Begin typing your search above and press return to search.

FIFA World Cup 2026 'ਚ ਖੇਡਣਗੇ Brampton ਦੇ 6 ਖਿਡਾਰੀ

ਬਰੈਂਪਟਨ ਸਿਟੀ ਹਾਲ ਵਿੱਚ ਕਮਿਊਨਿਟੀ ਪ੍ਰੋਗਰਾਮ ਕੀਤਾ ਗਿਆ ਆਯੋਜਿਤ, ਖਿਡਾਰੀਆਂ ਦੇ ਆਟੋਗ੍ਰਾਫ ਲੈਣ ਲਈ ਲੋਕਾਂ ਵਿੱਚ ਦੇਖਣ ਨੂੰ ਮਿਲਆ ਉਤਸ਼ਾਹ

FIFA World Cup 2026 ਚ ਖੇਡਣਗੇ Brampton ਦੇ 6 ਖਿਡਾਰੀ
X

Sandeep KaurBy : Sandeep Kaur

  |  28 March 2026 1:37 AM IST

  • whatsapp
  • Telegram

ਸਿਟੀ ਆਫ ਬਰੈਂਪਟਨ ਵੱਲੋਂ ਫੀਫਾ ਵਰਲਡ ਕੱਪ 2026 ਨੂੰ ਧਿਆਨ ਵਿੱਚ ਰੱਖਦਿਆਂ ਕੈਨੇਡੀਆਈ ਫੁਟਬਾਲ ਸਿਤਾਰਿਆਂ ਦਾ ਸਵਾਗਤ ਕਰਨ ਲਈ ਇੱਕ ਵਿਸ਼ੇਸ਼ ਅਤੇ ਉਤਸ਼ਾਹ ਭਰਿਆ ਕਮਿਊਨਿਟੀ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿਸ ਨੇ ਸ਼ਹਿਰ ਵਿੱਚ ਫੁਟਬਾਲ ਪ੍ਰੇਮੀਆਂ ਲਈ ਤਿਉਹਾਰ ਵਾਲਾ ਮਾਹੌਲ ਪੈਦਾ ਕਰ ਦਿੱਤਾ। ਇਹ ਪ੍ਰੋਗਰਾਮ ਦਾ ਮਕਸਦ ਸਿਰਫ਼ ਖਿਡਾਰੀਆਂ ਦੀਆਂ ਪ੍ਰਾਪਤੀਆਂ ਨੂੰ ਸਨਮਾਨ ਦੇਣਾ ਹੀ ਨਹੀਂ, ਸਗੋਂ ਬਰੈਂਪਟਨ ਦੇ ਨੌਜਵਾਨਾਂ ਨੂੰ ਫੱਟਬਾਲ ਵੱਲ ਪ੍ਰੇਰਿਤ ਕਰਨਾ ਅਤੇ ਸ਼ਹਿਰ ਦੀ ਖੇਡ ਸੰਸਕ੍ਰਿਤੀ ਨੂੰ ਮਜ਼ਬੂਤ ਕਰਨਾ ਵੀ ਸੀ। ਇਸ ਰਾਹੀਂ ਇਹ ਸੰਦੇਸ਼ ਦਿੱਤਾ ਗਿਆ ਕਿ ਬਰੈਂਪਟਨ ਵਰਗੇ ਸ਼ਹਿਰਾਂ ਤੋਂ ਨਿਕਲ ਕੇ ਖਿਡਾਰੀ ਅੰਤਰਰਾਸ਼ਟਰੀ ਪੱਧਰ ‘ਤੇ ਵੀ ਆਪਣਾ ਨਾਂ ਕਮਾ ਸਕਦੇ ਹਨ। ਇਸ ਸਮਾਗਮ ਵਿੱਚ ਸ਼ਿਰਕਤ ਕਰਨ ਵਾਲੇ ਪ੍ਰਸਿੱਧ ਖਿਡਾਰੀ ਵੀ ਸ਼ਾਮਲ ਹੋਏ ਜਿੰਨ੍ਹਾਂ ਨੇ ਭਾਸ਼ਣ ਦਿੰਦਿਆਂ ਕਿਹਾ ਕਿ ਬਰੈਂਪਟਨ ਵਰਗਾ ਕੋਈ ਹੋਰ ਸ਼ਹਿਰ ਨਹੀਂ ਹੈ, ਕਿਉਂਕਿ ਬਰੈਂਪਟਨ ਵਿੱਚ ਸਾਰੀਆਂ ਸਹੂਲਤਾਂ ਉਪਲਬਧ ਹਨ, ਇਸੇ ਕਾਰਨ ਹੀ ਬਰੈਂਪਟਨ ਵਿੱਚੋਂ ਅਨੇਕਾਂ ਹੀ ਨੌਜਵਾਨਾਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਪਹੁੰਚਣ ਦਾ ਮੌਕਾ ਮਿਲਦਾ ਹੈ। ਇਨ੍ਹਾਂ ਸਿਤਾਰਿਆਂ ਨਾਲ ਮਿਲਣ ਅਤੇ ਉਨ੍ਹਾਂ ਤੋਂ ਆਟੋਗ੍ਰਾਫ ਲੈਣ ਲਈ ਲੋਕਾਂ ਵਿੱਚ ਖਾਸਾ ਉਤਸ਼ਾਹ ਦੇਖਣ ਨੂੰ ਮਿਿਲਆ।

