ਭਾਜਪਾ ਸਾਂਸਦ ਰਮੇਸ਼ ਬਿਧੂੜੀ ਦੇ ਬਿਆਨ ਨੇ ਪਾਏ ਪੁਆੜੇ
ਨਵੀਂ ਦਿੱਲੀ, 22 ਸਤੰਬਰ : ਲੋਕ ਸਭਾ ਸੰਸਦ ਵਿੱਚ ਚੰਦਰਯਾਨ-3 ਅਤੇ ਇਸਰੋ ਦੀ ਸਫਲਤਾ ਦੌਰਾਨ ਬੋਲ ਰਹੇ ਭਾਜਪਾ ਸਾਂਸਦ ਰਮੇਸ਼ ਬਿਧੂੜੀ ਵੱਲੋਂ ਦਿੱਤੇ ਇਕ ਬਿਆਨ ’ਤੇ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ ਜਦੋਂ ਉਨ੍ਹਾਂ ਵੱਲੋਂ ਆਪਣੇ ਭਾਸ਼ਣ ਵਿਚ ਅਸ਼ਲੀਲ ਅਤੇ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਸੀ। ਇਹ ਸ਼ਬਦਾਵਲੀ ਬਸਪਾ ਸਾਂਸਦ ਮੈਂਬਰ ਕੁੰਵਰ ਦਾਨਿਸ਼ ਅਲੀ […]
By : Hamdard Tv Admin
ਨਵੀਂ ਦਿੱਲੀ, 22 ਸਤੰਬਰ : ਲੋਕ ਸਭਾ ਸੰਸਦ ਵਿੱਚ ਚੰਦਰਯਾਨ-3 ਅਤੇ ਇਸਰੋ ਦੀ ਸਫਲਤਾ ਦੌਰਾਨ ਬੋਲ ਰਹੇ ਭਾਜਪਾ ਸਾਂਸਦ ਰਮੇਸ਼ ਬਿਧੂੜੀ ਵੱਲੋਂ ਦਿੱਤੇ ਇਕ ਬਿਆਨ ’ਤੇ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ ਜਦੋਂ ਉਨ੍ਹਾਂ ਵੱਲੋਂ ਆਪਣੇ ਭਾਸ਼ਣ ਵਿਚ ਅਸ਼ਲੀਲ ਅਤੇ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਸੀ। ਇਹ ਸ਼ਬਦਾਵਲੀ ਬਸਪਾ ਸਾਂਸਦ ਮੈਂਬਰ ਕੁੰਵਰ ਦਾਨਿਸ਼ ਅਲੀ ਵਿਰੁੱਧ ਬੋਲੀ ਗਈ ਸੀ।
ਪਾਰਲੀਮੈਂਟ ਵਿੱਚ ਚੰਦਰਯਾਨ-3 ਅਤੇ ਇਸਰੋ ਦੀ ਸਫਲਤਾ ਦੌਰਾਨ ਜਦ ਭਾਜਪਾ ਮੈਂਬਰ ਰਮੇਸ਼ ਬਿਧੂੜੀ ਦੇਸ਼ ਦੇ ਪ੍ਰਧਾਨ ਮੰਤਰੀ ਦੀਆਂ ਤਾਰੀਫ਼ਾ ਦੇ ਪੁੱਲ ਬੰਨ੍ਹ ਰਹੇ ਸਨ ਤਾਂ ਇਸੇ ਦਰਮਿਆਨ ਬਸਪਾ ਸੰਸਦ ਮੈਂਬਰ ਕੁੰਵਰ ਦਾਨਿਸ਼ ਅਲੀ ਖੜੇ੍ਹ ਹੋ ਗਏ ਤੇ ਰਮੇਸ਼ ਬਿਧੂੜੀ ਨੂੰ ਕੁਝ ਸਵਾਲ ਕੀਤੇ।
