ਜਦੋਂ ਮੇਰੀ ਧੀ ਤੋਂ ਮੰਗੀਆਂ ਗਈਆਂ ਨਿਊਡ ਫੋਟੋਆਂ: ਅਕਸ਼ੈ ਕੁਮਾਰ ਨੇ ਕੀਤੇ ਦਿਲ ਦਹਿਲਾ ਦੇਣ ਵਾਲੇ ਖ਼ੁਲਾਸੇ
ਬਾਲੀਵੁੱਡ ਦੇ ਖ਼ਿਲਾੜੀ ਕਹੇ ਜਾਣ ਵਾਲੇ ਅਕਸ਼ੈ ਕੁਮਾਰ ਨੇ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਦਾ ਖ਼ੁਲਾਸ਼ਾ ਕੀਤਾ ਹੈ। ਦੱਸ ਦਈਏ ਕਿ ਅਕਸ਼ੈ ਕੁਮਾਰ ਦੀ 13 ਸਾਲ ਦੀ ਧੀ ਨਿਤਾਰਾ ਆਨਲਾਈਨ ਗੇਮਿੰਗ ਦੌਰਾਨ ਇੱਕ ਵੱਡੀ ਘਟਨਾ ਦਾ ਸ਼ਿਕਾਰ ਹੁੰਦੇ-ਹੁੰਦੇ ਬਚੀ। ਦਰਅਸਲ, ਮੁੰਬਈ ਪੁਲਿਸ ਅਤੇ ਮਹਾਰਾਸ਼ਟਰ ਸਰਕਾਰ ਵੱਲੋਂ ਆਯੋਜਿਤ 'ਸਾਈਬਰ ਜਾਗਰੂਕਤਾ ਮਹੀਨਾ 2025' ਦੇ ਉਦਘਾਟਨੀ ਸਮਾਰੋਹ ਵਿੱਚ ਬੋਲਦਿਆਂ, ਅਕਸ਼ੈ ਕੁਮਾਰ ਨੇ ਆਪਣੀ ਧੀ ਨਾਲ ਹੋਈ ਇਸ ਘਟਨਾ ਨੂੰ ਸਾਂਝਾ ਕੀਤਾ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟਾਈ।

By : Makhan shah
ਮੁੰਬਈ (ਗੁਰਪਿਆਰ ਥਿੰਦ):- ਬਾਲੀਵੁੱਡ ਦੇ ਖ਼ਿਲਾੜੀ ਕਹੇ ਜਾਣ ਵਾਲੇ ਅਕਸ਼ੈ ਕੁਮਾਰ ਨੇ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਦਾ ਖ਼ੁਲਾਸ਼ਾ ਕੀਤਾ ਹੈ। ਦੱਸ ਦਈਏ ਕਿ ਅਕਸ਼ੈ ਕੁਮਾਰ ਦੀ 13 ਸਾਲ ਦੀ ਧੀ ਨਿਤਾਰਾ ਆਨਲਾਈਨ ਗੇਮਿੰਗ ਦੌਰਾਨ ਇੱਕ ਵੱਡੀ ਘਟਨਾ ਦਾ ਸ਼ਿਕਾਰ ਹੁੰਦੇ-ਹੁੰਦੇ ਬਚੀ। ਦਰਅਸਲ, ਮੁੰਬਈ ਪੁਲਿਸ ਅਤੇ ਮਹਾਰਾਸ਼ਟਰ ਸਰਕਾਰ ਵੱਲੋਂ ਆਯੋਜਿਤ 'ਸਾਈਬਰ ਜਾਗਰੂਕਤਾ ਮਹੀਨਾ 2025' ਦੇ ਉਦਘਾਟਨੀ ਸਮਾਰੋਹ ਵਿੱਚ ਬੋਲਦਿਆਂ, ਅਕਸ਼ੈ ਕੁਮਾਰ ਨੇ ਆਪਣੀ ਧੀ ਨਾਲ ਹੋਈ ਇਸ ਘਟਨਾ ਨੂੰ ਸਾਂਝਾ ਕੀਤਾ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟਾਈ। ਇਸ ਪ੍ਰੋਗਰਾਮ ਵਿੱਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ, ਡੀਜੀਪੀ ਰਸ਼ਮੀ ਸ਼ੁਕਲਾ ਅਤੇ ਅਦਾਕਾਰ ਰਾਣੀ ਮੁਖਰਜੀ ਵੀ ਸ਼ਾਮਲ ਸੀ।
ਆਨਲਾਈਨ ਗੇਮ ਵਿੱਚ ਅਕਸ਼ੈ ਦੀ ਧੀ ਨਾਲ ਕੀ ਹੋਇਆ?