ਸਮਾਗਮ ਵਿੱਚ ਡਿਪਟੀ ਮੇਅਰ ਹਰਕਿਰਤ ਸਿੰਘ ਨੇ ਆਪਣੇ ਸੰਬੋਧਨ ਵਿੱਚ ਬਰੈਂਪਟਨ ਦੀ ਵਧਦੀ ਖੇਡ ਪਛਾਣ ਅਤੇ ਨੌਜਵਾਨਾਂ ਦੀ ਭੂਮਿਕਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਨਾਲ ਕੌਂਸਲ ਮੈਂਬਰਾਂ ਵਿੱਚ ਰਵੀਨਾ ਸੈਂਟੋਸ, ਗੁਰਪ੍ਰਤਾਪ ਸਿੰਘ ਟੂਰ, ਨਵਜੀਤ ਕੌਰ ਬਰਾੜ, ਰੋਡ ਪਾਵਰ, ਮਾਈਕਲ ਪਲੈਸ਼ੀ ਸਮੇਤ ਹੋਰ ਨੁਮਾਇੰਦਿਆਂ ਨੇ ਵੀ ਹਾਜ਼ਰੀ ਲਗਾਈ ਅਤੇ ਕਮਿਊਨਿਟੀ ਨਾਲ ਜੁੜੇ ਰਹਿਣ ਦੀ ਮਹੱਤਤਾ ‘ਤੇ ਚਰਚਾ ਕੀਤੀ। ਇਸ ਮੌਕੇ 'ਤੇ ਕੌਂਸਲਰ ਗੁਰਪ੍ਰਤਾਪ ਸਿੰਘ ਟੂਰ ਅਤੇ ਨਵਜੀਤ ਕੌਰ ਬਰਾੜ ਨੇ ਹਮਦਰਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਬਰੈਂਪਟਨ ਦੇ ਇੰਨ੍ਹਾਂ ਖਿਡਾਰੀਆਂ 'ਤੇ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ।

ਇਸ ਦੌਰਾਨ ਬਰੈਂਪਟਨ ਦੇ ਨਿਵਾਸੀ ਵੱਡੀ ਗਿਣਤੀ ਵਿੱਚ ਸਮਾਗਮ ਵਿੱਚ ਪਹੁੰਚੇ ਅਤੇ ਖਿਡਾਰੀਆਂ ਨੂੰ ਚੀਅਰ ਕਰਦੇ ਹੋਏ ਉਤਸ਼ਾਹ ਭਰਿਆ ਮਾਹੌਲ ਬਣਾਇਆ। ਹਾਜ਼ਰੀਨ ਲਈ ਰਿਫਰੈਸ਼ਮੈਂਟਸ ਅਤੇ ਹੋਰ ਸੁਵਿਧਾਵਾਂ ਦਾ ਵੀ ਚੰਗਾ ਪ੍ਰਬੰਧ ਕੀਤਾ ਗਿਆ ਸੀ, ਜਿਸ ਨਾਲ ਲੋਕਾਂ ਨੂੰ ਕੋਈ ਵੀ ਦਿੱਕਤ ਨਹੀਂ ਆਈ। ਕੁੱਲ ਮਿਲਾ ਕੇ, ਇਹ ਸਮਾਗਮ ਬਹੁਤ ਹੀ ਸਫਲ ਅਤੇ ਉਤਸ਼ਾਹਪੂਰਨ ਰਿਹਾ। ਇਸ ਨੇ ਨਾ ਸਿਰਫ਼ ਕਮਿਊਨਿਟੀ ਨੂੰ ਇਕੱਠਾ ਕੀਤਾ, ਸਗੋਂ ਆਉਣ ਵਾਲੇ ਵਰਲਡ ਕੱਪ ਲਈ ਲੋਕਾਂ ਵਿੱਚ ਜੋਸ਼ ਅਤੇ ਉਮੀਦਾਂ ਨੂੰ ਹੋਰ ਵਧਾ ਦਿੱਤਾ।

Next Story
ਤਾਜ਼ਾ ਖਬਰਾਂ
Share it