ਜਵਾਬ ਵਿੱਚ ਭਾਜਪਾ ਸਾਂਸਦ ਰਾਮੇਸ਼ ਬਿਧੂੜੀ ਨੇ ਜਦੋਂ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤਾ ਤਾਂ ਉਨ੍ਹਾਂ ਦੇ ਬੋਲ ਵਿਗੜ ਗਏ ਜੋ ਕੇ ਬਹੁਤ ਇਤਰਾਜ਼ਯੋਗ ਸਨ, ਜਿਸ ਕਾਰਨ ਉਨ੍ਹਾਂ ਦਾ ਬਿਆਨ ਆਉਂਦਿਆਂ ਹੀ ਸੰਸਦ ਵਿਚ ਮਾਹੌਲ ਗਰਮ ਹੋ ਗਿਆ।
ਇਸ ਮਗਰੋਂ ਵਿਰੋਧੀਆਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਵਿਰੋਧੀ ਧਿਰ ਦੇ ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ ਨੇ ਭਾਜਪਾ ਸਾਂਸਦ ਰਮੇਸ਼ ਬਿਧੂੜੀ ਸੰਸਦ ਤੋਂ ਮੁਅੱਤਲ ਕਰਨ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਜੇਕਰ ਉਨ੍ਹਾਂ ਨੇ ਅੱਤਵਾਦੀ ਕਿਹਾ ਹੈ ਤਾਂ ਅਸੀਂ ਇਸ ਦੇ ਆਦੀ ਹਾਂ ਪਰ ਇਹ ਸ਼ਬਦ ਮੇਰੇ ਲਈ ਨਹੀਂ ਬਲਕਿ ਸਮੁੱਚੇ ਮੁਸਲਿਮ ਭਾਈਚਾਰੇ ਲਈ ਵਰਤੇ ਗਏ ਸਨ। ਉਨ੍ਹਾਂ ਆਖਿਆ ਕਿ ਮੈਨੂੰ ਸਮਝ ਨਹੀਂ ਆ ਰਿਹਾ ਕਿ ਭਾਜਪਾ ਨਾਲ ਜੁੜੇ ਮੁਸਲਮਾਨ ਇਸ ਗੱਲ ਨੂੰ ਕਿਸ ਤਰ੍ਹਾਂ ਬਰਦਾਸ਼ਤ ਕਰ ਸਕਦੇ ਹਨ। ਇਸ ਤੋਂ ਪਤਾ ਚਲਦਾ ਹੈ ਕਿ ਭਾਜਪਾ ਸਾਂਸਦ ਸਾਡੇ ਬਾਰੇ ਕੀ ਸੋਚਦਾ ਹੈ? ਉਨ੍ਹਾਂ ਦੇ ਇਸ ਬਿਆਨ ਨਾਲ ਸਮੁੱਚੇ ਮੁਸਲਿਮ ਭਾਈਚਾਰੇ ਨੂੰ ਠੇਸ ਪੁੱਜੀ ਹੈ।
ਇਸੇ ਤਰ੍ਹਾਂ ਰਾਸ਼ਟਰੀ ਜਨਤਾ ਦਲ ਦੇ ਸਾਂਸਦ ਮਨੋਜ ਝਾਅ ਨੇ ਆਖਿਆ ਕਿ ਉਨ੍ਹਾਂ ਨੂੰ ਰਮੇਸ਼ ਬਿਧੂੜੀ ਦੇ ਬਿਆਨ ਨਾਲ ਦੁੱਖ ਪਹੁੰਖਿਆ ਏ ਪਰ ਉਹ ਹੈਰਾਨ ਨਹੀਂ ਹੈ ਕਿਉਂਕਿ ਪ੍ਰਧਾਨ ਮੰਤਰੀ ਦੇ ਵਸੂਦੇਵ ਕੁਟੁੰਬਕਮ ਦਾ ਇਹੀ ਅਸਲ ਸੱਚ ਹੈ। ਉਨ੍ਹਾਂ ਆਖਿਆ ਕਿ ਸਾਨੂੰ ਇਸ ਬਾਰੇ ਸੋਚਣ ਦੀ ਲੋੜ ਹੈ ਕਿ ਜੇਕਰ ਅਜਿਹੇ ਸ਼ਬਦ ਦੇਸ਼ ਦੀ ਸੰਸਦ ਵਿਚ ਕਿਸੇ ਸਾਂਸਦ ਵੱਲੋਂ ਵਰਤੇ ਜਾਂਦੇ ਹਨ ਤਾਂ ਦੇਸ਼ ਦੇ ਮੁਸਲਿਮਾਂ, ਦਲਿਤਾਂ ਦੇ ਵਿਰੁੱਧ ਕਿਸ ਤਰ੍ਹਾਂ ਦੀ ਭਾਸ਼ਾ ਨੂੰ ਜਾਇਜ਼ਤਾ ਦਿੱਤੀ ਗਈ ਐ? ਉਨ੍ਹਾਂ ਆਖਿਆ ਕਿ ਹੈਰਾਨੀ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਵੱਲੋਂ ਇਸ ਬਿਆਨ ’ਤੇ ਹਾਲੇ ਤੱਕ ਬੁੱਲ੍ਹ ਸੀਤੇ ਹੋਏ ਹਨ, ਉਨ੍ਹਾਂ ਨੇ ਇਸ ਮਸਲੇ ’ਤੇ ਇਕ ਵੀ ਸ਼ਬਦ ਨਹੀਂ ਬੋਲਿਆ।
ਵਿਰੋਧੀਆਂ ਦੇ ਹੰਗਾਮੇ ਤੋਂ ਬਾਅਦ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਉਹਨਾਂ ਨੇ ਭਾਜਪਾ ਸਾਂਸਦ ਦੀ ਗੱਲ ਨਹੀਂ ਸੁਣੀ ਪਰ ਉਹਨਾਂ ਅਪੀਲ ਕੀਤੀ ਜੇਕਰ ਵਿਰੋਧੀ ਨੇਤਾ ਇਸ ਟਿੱਪਣੀ ਤੋਂ ਨਾਰਾਜ਼ ਹਨ ਤਾਂ ਇਹਨਾਂ ਸ਼ਬਦਾਂ ਨੂੰ ਕਾਰਵਾਈ ਤੋਂ ਹਟਾ ਦਿੱਤਾ ਜਾਵੇਗਾ। ਇਸ ਤੋਂ ਬਾਅਦ ਰਮੇਸ਼ ਬਿਧੂੜੀ ਦੇ ਸ਼ਬਦਾ ’ਤੇ ਰਾਜਨਾਥ ਨੇ ਮੁਆਫ਼ੀ ਮੰਗ ਲਈ।
ਭਾਵੇਂ ਕਿ ਵਿਰੋਧੀ ਧਿਰ ਦੇ ਸਾਂਸਦਾਂ ਕੋਲੋਂ ਮੁਆਫ਼ੀ ਮੰਗ ਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ਲਾਘਾਯੋਗ ਕੰਮ ਕੀਤਾ ਹੈ ਪਰ ਭਾਜਪਾ ਹਾਈਕਮਾਨ ਨੂੰ ਚਾਹੀਦਾ ਹੈ ਕਿ ਉਹ ਪਹਿਲਾਂ ਹੀ ਆਪਣੇ ਸਾਂਸਦਾਂ ’ਤੇ ਨਕੇਲ ਕਸੇ ਤਾਂ ਜੋ ਪਿੱਛੋਂ ਉਨ੍ਹਾਂ ਨੂੰ ਮੁਆਫ਼ੀ ਨਾ ਮੰਗਣੀਆਂ ਪੈਣ।
ਉਧਰ ਲੋਕ ਸਭਾ ਦੇ ਸਪੀਕਰ ਵਲੋਂ ਵੀ ਭਾਜਪਾ ਸਾਂਸਦ ਰਮੇਸ਼ ਬਿਧੂੜੀ ਨੂੰ ਭਵਿੱਖ ਵਿੱਚ ਇਸ ਤਰ੍ਹਾਂ ਦੀ ਸ਼ਬਦਾਵਲੀ ਨਾ ਵਰਤਣ ਦੀ ’ਤੇ ਚਿਤਾਵਨੀ ਦਿੱਤੀ।