Begin typing your search above and press return to search.

ਸਾਬਕਾ ਏਆਈਜੀ ਰਛਪਾਲ ਸਿੰਘ ਦੀ ਅੱਜ ਹੋਈ ਕੋਰਟ ਪੇਸ਼ੀ, ਵੀਡੀਓ ਕਾਨਫਰੰਸ ਰਾਹੀ ਹੋਏ ਪੇਸ਼, VIP ਟਰੀਟਮੈਂਟ ਦੇਣ ਦੇ ਲੱਗੇ ਪ੍ਰਸ਼ਾਸ਼ਨ ’ਤੇ ਆਰੋਪ

ਪਿਛਲੇ ਦਿਨੀ ਸਪੈਸ਼ਲ ਟਾਸਕ ਫੋਰਸ ਨੇ ਪੰਜਾਬ ਪੁਲਿਸ ਦੇ ਸਾਬਕਾ SSP ਅਤੇ AIG ਰਸ਼ਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਅੱਜ ਸਾਬਕਾ SSP ਅਤੇ AIG ਰਸਪਾਲ ਸਿੰਘ ਨੂੰ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਮਾਨਯੋਗ ਅਦਾਲਤ ਨੇ ਉਸ ਨੂੰ 13 ਨਵੰਬਰ ਤੱਕ ਜੁਡੀਸ਼ੀਅਲ ਕਸਟਡੀ ‘ਚ ਭੇਜਣ ਦੇ ਹੁਕਮ ਦਿੱਤੇ ਹਨ।

ਸਾਬਕਾ ਏਆਈਜੀ ਰਛਪਾਲ ਸਿੰਘ ਦੀ ਅੱਜ ਹੋਈ ਕੋਰਟ ਪੇਸ਼ੀ, ਵੀਡੀਓ ਕਾਨਫਰੰਸ ਰਾਹੀ ਹੋਏ ਪੇਸ਼, VIP ਟਰੀਟਮੈਂਟ ਦੇਣ ਦੇ ਲੱਗੇ ਪ੍ਰਸ਼ਾਸ਼ਨ ’ਤੇ ਆਰੋਪ
X

Gurpiar ThindBy : Gurpiar Thind

  |  30 Oct 2025 5:31 PM IST

  • whatsapp
  • Telegram

ਚੰਡੀਗੜ੍ਹ : ਪਿਛਲੇ ਦਿਨੀ ਸਪੈਸ਼ਲ ਟਾਸਕ ਫੋਰਸ ਨੇ ਪੰਜਾਬ ਪੁਲਿਸ ਦੇ ਸਾਬਕਾ SSP ਅਤੇ AIG ਰਸ਼ਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਅੱਜ ਸਾਬਕਾ SSP ਅਤੇ AIG ਰਸਪਾਲ ਸਿੰਘ ਨੂੰ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਮਾਨਯੋਗ ਅਦਾਲਤ ਨੇ ਉਸ ਨੂੰ 13 ਨਵੰਬਰ ਤੱਕ ਜੁਡੀਸ਼ੀਅਲ ਕਸਟਡੀ ‘ਚ ਭੇਜਣ ਦੇ ਹੁਕਮ ਦਿੱਤੇ ਹਨ।

ਇਹ ਮਾਮਲਾ 2019 ਦਾ ਹੈ ਤੇ ਐਨਡੀਪੀਐਸ ਕੇਸ ਨਾਲ ਸੰਬੰਧਿਤ ਹੈ, ਜਿਸ ਵਿੱਚ ਰਛਪਾਲ ਸਿੰਘ ਨੂੰ ਪਿਛਲੇ ਦਿਨੀਂ ਗ੍ਰਿਫਤਾਰ ਕੀਤਾ ਗਿਆ ਸੀ। ਇਸ ਮਾਮਲੇ ਬਾਰੇ ਮੀਡੀਆ ਨਾਲ ਗੱਲਬਾਤ ਕਰਦਿਆਂ ਅਮਰਿੰਦਰ ਪਾਲ ਸਿੰਘ, ਜਿਸ ਨੇ ਆਪਣੇ ਆਪ ਨੂੰ ਇਸ ਕੇਸ ਦਾ ਵਿਕਟਮ ਦੱਸਿਆ, ਕਿਹਾ ਕਿ 2019 ਵਿੱਚ ਉਸ ‘ਤੇ ਗਲਤ ਤਰੀਕੇ ਨਾਲ ਨਸ਼ੀਲੇ ਪਦਾਰਥਾਂ ਦੇ ਦੋਸ਼ ਲਗਾ ਕੇ ਕੇਸ ਦਰਜ ਕੀਤਾ ਗਿਆ ਸੀ।

