Begin typing your search above and press return to search.

Israel ਨੇ ਭਾਰਤ ਨੂੰ ਭੇਜੀ ਅਧੁਨਿਕ ਮਸ਼ੀਨ ਗੰਨ ਦੀ ਪਹਿਲੀ ਖ਼ੇਪ

ਇਜ਼ਰਾਇਲ ਦੀ ਪ੍ਰਮੁੱਖ ਰੱਖਿਆ ਕੰਪਨੀ Israel Weapon Industries ਨੇ ‘ਮੇਕ ਇਨ ਇੰਡੀਆ’ ਪਹਿਲ ਤਹਿਤ ਭਾਰਤ ਨੂੰ ਹਲਕੀਆਂ ਮਸ਼ੀਨ ਗਨਾਂ (LMG) ਦੀ ਪਹਿਲੀ...

Israel ਨੇ ਭਾਰਤ ਨੂੰ ਭੇਜੀ ਅਧੁਨਿਕ ਮਸ਼ੀਨ ਗੰਨ ਦੀ ਪਹਿਲੀ ਖ਼ੇਪ
X

Kavya SharmaBy : Kavya Sharma

  |  1 April 2026 5:36 PM IST

  • whatsapp
  • Telegram

ਨਵੀਂ ਦਿੱਲੀ, 1 ਅਪ੍ਰੈਲ : ਇਜ਼ਰਾਇਲ ਦੀ ਪ੍ਰਮੁੱਖ ਰੱਖਿਆ ਕੰਪਨੀ Israel Weapon Industries ਨੇ ‘ਮੇਕ ਇਨ ਇੰਡੀਆ’ ਪਹਿਲ ਤਹਿਤ ਭਾਰਤ ਨੂੰ ਹਲਕੀਆਂ ਮਸ਼ੀਨ ਗਨਾਂ (LMG) ਦੀ ਪਹਿਲੀ ਖੇਪ ਸਪੁਰਦ ਕੀਤੀ ਹੈ। ਕੰਪਨੀ ਮੁਤਾਬਕ, 41,000 ਲਾਈਟ ਮਸ਼ੀਨ ਗਨਾਂ ਦੇ ਵੱਡੇ ਸਮਝੌਤੇ ਹੇਠ ਪਿਛਲੇ ਹਫ਼ਤੇ 2,000 ਨੇਗੇਵ (7.62×51) ਐਲਐਮਜੀ ਦੀ ਪਹਿਲੀ ਖੇਪ ਭਾਰਤ ਪਹੁੰਚਾਈ ਗਈ ਹੈ। ਇਸਦੇ ਨਾਲ ਹੀ, ਇਸ ਸਾਲ ਦੇ ਅੰਤ ਤੱਕ ਹੋਰ 4,000 ਮਸ਼ੀਨ ਗਨਾਂ ਦੀ ਸਪਲਾਈ ਕੀਤੀ ਜਾਵੇਗੀ।

ਅਡਾਨੀ ਗਰੁੱਪ ਨਾਲ ਭਾਈਚਾਰੇ ਵਿੱਚ ਉਤਪਾਦਨ

ਇਹ ਸਪਲਾਈ IWI ਅਤੇ Adani Group ਦੇ ਸਹਿਯੋਗ ਨਾਲ PLR ਸਿਸਟਮਜ਼ ਵੱਲੋਂ ਕੀਤੀ ਗਈ ਹੈ। ਇਹ ਭਾਰਤ ਦੀ ਪਹਿਲੀ ਨਿੱਜੀ ਕੰਪਨੀ ਹੈ ਜੋ ਛੋਟੇ ਹਥਿਆਰ ਅਤੇ ਗੋਲਾ-ਬਾਰੂਦ ਦਾ ਉਤਪਾਦਨ ਕਰਦੀ ਹੈ। ਕੰਪਨੀ ਨੇ ਦੱਸਿਆ ਕਿ ਇਹ ਉਪਲਬਧੀ ਟੈਕਨੋਲੋਜੀ ਟ੍ਰਾਂਸਫਰ ਪ੍ਰਕਿਰਿਆ ਦੇ ਸਫਲ ਸਮਾਪਨ ਤੋਂ ਬਾਅਦ ਹਾਸਲ ਹੋਈ ਹੈ, ਜੋ ‘ਮੇਕ ਇਨ ਇੰਡੀਆ’ ਨੂੰ ਮਜ਼ਬੂਤ ਕਰਦੀ ਹੈ।

