Begin typing your search above and press return to search.

Iran ਨੂੰ ਗਾਲ੍ਹਾਂ ਕੱਢਣ ’ਤੇ America ’ਚ ਹੀ ਘਿਰੇ Trump

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਵਿਰੋਧ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਟਰੰਪ ਵਲੋਂ ਈਰਾਨ ਨਾਲ ਹੋਰਮੂਜ਼ ਸਟ੍ਰੇਟ ਖੋਲ੍ਹਣ ਨੂੰ ਲੈ ਕੇ ਹੋ ਰਹੀ ਤਿੱਖੀ ...

Iran ਨੂੰ ਗਾਲ੍ਹਾਂ ਕੱਢਣ ’ਤੇ America ’ਚ ਹੀ ਘਿਰੇ Trump
X

Kavya SharmaBy : Kavya Sharma

  |  6 April 2026 5:27 PM IST

  • whatsapp
  • Telegram

ਨਿਊਯਾਰਕ, 6 ਅਪ੍ਰੈਲ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਵਿਰੋਧ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਟਰੰਪ ਵਲੋਂ ਈਰਾਨ ਨਾਲ ਹੋਰਮੂਜ਼ ਸਟ੍ਰੇਟ ਖੋਲ੍ਹਣ ਨੂੰ ਲੈ ਕੇ ਹੋ ਰਹੀ ਤਿੱਖੀ ਬਿਆਨਬਾਜ਼ੀ ਤੋਂ ਬਾਅਦ ਹੁਣ ਈਰਾਨ ਨੂੰ ਮਾੜੇ ਬੋਲ ਬੋਲਣ ਨੂੰ ਲੈ ਕੇ ਅਮਰੀਕਾ ਵਿਚ ਹੀ ਟਰੰਪ ਦਾ ਵੱਡਾ ਵਿਰੋਧ ਕੀਤਾ ਜਾ ਰਿਹਾ ਹੈ। ਰਿਪਬਲੀਕਨ ਆਗੂ ਮਾਰਜਰੀ ਟੇਲਰ ਗ੍ਰੀਨ, ਡੈਮੋਕ੍ਰੇਟ ਸੀਨੇਟਰ ਬਰਨੀ ਸੈਂਡਰਸ ਸਮੇਤ ਕਈ ਅਮਰੀਕੀ ਆਗੂਆਂ ਨੇ ਟਰੰਪ ਦੀ ਭੱਦੀ ਸ਼ਬਦਾਵਲੀ ਅਤੇ ਵਿਦੇਸ਼ ਨੀਤੀ ਦੀ ਨਿੰਦਾ ਕੀਤੀ ਹੈ।

ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਟਰੰਪ ਈਰਾਨ ਨੂੰ ਹੋਰਮੂਜ਼ ਸਟ੍ਰੇਟ ਖੋਲ੍ਹਣ ਨੂੰ ਕਿਹਾ ਸੀ ਅਤੇ ਅਜਿਹਾ ਨਾ ਕਰਨ ’ਤੇ ਸਖ਼ਤ ਕਾਰਵਾਈ ਦੀ ਧਮਕੀ ਦਿੱਤੀ ਸੀ, ਜਿਸ ’ਤੇ ਈਰਾਨ ਨੇ ਵੀ ਜਵਾਬ ਦਿੱਤਾ ਸੀ। ਈਰਾਨ ਯੁੱਧ ਵਿਚ ਅਪਣੇ ਮਨ ਮੁਤਾਬਕ ਨਤੀਜੇ ਨਾ ਮਿਲਣ ਤੋਂ ਪਰੇਸ਼ਾਨ ਟਰੰਪ ਨੇ ਈਰਾਨ ਨੂੰ ਮਾੜੇ ਸ਼ਬਦ ਕਹੇ (ਬਾਸਟਰਡ) ਜਿਸ ਨੂੰ ਲੈ ਕੇ ਦੁਨੀਆਂ ਭਰ ਵਿਚ ਨਿੰਦਾ ਕੀਤੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਅਮਰੀਕਾ ਵਰਗੇ ਲੋਕਤੰਤਰ ਦੇ ਰਾਸ਼ਟਰਪਤੀ ਨੂੰ ਅਜਿਹੀਆਂ ਗੱਲਾਂ ਨਹੀਂ ਸੋਭਦੀਆਂ।

ਟਰੰਪ ਦੇ ਇਸ ਬਿਆਨ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਈਰਾਨ ਨੇ ਕਿਹਾ ‘ਸਾਨੂੰ ਪਾਸ਼ਾਣ ਯੁਗ ਵਿਚ ਧੱਕਣ ਦੀਆਂ ਗੱਲਾਂ ਕਰਨ ਵਾਲਾ ਅਮਰੀਕਾ ਖੁਦ ਪਾਸ਼ਾਣ ਯੁਗ ਵਿਚ ਪਹਿਲਾਂ ਹੀ ਪੁੱਜ ਚੁੱਕਾ ਹੈ।’ ਈਰਾਨੀ ਸੇਂਟਰਲ ਕਮਾਂਡ ਦੇ ਅਬਦੋਲਾਹੀ ਆਲਿਆਬਾਦੀ ਨੇ ਕਿਹਾ ਕਿ ਟਰੰਪ ਦੀਆਂ ਅਜਿਹੀਆਂ ਧਮਕੀਆਂ ਦਿਖਾਉਂਦੀਆਂ ਹਨ ਕਿ ਉਹ ਕਿੰਨੇ ਨਰਾਸ਼ ਅਤੇ ਹਤਾਸ਼ ਹੋ ਗਏ ਹਨ ਅਤੇ ਬੇਵਕੂਫੀ ਭਰੀਆਂ ਹਰਕਤਾਂ ਕਰ ਰਹੇ ਹਨ।

Next Story
ਤਾਜ਼ਾ ਖਬਰਾਂ
Share it