ਦੋ ਸਕੇ ਭਰਾਵਾਂ ਦਾ ਬੇਰਹਿਮੀ ਨਾਲ ਕਤਲ
ਬਦਾਯੂੰ, 20 ਮਾਰਚ, ਨਿਰਮਲ : ਉਤਰ ਪ੍ਰਦੇਸ਼ ਵਿਚ ਦੋ ਸਕੇ ਭਰਾਵਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਬਦਾਯੂੰ ਦੀ ਬਾਬਾ ਕਲੌਨੀ ਵਿਚ ਦੋ ਸਕੇ ਭਰਾਵਾਂ ਦਾ ਉਸਤਰੇ ਨਾਲ ਗਲ਼ਾ ਰੇਤ ਦਿੱਤਾ। ਮ੍ਰਿਤਕਾਂ ਦੀ ਉਮਰ 14 ਅਤੇ 6 ਸਾਲ ਹੈ। ਵਾਰਦਾਤ ਤੋਂ ਬਾਅਦ ਭੀੜ ਨੇ ਹੰਗਾਮਾ ਕੀਤਾ। ਬਾਈਕ ਅਤੇ ਦੁਕਾਨ ਵਿਚ ਭੰਨਤੋੜ ਕੀਤੀ। ਪੁਲਿਸ ਨੇ […]
By : Editor Editor
ਬਦਾਯੂੰ, 20 ਮਾਰਚ, ਨਿਰਮਲ : ਉਤਰ ਪ੍ਰਦੇਸ਼ ਵਿਚ ਦੋ ਸਕੇ ਭਰਾਵਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਬਦਾਯੂੰ ਦੀ ਬਾਬਾ ਕਲੌਨੀ ਵਿਚ ਦੋ ਸਕੇ ਭਰਾਵਾਂ ਦਾ ਉਸਤਰੇ ਨਾਲ ਗਲ਼ਾ ਰੇਤ ਦਿੱਤਾ। ਮ੍ਰਿਤਕਾਂ ਦੀ ਉਮਰ 14 ਅਤੇ 6 ਸਾਲ ਹੈ। ਵਾਰਦਾਤ ਤੋਂ ਬਾਅਦ ਭੀੜ ਨੇ ਹੰਗਾਮਾ ਕੀਤਾ। ਬਾਈਕ ਅਤੇ ਦੁਕਾਨ ਵਿਚ ਭੰਨਤੋੜ ਕੀਤੀ। ਪੁਲਿਸ ਨੇ ਕਾਰਵਾਈ ਕਰਦੇ ਹੋਏ ਮੁਲਜ਼ਮ ਸਾਜਿਦ ਦਾ ਐਨਕਾਊਂਟਰ ਕਰ ਦਿੱਤਾ। ਜਦ ਕਿ ਦੂਜਾ ਮੁਲਜ਼ਮ ਹਾਲੇ ਫਰਾਰ ਹੈ। ਮ੍ਰਿਤਕ ਬੱਚਿਆਂ ਦੀ ਦਾਦੀ ਮੁੰਨੀ ਦੇਵੀ ਨੇ ਦੱਸਿਆ ਕਿ ਸਾਹਮਣੇ ਦੇ ਸੈਲੂਨ ਵਾਲੇ ਘਰ ਆਏ ਅਤੇ ਮੇਰੇ ਨਾਲ ਗੱਲ ਕਰਨ ਲੱਗੇ। ਇਸ ਤੋਂ ਬਾਅਦ ਮੈਂ ਉਨ੍ਹਾਂ ਬੈਠਣ ਲਈ ਕਿਹਾ ਅਤੇ ਅੰਦਰ ਚਾਹ ਬਣਾਉਣ ਲੱਗੀ। ਇਸ ਦੌਰਾਨ ਉਹ ਉਪਰ ਚਲੇ ਗਏ। ਮੇਰੇ ਵਿਚਕਾਰਲੇ ਪੋਤੇ ਦੇ ਹੱਥ ਵਿਚ ਉਸ ਨੇ ਉਸਤਰਾ ਮਾਰਿਆ ਤਦ ਸਾਨੂੰ ਮਾਮਲੇ ਦਾ ਪਤਾ ਚਲਿਆ। ਹਾਲਾਂਕਿ ਹਾਲੇ ਤੱਕ ਵਾਰਦਾਤ ਦਾ ਕਾਰਨ ਪਤਾ ਨਹੀਂ ਚਲ ਸਕਿਆ।
ਬਾਬਾ ਕਲੋਨੀ ਦਾ ਰਹਿਣ ਵਾਲਾ ਵਿਨੋਦ ਕੁਮਾਰ ਪੇਸ਼ੇ ਤੋਂ ਠੇਕੇਦਾਰ ਹੈ। ਉਹ ਇੱਥੇ ਆਪਣੀ ਪਤਨੀ ਸੰਗੀਤਾ ਅਤੇ ਬੱਚਿਆਂ ਨਾਲ ਰਹਿੰਦਾ ਹੈ। ਸੰਗੀਤਾ ਘਰ ਵਿੱਚ ਆਪਣਾ ਬਿਊਟੀ ਪਾਰਲਰ ਚਲਾਉਂਦੀ ਹੈ। ਵਿਨੋਦ ਇਸ ਸਮੇਂ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ। ਉਨ੍ਹਾਂ ਦੇ 3 ਬੱਚੇ ਹਨ। ਇਹ ਦੋ ਬੱਚੇ ਆਯੂਸ਼ ਅਤੇ ਅੰਨੂ ਉਰਫ ਹਨੀ ਸਨ।
ਦੱਸਿਆ ਜਾ ਰਿਹਾ ਹੈ ਕਿ ਸਾਜਿਦ ਅਤੇ ਜਾਵੇਦ ਘਰ ਦੇ ਸਾਹਮਣੇ ਸੈਲੂਨ ਚਲਾਉਂਦੇ ਹਨ। ਦੋਵਾਂ ਦਾ ਵਿਨੋਦ ਦੇ ਪਰਿਵਾਰ ਨਾਲ ਵਿਵਾਦ ਚੱਲ ਰਿਹਾ ਹੈ। ਹਾਲਾਂਕਿ ਵਿਵਾਦ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ।
ਇਹ ਖ਼ਬਰ ਵੀ ਪੜ੍ਹੋ
ਮਾਨਸਾ ਵਿਚ ਹੋਏ ਪ੍ਰੇਮੀ ਜੋੜੇ ਦੇ ਕਤਲ ਮਾਮਲੇ ਦੀ ਪੁਲਿਸ ਨੇ ਜਾਂਚ ਅਰੰਭ ਕਰ ਦਿੱਤੀ ਹੈ।
ਦੱਸਦੇ ਚਲੀਏ ਕਿ ਮਾਨਸਾ ਵਿਚ ਇੱਕ ਪ੍ਰੇਮੀ ਜੋੜੇ ਦਾ ਕਤਲ ਕਰ ਦਿੱਤਾ ਗਿਆ। ਘਰ ਵਾਲਿਆਂ ਨੇ ਇਨ੍ਹਾਂ ਦੀਆਂ ਲਾਸ਼ਾਂ ਨੂੰ ਨਹਿਰ ਵਿਚ ਸੁੱਟ ਦਿੱਤਾ। ਪੁਲਿਸ ਨੇ ਇਸ ਮਾਮਲੇ ਵਿਚ ਜਾਂਚ ਅਰੰਭ ਕਰ ਦਿੱਤੀ ਹੈ।
ਬੋਹਾ ਪੁਲਿਸ ਨੇ ਦੱਸਿਆ ਕਿ ਜੋੜਾ ਲਿਵ ਇਨ ਰਿਲੇਸ਼ਨਸ਼ਿਪ ਵਿਚ ਰਹਿ ਰਿਹਾ ਸੀ। ਜਦੋਂ ਇਨ੍ਹਾਂ ਦੇ ਘਰ ਵਾਲਿਆਂ ਨੂੰ ਪਤਾ ਚਲਿਆ ਤਾਂ ਤੇਜ਼ਧਾਰ ਹਥਿਆਰਾਂ ਨਾਲ ਇਨ੍ਹਾਂ ਨੂੰ ਵੱਢ ਦਿੱਤਾ। ਦੱਸਿਆ ਜਾ ਰਿਹਾ ਕਿ ਦੋ ਬੱਚਿਆਂ ਦੇ ਪਿਤਾ ਦੇ ਨਾਲ ਲੜਕੀ ਰਿਲੇਸ਼ਨਸ਼ਿਪ ਵਿਚ ਸੀ। ਮ੍ਰਿਤਕਾਂ ਦੀ ਪਛਾਣ 19 ਸਾਲਾ ਗੁਰਪ੍ਰੀਤ ਕੌਰ ਅਤੇ 45 ਸਾਲਾ ਗੁਰਪ੍ਰੀਤ ਸਿੰਘ ਦੋਵੇਂ ਨਿਵਾਸੀ ਬੋਹਾ ਮਾਨਸਾ ਦੇ ਰੂਪ ਵਿਚ ਹੋਈ।
ਬੋਹਾ ਪੁਲਿਸ ਮੁਤਾਬਕ ਦੋਵੇਂ ਕਾਫੀ ਸਮੇਂ ਤੋਂ ਰਿਲੇਸ਼ਨਸ਼ਿਪ ਵਿਚ ਸੀ। ਇਨ੍ਹਾਂ ਦੋਵਾਂ ਦਾ ਮਿਲਣਾ ਘਰ ਵਾਲਿਆਂ ਨੂੰ ਪਸੰਦ ਨਹੀਂ ਸੀ। ਦਰਅਸਲ ਲੜਕੀ ਬਹੁਤ ਛੋਟੀ ਸੀ ਅਤੇ ਆਦਮੀ ਵਿਆਹੁਤਾ ਅਤੇ ਦੋ ਬੱਚਿਆਂ ਦਾ ਪਿਤਾ ਸੀ। ਪ੍ਰੇਮੀ ਜੋੜਾ ਘਰ ਤੋਂ ਭੱਜ ਗਿਆ ਤਾਂ ਤਲਵੰਡੀ ਵਿਚ ਜਾ ਕੇ ਰਹਿਣ ਲੱਗਾ।
ਬੀਤੇ ਦਿਨ ਗੁਰਪ੍ਰੀਤ ਕੌਰ ਦੇ ਪਿਤਾ ਸੁਖਪਾਲ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਅਨਮੋਲ ਜੋਤ ਸਿੰਘ ਨੇ ਦੋਵਾਂ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਮਿਲਣ ਲਈ ਕਿਹਾ। ਪਰਿਵਾਰ ਨਾਲ ਗੱਲ ਕਰਦੇ ਹੋਏ ਪ੍ਰੇਮੀ ਜੋੜਾ ਮਿਲਣ ਚਲੇ ਗਏ। ਉਨ੍ਹਾਂ ਨੂੰ ਧੋਖੇ ਨਾਲ ਖੇਤਾਂ ਵਿੱਚ ਮਿਲਣ ਲਈ ਬੁਲਾਇਆ ਗਿਆ।