ਉਸਨੇ ਦੱਸਿਆ ਕਿ ਇਸ ਮਾਮਲੇ ਦੀ ਹਾਈ ਲੈਵਲ ਇਨਕੁਆਇਰੀ ਹੋਈ ਸੀ ਅਤੇ ਪਹਿਲਾਂ ਇੱਕ ਇੰਸਪੈਕਟਰ ‘ਤੇ ਕੇਸ ਵੀ ਦਰਜ ਹੋਇਆ ਸੀ। ਉਸਦੇ ਕਹਿਣ ਅਨੁਸਾਰ, ਰਛਪਾਲ ਸਿੰਘ ਉਸੇ ਮਾਮਲੇ ਵਿੱਚ ਡੇਢ ਸਾਲ ਪਹਿਲਾਂ ਨੋਮੀਨੇਟ ਹੋਇਆ ਸੀ, ਪਰ ਉਸਦੀ ਗ੍ਰਿਫਤਾਰੀ ਹੁਣ ਹੋਈ ਹੈ।

ਅਮਰਿੰਦਰ ਪਾਲ ਸਿੰਘ ਨੇ ਦਾਅਵਾ ਕੀਤਾ ਕਿ ਰਿਟਾਇਰਡ ਏਆਈਜੀ ਨੂੰ “ਵੀਆਈਪੀ ਟਰੀਟਮੈਂਟ” ਦਿੱਤਾ ਜਾ ਰਿਹਾ ਹੈ। ਉਸਦੇ ਬੋਲਾਂ ਵਿੱਚ ਕਿਹਾ ਕਿ ਜਦੋਂ ਇਹਨੂੰ ਗ੍ਰਿਫਤਾਰ ਕੀਤਾ ਗਿਆ, ਉਹ ਚੰਗੀ ਸਿਹਤ ਵਿੱਚ ਸੀ, ਪਰ ਅਗਲੇ ਦਿਨ ਹੀ ਚੈਸਟ ਪੇਨ ਤੇ ਬੀਪੀ ਘੱਟ ਹੋਣ ਦੀ ਗੱਲ ਕੀਤੀ ਗਈ। ਜਦੋਂ ਆਮ ਲੋਕਾਂ ਨੂੰ ਅਜਿਹੇ ਮਾਮਲੇ ਵਿੱਚ ਫੜਿਆ ਜਾਂਦਾ ਹੈ, ਉਹਨਾਂ ਨਾਲ ਕਠੋਰ ਵਿਵਹਾਰ ਹੁੰਦਾ ਹੈ, ਪਰ ਅਧਿਕਾਰੀਆਂ ਨੂੰ ਰਿਆਇਤ ਦਿੱਤੀ ਜਾ ਰਹੀ ਹੈ।

ਉਸਨੇ ਇਹ ਵੀ ਕਿਹਾ ਕਿ ਮੈਨੂੰ ਇਸ ਮਾਮਲੇ ਵਿੱਚ ਕਈ ਵਾਰ ਧਮਕੀਆਂ ਮਿਲੀਆਂ ਹਨ, ਜਿਸ ਕਾਰਨ ਮੈਨੂੰ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ। ਅਮਰਿੰਦਰ ਪਾਲ ਸਿੰਘ ਨੇ ਦਾਅਵਾ ਕੀਤਾ ਕਿ ਉਹ 2019 ਤੋਂ ਨਿਆਂ ਲਈ ਲੜਾਈ ਲੜ ਰਿਹਾ ਹੈ ਅਤੇ ਹਾਲ ਹੀ ਵਿੱਚ ਹਰਿਆਣਾ ਹਾਈ ਕੋਰਟ ਦੇ ਹੁਕਮਾਂ ‘ਤੇ ਰਸਪਾਲ ਸਿੰਘ ਦੀ ਗ੍ਰਿਫਤਾਰੀ ਹੋਈ ਹੈ।

ਦੂਜੇ ਪਾਸੇ, ਜਦੋਂ ਇਸ ਸਬੰਧੀ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਪਹਿਲਾਂ ਉਹਨਾਂ ਨੇ ਟਿੱਪਣੀ ਕਰਨ ਤੋਂ ਇਨਕਾਰ ਕੀਤਾ, ਪਰ ਬਾਅਦ ਵਿੱਚ ਪੁਸ਼ਟੀ ਕੀਤੀ ਕਿ ਅਦਾਲਤ ਨੇ ਰਿਟਾਇਰਡ ਏਆਈਜੀ ਰਸਪਾਲ ਸਿੰਘ ਨੂੰ 13 ਨਵੰਬਰ ਤੱਕ ਜੁਡੀਸ਼ੀਅਲ ਕਸਟਡੀ ਵਿੱਚ ਭੇਜਣ ਦੇ ਹੁਕਮ ਦਿੱਤੇ ਹਨ।

Next Story
ਤਾਜ਼ਾ ਖਬਰਾਂ
Share it