Breaking : ਆਪ ਵਿਧਾਇਕ ਕੁਲਵੰਤ ਸਿੰਘ ਦੇ ਘਰ 'ਤੇ ED ਦੀ ਰੇਡ
ਇਨ੍ਹੀ ਫੰਡਾਂ ਨੂੰ PACL ਦੇ ਕੁਝ ਮੁੱਖ ਸਹਿਯੋਗੀਆਂ ਨੂੰ ਵੀ ਦਿੱਤਾ ਗਿਆ ਜੋ ਅੱਗੇ ਇਸ ਘਪਲੇ ਨੂੰ ਅੰਜਾਮ ਦੇਣ ਵਿੱਚ ਸਹਿਯੋਗੀ ਰਹੇ। ED ਵੱਲੋਂ ਕੁਲਵੰਤ ਸਿੰਘ ਦੇ ਘਰ ਦੀ ਤਲਾਸ਼ੀ ਇਸ ਜਾਂਚ ਦੀ ਇੱਕ

PACL ਘਪਲੇ ਨਾਲ ਸੰਬੰਧਿਤ ਮਾਮਲਾ
ਮੋਹਾਲੀ, 13 ਅਪ੍ਰੈਲ 2025 – ਆਮ ਆਦਮੀ ਪਾਰਟੀ ਦੇ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਦੇ ਘਰ 'ਤੇ ED ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਇਹ ਕਾਰਵਾਈ ਪਰਲ ਐਗਰੋਟੈਕ ਕਾਰਪੋਰੇਸ਼ਨ ਲਿਮਟਿਡ (PACL) ਘਪਲੇ ਨਾਲ ਜੁੜੀ ਜਾਂਚ ਦੇ ਸੰਦਰਭ ਵਿੱਚ ਹੋਈ ਹੈ।
ਸੂਤਰਾਂ ਮੁਤਾਬਕ, PACL ਦੇ ਡਾਇਰੈਕਟਰਾਂ ਨੇ ਲੱਖਾਂ ਨਿਵੇਸ਼ਕਾਂ ਤੋਂ ਇਕੱਠੇ ਕੀਤੇ ਗਏ ਫੰਡਾਂ ਨੂੰ ਕਈ ਸ਼ੈੱਲ ਕੰਪਨੀਆਂ ਰਾਹੀਂ ਘੁਮਾ ਕੇ ਹੜੱਪ ਲਿਆ। ਇਸ ਸਕੀਮ ਤਹਿਤ, ਪੈਸੇ ਪਹਿਲਾਂ ਨਕਦੀ ਰੂਪ ਵਿੱਚ ਕੱਢਵਾਏ ਗਏ, ਫਿਰ ਜਾਇਦਾਦਾਂ ਦੀ ਖਰੀਦਦਾਰੀ ਲਈ ਹਵਾਲਾ ਰਾਹੀਂ ਦੇਸ਼ ਤੋਂ ਬਾਹਰ ਕੰਪਨੀਆਂ ਨੂੰ ਟ੍ਰਾਂਸਫਰ ਕੀਤੇ ਗਏ।
ਇਨ੍ਹੀ ਫੰਡਾਂ ਨੂੰ PACL ਦੇ ਕੁਝ ਮੁੱਖ ਸਹਿਯੋਗੀਆਂ ਨੂੰ ਵੀ ਦਿੱਤਾ ਗਿਆ ਜੋ ਅੱਗੇ ਇਸ ਘਪਲੇ ਨੂੰ ਅੰਜਾਮ ਦੇਣ ਵਿੱਚ ਸਹਿਯੋਗੀ ਰਹੇ। ED ਵੱਲੋਂ ਕੁਲਵੰਤ ਸਿੰਘ ਦੇ ਘਰ ਦੀ ਤਲਾਸ਼ੀ ਇਸ ਜਾਂਚ ਦੀ ਇੱਕ ਕੜੀ ਮੰਨੀ ਜਾ ਰਹੀ ਹੈ।
ਹਾਲਾਂਕਿ, ਅਜੇ ਤਕ ED ਜਾਂ ਕੁਲਵੰਤ ਸਿੰਘ ਵੱਲੋਂ ਇਸ ਕਾਰਵਾਈ ਬਾਰੇ ਕੋਈ ਸਰਕਾਰੀ ਬਿਆਨ ਜਾਰੀ ਨਹੀਂ ਕੀਤਾ ਗਿਆ।