Begin typing your search above and press return to search.

ਇੰਗਲੈਂਡ ਤੋਂ ਗੁਰਸ਼ਮਨ ਸਿੰਘ ਦੀ ਲਾਸ਼ ਲਿਆਂਦੀ ਗਈ ਪੰਜਾਬ, ਕੀਤਾ ਸਸਕਾਰ

ਜਲੰਧਰ, 12 ਜਨਵਰੀ, ਨਿਰਮਲ : ਇੰਗਲੈਂਡ ਦੇ ਲੰਡਨ ’ਚ ਮਾਰੇ ਗਏ ਜਲੰਧਰ ਦੇ ਗੁਰਸ਼ਮਨ ਦੀ ਲਾਸ਼ ਭਾਰਤ ਲਿਆਂਦੀ ਗਈ ਹੈ। ਮਾਡਲ ਟਾਊਨ ਦਾ ਰਹਿਣ ਵਾਲਾ ਗੁਰਸ਼ਮਨ ਸਿੰਘ ਭਾਟੀਆ (23) 15 ਦਸੰਬਰ ਤੋਂ ਲਾਪਤਾ ਸੀ। ਜਿਸ ਤੋਂ ਬਾਅਦ ਪੂਰਾ ਪਰਿਵਾਰ ਸਦਮੇ ’ਚ ਸੀ। ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਤੋਂ ਬਾਅਦ ਪਰਿਵਾਰ ਨੇ ਮਾਡਲ ਟਾਊਨ ਦੇ ਸ਼ਮਸ਼ਾਨਘਾਟ […]

