Begin typing your search above and press return to search.

ਪਾਕਿਸਤਾਨ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਗਈ ਸਰਬਜੀਤ ਕੌਰ ਲਾਪਤਾ

ਪਾਕਿਸਤਾਨ ਦੇ ਦਰਸ਼ਨਾਂ ਲਈ ਗਈ ਸਰਬਜੀਤ ਕੌਰ ਲਾਪਤਾ ਹੋ ਗਈ ਹੈ। ਉਹ ਉੱਥੇ ਧਾਰਮਿਕ ਗੁਰਦੁਆਰਿਆਂ ਦੇ ਦਰਸਨ ਕਰਨ ਗਈ ਸੀ। ਪੂਰਾ ਸਮਹੂ ਵਾਪਸ ਆ ਗਿਆ ਹੈ ਪਰ ਉਸਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਉਸਨੇ ਜਾਣ ਵੇਲੇ ਵੀ ਪਾਕਿਸਤਾਨ ਇਮੀਗ੍ਰੇਸ਼ਨ ਨੂੰ ਅਧੂਰੀ ਜਾਣਕਾਰੀ ਦਿੱਤੀ ਸੀ ਅਤੇ ਪਾਸਪੋਰਟ ਨੰਬਰ ਵੀ ਨਹੀਂ ਦਿੱਤਾ ਸੀ।

ਪਾਕਿਸਤਾਨ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਗਈ ਸਰਬਜੀਤ ਕੌਰ ਲਾਪਤਾ
X

Gurpiar ThindBy : Gurpiar Thind

  |  14 Nov 2025 1:16 PM IST

  • whatsapp
  • Telegram

ਕਪੂਰਥਲਾ : ਪਾਕਿਸਤਾਨ ਦੇ ਦਰਸ਼ਨਾਂ ਲਈ ਗਈ ਸਰਬਜੀਤ ਕੌਰ ਲਾਪਤਾ ਹੋ ਗਈ ਹੈ। ਉਹ ਉੱਥੇ ਧਾਰਮਿਕ ਗੁਰਦੁਆਰਿਆਂ ਦੇ ਦਰਸਨ ਕਰਨ ਗਈ ਸੀ। ਪੂਰਾ ਸਮਹੂ ਵਾਪਸ ਆ ਗਿਆ ਹੈ ਪਰ ਉਸਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਉਸਨੇ ਜਾਣ ਵੇਲੇ ਵੀ ਪਾਕਿਸਤਾਨ ਇਮੀਗ੍ਰੇਸ਼ਨ ਨੂੰ ਅਧੂਰੀ ਜਾਣਕਾਰੀ ਦਿੱਤੀ ਸੀ ਅਤੇ ਪਾਸਪੋਰਟ ਨੰਬਰ ਵੀ ਨਹੀਂ ਦਿੱਤਾ ਸੀ।



ਸਰਬਜੀਤ ਕੌਰ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਡੱਕਾ ਖਾਨਾ ਟਿੱਬਾ, ਅਮਾਨੀਪੁਰ ਦੀ ਰਹਿਣ ਵਾਲੀ ਹੈ। ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਪਾਕਿਸਤਾਨ ਦੀ 10 ਦਿਨਾਂ ਦੀ ਯਾਤਰਾ 'ਤੇ ਗਈ ਸੀ। ਭਾਰਤੀ ਇਮੀਗ੍ਰੇਸ਼ਨ ਰਿਕਾਰਡਾਂ ਅਨੁਸਾਰ, ਸਰਬਜੀਤ ਕੌਰ 4 ਨਵੰਬਰ ਨੂੰ 1932 ਸ਼ਰਧਾਲੂਆਂ ਦੇ ਇੱਕ ਸਮੂਹ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਗਈ ਸੀ।



ਪਰ ਅੱਜ, 10 ਦਿਨਾਂ ਦੀ ਯਾਤਰਾ ਅਤੇ ਪਾਕਿਸਤਾਨ ਦੇ ਵੱਖ-ਵੱਖ ਗੁਰਦੁਆਰਿਆਂ ਦੇ ਦਰਸ਼ਨ ਕਰਨ ਤੋਂ ਬਾਅਦ, ਜਦੋਂ ਆਖਰੀ ਸਮੂਹ ਭਾਰਤ ਪਹੁੰਚਿਆ, ਤਾਂ ਇਹ ਮਾਮਲਾ ਸਾਹਮਣੇ ਆਇਆ। ਹੁਣ ਤੱਕ 1922 ਸ਼ਰਧਾਲੂ ਆਪਣੇ ਵਤਨ ਭਾਰਤ ਵਾਪਸ ਆ ਚੁੱਕੇ ਹਨ। ਇਸ ਤੋਂ ਪਹਿਲਾਂ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਚਾਰ ਮੈਂਬਰ, ਜਿਨ੍ਹਾਂ ਵਿੱਚ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਵੀ ਸ਼ਾਮਲ ਸਨ, ਜਿਨ੍ਹਾਂ ਦੇ ਪਰਿਵਾਰਕ ਮੈਂਬਰ ਬਿਮਾਰ ਸਨ, ਪਹਿਲਾਂ ਹੀ ਘਰ ਵਾਪਸ ਆ ਚੁੱਕੇ ਸਨ। ਪਰ ਉਕਤ ਔਰਤ ਸਰਬਜੀਤ ਕੌਰ ਘਰ ਨਹੀਂ ਪਰਤੀ।



ਪ੍ਰਸ਼ਾਸ਼ਨ ਹੁਣ ਉਸਦੀ ਭਾਲ ਵਿੱਚ ਜੁੱਟ ਗਿਆ ਹੈ ਅਤੇ ਕਈ ਪ੍ਰਕਾਰ ਦੇ ਕਿਆਸ ਲਗਾਏ ਜਾ ਰਹੇ ਹਨ ਕਿ ਆਖਿਰ ਸਰਬਜੀਤ ਗਈ ਕਿੱਥੇ ਅਤੇ ਉਸਨੇ ਪਾਕਿਸਤਾਨ ਇੰਮੀਗ੍ਰੇਸ਼ਨ ਨੂੰ ਅਧੂਰੀ ਜਾਣਕਾਰੀ ਕਿਉਂ ਦਿੱਤੀ ਸੀ ਸੋ ਹੁਣ ਇਸ ਨੂੰ ਲੈ ਕਿ ਜਾਂਚ ਪਾੜਤਾਲ ਜਾਰੀ ਕਰ ਦਿੱਤੀ ਗਈ ਹੈ।

Next Story
ਤਾਜ਼ਾ ਖਬਰਾਂ
Share it