ਹਰਿਆਣਾ ਵਿਚ ਭਾਜਪਾ-ਜਜਪਾ ਗੱਠਜੋੜ ਟੁੱਟਿਆ
ਹਰਿਆਣਾ ਦੇ ਸੀਐਮ ਨੇ ਦਿੱਤਾ ਅਸਤੀਫ਼ਾਚੰਡੀਗੜ੍ਹ, 12 ਮਾਰਚ, ਨਿਰਮਲ : ਲੋਕ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ ਵਿਚ ਭਾਜਪਾ ਅਤੇ ਜਨਨਾਇਕ ਜਨਤਾ ਪਾਰਟੀ (ਜਜਪਾ) ਦਾ ਗਠਜੋੜ ਟੁੱਟ ਗਿਆ ਹੈ। ਸਿਰਫ ਐਲਾਨ ਹੋਣਾ ਬਾਕੀ ਹੈ। ਮੰਨਿਆ ਜਾ ਰਿਹਾ ਕਿ ਜਜਪਾ ਹਰਿਆਣਾ ਵਿਚ 1 ਤੋਂ 2 ਲੋਕ ਸਭਾ ਸੀਟਾਂ ਮੰਗ ਰਹੀ ਸੀ, ਜਦ ਕਿ ਭਾਜਪਾ ਸਾਰੀ 10 ਸੀਟਾਂ […]
By : Editor Editor
ਹਰਿਆਣਾ ਦੇ ਸੀਐਮ ਨੇ ਦਿੱਤਾ ਅਸਤੀਫ਼ਾ
ਚੰਡੀਗੜ੍ਹ, 12 ਮਾਰਚ, ਨਿਰਮਲ : ਲੋਕ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ ਵਿਚ ਭਾਜਪਾ ਅਤੇ ਜਨਨਾਇਕ ਜਨਤਾ ਪਾਰਟੀ (ਜਜਪਾ) ਦਾ ਗਠਜੋੜ ਟੁੱਟ ਗਿਆ ਹੈ। ਸਿਰਫ ਐਲਾਨ ਹੋਣਾ ਬਾਕੀ ਹੈ। ਮੰਨਿਆ ਜਾ ਰਿਹਾ ਕਿ ਜਜਪਾ ਹਰਿਆਣਾ ਵਿਚ 1 ਤੋਂ 2 ਲੋਕ ਸਭਾ ਸੀਟਾਂ ਮੰਗ ਰਹੀ ਸੀ, ਜਦ ਕਿ ਭਾਜਪਾ ਸਾਰੀ 10 ਸੀਟਾਂ ’ਤੇ ਚੋਣ ਲੜਨ ਦੇ ਪੱਖ ਵਿਚ ਹੈ। ਗੱਠਜੋੜ ਟੁੱਟਣਾ ਦਾ ਇਹੀ ਕਾਰਨ ਹੈ।
ਦੂਜੇ ਪਾਸੇ ਸੀਐਮ ਮਨੋਹਰ ਲਾਲ ਖੱਟਰ ਨੇ ਚੰਡੀਗੜ੍ਹ ਵਿਚ ਰਾਜ ਭਵਨ ਪਹੁੰਚ ਕੇ ਕੈਬਨਿਟ ਸਮੇਤ ਸਮੂਹਿਕ ਅਸਤੀਫ਼ਾ ਦੇ ਦਿੱਤਾ ਹੈ।
ਦੂਜੇ ਪਾਸੇ ਹਰਿਆਣਾ ਵਿਚ ਸੀਐਮ ਚਿਹਰਾ ਬਦਲਣ ਦੀ ਵੀ ਚਰਚਾ ਚਲ ਰਹੀ ਹੈ। ਹਾਲਾਤ ਨੂੰ ਦੇਖਦੇ ਹੋਏ ਭਾਜਪਾ ਨੇ ਨਿਗਰਾਨ ਦੇ ਤੌਰ ’ਤੇ ਅਰਜੁਨ ਮੁੰਡਾ ਅਤੇ ਤਰੁਣ ਚੁੱਘ ਨੂੰ ਚੰਡੀਗੜ੍ਹ ਭੇਜਿਆ।
ਗੌਰਤਲਬ ਹੈ ਕਿ ਹਰਿਆਣਾ ਵਿਚ ਜਜਪਾ ਨਾਲ ਗਠਜੋੜ ਟੁੱਟਿਆ ਲੇਕਿਨ ਬਹੁਮਤ ਭਾਜਪਾ ਕੋਲ ਹੈ। ਹਰਿਆਣਾ ਵਿਚ 90 ਵਿਧਾਨ ਸਭਾ ਸੀਟਾਂ ਹਨ। ਜਿਸ ਵਿਚੋਂ ਭਾਜਪਾ ਦੇ ਕੋਲ ਖੁਦ ਦੇ 41 ਐਮਐਲਏ , 6 ਆਜ਼ਾਦ ਅਤੇ ਇੱਕ ਹਲੋਪਾ ਵਿਧਾਇਕ ਦਾ ਸਮਰਥਨ ਹੈ। ਯਾਨੀ ਕਿ ਬੀਜੇਪੀ ਕੋਲ 48 ਵਿਧਾਇਕ ਹਨ। ਬਹੁਮਤ ਲਈ 46 ਸੀਟਾਂ ਚਾਹੀਦੀਆਂ ਹਨ।