body of Gurshman Singh was brought to Punjab from England
X

Editor EditorBy : Editor Editor

  |  12 Jan 2024 6:11 AM IST

  • whatsapp
  • Telegram

ਜਲੰਧਰ, 12 ਜਨਵਰੀ, ਨਿਰਮਲ : ਇੰਗਲੈਂਡ ਦੇ ਲੰਡਨ ’ਚ ਮਾਰੇ ਗਏ ਜਲੰਧਰ ਦੇ ਗੁਰਸ਼ਮਨ ਦੀ ਲਾਸ਼ ਭਾਰਤ ਲਿਆਂਦੀ ਗਈ ਹੈ। ਮਾਡਲ ਟਾਊਨ ਦਾ ਰਹਿਣ ਵਾਲਾ ਗੁਰਸ਼ਮਨ ਸਿੰਘ ਭਾਟੀਆ (23) 15 ਦਸੰਬਰ ਤੋਂ ਲਾਪਤਾ ਸੀ। ਜਿਸ ਤੋਂ ਬਾਅਦ ਪੂਰਾ ਪਰਿਵਾਰ ਸਦਮੇ ’ਚ ਸੀ। ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਤੋਂ ਬਾਅਦ ਪਰਿਵਾਰ ਨੇ ਮਾਡਲ ਟਾਊਨ ਦੇ ਸ਼ਮਸ਼ਾਨਘਾਟ ਵਿੱਚ ਸਸਕਾਰ ਕਰ ਦਿੱਤਾ। ਗੁਰਸ਼ਮਨ ਈਸਟ ਲੰਡਨ ਵਿੱਚ ਪੜ੍ਹਨ ਗਿਆ ਸੀ। ਉਸ ਨੂੰ ਆਖਰੀ ਵਾਰ ਪੂਰਬੀ ਲੰਡਨ ਦੇ ਕੈਨਰੀ ਵਾਰਫ ਵਿਖੇ ਦੇਖਿਆ ਗਿਆ ਸੀ। ਤਿੰਨ ਦਿਨ ਬਾਅਦ ਗੁਰਸ਼ਮਨ ਦੀ ਲਾਸ਼ ਉਥੋਂ ਦੀ ਪੁਲਸ ਨੇ ਬਰਾਮਦ ਕੀਤੀ।
ਗੁਰਸ਼ਮਨ ਦੇ ਲਾਪਤਾ ਹੋਣ ਤੋਂ ਬਾਅਦ ਤੋਂ ਹੀ ਪਰਿਵਾਰ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਤਿੰਨ ਦਿਨ ਤੱਕ ਕੁਝ ਨਹੀਂ ਮਿਲਿਆ। ਚੌਥੇ ਦਿਨ ਗੁਰਸ਼ਮਨ ਦੇ ਇੱਕ ਦੋਸਤ ਨੇ ਪਰਿਵਾਰ ਨੂੰ ਫੋਨ ਕਰਕੇ ਦੱਸਿਆ ਕਿ ਛੱਪੜ ਵਿੱਚ ਇੱਕ ਲਾਸ਼ ਪਈ ਹੈ। ਜੋ ਗੁਰਸ਼ਮਨ ਦਾ ਦੱਸਿਆ ਜਾਂਦਾ ਹੈ। ਜਿਸ ਤੋਂ ਬਾਅਦ ਪਰਿਵਾਰ ਲੰਡਨ ਰਵਾਨਾ ਹੋ ਗਿਆ।
ਇਸ ਸਬੰਧੀ ਜਾਣਕਾਰੀ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਸੀ। ਜਿਸ ਤੋਂ ਬਾਅਦ ਪਤਾ ਲੱਗਾ ਕਿ ਉਸ ਦੀ ਮੌਤ ਨਹਿਰ ’ਚ ਡੁੱਬਣ ਨਾਲ ਹੋਈ ਹੈ। ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਭਾਟੀਆ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਪੋਸਟ ਕਰਕੇ ਵਿਦੇਸ਼ ਮੰਤਰਾਲੇ ਤੋਂ ਦਖ਼ਲ ਦੀ ਮੰਗ ਕੀਤੀ ਸੀ। ਮਨਜਿੰਦਰ ਸਿੰਘ ਸਿਰਸਾ ਨੇ ਭਾਰਤ ਵਿੱਚ ਬਰਤਾਨਵੀ ਹਾਈ ਕਮਿਸ਼ਨ ਨੂੰ ਵੀ ਗੁਰਸ਼ਮਨ ਸਿੰਘ ਦੇ ਸਹੀ ਟਿਕਾਣੇ ਦਾ ਪਤਾ ਲਗਾ ਕੇ ਪਰਿਵਾਰ ਨੂੰ ਸੂਚਿਤ ਕਰਨ ਦੀ ਬੇਨਤੀ ਕੀਤੀ ਸੀ। ਕੁਝ ਸਮੇਂ ਬਾਅਦ ਗੁਰਸ਼ਮਨ ਦੀ ਮੌਤ ਦੀ ਖ਼ਬਰ ਸਾਹਮਣੇ ਆਈ।
ਜਲੰਧਰ ਮਾਡਲ ਟਾਊਨ ਕਮੇਟੀ ਦੇ ਅਧਿਕਾਰੀ ਰਾਜੀਵ ਦੁੱਗਲ ਨੇ ਦੱਸਿਆ ਕਿ ਗੁਰਸ਼ਮਨ ਦਾ ਜਨਮ ਦਿਨ 15 ਦਸੰਬਰ ਨੂੰ ਸੀ। ਜਨਮ ਦਿਨ ਮਨਾ ਕੇ ਸਾਰੇ ਦੋਸਤ 15 ਦਸੰਬਰ ਦੀ ਰਾਤ ਨੂੰ ਆਪੋ-ਆਪਣੇ ਘਰਾਂ ਨੂੰ ਚਲੇ ਗਏ। ਜਿਸ ਤੋਂ ਬਾਅਦ ਗੁਰਸ਼ਮਨ ਲਾਪਤਾ ਸੀ। ਕਰੀਬ 15 ਦਿਨਾਂ ਬਾਅਦ ਗੁਰਸ਼ਮਨ ਨੇ ਯੂ.ਕੇ ਤੋਂ ਐਮ.ਬੀ.ਏ. ਦੀ ਡਿਗਰੀ ਲੈਣੀ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਜੀਐਸ ਭਾਟੀਆ ਪਿਛਲੇ ਸਾਲ ਦਸੰਬਰ ਵਿੱਚ ਹੀ ਲੰਡਨ ਗਏ ਸਨ। ਉਸਨੇ ਲੰਡਨ ਵਿੱਚ ਲੌਫਬਰੋ ਯੂਨੀਵਰਸਿਟੀ ਵਿੱਚ ਪੜ੍ਹਾਈ ਕੀਤੀ। ਉਹ ਲੌਫਬਰੋ ਯੂਨੀਵਰਸਿਟੀ ਤੋਂ ਪੋਸਟ ਗ੍ਰੈਜੂਏਸ਼ਨ ਕਰ ਰਿਹਾ ਸੀ। ਉਸ ਦੇ ਲਾਪਤਾ ਹੋਣ ਦੀ ਖ਼ਬਰ ਸੁਣਦਿਆਂ ਹੀ ਪੂਰੇ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ। ਹਾਲਾਂਕਿ ਇਹ ਗੱਲ ਫੈਲ ਗਈ ਸੀ ਕਿ ਗੁਰਸ਼ਮਨ ਦਾ ਕਤਲ ਕਰ ਦਿੱਤਾ ਗਿਆ ਹੈ। ਪਰ ਉਥੋਂ ਦੀ ਪੁਲਿਸ ਨੂੰ ਅਜਿਹਾ ਕੋਈ ਤੱਥ ਨਹੀਂ ਮਿਲਿਆ ਜਿਸ ਤੋਂ ਇਹ ਸਾਬਤ ਹੋ ਸਕੇ ਕਿ ਇਹ ਕਤਲ ਹੈ।
Next Story
ਤਾਜ਼ਾ ਖਬਰਾਂ
Share it