ਆਪ MLA ਨੇ ਆਪਣਾ ਰੱਖਿਆ ਨੀਂਹ ਪੱਥਰ ਆਪ ਹੀ ਤੋੜ ਦਿੱਤਾ
By : BikramjeetSingh Gill
ਲੁਧਿਆਣਾ : ਕੱਲ੍ਹ ਹੈਬੋਵਾਲ ਪੁਲੀ ਬੁੱਢਾ ਦਰਿਆ ਨੇੜੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਆਪਣੇ ਨਾਂ 'ਤੇ ਰੱਖਿਆ ਨੀਂਹ ਪੱਥਰ ਆਪ ਹੀ ਤੋੜ ਦਿੱਤਾ। ਉਨ੍ਹਾਂ ਕਿਹਾ ਕਿ ਬੁੱਢਾ ਦਰਿਆ ’ਤੇ ਸਫ਼ਾਈ ਦਾ ਕੰਮ ਨਹੀਂ ਹੋ ਰਿਹਾ। ਅਧਿਕਾਰੀ ਉਸ ਦੀ ਗੱਲ ਨਹੀਂ ਸੁਣ ਰਹੇ ਇਸ ਲਈ ਉਸ ਦੇ ਨਾਂ ’ਤੇ ਰੱਖੇ ਨੀਂਹ ਪੱਥਰ ਨੂੰ ਹਟਾ ਰਹੇ ਹਨ।
ਜਦੋਂ ਵੀ ਉਹ ਬੁੱਢੇ ਦਰਿਆ ਤੋਂ ਲੰਘਦਾ ਸੀ ਤਾਂ ਇਹ ਨੀਂਹ ਪੱਥਰ ਉਸ ਨੂੰ ਚਿੜਾਉਂਦਾ ਸੀ ਕਿ ਉਹ ਬੁੱਢਾ ਦਰਿਆ ਦੀ ਸਫਾਈ ਨਹੀਂ ਕਰਵਾ ਸਕਦਾ। ਇਸ ਕਾਰਨ ਉਹ ਅਧਿਕਾਰੀਆਂ ਤੋਂ ਨਾਖੁਸ਼ ਹੋ ਗਏ ਅਤੇ ਨੀਂਹ ਪੱਥਰ ਪੁੱਟ ਦਿੱਤਾ। ਸ਼ਹਿਰ ਦੇ ਅਧਿਕਾਰੀ ਚੰਡੀਗੜ੍ਹ ਵਿਖੇ ਹਾਈਕਮਾਂਡ ਨੂੰ ਗਲਤ ਰਿਪੋਰਟਾਂ ਦੇ ਰਹੇ ਹਨ, ਜਿਸ ਕਾਰਨ ਬੁੱਢਾ ਦਰਿਆ ਦੀ ਸਫਾਈ ਦਾ ਕੰਮ ਰੁਕਿਆ ਹੋਇਆ ਹੈ।
ਗੋਗੀ ਨੇ ਕਿਹਾ ਕਿ ਜਿਸ ਕੰਪਨੀ ਨਾਲ ਸਫਾਈ ਦਾ ਠੇਕਾ ਹੋਇਆ ਹੈ, ਉਸ ਨਾਲ ਅਧਿਕਾਰੀਆਂ ਦੀ ਮਿਲੀਭੁਗਤ ਹੈ। ਬੁੱਢਾ ਦਰਿਆ ਦੀ ਸਫ਼ਾਈ ਤੋਂ ਬਿਨਾਂ ਉਸ ਕੰਪਨੀ ਨੂੰ ਹੁਣ ਤੱਕ 588 ਕਰੋੜ ਰੁਪਏ ਦਿੱਤੇ ਗਏ ਹਨ ਜਦੋਂਕਿ ਕੁੱਲ ਠੇਕਾ 650 ਕਰੋੜ ਰੁਪਏ ਦਾ ਹੈ। ਕੰਪਨੀ ਨੇ ਬਿਨਾਂ ਕੋਈ ਕੰਮ ਕੀਤੇ 90 ਫੀਸਦੀ ਲੋਕਾਂ ਦੀ ਮਿਹਨਤ ਨੂੰ ਲੈ ਲਿਆ ਹੈ।