Begin typing your search above and press return to search.

Hezbollah ਦੇ ਖਾਤਮੇ ਤੱਕ Military ਦੀ ਕਾਰਵਾਈ ਨਹੀਂ ਰੁਕੇਗੀ : ਨੇਤਨਯਾਹੂ

ਇਜ਼ਰਾਈਲ ਦੀ ਫੌਜ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਹ ਲੈਬਨਾਨ ਦੀ ਮਿਲੀਸ਼ੀਆ ਹਿਜਬੁੱਲਾ ਦੇ ਖਿਲਾਫ ਆਪਣਾ ਸੈਨਿਕ ਅਭਿਆਨ ਜਾਰੀ ਰੱਖੇਗੀ। ਫੌਜ ਨੇ ਸਪੱਸ਼ਟ...

Hezbollah ਦੇ ਖਾਤਮੇ ਤੱਕ Military ਦੀ ਕਾਰਵਾਈ ਨਹੀਂ ਰੁਕੇਗੀ : ਨੇਤਨਯਾਹੂ
X

Kavya SharmaBy : Kavya Sharma

  |  8 April 2026 2:53 PM IST

  • whatsapp
  • Telegram

ਤੇਲ ਅਵੀਵ, 8 ਅਪ੍ਰੈਲ : ਇਜ਼ਰਾਈਲ ਦੀ ਫੌਜ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਹ ਲੈਬਨਾਨ ਦੀ ਮਿਲੀਸ਼ੀਆ ਹਿਜਬੁੱਲਾ ਦੇ ਖਿਲਾਫ ਆਪਣਾ ਸੈਨਿਕ ਅਭਿਆਨ ਜਾਰੀ ਰੱਖੇਗੀ। ਫੌਜ ਨੇ ਸਪੱਸ਼ਟ ਕੀਤਾ ਕਿ ਮੌਜੂਦਾ ਟਕਰਾਅ ਅਜੇ ਖਤਮ ਨਹੀਂ ਹੋਇਆ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਨਜਾਮਿਨ ਨੇਤਨਯਾਹੂ ਨੇ ਦੋ ਟੂਕ ਕਿਹਾ ਕਿ ਫੌਜ ਦੀ ਕਾਰਵਾਈ ਉਸ ਵੇਲੇ ਤੱਕ ਜਾਰੀ ਰਹੇਗੀ, ਜਦ ਤੱਕ ਲੈਬਨਾਨ ਤੋਂ ਹਿਜਬੁੱਲਾ ਦਾ ਪੂਰੀ ਤਰ੍ਹਾਂ ਸਫਾਇਆ ਨਹੀਂ ਹੋ ਜਾਂਦਾ।

ਮੱਧਸਥਤਾ ਕਰ ਰਹੇ ਪਾਕਿਸਤਾਨ ਦੇ ਮੁਤਾਬਕ, ਇਰਾਨ ਅਤੇ ਇਜ਼ਰਾਈਲ ਦੇ ਵਿਚਕਾਰ ਦੋ ਹਫ਼ਤਿਆਂ ਦਾ ਯੁੱਧਵਿਰਾਮ ਲਾਗੂ ਹੋ ਗਿਆ ਹੈ। ਹਾਲਾਂਕਿ ਇਜ਼ਰਾਈਲ ਨੇ ਸਪੱਸ਼ਟ ਕੀਤਾ ਹੈ ਕਿ ਇਹ ਸੀਜ਼ਫਾਇਰ ਸਿਰਫ਼ ਇਰਾਨ ਤੱਕ ਸੀਮਿਤ ਹੈ ਅਤੇ ਹਿਜਬੁੱਲਾ ਦੇ ਖਿਲਾਫ ਚੱਲ ਰਹੇ ਅਭਿਆਨ ‘ਤੇ ਇਸਦਾ ਕੋਈ ਅਸਰ ਨਹੀਂ ਪਵੇਗਾ। ਇਜ਼ਰਾਈਲ ਨੇ ਇਹ ਵੀ ਮੰਨਿਆ ਕਿ ਯੁੱਧਵਿਰਾਮ ਤੋਂ ਪਹਿਲਾਂ ਉਸ ਨੇ ਇਰਾਨ ‘ਤੇ ਹਮਲੇ ਕੀਤੇ ਸਨ। ਇਸਦੇ ਬਾਵਜੂਦ ਉਸ ਨੇ ਕਿਹਾ ਹੈ ਕਿ ਉਹ ਇਸ ਸਮਝੌਤੇ ਦਾ ਆਦਰ ਕਰੇਗਾ।

ਹਿਜਬੁੱਲਾ ਵੱਲੋਂ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ

ਇਸ ਪੂਰੇ ਘਟਨਾਕ੍ਰਮ ‘ਤੇ ਹਿਜਬੁੱਲਾ ਵੱਲੋਂ ਅਜੇ ਤੱਕ ਕੋਈ ਅਧਿਕਾਰਕ ਪ੍ਰਤੀਕ੍ਰਿਆ ਸਾਹਮਣੇ ਨਹੀਂ ਆਈ ਹੈ। ਧਿਆਨਯੋਗ ਹੈ ਕਿ ਡੋਨਾਲਡ ਟਰੰਪ ਵੱਲੋਂ ਇਰਾਨ ਨੂੰ ਕੜੀ ਚੇਤਾਵਨੀ ਦੇਣ ਤੋਂ ਬਾਅਦ ਸੰਯੁਕਤ ਰਾਜ ਅਮਰੀਕਾ, ਇਰਾਨ ਅਤੇ ਇਜ਼ਰਾਈਲ ਦੇ ਵਿਚਕਾਰ ਦੋ ਹਫ਼ਤਿਆਂ ਦੇ ਯੁੱਧਵਿਰਾਮ ‘ਤੇ ਸਹਿਮਤੀ ਬਣੀ ਹੈ, ਪਰ ਖੇਤਰ ਵਿੱਚ ਤਣਾਅ ਅਜੇ ਵੀ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ।

Next Story
ਤਾਜ਼ਾ ਖਬਰਾਂ
Share it