Begin typing your search above and press return to search.

ਮੁੱਕੇਬਾਜ਼ ਵਿਜੇਂਦਰ ਸਿੰਘ ਬੀਜੇਪੀ ਵਿਚ ਸ਼ਾਮਲ

ਨਵੀਂ ਦਿੱਲੀ, 3 ਅਪ੍ਰੈਲ, ਨਿਰਮਲ : ਹਰਿਆਣਾ ਵਿਚ ਭਿਵਾਨੀ ਦੇ ਰਹਿਣ ਵਾਲੇ ਮੁੱਕੇਬਾਜ਼ ਵਿਜੇਂਦਰ ਸਿੰਘ ਬੁਧਵਾਰ ਨੂੰ ਬੀਜੇਪੀ ਵਿਚ ਸ਼ਾਮਲ ਹੋ ਗਏ। ਉਨ੍ਹਾਂ ਨੇ ਨਵੀਂ ਦਿੱਲੀ ਸਥਿਤ ਭਾਜਪਾ ਹੈਡਕੁਆਰਟਰ ਵਿਖੇ ਪਾਰਟੀ ਦੀ ਮੈਂਬਰਸ਼ਿਪ ਲਈ। ਵਿਜੇਂਦਰ 2019 ਵਿੱਚ ਕਾਂਗਰਸ ਵਿੱਚ ਸ਼ਾਮਲ ਹੋਏ ਸਨ। ਪਾਰਟੀ ਨੇ ਉਨ੍ਹਾਂ ਨੂੰ ਦੱਖਣੀ ਦਿੱਲੀ ਤੋਂ ਲੋਕ ਸਭਾ ਉਮੀਦਵਾਰ ਬਣਾਇਆ ਸੀ ਪਰ […]

ਮੁੱਕੇਬਾਜ਼ ਵਿਜੇਂਦਰ ਸਿੰਘ ਬੀਜੇਪੀ ਵਿਚ ਸ਼ਾਮਲ
X

Editor EditorBy : Editor Editor

  |  3 April 2024 10:03 AM IST

  • whatsapp
  • Telegram


ਨਵੀਂ ਦਿੱਲੀ, 3 ਅਪ੍ਰੈਲ, ਨਿਰਮਲ : ਹਰਿਆਣਾ ਵਿਚ ਭਿਵਾਨੀ ਦੇ ਰਹਿਣ ਵਾਲੇ ਮੁੱਕੇਬਾਜ਼ ਵਿਜੇਂਦਰ ਸਿੰਘ ਬੁਧਵਾਰ ਨੂੰ ਬੀਜੇਪੀ ਵਿਚ ਸ਼ਾਮਲ ਹੋ ਗਏ। ਉਨ੍ਹਾਂ ਨੇ ਨਵੀਂ ਦਿੱਲੀ ਸਥਿਤ ਭਾਜਪਾ ਹੈਡਕੁਆਰਟਰ ਵਿਖੇ ਪਾਰਟੀ ਦੀ ਮੈਂਬਰਸ਼ਿਪ ਲਈ। ਵਿਜੇਂਦਰ 2019 ਵਿੱਚ ਕਾਂਗਰਸ ਵਿੱਚ ਸ਼ਾਮਲ ਹੋਏ ਸਨ। ਪਾਰਟੀ ਨੇ ਉਨ੍ਹਾਂ ਨੂੰ ਦੱਖਣੀ ਦਿੱਲੀ ਤੋਂ ਲੋਕ ਸਭਾ ਉਮੀਦਵਾਰ ਬਣਾਇਆ ਸੀ ਪਰ ਉਹ ਚੋਣ ਹਾਰ ਗਏ ਸਨ।

