Begin typing your search above and press return to search.

ਕੁੜਮ ’ਤੇ ਗੋਲੀ ਚਲਾਉਣ ਵਾਲਾ ਬਿਲਡਰ ਗ੍ਰਿਫ਼ਤਾਰ

ਅੰਮ੍ਰਿਤਸਰ, 25 ਸਤੰਬਰ : ਅੰਮ੍ਰਿਤਸਰ ਵਿਖੇ ਇਕ ਵਿਅਕਤੀ ਵੱਲੋਂ ਆਪਣੀ ਨੂੰਹ ਦੇ ਪੇਕੇ ਪਰਿਵਾਰ ’ਤੇ ਗੋਲੀਆਂ ਚਲਾ ਕੇ ਆਪਣੇ ਕੁੜਮ ਅਤੇ ਉਨ੍ਹਾਂ ਦੇ ਮੁੰਡੇ ਦੀ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਅੰਮ੍ਰਿਤਸਰ ਦੇ ਤੇਜ਼ ਨਗਰ ਚੌਂਕ ਇਲਾਕੇ ਦੀ ਐ। ਹੁਣ ਮ੍ਰਿਤਕ ਦਲਜੀਤ ਸਿੰਘ ਜੱਜ ਦੀ ਪਤਨੀ ਅਤੇ ਗੁਰਪ੍ਰੀਤ ਸਿੰਘ ਦੀ ਮਾਤਾ ਵੱਲੋਂ ਮੀਡੀਆ ਸਾਹਮਣੇ ਆ […]

ਕੁੜਮ ’ਤੇ ਗੋਲੀ ਚਲਾਉਣ ਵਾਲਾ ਬਿਲਡਰ ਗ੍ਰਿਫ਼ਤਾਰ
X

Hamdard Tv AdminBy : Hamdard Tv Admin

  |  25 Sept 2023 12:17 PM IST

  • whatsapp
  • Telegram

ਅੰਮ੍ਰਿਤਸਰ, 25 ਸਤੰਬਰ : ਅੰਮ੍ਰਿਤਸਰ ਵਿਖੇ ਇਕ ਵਿਅਕਤੀ ਵੱਲੋਂ ਆਪਣੀ ਨੂੰਹ ਦੇ ਪੇਕੇ ਪਰਿਵਾਰ ’ਤੇ ਗੋਲੀਆਂ ਚਲਾ ਕੇ ਆਪਣੇ ਕੁੜਮ ਅਤੇ ਉਨ੍ਹਾਂ ਦੇ ਮੁੰਡੇ ਦੀ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਅੰਮ੍ਰਿਤਸਰ ਦੇ ਤੇਜ਼ ਨਗਰ ਚੌਂਕ ਇਲਾਕੇ ਦੀ ਐ। ਹੁਣ ਮ੍ਰਿਤਕ ਦਲਜੀਤ ਸਿੰਘ ਜੱਜ ਦੀ ਪਤਨੀ ਅਤੇ ਗੁਰਪ੍ਰੀਤ ਸਿੰਘ ਦੀ ਮਾਤਾ ਵੱਲੋਂ ਮੀਡੀਆ ਸਾਹਮਣੇ ਆ ਕੇ ਇਸ ਮਾਮਲੇ ਵਿਚ ਵੱਡੇ ਖ਼ੁਲਾਸੇ ਕੀਤੇ ਗਏ ਨੇ।

ਮ੍ਰਿਤਕ ਦਲਜੀਤ ਸਿੰਘ ਜੱਜ ਦੀ ਪਤਨੀ ਅਤੇ ਮ੍ਰਿਤਕ ਗੁਰਪ੍ਰੀਤ ਸਿੰਘ ਦੀ ਮਾਤਾ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਦਾ ਅਜੇ ਛੇ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਏ। ਬੀਤੀ ਰਾਤ ਉਹ ਆਪਣੀ ਬੇਟੀ ਅਤੇ ਜਵਾਈ ਦੇ ਨਾਲ ਇਕ ਹੋਟਲ ਵਿਚ ਡਿਨਰ ਕਰਨ ਲਈ ਗਏ, ਇਸੇ ਦੌਰਾਨ ਉਨ੍ਹਾਂ ਦੇ ਜਵਾਈ ਨੂੰ ਉਸ ਦੇ ਪਿਓ ਹਰਜੀਤ ਸਿੰਘ ਸੰਧੂ ਬਿਲਡਰ ਦਾ ਫ਼ੋਨ ਆਇਆ ਅਤੇ ਸ਼ਰਾਬ ਦੇ ਨਸ਼ੇ ਵਿਚ ਪੁੱਠਾ ਸਿੱਧਾ ਬੋਲਣ ਲੱਗਿਆ।

ਇਸ ਮਗਰੋਂ ਹਰਜੀਤ ਸਿੰਘ ਸੰਧੂ ਉਥੇ ਪਹੁੰਚ ਗਿਆ ਅਤੇ ਉਸ ਨੇ ਆਪਣੀ ਰਿਵਾਲਵਰ ਨਾਲ ਉਸ ਦੇ ਪਤੀ ਅਤੇ ਪੁੱਤਰ ਦੇ ਸਿਰ ਵਿਚ ਗੋਲੀਆਂ ਮਾਰ ਦਿੱਤੀਆਂ। ਉਸ ਨੇ ਇਸ ਮਾਮਲੇ ਵਿਚ ਹੋਰ ਵੀ ਕਈ ਰਿਸ਼ਤੇਦਾਰਾਂ ਨੂੰ ਦੋਸ਼ੀ ਦੱਸਿਆ। ਉਨ੍ਹਾਂ ਇਹ ਵੀ ਆਖਿਆ ਕਿ ਉਨ੍ਹਾਂ ਦੇ ਜਵਾਈ ਦਾ ਇਸ ਵਿਚ ਕੋਈ ਕਸੂਰ ਜਾਂ ਰੋਲ ਨਹੀਂ।

ਇਸ ਸਬੰਧੀ ਜਦੋਂ ਐਸਐਚਓ ਅਮਨਦੀਪ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਪੁਲਿਸ ਨੇ ਹਰਜੀਤ ਸਿੰਘ ਸੰਧੂ ’ਤੇ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਐ। ਦੱਸ ਦਈਏ ਕਿ ਪੁਲਿਸ ਵੱਲੋਂ ਇਸ ਮਾਮਲੇ ਨੂੰ ਲੈਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਐ।

Next Story
ਤਾਜ਼ਾ ਖਬਰਾਂ
Share it