ਹਰਿਆਣਾ 'ਚ ਦੁਪਹਿਰ 2 ਵਜੇ ਤੱਕ 38 ਫੀਸਦੀ ਤੋਂ ਵੱਧ ਵੋਟਿੰਗ
By : BikramjeetSingh Gill
ਚੰਡੀਗੜ੍ਹ: ਹਰਿਆਣਾ ਵਿਧਾਨ ਸਭਾ ਚੋਣਾਂ ਦੇ ਇੱਕ ਹੀ ਗੇੜ ਵਿੱਚ ਅੱਜ ਪੂਰੇ ਸੂਬੇ ਵਿੱਚ ਵੋਟਿੰਗ ਹੋ ਰਹੀ ਹੈ। ਗੁਰੂਗ੍ਰਾਮ ਤੋਂ ਲੈ ਕੇ ਯਮੁਨਾਨਗਰ ਤੱਕ ਸਾਰੇ ਹਿੱਸਿਆਂ 'ਚ ਵੋਟਰਾਂ 'ਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਦੁਪਹਿਰ 2 ਵਜੇ ਤੱਕ 38 ਫੀਸਦੀ ਤੋਂ ਵੱਧ ਵੋਟਿੰਗ ਹੋ ਚੁੱਕੀ ਹੈ। ਉਧਰ, ਵੋਟਾਂ ਵਾਲੇ ਦਿਨ ਹੁਣ ਤੱਕ ਧੜੇਬੰਦੀ ਦਾ ਸ਼ਿਕਾਰ ਰਹੇ ਹਰਿਆਣਾ ਵਿੱਚ ਕਾਂਗਰਸ ਵੀ ਇਕਜੁੱਟ ਨਜ਼ਰ ਆ ਰਹੀ ਹੈ। ਕੁਮਾਰੀ ਸ਼ੈਲਜਾ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਜਪਾ ਮੇਰੇ ਸੁਆਗਤ ਲਈ ਹਮੇਸ਼ਾ ਤਿਆਰ ਹੈ, ਪਰ ਸੂਬੇ 'ਚ ਮਾਹੌਲ ਕਾਂਗਰਸ ਦੇ ਪੱਖ 'ਚ ਹੈ। ਸਾਡੇ ਸਮਰਥਨ ਵਿੱਚ ਬਹੁਤ ਸਾਰੀਆਂ ਵੋਟਾਂ ਪੈ ਰਹੀਆਂ ਹਨ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੋਂ ਇਲਾਵਾ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ, ਭਾਜਪਾ ਦੇ ਫਤਿਹਾਬਾਦ ਤੋਂ ਉਮੀਦਵਾਰ ਦਾਦਾਰਾਮ, ਯਮੁਨਾਨਗਰ ਤੋਂ ਘਨਸ਼ਿਆਮ ਅਰੋੜਾ, ਗੂਹਲਾ ਤੋਂ ਕੁਲਵੰਤ ਬਾਜ਼ੀਗਰ, ਨਰਾਇਣਗੜ੍ਹ ਤੋਂ ਪਵਨ ਸੈਣੀ, ਅਟੇਲੀ ਤੋਂ ਆਰਤੀ ਸਿੰਘ ਆਦਿ ਵੀ ਵੋਟ ਪਾਉਣ ਵਾਲਿਆਂ ਵਿਚ ਸ਼ਾਮਲ ਸਨ। ਸੈਣੀ ਨੇ ਇਸ ਮੌਕੇ ਕਿਹਾ ਕਿ ਅਸੀਂ ਜਿੱਤ ਕੇ ਵੱਡੇ ਫਤਵੇ ਨਾਲ ਸਰਕਾਰ ਬਣਾ ਰਹੇ ਹਾਂ।