ਨੇਗੇਵ (7.62×51) ਆਪਣੀ ਸ਼੍ਰੇਣੀ ਦੀਆਂ ਸਭ ਤੋਂ ਹਲਕੀਆਂ 7.62 ਮਿਮੀ ਲਾਈਟ ਮਸ਼ੀਨ ਗਨਾਂ ਵਿੱਚੋਂ ਇੱਕ ਮੰਨੀ ਜਾਂਦੀ ਹੈ। ਇਸ ਵਿੱਚ ਸੈਮੀ-ਆਟੋਮੈਟਿਕ ਅਤੇ ਫੁੱਲੀ ਆਟੋਮੈਟਿਕ ਦੋਵੇਂ ਤਕਨੀਕਾਂ ਮੌਜੂਦ ਹਨ। ਇਸਦਾ ਇਸਤੇਮਾਲ Israel Defense Forces ਵੱਲੋਂ ਵੀ ਕੀਤਾ ਜਾਂਦਾ ਹੈ। ਇਸਨੂੰ ਮੁਸ਼ਕਲ ਹਾਲਾਤਾਂ ਵਿੱਚ ਵਧੀਆ ਪ੍ਰਦਰਸ਼ਨ ਲਈ ਤਿਆਰ ਕੀਤਾ ਗਿਆ ਹੈ, ਜਿਸ ਕਰਕੇ ਇਹ ਸ਼ਹਿਰੀ ਯੁੱਧ ਅਤੇ ਖ਼ਾਸ ਅਭਿਆਨਾਂ ਲਈ ਉਚਿਤ ਹੈ।

ਇਸ ਮਸ਼ੀਨ ਗਨ ਨੂੰ ਹੈਲੀਕਾਪਟਰਾਂ, ਫੌਜੀ ਵਾਹਨਾਂ ਅਤੇ ਨੌਸੈਨਾ ਦੇ ਜਹਾਜ਼ਾਂ ’ਤੇ ਵੀ ਤੈਨਾਤ ਕੀਤਾ ਜਾ ਸਕਦਾ ਹੈ। ਇਸਦੀ ਤਾਕਤ ਅਤੇ ਹਲਕੇ ਭਾਰ ਕਾਰਨ ਇਹ ਮਜ਼ਬੂਤ ਸੁਰੱਖਿਆ ਘੇਰਿਆਂ ਨੂੰ ਭੇਦਣ ਵਿੱਚ ਸਮਰੱਥ ਮੰਨੀ ਜਾਂਦੀ ਹੈ।

ਭਾਰਤ-ਇਜ਼ਰਾਇਲ ਰੱਖਿਆ ਸਹਿਯੋਗ ਨੂੰ ਮਿਲਿਆ ਵਾਧਾ

ਭਾਰਤ ਅਤੇ ਇਜ਼ਰਾਇਲ ਨੇ ਪਿਛਲੇ ਸਾਲ ਨਵੰਬਰ ਵਿੱਚ ਰੱਖਿਆ, ਉਦਯੋਗਿਕ ਅਤੇ ਤਕਨੀਕੀ ਸਹਿਯੋਗ ਵਧਾਉਣ ਲਈ ਸਮਝੌਤਾ ਕੀਤਾ ਸੀ। ਇਸ ਸਮਝੌਤੇ ਹੇਠ ਉੱਨਤ ਤਕਨੀਕਾਂ ਦਾ ਸਾਂਝਾ ਇਸਤੇਮਾਲ, ਸਹਿ-ਵਿਕਾਸ ਅਤੇ ਸਹਿ-ਉਤਪਾਦਨ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਹ ਡੀਲ ਭਾਰਤ ਦੇ ਰੱਖਿਆ ਨਿਰਮਾਣ ਇਕੋਸਿਸਟਮ ਨੂੰ ਮਜ਼ਬੂਤੀ ਦੇਣ ਦੇ ਨਾਲ-ਨਾਲ ਆਤਮਨਿਰਭਰਤਾ ਵੱਲ ਇੱਕ ਅਹਿਮ ਕਦਮ ਮੰਨੀ ਜਾ ਰਹੀ ਹੈ।

Next Story
ਤਾਜ਼ਾ ਖਬਰਾਂ
Share it