Bikram Singh Majithia ਨੇ ਆਪਣੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਈ ਤੇ ਵੱਡੇ ਪੱਧਰ ਤੇ ਕੀਤ ਲੁੱਟ ਕਸੁੱਟ: Harpal Cheema
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇੱਕ ਵਾਰ ਫਿਰ ਅਕਾਲੀ ਦਲ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਸਿਆਸੀ ਵਾਰ ਕਰਦਿਆਂ ਕਿਹਾ ਕਿ ਸਰਕਾਰ ਕੋਲ ਮਜੀਠੀਆ ਖਿਲਾਫ ਪੂਰੇ ਪੁਖਤਾ ਸਬੂਤ ਹਨ, ਜਦੋਂ ਕਿ ਜਮਾਨਤ ਮਿਲਣਾ ਇੱਕ ਵੱਖਰੀ ਗੱਲ ਹੈ।

By : Gurpiar Thind
ਫਤਿਹਗੜ੍ਹ ਸਾਹਿਬ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇੱਕ ਵਾਰ ਫਿਰ ਅਕਾਲੀ ਦਲ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਸਿਆਸੀ ਵਾਰ ਕਰਦਿਆਂ ਕਿਹਾ ਕਿ ਸਰਕਾਰ ਕੋਲ ਮਜੀਠੀਆ ਖਿਲਾਫ ਪੂਰੇ ਪੁਖਤਾ ਸਬੂਤ ਹਨ, ਜਦੋਂ ਕਿ ਜਮਾਨਤ ਮਿਲਣਾ ਇੱਕ ਵੱਖਰੀ ਗੱਲ ਹੈ। ਖਜ਼਼ਾਨਾ ਮੰਤਰੀ ਨੇੇ ਕਿਹਾ ਕਿ ਜਮਾਨਤ ਮਿਲਨ ਨਾਲ ਕੋਈ ਦੋਸ਼ ਮੁਕਤ ਨਹੀਂ ਹੋ ਜਾਂਦਾ ਤੇ ਵੇਲ ਵੱਡੇ ਵੱਡੇ ਦੋਸ਼ੀਆਂ ਨੂੰ ਮਿਲ ਜਾਂਦੀ ਹੈ ।
ਉਹਨਾਂ ਇੱਕ ਵਾਰ ਫਿਰ ਸਪਸ਼ਟ ਕਿਹਾ ਕਿ ਬਿਕਰਮ ਸਿੰਘ ਮਜੀਠੀਏ ਨੇ ਆਪਣੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਈ ਤੇ ਵੱਡੇ ਪੱਧਰ ਤੇ ਲੁੱਟ ਕਸੁੱਟ ਕੀਤੀ । ਉਹਨਾਂ ਕਿਹਾ ਕਿ ਮਜੀਠੀਏ ਨੂੰ ਕਾਨੂੰਨ ਮੁਤਾਬਕ ਸਜ਼ਾ ਜਰੂਰ ਮਿਲੇਗੀ। ਖਜ਼ਾਨਾ ਮੰਤਰੀ ਨੇ ਡੇਰਾ ਬਿਆਸ ਦੇ ਮੁਖੀ ਤੇ ਨਿਸ਼ਾਨਾ ਸਾਧਿਆਂ ਕਿਹਾ ਕਿ ਕੋਈ ਵੀ ਕਿਸੇ ਦਾ ਰਿਸ਼ਤੇਦਾਰ ਜੇਲ ਵਿੱਚ ਮਿਲਣ ਜਾ ਸਕਦਾ ਹੈ।
ਖਜ਼ਾਨਾ ਮੰਤਰੀ ਨੇ ਅਕਾਲੀ ਦਲ ਤੇ ਵਾਰ ਕਰਦਿਆਂ ਕਿਹਾ ਕਿ ਜਦੋਂ ਵੀ ਪੰਥ ਤੇ ਭੀੜ ਪਈ ਹੈ ਤਾਂ ਅਕਾਲੀ ਦਲ ਨੇ ਹਮੇਸ਼ਾ ਪੰਥ ਦੀ ਪਿੱਠ ਤੇ ਛੁਰਾ ਹੀ ਮਾਰਿਆ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਦੇ ਹਿੱਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਆਈਆਂ, ਤੇ ਲੋਕਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ, ਅਕਾਲੀ ਦਲ ਨੇ ਹੀ ਪੰਜਾਬ ਅੰਦਰ ਚਿੱਟੇ ਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ ।
ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਉਦਯੋਗੀਕ ਨਗਰੀ ਮੰਡੀ ਗੋਬਿੰਦਗੜ੍ਹ ਵਿਖੇ ਵੱਖੋ ਵੱਖ ਪਾਰਟੀ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੇ ਕੌਂਸਲਰਾਂ ਅਤੇ ਸਾਬਕਾ ਕੌਂਸਲਰਾਂ ਅਤੇ ਹੋਰ ਆਗੂਆਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਤੇ ਸਨਮਾਨ ਕਰਨ ਲਈ ਪਹੁੰਚੇ ਸਨ। ਖਜ਼ਾਨਾ ਮੰਤਰੀ ਨੇ ਦਾਅਵਾ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪੂਰਨ ਬਹੁਮਤ ਨਾਲ ਵਾਪਸੀ ਕਰੇਗੀ।
ਕਿਉਂਕਿ ਪੂਰੇ ਪੰਜਾਬ ਭਰ ਵਿੱਚ ਆਮ ਆਦਮੀ ਪਾਰਟੀ ਪ੍ਰਤੀ ਲੋਕਾਂ ਦਾ ਪਿਆਰ ਸਤਿਕਾਰ ਲਗਾਤਾਰ ਵੱਧਦਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਜਨਤਾ ਬਾਕੀ ਰਵਾਇਤੀ ਪਾਰਟੀਆਂ ਨੂੰ ਵੀ ਚੰਗੀ ਤਰ੍ਹਾਂ ਪਰਖ ਚੁੱਕੀ ਹੈ। ਤੇ ਪਰਖ ਕਰਨ ਤੋਂ ਬਾਅਦ ਹੀ ਆਮ ਆਦਮੀ ਪਾਰਟੀ ਨੂੰ ਸੱਤਾ ਵਿੱਚ ਲਿਆਂਦਾ ਸੀ ਅਤੇ ਅੱਗੋਂ ਵੀ ਲਿਆਵੇਗੀ।


