Begin typing your search above and press return to search.

ਈਰਾਨ 'ਤੇ ਵੱਡਾ ਸਾਈਬਰ ਹਮਲਾ, ਨਿਸ਼ਾਨੇ 'ਤੇ ਪ੍ਰਮਾਣੂ ਸਾਈਟਾਂ

ਈਰਾਨ ਤੇ ਵੱਡਾ ਸਾਈਬਰ ਹਮਲਾ, ਨਿਸ਼ਾਨੇ ਤੇ ਪ੍ਰਮਾਣੂ ਸਾਈਟਾਂ
X

BikramjeetSingh GillBy : BikramjeetSingh Gill

  |  12 Oct 2024 1:05 PM IST

  • whatsapp
  • Telegram

ਮੱਧ ਪੂਰਬ 'ਚ ਚੱਲ ਰਹੀ ਲੜਾਈ ਦੇ ਵਿਚਕਾਰ ਸ਼ਨੀਵਾਰ ਨੂੰ ਈਰਾਨ 'ਤੇ ਵੱਡਾ ਸਾਈਬਰ ਹਮਲਾ ਹੋਇਆ। ਰਿਪੋਰਟਾਂ ਮੁਤਾਬਕ ਈਰਾਨ ਦੀ ਸਰਕਾਰ ਅਤੇ ਪ੍ਰਮਾਣੂ ਟਿਕਾਣਿਆਂ 'ਤੇ ਹੋਏ ਇਸ ਸਾਈਬਰ ਹਮਲੇ 'ਚ ਕਈ ਅਹਿਮ ਜਾਣਕਾਰੀਆਂ ਚੋਰੀ ਹੋ ਗਈਆਂ ਹਨ। ਇਸ ਹਮਲੇ ਵਿੱਚ ਸਰਕਾਰ ਦੀਆਂ ਤਿੰਨੋਂ ਸ਼ਾਖਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਹ ਸਾਈਬਰ ਹਮਲਾ ਕਦੋਂ ਹੋਇਆ ਅਤੇ ਕਿਸ ਨੇ ਕੀਤਾ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਜ਼ਿਕਰਯੋਗ ਹੈ ਕਿ 1 ਅਕਤੂਬਰ ਨੂੰ ਈਰਾਨ ਨੇ ਇਜ਼ਰਾਈਲ 'ਤੇ ਮਿਜ਼ਾਈਲਾਂ ਨਾਲ ਬੰਬਾਰੀ ਕੀਤੀ ਸੀ। ਉਦੋਂ ਤੋਂ ਇਜ਼ਰਾਈਲ ਗੁੱਸੇ 'ਚ ਹੈ ਅਤੇ ਉਸ ਨੇ ਬਦਲਾ ਲੈਣ ਦੀ ਸਹੁੰ ਖਾਧੀ ਹੈ। ਹਾਲ ਹੀ 'ਚ ਇਸਰਾਈਲ ਦੇ ਪ੍ਰਧਾਨ ਮੰਤਰੀ ਨੇ ਵੀ ਇਸ ਸਬੰਧ 'ਚ ਇਕ ਬੈਠਕ ਕੀਤੀ ਸੀ, ਜਿਸ 'ਚ ਈਰਾਨ ਦੇ ਪ੍ਰਮਾਣੂ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੇ ਮੁੱਦੇ 'ਤੇ ਚਰਚਾ ਕੀਤੀ ਗਈ ਸੀ।