ਮੁੱਕੇਬਾਜ਼ ਵਿਜੇਂਦਰ ਸਿੰਘ ਨੇ 3 ਮਹੀਨੇ ਪਹਿਲਾਂ ਇੱਕ ਟਵੀਟ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਉਸ ਨੇ ਆਪਣੇ ਐਕਸ ਹੈਂਡਲ ’ਤੇ ਲਿਖਿਆ ਰਾਜਨੀਤੀ ਨੂੰ ਰਾਮ ਰਾਮ।ਉਨ੍ਹਾਂ ਦੇ ਇਸ ਬਿਆਨ ਕਾਰਨ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਉਨ੍ਹਾਂ ਨੇ ਰਾਜਨੀਤੀ ਤੋਂ ਸੰਨਿਆਸ ਲੈ ਲਿਆ ਹੈ। ਹਾਲਾਂਕਿ ਬਾਅਦ ’ਚ ਉਨ੍ਹਾਂ ਨੇ ਇਸ ਨੂੰ ਠੁਕਰਾ ਦਿੱਤਾ ਅਤੇ ਰਾਜਨੀਤੀ ’ਚ ਸਰਗਰਮ ਰਹਿਣ ਦਾ ਐਲਾਨ ਕੀਤਾ। ਉਨ੍ਹਾਂ ਨੇ 2024 ’ਚ ਭਿਵਾਨੀ ਤੋਂ ਚੋਣ ਲੜਨ ਦਾ ਐਲਾਨ ਕੀਤਾ ਸੀ।

ਇਸ ਤੋਂ ਪਹਿਲਾਂ ਵਿਜੇਂਦਰ ਸਿੰਘ ਨੇ ਕਾਂਗਰਸ ਦੀ ਟਿਕਟ ’ਤੇ 2024 ’ਚ ਹਰਿਆਣਾ ਦੇ ਭਿਵਾਨੀ ਤੋਂ ਲੋਕ ਸਭਾ ਚੋਣ ਲੜਨ ਦਾ ਐਲਾਨ ਕੀਤਾ ਸੀ। ਹਾਲਾਂਕਿ ਇਸ ਐਲਾਨ ਦੇ ਨਾਲ ਹੀ ਉਨ੍ਹਾਂ ਕਿਹਾ ਸੀ ਕਿ ਇਹ ਫੈਸਲਾ ਪਾਰਟੀ ਵੱਲੋਂ ਲਿਆ ਜਾਵੇਗਾ। ਵਿਜੇਂਦਰ ਸਿੰਘ ਨੇ ਵੀ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਸੀ। ਕੁਝ ਸਮਾਂ ਪਹਿਲਾਂ ਵਿਜੇਂਦਰ ਦੇ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੀ ਚਰਚਾ ਸ਼ੁਰੂ ਹੋ ਗਈ ਸੀ।

ਵਿਜੇਂਦਰ ਸਿੰਘ ਨੇ 2019 ’ਚ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਰਾਜਨੀਤੀ ’ਚ ਐਂਟਰ ਕੀਤਾ ਸੀ। ਕਾਂਗਰਸ ਨੇ ਦੱਖਣੀ ਦਿੱਲੀ ਸੀਟ ਤੋਂ ਵਿਜੇਂਦਰ ਸਿੰਘ ਨੂੰ ਮੈਦਾਨ ’ਚ ਉਤਾਰਿਆ ਸੀ ਪਰ ਇੱਥੇ ਉਨ੍ਹਾਂ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਵਿਜੇਂਦਰ ਸਿੰਘ ਜਾਟ ਭਾਈਚਾਰੇ ਤੋਂ ਆਉਂਦਾ ਹੈ। ਉਸਨੇ 2008 ਬੀਜਿੰਗ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਇੰਨਾ ਹੀ ਨਹੀਂ ਉਸ ਨੇ ਏਸ਼ੀਆਈ ਖੇਡਾਂ ’ਚ ਗੋਲਡ ਮੈਡਲ ਜਿੱਤਿਆ ਸੀ।

ਇਹ ਖ਼ਬਰ ਵੀ ਪੜ੍ਹੋ

ਤੁਰਕੀ ਦੇ ਇੱਕ ਨਾਈਟ ਕਲੱਬ ਵਿੱਚ ਅੱਗ ਲੱਗਣ ਦੀ ਵੱਡੀ ਘਟਨਾ ਵਾਪਰ ਗਈ। ਤੁਰਕੀ ਵਿਚ ਹੁਣ ਤੱਕ 29 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਈ ਲੋਕ ਗੰਭੀਰ ਹਨ। ਹਾਦਸੇ ਦੇ ਸਮੇਂ ਇਹ ਨਾਈਟ ਕਲੱਬ ਬੰਦ ਸੀ ਅਤੇ ਮੁਰੰਮਤ ਦਾ ਕੰਮ ਚੱਲ ਰਿਹਾ ਸੀ।

