EPFO ਨੇ ਬਦਲੇ ਨਿਯਮ! ਹੁਣ ਘਰ ਬੈਠੇ ਹੀ PF ਖਾਤਾ ਹੋਵੇਗਾ ਟ੍ਰਾਂਸਫਰ
UAN ਦੀ ਬਲਕ ਜਨਰੇਸ਼ਨ ਹੁਣ ਆਧਾਰ ਤੋਂ ਬਿਨਾਂ ਵੀ ਹੋ ਸਕੇਗੀ, ਹਾਲਾਂਕਿ ਸੁਰੱਖਿਆ ਕਾਰਨਾਂ ਕਰਕੇ ਇਹ UAN ਆਧਾਰ ਨਾਲ ਲਿੰਕ ਹੋਣ ਤਕ ਫ੍ਰੀਜ਼ ਰਹਿਣਗੇ।

By : Gill
ਨਵੀਂ ਸਹੂਲਤ ਹੋਈ ਸ਼ੁਰੂ
ਨੌਕਰੀ ਬਦਲਣ ‘ਤੇ PF ਖਾਤੇ ਦੇ ਟ੍ਰਾਂਸਫਰ ਦੀ ਪ੍ਰਕਿਰਿਆ ਹੁਣ ਹੋ ਗਈ ਹੈ ਬਹੁਤ ਆਸਾਨ! ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ PF ਟ੍ਰਾਂਸਫਰ ਨੂੰ ਲੈ ਕੇ ਨਵਾਂ ਐਲਾਨ ਕੀਤਾ ਹੈ, ਜਿਸ ਤਹਿਤ ਫਾਰਮ 13 ਲਈ ਨਵਾਂ ਸੋਫਟਵੇਅਰ ਲਾਂਚ ਕੀਤਾ ਗਿਆ ਹੈ। ਇਸ ਨਵੇਂ ਅਪਡੇਟ ਨਾਲ ਕਰਮਚਾਰੀਆਂ ਲਈ PF ਟ੍ਰਾਂਸਫਰ ਦੀ ਪ੍ਰਕਿਰਿਆ ਤੇਜ਼, ਆਸਾਨ ਅਤੇ ਮਾਲਕ ਦੀ ਪ੍ਰਵਾਨਗੀ ਤੋਂ ਆਜ਼ਾਦ ਹੋ ਗਈ ਹੈ।
ਹੁਣ ਕੀ ਹੋਇਆ ਬਦਲਾਅ?
ਪਹਿਲਾਂ ਕਰਮਚਾਰੀ ਨੂੰ ਆਪਣਾ PF ਪੁਰਾਣੀ ਨੌਕਰੀ ਤੋਂ ਨਵੀਂ ਨੌਕਰੀ ਵਿੱਚ ਟ੍ਰਾਂਸਫਰ ਕਰਵਾਉਣ ਲਈ EPF ਦਫ਼ਤਰ ਜਾਣਾ ਪੈਂਦਾ ਸੀ ਅਤੇ ਮਾਲਕ ਦੀ ਪ੍ਰਵਾਨਗੀ ਲੈਣੀ ਪੈਂਦੀ ਸੀ। ਹੁਣ ਨਵੇਂ ਸਿਸਟਮ ਅਧੀਨ, ਜਦੋਂ ਇੱਕ ਟ੍ਰਾਂਸਫਰ ਕਲੇਮ ਜਮ੍ਹਾਂ ਹੁੰਦਾ ਹੈ, ਤਾਂ ਉਹ ਸਿੱਧਾ ਨਵੇਂ PF ਖਾਤੇ ਵਿੱਚ ਟ੍ਰਾਂਸਫਰ ਹੋ ਜਾਂਦਾ ਹੈ, ਜਿਸ ਨਾਲ ਸਮਾਂ ਬਚਦਾ ਹੈ ਤੇ ਪ੍ਰਕਿਰਿਆ ਤੇਜ਼ ਬਣਦੀ ਹੈ।
ਨਵੇਂ ਨਿਯਮਾਂ ਦੇ ਲਾਭ
ਹੁਣ ਮਾਲਕ ਦੀ ਮਨਜ਼ੂਰੀ ਦੀ ਲੋੜ ਬਹੁਤ ਸਾਰੇ ਮਾਮਲਿਆਂ ਵਿੱਚ ਨਹੀਂ ਰਹੀ।
ਟੈਕਸਯੋਗ ਅਤੇ ਗੈਰ-ਟੈਕਸਯੋਗ ਭਾਗਾਂ ਦੀ ਵੱਖਰੀ ਜਾਣਕਾਰੀ ਉਪਲਬਧ ਹੋਵੇਗੀ, ਜਿਸ ਨਾਲ TDS ਸਹੀ ਢੰਗ ਨਾਲ ਕੱਟਿਆ ਜਾ ਸਕੇਗਾ।
1.25 ਕਰੋੜ ਤੋਂ ਵੱਧ ਕਰਮਚਾਰੀਆਂ ਨੂੰ ਇਸ ਦਾ ਸਿੱਧਾ ਲਾਭ ਮਿਲੇਗਾ।
UAN ਦੀ ਬਲਕ ਜਨਰੇਸ਼ਨ ਹੁਣ ਆਧਾਰ ਤੋਂ ਬਿਨਾਂ ਵੀ ਹੋ ਸਕੇਗੀ, ਹਾਲਾਂਕਿ ਸੁਰੱਖਿਆ ਕਾਰਨਾਂ ਕਰਕੇ ਇਹ UAN ਆਧਾਰ ਨਾਲ ਲਿੰਕ ਹੋਣ ਤਕ ਫ੍ਰੀਜ਼ ਰਹਿਣਗੇ।
ਘਰ ਬੈਠੇ PF ਟ੍ਰਾਂਸਫਰ ਕਰਨ ਦੀ ਵਿਧੀ
EPFO ਦੇ ਯੂਨੀਫਾਈਡ ਮੈਂਬਰ ਪੋਰਟਲ ‘ਤੇ ਲੌਗਇਨ ਕਰੋ।
"Online Services" ‘ਚੋਂ “One Member – One EPF Account (Transfer Request)” ਚੁਣੋ।
ਲੋੜੀਂਦੀ ਜਾਣਕਾਰੀ ਭਰੋ।
ਫਾਰਮ ਦੀ ਪੁਸ਼ਟੀ ਕਰਕੇ OTP ਰਾਹੀਂ ਸਬਮਿਟ ਕਰੋ।
ਤੁਹਾਡੀ ਟ੍ਰਾਂਸਫਰ ਬੇਨਤੀ ਵੈਰੀਫਾਈ ਹੋਣ ਤੋਂ ਬਾਅਦ PF ਰਕਮ ਨਵੇਂ ਖਾਤੇ ਵਿੱਚ ਟ੍ਰਾਂਸਫਰ ਹੋ ਜਾਵੇਗੀ।


