ਕੈਨੇਡਾ ਵਿੱਚ ਬਿਨਾ ਵਰਕ ਪਰਮਿਟ ਤੋਂ ਕਾਮੇ ਰੱਖਣ ਲਈ ਵੱਡਾ ਜੁਰਮਾਨਾ ਸੰਭਵ
ਕਾਰਬਾਰ ਨੂੰ ਜੁਰਮਾਨਾ ਉਲੰਘਣਾ ਦੀ ਗੰਭੀਰਤਾ ਅਤੇ ਗਿਣਤੀ ਦੇ ਅਧਾਰ ਤੇ ਹੁੰਦਾ ਹਨ। ਯਾਦ ਰਹੇ ਬੀਤੇ ਦਿਨੀ ਓਂਟਾਰੀਓ ਵਿੱਚੋਂ 700 ਦੇ ਕਰੀਬ ਗੈਰਕਾਨੂੰਨੀ ਕਾਮਿਆਂ ਨੂੰ ਉਨਾਂ ਦੇ ਦੇਸ਼ਾਂ ਵਿੱਚ ਵਾਪਿਸ

ਲੋਕਾਂ ਨੂੰ ਜਾਗਰੂਕ ਕਰਨਾ ਸਮੇਂ ਦੀ ਲੋੜ -ਸਤਪਾਲ ਸਿੰਘ ਜੌਹਲ
ਟੋਰਾਂਟੋ (ਹਰਜੀਤ ਸਿੰਘ ਬਾਜਵਾ) ਕੈਨੇਡਾ ਦੇ ਇਮੀਗ੍ਰੇਸ਼ਨ ਕਾਨੂੰਨ ਦੀ ਧਾਰਾ 124.1.C ਤਹਿਤ ਹਰ ਉਹ ਵਿਅਕਤੀ ਅਪਰਾਧ ਕਰਦਾ ਹੈ ਜੋ ਕੈਨੇਡਾ ਵਿੱਚ ਕਿਸੇ ਵਿਦੇਸ਼ੀ ਨਾਗਰਿਕ ਨੂੰ ਅਜਿਹੀ ਸਮਰੱਥਾ ਵਿੱਚ ਨੌਕਰੀ ਦਿੰਦਾ ਹੈ ਜਿਸ ਵਿੱਚ ਵਿਦੇਸ਼ੀ ਨਾਗਰਿਕ ਇਸ ਐਕਟ ਦੇ ਤਹਿਤ ਨੌਕਰੀ 'ਤੇ ਰੱਖਣ ਲਈ ਅਧਿਕਾਰਤ ਨਹੀਂ ਹੈ। ਬਰੈਂਪਟਨ ਵਿੱਚ ਇੱਕ ਮੁਲਾਕਾਤ ਦੌਰਾਨ ਨਾਮਵਰ ਪੱਤਰਕਾਰ ਤੇ ਪੀਲ ਸਕੂਲ ਬੋਰਡ ਦੇ ਡਿਪਟੀ ਚੇਅਰਮੈਨ ਸਤਪਾਲ ਸਿੰਘ ਜੌਹਲ ਨੇ ਦੱਸਿਆ ਕਿ ਓਂਟਾਰੀਓ ਵਿੱਚ, ਅਣਅਧਿਕਾਰਤ (ਬਿਨਾ ਵਰਕ ਪਰਮਿਟ ਤੋਂ) ਵਿਦੇਸ਼ੀ ਕਾਮਿਆਂ ਨੂੰ ਨੌਕਰੀ 'ਤੇ ਰੱਖਣ ਵਾਲੇ ਮਾਲਕਾਂ ਨੂੰ ਗੰਭੀਰ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਵਿੱਚ ਪ੍ਰਤੀ ਉਲੰਘਣਾ $25000 ਤੋਂ $400000 ਤੱਕ ਦੇ ਜੁਰਮਾਨੇ ਹੋ ਸਕਦੇ ਹਨ।
ਕਾਰਬਾਰ ਨੂੰ ਜੁਰਮਾਨਾ ਉਲੰਘਣਾ ਦੀ ਗੰਭੀਰਤਾ ਅਤੇ ਗਿਣਤੀ ਦੇ ਅਧਾਰ ਤੇ ਹੁੰਦਾ ਹਨ। ਯਾਦ ਰਹੇ ਬੀਤੇ ਦਿਨੀ ਓਂਟਾਰੀਓ ਵਿੱਚੋਂ 700 ਦੇ ਕਰੀਬ ਗੈਰਕਾਨੂੰਨੀ ਕਾਮਿਆਂ ਨੂੰ ਉਨਾਂ ਦੇ ਦੇਸ਼ਾਂ ਵਿੱਚ ਵਾਪਿਸ ਡਿਪੋਰਟ ਕੀਤਾ ਗਿਆ।
ਇਸ ਬਾਰੇ ਸਤਪਾਲ ਸਿੰਘ ਜੌਹਲ ਨੇ ਦੱਸਿਆ ਕਿ ਬਿਨਾ ਵਰਕ ਪਰਮਿਟ ਤੋਂ ਕੰਮ ਕਰਨ ਅਤੇ ਕੰਮ ਤੇ ਰੱਖਣ ਬਾਰੇ ਕੈਨੇਡਾ ਦੇ ਕਾਨੂੰਨ ਸਖਤ ਤੇ ਸਪੱਸ਼ਟ ਹਨ ਜਿਸ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਸਮੇਂ ਦੀ ਲੋੜ ਹੈ। ਯਾਦ ਰਹੇ ਸ. ਜੌਹਲ ਨੇ 2016 ਤੋਂ 2024 ਤੱਕ 8 ਸਾਲ ਲਗਾਤਾਰ ਐਲ.ਐਮ.ਆਈ.ਏ ਨਾਲ ਜੁੜੇ ਅਪਰਾਧਾਂ ਵਿਰੁੱਧ ਜਦੋਜਹਿਦ ਕੀਤੀ ਤਾਂ ਕੈਨੇਡਾ ਸਰਕਾਰ ਨੇ ਆਪਣਾ ਢਿੱਲਾ ਸਿਸਟਮ ਸੋਧਿਆ ਅਤੇ ਲੋੜਵੰਦਾਂ ਨੂੰ ਲੁੱਟਣ ਦੀ ਉਹ ਕੁਰੱਪਸ਼ਨ ਠੱਗੀ ਗਈ।