ਜਦੋਂ ਉਹ ਦੋਵੇਂ ਆਪਣੇ ਪਰਿਵਾਰਕ ਮੈਂਬਰਾਂ ਵੱਲੋਂ ਦੱਸੀ ਥਾਂ ’ਤੇ ਪੁੱਜੇ ਤਾਂ ਗੁਰਪ੍ਰੀਤ ਕੌਰ ਦੇ ਪਿਤਾ ਸੁਖਪਾਲ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਅਨਮੋਲ ਜੋਤ ਸਿੰਘ, ਉਸ ਦੇ ਨਜ਼ਦੀਕੀ ਰਿਸ਼ਤੇਦਾਰ ਗੁਰਬਿੰਦਰ ਸਿੰਘ, ਸਹਿਜਪ੍ਰੀਤ ਸਿੰਘ ਅਤੇ ਇੱਕ ਹੋਰ ਵਿਅਕਤੀ ਪਹਿਲਾਂ ਹੀ ਉਥੇ ਮੌਜੂਦ ਸਨ। ਇਨ੍ਹਾਂ ਲੋਕਾਂ ਨੇ ਆਉਂਦੇ ਹੀ ਜੋੜੇ ਨੂੰ ਫੜ ਲਿਆ।
ਪਤੀ-ਪਤਨੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਸੁਖਪਾਲ ਸਿੰਘ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਧੀ ਗੁਰਪ੍ਰੀਤ ਕੌਰ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਗੁਰਪ੍ਰੀਤ ਸਿੰਘ ਪੁੱਤਰ ਅਨਮੋਲ ਜੋਤ ਨੇ ਵੀ ਆਪਣੇ ਪਿਤਾ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ।
ਬੋਹਾ ਥਾਣਾ ਇੰਚਾਰਜ ਜਸਪ੍ਰੀਤ ਸਿੰਘ ਅਨੁਸਾਰ ਦੋਵਾਂ ਦਾ ਕਤਲ ਪਰਿਵਾਰਾਂ ਨੂੰ ਬਦਨਾਮ ਕਰਨ ਲਈ ਕੀਤਾ ਗਿਆ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਚਣ ਲਈ ਮੁਲਜ਼ਮਾਂ ਨੇ ਬਾਅਦ ਵਿੱਚ ਲਾਸ਼ਾਂ ਨੂੰ ਬੋਰੀਆਂ ਵਿੱਚ ਭਰ ਕੇ ਭਾਖੜਾ ਨਹਿਰ ਵਿੱਚ ਸੁੱਟ ਦਿੱਤਾ। ਪਰ ਲੜਕੀ ਗੁਰਪ੍ਰੀਤ ਕੌਰ ਦੀ ਲਾਸ਼ ਸਰਦੂਲਗੜ੍ਹ ਇਲਾਕੇ ਦੀ ਇੱਕ ਨਹਿਰ ਵਿੱਚੋਂ ਮਿਲੀ ਹੈ। ਇਸ ਦੌਰਾਨ ਗੁਰਪ੍ਰੀਤ ਸਿੰਘ ਦੀ ਲਾਸ਼ ਗਾਇਬ ਹੈ।
ਲਾਸ਼ ਮਿਲਣ ਤੋਂ ਬਾਅਦ ਲੜਕੀ ਦਾ ਪਿਤਾ ਸੁਖਪਾਲ ਡਰ ਗਿਆ, ਇਸ ਲਈ ਉਸ ਨੇ ਸਾਰੀ ਘਟਨਾ ਗੁਆਂਢ ਵਿੱਚ ਰਹਿੰਦੇ ਵਾਰਡ ਦੇ ਕੌਂਸਲਰ ਜਗਸੀਰ ਸਿੰਘ ਨੂੰ ਦੱਸੀ। ਇਸ ਤੋਂ ਬਾਅਦ ਕੌਂਸਲਰ ਨੇ ਪੁਲਸ ਨੂੰ ਸਾਰੀ ਕਹਾਣੀ ਦੱਸੀ। ਪੁਲਸ ਨੇ ਪੰਜ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।