ਅਕਸ਼ੈ ਕੁਮਾਰ ਨੇ ਦੱਸਿਆ ਕਿ ਮੇਰੀ ਧੀ ਇੱਕ ਆਨਲਾਈਨ ਵੀਡੀਓ ਗੇਮ ਖੇਡ ਰਹੀ ਸੀ, ਜਿਸ ਨੂੰ ਤੁਸੀਂ ਕਿਸੇ ਅਜਨਬੀ ਨਾਲ ਵੀ ਖੇਡ ਸਕਦੇ ਹੋ। ਅਕਸ਼ੈ ਨੇ ਕਿਹਾ ਕਿ ਸ਼ੁਰੂਆਤ ਵਿੱਚ ਸਾਹਮਣੇ ਵਾਲੇ ਨੇ ਬਹੁਤ ਨਿਮਰਾਤ ਨਾਲ ਮੈਸੇਜ ਕੀਤੇ, ਜਿਵੇਂ ਤੁਸੀਂ ਚੰਗਾ ਖੇਡ ਰਹੇ ਹੋ। ਉਸਨੇ ਫੇਰ ਪੁੱਛਿਆ ਕੀ ਤੁਸੀ ਕਿੱਥੇ ਰਹਿੰਦੇ ਹੋ, ਤਾਂ ਉਹਨਾਂ ਦੀ ਧੀ ਨੇ ਦੱਸਿਆ ਕਿ ਮੁੰਬਈ। ਫਿਰ ਉਸਨੇ ਪੁੱਛਿਆ ਕਿ ਮੇਲ ਹੋ ਜਾ ਫੀਮੇਲ, ਤਾਂ ਮੇਰੀ ਧੀ ਨੇ ਉਸਨੂੰ ਫੀਮੇਲ ਦੱਸਿਆ। ਅਕਸ਼ੇ ਨੇ ਦੱਸਿਆ ਕਿ ਕੁੱਝ ਦੇਰ ਸਭ ਕੁਝ ਆਮ ਰਿਹਾ ਪਰ ਫਿਰ ਅਚਾਨਕ ਇਸ ਵਿਅਕਤੀ ਨੇ ਮੈਸੇਜ ਭਜਿਆ ਕੀ ਤੁਸੀਂ ਮੈਨੂੰ ਆਪਣੀਆਂ ਨਿਊਡ ਤਸਵੀਰਾਂ ਭੇਜ ਸਕਦੇ ਹੋ?
ਉਸ ਤੋਂ ਬਾਦ ਇਹ ਸੁਣਦਿਆ ਮੇਰੀ ਧੀ ਨੇ ਤੁਰੰਤ ਗੇਮ ਬੰਦ ਕਰ ਦਿੱਤੀ ਅਤੇ ਦੌਰ ਕੇ ਆਪਣੀ ਮਾਂ ਨੂੰ ਸਭ ਕੁਝ ਦੱਸ ਦਿੱਤਾ। ਅਕਸ਼ੈ ਕੁਮਾਰ ਨੇ ਕਿਹਾ ਤਰ੍ਹਾਂ ਦੀਆ ਚੀਜ਼ਾਂ ਸ਼ੁਰੂ ਹੁੰਦੀਆਂ ਹਨ। ਉਹਨਾਂ ਨੇ ਕਿਹਾ ਕਿ ਇਹ ਵੀ ਸਾਈਬਰ ਕ੍ਰਾਈਮ ਦਾ ਇੱਕ ਹਿੱਸਾ ਹੈ। ਇਸ ਘਟਨਾ ਤੋਂ ਚਿੰਤਤ ਅਕਸ਼ੈ ਕੁਮਾਰ ਨੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਇੱਕ ਮਹੱਤਵਪੂਰਨ ਅਪੀਲ ਕੀਤੀ। ਉਨ੍ਹਾਂ ਕਿਹਾ, "ਮੈਂ ਮੁੱਖ ਮੰਤਰੀ ਨੂੰ ਬੇਨਤੀ ਕਰਾਂਗਾ ਕਿ ਮਹਾਰਾਸ਼ਟਰ ਦੇ ਸਕੂਲਾਂ ਵਿੱਚ ਸੱਤਵੀਂ ਤੋਂ ਦਸਵੀਂ ਜਮਾਤ ਤੱਕ ਹਰ ਹਫ਼ਤੇ ਇੱਕ 'ਸਾਈਬਰ ਪੀਰੀਅਡ' ਹੋਣਾ ਚਾਹੀਦਾ ਹੈ, ਜਿੱਥੇ ਬੱਚਿਆਂ ਨੂੰ ਇਨ੍ਹਾਂ ਖਤਰਿਆਂ ਬਾਰੇ ਸਮਝਾਇਆ ਜਾਵੇ।"
ਅਕਸ਼ੈ ਨੇ ਜ਼ੋਰ ਦੇ ਕੇ ਕਿਹਾ, "ਇਹ ਅਪਰਾਧ ਸਟ੍ਰੀਟ ਕ੍ਰਾਈਮ ਤੋਂ ਵੀ ਵੱਡਾ ਹੁੰਦਾ ਜਾ ਰਿਹਾ ਹੈ ਅਤੇ ਇਸ ਨੂੰ ਰੋਕਣਾ ਬਹੁਤ ਜ਼ਰੂਰੀ ਹੈ।" ਇਹ ਚੰਗਾ ਹੋਇਆ ਕਿ ਉਨ੍ਹਾਂ ਦੀ ਧੀ ਨੇ ਇਹ ਗੱਲ ਤੁਰੰਤ ਆਪਣੀ ਮਾਂ ਨੂੰ ਦੱਸੀ, ਪਰ ਕਈ ਮਾਮਲਿਆਂ ਵਿੱਚ ਬੱਚੇ ਡਰ ਕਾਰਨ ਅਜਿਹਾ ਨਹੀਂ ਕਰ ਪਾਉਂਦੇ ਅਤੇ ਬਲੈਕਮੇਲਿੰਗ ਵਰਗੇ ਗੰਭੀਰ ਅਪਰਾਧਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਹ ਘਟਨਾ ਇਸ ਗੱਲ ਦਾ ਸਬੂਤ ਹੈ ਕਿ ਡਿਜੀਟਲ ਦੁਨੀਆ ਵਿੱਚ ਸਾਡੇ ਬੱਚੇ ਕਿੰਨੇ ਅਸੁਰੱਖਿਅਤ ਹਨ ਅਤੇ ਉਨ੍ਹਾਂ ਨੂੰ ਜਾਗਰੂਕ ਕਰਨਾ ਕਿੰਨਾ ਜ਼ਰੂਰੀ ਹੈ।


