲੈਬ 'ਤੇ ਫੈਸਲਾ ਲਿਆ ਜਾ ਸਕਦਾ ਹੈ। ਦੂਜੇ ਪਾਸੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਜ਼ਾਦੀ ਦਿਵਸ ਦੇ ਮੌਕੇ 'ਤੇ ਲਾਲ ਕਿਲ੍ਹੇ ਦੀ ਪ੍ਰਾਚੀਰ ਤੋਂ ਐਲਾਨ ਕੀਤਾ ਕਿ ਇਸ ਵਾਰ ਦੀਵਾਲੀ 'ਤੇ, ਸਰਕਾਰ ਟੈਕਸ ਸੁਧਾਰ ਦੇ ਮੋਰਚੇ 'ਤੇ ਦੇਸ਼ ਨੂੰ ਦੋਹਰਾ ਤੋਹਫ਼ਾ ਦੇਵੇਗੀ।

Next Story
ਤਾਜ਼ਾ ਖਬਰਾਂ
Share it