ਈਰਾਨ ਇੰਟਰਨੈਸ਼ਨਲ ਨੇ ਈਰਾਨ ਦੀ ਸਾਈਬਰ ਸੁਰੱਖਿਆ ਦੀ ਸੁਪਰੀਮ ਕੌਂਸਲ ਦੇ ਸਾਬਕਾ ਸਕੱਤਰ ਫਿਰੋਜ਼ਾਬਾਦੀ ਦੇ ਹਵਾਲੇ ਨਾਲ ਕਿਹਾ ਕਿ ਈਰਾਨ ਦੀ ਸਰਕਾਰ ਦੀਆਂ ਤਿੰਨੋਂ ਸ਼ਾਖਾਵਾਂ - ਨਿਆਂਪਾਲਿਕਾ, ਵਿਧਾਨਪਾਲਿਕਾ ਅਤੇ ਕਾਰਜਕਾਰੀ ਸ਼ਾਖਾ 'ਤੇ ਵੱਡਾ ਸਾਈਬਰ ਹਮਲਾ ਹੋਇਆ ਹੈ। ਇੱਥੋਂ ਵੱਡੀ ਪੱਧਰ 'ਤੇ ਸੂਚਨਾਵਾਂ ਚੋਰੀ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇਸ ਹਮਲੇ 'ਚ ਪਰਮਾਣੂ ਟਿਕਾਣਿਆਂ ਦੇ ਨਾਲ-ਨਾਲ ਈਂਧਨ ਦੀ ਵੰਡ, ਮਿਊਂਸੀਪਲ ਨੈੱਟਵਰਕ, ਆਵਾਜਾਈ ਨੈੱਟਵਰਕ, ਬੰਦਰਗਾਹਾਂ ਅਤੇ ਹੋਰ ਨੈੱਟਵਰਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਹ ਦੇਸ਼ ਭਰ ਦੇ ਵੱਖ-ਵੱਖ ਖੇਤਰਾਂ ਦੀ ਲੰਮੀ ਸੂਚੀ ਦਾ ਹਿੱਸਾ ਹਨ ਜਿਨ੍ਹਾਂ 'ਤੇ ਹਮਲੇ ਹੋਏ ਹਨ।

ਇਹ ਸਾਈਬਰ ਹਮਲੇ ਅਜਿਹੇ ਸਮੇਂ 'ਚ ਹੋਏ ਹਨ ਜਦੋਂ ਅਮਰੀਕਾ ਨੇ ਇਜ਼ਰਾਈਲ 'ਤੇ ਕਈ ਪਾਬੰਦੀਆਂ ਲਗਾਈਆਂ ਹਨ। ਪੈਟਰੋਲੀਅਮ ਅਤੇ ਪੈਟਰੋ ਕੈਮੀਕਲ ਸੈਕਟਰ 'ਤੇ ਲਗਾਈਆਂ ਗਈਆਂ ਇਹ ਪਾਬੰਦੀਆਂ ਇਜ਼ਰਾਈਲ 'ਤੇ ਈਰਾਨੀ ਮਿਜ਼ਾਈਲ ਹਮਲਿਆਂ ਤੋਂ ਬਾਅਦ ਲਗਾਈਆਂ ਗਈਆਂ ਹਨ। ਅਮਰੀਕਾ ਦਾ ਇਹ ਕਦਮ ਉਸ ਹੁਕਮ ਦੀ ਨਿਰੰਤਰਤਾ ਹੈ ਜਿਸ ਤਹਿਤ ਉਹ ਈਰਾਨ ਨੂੰ ਮਿਜ਼ਾਈਲ ਪ੍ਰੋਗਰਾਮਾਂ ਲਈ ਸਰਕਾਰੀ ਸਹਾਇਤਾ ਦੇਣ ਤੋਂ ਰੋਕਦਾ ਹੈ।

ਇਸ ਤੋਂ ਪਹਿਲਾਂ ਈਰਾਨ ਨੇ ਕਿਹਾ ਸੀ ਕਿ ਜੇਕਰ ਉਸਦਾ ਕੱਟੜ ਦੁਸ਼ਮਣ ਇਜ਼ਰਾਈਲ ਹਮਲਾ ਕਰਦਾ ਹੈ ਤਾਂ ਉਹ ਆਪਣੀ ਪ੍ਰਭੂਸੱਤਾ ਦੀ ਰੱਖਿਆ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸਲਾਮਿਕ ਰੀਪਬਲਿਕ ਨੇ 1 ਅਕਤੂਬਰ ਨੂੰ ਆਪਣੇ ਦੋ ਨਜ਼ਦੀਕੀ ਸਹਿਯੋਗੀਆਂ, ਹਮਾਸ ਦੇ ਨੇਤਾ ਇਸਮਾਈਲ ਹਾਨੀਆ ਅਤੇ ਹਿਜ਼ਬੁੱਲਾ ਨੇਤਾ ਹਸਨ ਨਸਰੱਲਾਹ ਦੇ ਨਾਲ-ਨਾਲ ਇੱਕ ਈਰਾਨੀ ਜਨਰਲ ਦੀ ਹੱਤਿਆ ਦੇ ਬਦਲੇ ਵਿੱਚ ਇਜ਼ਰਾਈਲ 'ਤੇ ਮਿਜ਼ਾਈਲਾਂ ਦਾਗੀਆਂ।

Next Story
ਤਾਜ਼ਾ ਖਬਰਾਂ
Share it