Begin typing your search above and press return to search.

ਹਿੰਦੂ–ਮੁਸਲਿਮ ਏਕਤਾ ਦੀ ਮਿਸਾਲ ਯੂਪੀ ਦਾ ਨਿੱਕਾ ਕਸਬਾ, ਅੰਗਰੇਜ਼ਾਂ ਵੇਲੇ ਤੋਂ ਕੰਮ ਕਰ ਰਹੇ ਲਾਲ–ਗੋਪਾਲਗੰਜ ਦੇ ਲੋਕ

ਪ੍ਰਯਾਗਰਾਜ ਤੋਂ ਜੇ ਲਖਨਊ ਹਾਈਵੇਅ 'ਤੇ ਜਾਈਏ, ਤਾਂ ਕੁਝ ਕਿਲੋਮੀਟਰ ਉਤੇ ਹੀ ਇੱਕ ਕਸਬਾ ਆਉਂਦਾ ਹੈ ਲਾਲ–ਗੋਪਾਲਗੰਜ। ਇੱਥੋਂ ਦੀ ਦਸਤਕਾਰੀ ਦੀ ਚਰਚਾ ਸਮੁੱਚੇ ਭਾਰਤ ਵਿੱਚ ਹੁੰਦੀ ਹੈ

ਹਿੰਦੂ–ਮੁਸਲਿਮ ਏਕਤਾ ਦੀ ਮਿਸਾਲ ਯੂਪੀ ਦਾ ਨਿੱਕਾ ਕਸਬਾ, ਅੰਗਰੇਜ਼ਾਂ ਵੇਲੇ ਤੋਂ ਕੰਮ ਕਰ ਰਹੇ ਲਾਲ–ਗੋਪਾਲਗੰਜ ਦੇ ਲੋਕ
X

mehtabmasih@gmail.comBy : [email protected]

  |  14 March 2026 7:02 PM IST

  • whatsapp
  • Telegram

ਧਾਗੇ ਤੇ ਚੁੰਨੀਆਂ ਦੀ ਹੈ ਵੱਡੀ ਧਾਰਮਿਕ ਮਾਨਤਾ

ਪ੍ਰਯਾਗਰਾਜ (ਉਤਰ ਪ੍ਰਦੇਸ਼): ਪ੍ਰਯਾਗਰਾਜ ਤੋਂ ਜੇ ਲਖਨਊ ਹਾਈਵੇਅ 'ਤੇ ਜਾਈਏ, ਤਾਂ ਕੁਝ ਕਿਲੋਮੀਟਰ ਉਤੇ ਹੀ ਇੱਕ ਕਸਬਾ ਆਉਂਦਾ ਹੈ ਲਾਲ–ਗੋਪਾਲਗੰਜ। ਇੱਥੋਂ ਦੀ ਦਸਤਕਾਰੀ ਦੀ ਚਰਚਾ ਸਮੁੱਚੇ ਭਾਰਤ ਵਿੱਚ ਹੁੰਦੀ ਹੈ।

ਇੱਥੇ ਘਰ–ਘਰ 'ਚ ਲੋਕਾਂ ਨੇ ਆਪਣੀਆਂ ਵਰਕਸ਼ਾਪਸ ਬਣਾਈਆਂ ਹੋਈਆਂ ਹਨ। ਕਈ ਘਰਾਂ ਦੇ ਵਿਹੜੇ ਵਿੱਚ ਹੀ 'ਕਲਾਵਾ' ਨਾਂਅ ਦਾ ਵਿਸ਼ੇਸ਼ ਧਾਗਾ ਤਿਆਰ ਕੀਤਾ ਜਾਂਦਾ ਹੈ। ਇਹ ਲਾਲ ਰੰਗ ਦਾ ਹੁੰਦਾ ਹੈ ਤੇ ਇਸ ਦਾ ਵੱਡਾ ਧਾਰਮਿਕ ਅਤੇ ਸਭਿਆਚਾਰਕ ਮਹੱਤਵ ਹੈ। ਇਸ ਧਾਗੇ ਨੂੰ ਬੇਹੱਦ ਪਵਿੱਤਰ ਮੰਨਿਆ ਜਾਂਦਾ ਹੈ। ਹਿੰਦੂ ਰੀਤੀ–ਰਿਵਾਜਾਂ ਮੁਤਾਬਕ ਇਸ ਧਾਗੇ ਜਾਂ ਡੋਰੀ ਦੀ ਬਹੁਤ ਮਾਨਤਾ ਹੈ।

ਇਸ ਤੋਂ ਇਲਾਵਾ ਇਸੇ ਥਾਂ ਉਤੇ ਖ਼ਾਸ 'ਚੁਨਰੀਆਂ' ਭਾਵ ਚੁੰਨੀਆਂ ਵੀ ਤਿਆਰ ਹੁੰਦੀਆਂ ਹਨ, ਜਿਨ੍ਹਾਂ ਦੀ ਵਰਤੋਂ ਆਮ ਤੌਰ ਉਤੇ ਵੱਡੇ ਅਤੇ ਛੋਟੇ ਹਰ ਤਰ੍ਹਾਂ ਦੇ ਮੰਦਰਾਂ ਵਿੱਚ ਕੀਤੀ ਜਾਂਦੀ ਹੈ।

