ਪ੍ਰਦੂਸ਼ਣ ਦਾ ਕਹਿਰ- ਉਪ ਰਾਸ਼ਟਰਪਤੀ ਦਾ ਲੁਧਿਆਣਾ ਦੌਰਾ ਰੱਦ, ਨਹੀਂ ਉਤਰ ਸਕਿਆ ਜਹਾਜ਼
By : BikramjeetSingh Gill
ਪ੍ਰਦੂਸ਼ਨ ਕਾਰਨ ਜਹਾਜ਼ ਨੂੰ ਇੰਦੌਰ ਮੋੜਨਾ ਪਿਆ
ਲੁਧਿਆਣਾ : ਉਪ ਰਾਸ਼ਟਰਪਤੀ ਜਗਦੀਪ ਧਨਖੜ ਦਾ ਅੱਜ ਦਾ ਲੁਧਿਆਣਾ ਦੌਰਾ ਸੰਘਣੇ ਪ੍ਰਦੂਸ਼ਨ ਕਾਰਨ ਰੱਦ ਹੋ ਗਿਆ ਸੀ। ਦਰਅਸਲ ਉਨ੍ਹਾਂ ਨੇ ਲੁਧਿਆਣਾ ਖੇਤੀਬਾੜੀ ਯੂਨੀਵਰਸਟੀ ਵਿਚ ਆਉਣਾ ਸੀ। ਰਾਜਪਾਲ ਕਟਾਰੀਆ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਹਾਜ਼ਰੀ ਭਰਨੀ ਸੀ । ਅਸਲ ਵਿਚ ਸੰਘਣੀ ਧੁੰਦ ਕਾਰਨ ਉਪ ਰਾਸ਼ਟਰਪਤੀ ਦਾ ਜਹਾਜ਼ ਹਲਵਾਰਾ ਹਵਾਈ ਅੱਡੇ 'ਤੇ ਨਹੀਂ ਉਤਰ ਸਕਿਆ। ਜਹਾਜ ਇੰਦੌਰ ਲਈ ਰਵਾਨਾ ਹੋ ਗਿਆ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪੀਏਯੂ ਵਿਖੇ ਕਰਵਾਈ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਸ਼ਿਰਕਤ ਕੀਤੀ। ਸੀਐਮ ਮਾਨ ਅਤੇ ਰਾਜਪਾਲ ਕਟਾਰੀਆ ਨੇ ਕਾਨਫਰੰਸ ਨੂੰ ਸੰਬੋਧਨ ਕੀਤਾ। ਜਿਸ ਵਿੱਚ 400 ਤੋਂ ਵੱਧ ਖੇਤੀ ਮਾਹਿਰਾਂ ਨੇ ਸ਼ਿਰਕਤ ਕੀਤੀ। ਪੀਏਯੂ ਦੇ ਵਾਈਸ ਚਾਂਸਲਰ ਸਤਬੀਰ ਸਿੰਘ ਗੋਸਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਸਨਮਾਨਿਤ ਕੀਤਾ। ਸੀਐਮ ਮਾਨ ਨੇ ਸ਼ਮ੍ਹਾ ਰੌਸ਼ਨ ਕਰਕੇ ਕਾਨਫਰੰਸ ਦੀ ਸ਼ੁਰੂਆਤ ਕੀਤੀ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਅੰਨਦਾਤਾ ਹੈ। ਅਸੀਂ ਕੇਂਦਰ ਨੂੰ 180 ਮੀਟ੍ਰਿਕ ਟਨ ਚੌਲ ਅਤੇ 120 ਮੀਟ੍ਰਿਕ ਟਨ ਕਣਕ ਭੇਜਦੇ ਹਾਂ। ਦੇਸ਼ ਨੂੰ ਹਰਿਆਵਲ ਦੇਣ ਲਈ ਪੰਜਾਬੀਆਂ ਨੇ ਬਹੁਤ ਮਿਹਨਤ ਕੀਤੀ ਹੈ। ਪੰਜਾਬ ਦੇ ਪਾਣੀ ਦਾ ਪੱਧਰ ਚੌਲ ਉਗਾਉਣ ਲਈ ਕਾਫੀ ਹੇਠਾਂ ਚਲਾ ਗਿਆ ਹੈ, ਫਿਰ ਵੀ ਪੰਜਾਬ ਦੇਸ਼ ਲਈ ਖੜ੍ਹੇ ਹਨ।