ਹਾਦਸੇ ਵਿਚ ਮਰੇ ਲੋਕਾਂ ’ਚ ਜ਼ਿਆਦਾਤਰ ਮਜ਼ਦੂਰ ਸਨ। 8 ਲੋਕਾਂ ਨੂੰ ਗੰਭੀਰ ਹਾਲਤ ’ਚ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਇੱਕ 16 ਮੰਜ਼ਿਲਾ ਇਮਾਰਤ ਦੇ ਬੇਸਮੈਂਟ ਵਿੱਚ ਇੱਕ ਨਾਈਟ ਕਲੱਬ ਸੀ।

ਮੀਡੀਆ ਰਿਪੋਰਟਾਂ ਮੁਤਾਬਕ ਇਸਤਾਂਬੁਲ ਦੇ ਇਕ ਆਲੀਸ਼ਾਨ ਰਿਹਾਇਸ਼ੀ ਇਲਾਕੇ ਵਿਚ 16 ਮੰਜ਼ਿਲਾ ਇਮਾਰਤ ਹੈ। ਇਸ ਦੇ ਬੇਸਮੈਂਟ ਵਿੱਚ ਇਹ ਨਾਈਟ ਕਲੱਬ ਸੀ। ਇੱਥੇ ਗਵਰਨਰ ਦਾਵਤ ਗੁਲ ਨੇ ਮੀਡੀਆ ਨੂੰ ਕਿਹਾ, ਇਹ ਹਾਦਸਾ ਅਤੇ ਸਾਜ਼ਿਸ਼ ਦੋਵੇਂ ਹੋ ਸਕਦੇ ਹਨ। ਪੁਲਿਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ। ਹੁਣ ਤੱਕ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇਨ੍ਹਾਂ ਵਿੱਚ ਕਲੱਬ ਦੇ ਪ੍ਰਬੰਧਕ ਅਤੇ ਰੈਨੋਵੇਸ਼ਨ ਟੀਮ ਦੇ ਲੋਕ ਸ਼ਾਮਲ ਹਨ।

ਕੁਝ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਅੱਗ ਬੇਸਮੈਂਟ ਦੇ ਉਪਰਲੇ ਫਰਸ਼ ਤੱਕ ਪਹੁੰਚ ਗਈ ਅਤੇ ਉੱਥੇ ਰਹਿਣ ਵਾਲੇ ਕੁਝ ਲੋਕ ਵੀ ਮਾਰੇ ਗਏ। ਫਿਲਹਾਲ ਅੱਗ ਤੇ ਕਾਬੂ ਪਾ ਲਿਆ ਗਿਆ ਹੈ। ਮੌਕੇ ਤੇ ਮੈਡੀਕਲ ਅਤੇ ਪੁਲਿਸ ਟੀਮਾਂ ਮੌਜੂਦ ਹਨ।

ਬੀਬੀਸੀ ਨਾਲ ਗੱਲ ਕਰਦੇ ਹੋਏ ਇੱਕ ਅਧਿਕਾਰੀ ਨੇ ਕਿਹਾ, ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਨਾਈਟ ਕਲੱਬ ਦੇ ਮਾਲਕਾਂ ਨੇ ਨਵੀਨੀਕਰਨ ਅਤੇ ਕੁਝ ਨਿਰਮਾਣ ਕਾਰਜਾਂ ਲਈ ਲੋੜੀਂਦੀ ਮਨਜ਼ੂਰੀ ਨਹੀਂ ਲਈ ਸੀ। ਇਸ ਤੋਂ ਇਲਾਵਾ ਬੇਸਮੈਂਟ ਨੂੰ ਵੀ ਦੋ ਮੰਜ਼ਿਲਾਂ ਵਿੱਚ ਵੰਡਿਆ ਗਿਆ ਸੀ। ਰਾਸ਼ਟਰਪਤੀ ਰੇਸੇਪ ਤਇਪ ਏਰਦੋਗਨ ਨੇ ਗ੍ਰਹਿ ਮੰਤਰੀ ਤੋਂ ਘਟਨਾ ਦੀ ਜਾਣਕਾਰੀ ਪ੍ਰਾਪਤ ਕੀਤੀ ਹੈ।

Next Story
ਤਾਜ਼ਾ ਖਬਰਾਂ
Share it