ਇਸ ਮਾਮਲੇ ਦਾ ਹੋਰ ਵੀ ਖ਼ਾਸ ਤੇ ਫਿਰਕੂ ਸਾਂਝ ਵਾਲ਼ਾ ਸਭਿਆਚਾਰਕ ਪੱਖ ਇਹ ਹੈ ਕਿ ਇਹ ਧਾਗਾ ਜ਼ਿਆਦਾਤਰ 'ਰੰਗਰੇਜ਼' ਭਾਈਚਾਰੇ ਦੇ ਮੁਸਲਿਮ ਲੋਕ ਤਿਆਰ ਕਰਦੇ ਹਨ। 'ਰੰਗਰੇਜ਼' ਇੱਕ ਉਰਦੂ ਸ਼ਬਦ ਹੈ, ਜਿਸ ਨੂੰ ਪੰਜਾਬੀ ਵਿੱਚ 'ਰੰਗਸਾਜ਼' ਜਾਂ 'ਲਲਾਰੀ' ਅਤੇ ਅੰਗਰੇਜ਼ੀ ਭਾਸ਼ਾ ਵਿੱਚ 'ਡਾਇਰ' ਆਖਿਆ ਜਾਂਦਾ ਹੈ।

ਸੱਚਮੁਚ ਇਹ ਸਭਿਆਚਾਰਕ ਏਕਤਾ ਦੀ ਇੱਕ ਵੱਡੀ ਮਿਸਾਲ ਹੈ। ਰੰਗਰੇਜ਼ ਭਾਈਚਾਰਾ ਅੰਗਰੇਜ਼ਾਂ ਦੇ ਰਾਜ ਵੇਲੇ ਭਾਵ ਆਜ਼ਾਦੀ–ਪ੍ਰਾਪਤੀ ਤੋਂ ਪਹਿਲਾਂ ਵੀ ਇੰਝ ਹੀ ਕੰਮ ਕਰਦਾ ਰਿਹਾ ਹੈ।

ਇਹੋ ਹੈ ਭਾਰਤ ਦਾ ਅਸਲੀ ਰੰਗ – ਜਿੱਥੇ ਧਰਮਾਂ ਦੀਆਂ ਸੀਮਾਵਾਂ ਰੰਗਾਂ ਵਿੱਚ ਘੁਲ-ਮਿਲ ਜਾਂਦੀਆਂ ਹਨ। ਪ੍ਰਾਯਗਰਾਜ ਵਰਗੇ ਪਵਿੱਤਰ ਨਗਰ ਵਿੱਚ, ਜਿੱਥੇ ਕੁੰਭ ਮੇਲੇ ਵਿੱਚ ਲੱਖਾਂ ਲੋਕ ਇਕੱਠੇ ਹੁੰਦੇ ਹਨ, ਇਹ ਨਿੱਕਾ ਕਸਬਾ ਭਾਈਚਾਰੇ ਦੀ ਅਜਿਹੀ ਮਿਸਾਲ ਪੇਸ਼ ਕਰਦਾ ਹੈ ਜੋ ਅੱਜ ਦੇ ਤਣਾਅ ਵਾਲੇ ਸਮੇਂ ਵਿੱਚ ਵੀ ਆਸ ਦੀ ਕਿਰਨ ਵਾਂਗ ਚਮਕਦਾ ਹੈ।

ਪਰ ਇਸ ਸੁੰਦਰ ਤਸਵੀਰ ਵਿੱਚ ਚੁਣੌਤੀਆਂ ਵੀ ਹਨ। ਆਧੁਨਿਕੀਕਰਨ ਅਤੇ ਮਸ਼ੀਨਾਂ ਨੇ ਇਸ ਰਵਾਇਤੀ ਕਲਾ ਨੂੰ ਖ਼ਤਰੇ ਵਿੱਚ ਪਾ ਦਿੱਤਾ ਹੈ। ਰੰਗਰੇਜ਼ ਪਰਿਵਾਰਾਂ ਨੂੰ ਘੱਟ ਆਮਦਨ ਅਤੇ ਨਵੀਂ ਪੀੜ੍ਹੀ ਦੇ ਵਿਦੇਸ਼ ਜਾਣ ਦੇ ਰੁਝਾਨ ਨਾਲ ਜੂਝਣਾ ਪੈ ਰਿਹਾ ਹੈ। ਫਿਰ ਵੀ, ਇਹ ਭਾਈਚਾਰਾ ਪਵਿੱਤਰ ਧਾਗਾ ਤਿਆਰ ਕਰਦਾ ਕਦੇ ਥੱਕਦਾ, ਅੱਕਦਾ ਜਾਂ ਹਾਰਦਾ ਨਹੀਂ ਦਿਸਦਾ।

Next Story
ਤਾਜ਼ਾ ਖਬਰਾਂ
Share it