Begin typing your search above and press return to search.

ਨਿਊਜਰਸੀ ਵਿੱਚ ਲਾਪਤਾ ਭਾਰਤੀ ਵਿਅਕਤੀ ਦੀ ਹੱਤਿਆ ਕਰਨ ਦੇ ਦੋਸ਼ ਹੇਠ ਗ੍ਰੀਨਵੁੱਡ ਇੰਡੀਆਨਾ ਦੇ ਵਾਸੀ 4 ਭਾਰਤੀ ਗ੍ਰਿਫਤਾਰ

ਨਿਊਜਰਸੀ ਵਿੱਚ ਲਾਪਤਾ ਭਾਰਤੀ ਵਿਅਕਤੀ ਦੀ ਹੱਤਿਆ ਕਰਨ ਦੇ ਦੋਸ਼ ਹੇਠ ਗ੍ਰੀਨਵੁੱਡ ਇੰਡੀਆਨਾ ਦੇ ਵਾਸੀ 4 ਭਾਰਤੀ ਗ੍ਰਿਫਤਾਰ
X

Sandeep KaurBy : Sandeep Kaur

  |  31 Dec 2024 10:56 PM IST

  • whatsapp
  • Telegram

ਨਿਊਜਰਸੀ (ਰਾਜ ਗੋਗਨਾ )- ਬੀਤੇਂ ਦਿਨ ਨਿਊਜਰਸੀ ਤੋ ਲਾਪਤਾ ਹੋਏ ਇਕ ਭਾਰਤੀ ਕੁਲਦੀਪ ਕੁਮਾਰ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਦੋਸ਼ ਹੇਠ ਪੁਲਿਸ ਨੇ ਗ੍ਰੀਨਵੁੱਡ ਇੰਡੀਆਨਾਂ ਰਾਜ ਦੇ ਰਹਿਣ ਵਾਲੇ ਚਾਰ ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਿੰਨਾਂ 'ਤੇ ਇੱਕ ਲਾਪਤਾ ਵਿਅਕਤੀ ਦੀ ਹੱਤਿਆ ਦਾ ਦੋਸ਼ ਲਗਾਏ ਗਏ ਹਨ।ਜੋ ਕਿ ਅਮਰੀਕਾ ਦੇ ਨਿਊਜਰਸੀ ਸੂਬੇ ਦੇ ਖੇਤਰ ਵਿੱਚ ਮ੍ਰਿਤਕ ਪਾਇਆ ਗਿਆ ਸੀ।ਅਦਾਲਤੀ ਰਿਕਾਰਡਾਂ ਦੇ ਅਨੁਸਾਰ, ਲੰਘੀ 22 ਅਕਤੂਬਰ, 2024 ਦੇ ਆਸਪਾਸ ਭਾਰਤੀ ਮੂਲ ਦੇ 35 ਸਾਲਾ ਕੁਲਦੀਪ ਕੁਮਾਰ ਦੀ ਮੌਤ ਦੇ ਸਬੰਧ ਵਿੱਚ ਇੰਨਾਂ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿੰਨਾਂ ਵਿੱਚ ਸੌਰਵ ਕੁਮਾਰ (23) ਗੌਰਵ ਸਿੰਘ(27) ਨਿਰਮਲ ਸਿੰਘ(30) ਗੁਰਦੀਪ ਸਿੰਘ (22) 'ਤੇ ਕਤਲ ਅਤੇ ਕਤਲ ਦੀ ਸਾਜ਼ਿਸ਼ ਰਚਣ ਦਾ ਦੋਸ਼ ਲੱਗੇ ਹਨ। ਓਸ਼ੀਅਨ ਕਾਉਂਟੀ, ਨਿਊਜਰਸੀ, ਦੇ ਪ੍ਰੌਸੀਕਿਊਟਰ ਦੇ ਅਨੁਸਾਰ , ਲੰਘੀ 14 ਦਸੰਬਰ ਨੂੰ ਇੱਕ ਲਾਸ਼ ਬਾਰੇ ਸੰਪਰਕ ਕੀਤਾ ਗਿਆ ਸੀ ਜੋ ਮੈਨਚੈਸਟਰ ਟਾਊਨਸ਼ਿਪ, ਨਿਊ ਜਰਸੀ ਵਿੱਚ ਗ੍ਰੀਨਵੁੱਡ ਵਾਈਲਡਲਾਈਫ ਮੈਨੇਜਮੈਂਟ ਖੇਤਰ ਵਿੱਚੌ ਮਿਲੀ ਸੀ। ਸਰਕਾਰੀ ਵਕੀਲਾਂ ਨੇ ਕਿਹਾ ਕਿ ਪੁਲਿਸ ਨੇ "ਇੱਕ ਮ੍ਰਿਤਕ ਵਿਅਕਤੀ ਦੀ ਗਲੀ ਸੜੀ ਦੀ ਹਾਲਤ ਵਿੱਚ ਲਾਸ਼ ਮਿਲੀ ਸੀ। ਕਾਉਂਟੀ ਦੇ ਮੈਡੀਕਲ ਜਾਂਚਕਰਤਾ ਦੇ ਦਫ਼ਤਰ ਨੇ ਇਹ ਸਿੱਟਾ ਕੱਢਿਆ ਕਿ ਵਿਅਕਤੀ ਦੀ ਮੌਤ ਦਾ ਕਾਰਨ ਛਾਤੀ 'ਤੇ ਕਈ ਗੋਲੀਆਂ ਦੇ ਜ਼ਖਮ ਪਾਏ ਗਏ ਸਨ।ਅਤੇ ਮੌਤ ਦੇ ਇਸ ਤਰੀਕੇ ਨੂੰ ਕਤਲ ਮੰਨਿਆ ਗਿਆ ਸੀ।ਐਫਬੀਆਈ ਦੀ ਮਦਦ ਦੇ ਨਾਲ ਉਸ ਵਿਅਕਤੀ ਦੀ ਪਛਾਣ ਇਕ ਭਾਰਤੀ ਕੁਲਦੀਪ ਕੁਮਾਰ ਵਜੋਂ ਹੋਈ।ਜਾਂਚ ਤੋਂ ਪਤਾ ਲੱਗਾ ਹੈ ਕਿ ਕੁਲਦੀਪ ਕੁਮਾਰ ਦੇ ਪਰਿਵਾਰ ਵੱਲੋਂ ਲੰਘੀ 6 ਅਕਤੂਬਰ ਨੂੰ ਓਜ਼ੋਨ ਪਾਰਕ, ​​ਨਿਊਯਾਰਕ ਵਿੱਚ ਲਾਪਤਾ ਹੋਣ ਦੀ ਸੂਚਨਾ ਦਿੱਤੀ ਗਈ ਸੀ।ਸਰਕਾਰੀ ਵਕੀਲ ਨੇ ਕਿਹਾ, ਅਨੇਕ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਇੱਕ ਡੂੰਘਾਈ ਅਤੇ ਵਿਆਪਕ ਜਾਂਚ ਤੋਂ ਬਾਅਦ, ਇਹ ਤੈਅ ਕੀਤਾ ਗਿਆ ਸੀ ਕਿ ਕੁਲਦੀਪ ਕੁਮਾਰ ਦੇ ਕਤਲ ਨੂੰ ਅੰਜਾਮ ਦੇਣ ਵਿੱਚ ਸੌਰਵ ਕੁਮਾਰ, ਗੌਰਵ ਸਿੰਘ, ਨਿਰਮਲ ਸਿੰਘ ਅਤੇ ਗੁਰਦੀਪ ਸਿੰਘ ਸਾਰੇ ਭਾਰਤੀਆਂ ਨੇ ਮਿਲ ਕੇ ਅਤੇ ਇੱਕ ਦੂਜੇ ਦੇ ਸਮਰਥਨ ਵਿੱਚ ਇਹ ਕੰਮ ਕੀਤਾ ਸੀ।

Next Story
ਤਾਜ਼ਾ ਖਬਰਾਂ
Share it