ਇਹ ਖ਼ਬਰ ਵੀ ਪੜ੍ਹੋ
ਮੁਹਾਲੀ ਵਿਚ ਦੇਰ ਰਾਤ ਇੱਕ ਵੱਡੀ ਘਟਨਾ ਵਾਪਰ ਗਈ। ਮੁਹਾਲੀ ਦਾ ਵੀਆਈਪੀ ਇਲਾਕਾ ਮੰਨੇ ਜਾਣ ਵਾਲੇ ਹੋਮਲੈਂਡ ਸੁਸਾਇਟੀ ਦੇ ਬਾਹਰ ਦੇਰ ਰਾਤ 2 ਨੌਜਵਾਨਾਂ ’ਤੇ ਫਾਇਰਿੰਗ ਕੀਤੀ ਗਈ ਇਹ ਗੋਲੀਬਾਰੀ ਸੁਖਵਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ ’ਤੇ ਕੀਤੀ ਹੈ। ਇਹ ਦੋਵੇਂ ਸੁਸਾਇਟੀ ਦੇ ਗੇਟ ਨੰਬਰ 2 ’ਤੇ ਖੜ੍ਹੇ ਹੋਏ ਸੀ। ਉਥੇ ਗੱਡੀਆਂ ਵਿਚ ਆਏ ਲੋਕਾਂ ਨੇ ਅੰਨ੍ਹੇਵਾਹ ਫਾਇਰਿੰਗ ਕੀਤੀ।
ਫਾਇਰਿੰਗ ਕਰਨ ਵਾਲੇ ਵੀ ਸੁਸਾਇਟੀ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਪੁਲਿਸ ਦੀ ਜਾਂਚ ਵਿਚ ਚਾਰ ਲੋਕਾਂ ਦੀ ਪਛਾਣ ਹੋਈ ਹੈ। ਉਸ ਵਿਚ ਜਸਪ੍ਰੀਤ ਸੇਠੀ, ਚਰਣ ਸੋਹੀ, ਪਰਮਵੀਰ ਧਾਰੀਵਾਲ ਅਤੇ ਪੀਤਾ ਦਾ ਨਾਂ ਸਾਹਮਣੇ ਆ ਰਿਹਾ ਹੈ।
ਦੱਸਦੇ ਚਲੀਏ ਕਿ ਇਸ ਘਟਨਾ ਵਿਚ ਸੁਖਵਿੰਦਰ ਅਤੇ ਗੁਰਵਿੰਦਰ ਦੋਵਾਂ ਵਿਚੋਂ ਕਿਸੇ ਨੂੰ ਗੋਲੀ ਨਹੀਂ ਲੱਗੀ। ਇਹ ਸਾਰੀ ਗੋਲੀਆਂ ਕੰਧ ’ਤੇ ਲੱਗੀਆਂ ਸਨ। ਪੁਲਿਸ ਨੇ ਇੱਥੋਂ 3 ਖੋਲ ਬਰਾਮਦ ਕੀਤੇ ਹਨ। ਦੋਵਾਂ ਨੌਜਵਾਨਾਂ ਨੂੰ ਪੁਲਿਸ ਨੇ 7 ਫੇਸ ਸਥਿਤ ਐਸਓਸੀ ਦੇ ਦਫ਼ਤਰ ਵਿਚ ਬਿਠਾ ਲਿਆ ਸੀ ਤਾਕਿ ਮੁੜ ਤੋਂ ਕੋਈ ਵਾਰਦਾਤ ਨਾ ਵਾਪਰੇ। ਪੁਲਿਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।
ਗੌਰਤਲਬ ਹੈ ਕਿ ਹੋਮਲੈਂਡ ਸੁਸਾਇਟੀ ਵਿਚ ਕਈ ਨਾਮੀ ਪੰਜਾਬੀ ਗਾਇਕ ਰਹਿੰਦੇ ਹਨ। ਪਿੱਛੇ ਜਿਹੇ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਵੀ ਉਸ ਦੇ ਬੇਟੇ ਦੀ ਮੌਤ ਵਿਚ ਇਸ ਸੁਸਾਇਟੀ ਦਾ ਨਾਂ ਲਿਆ ਸੀ। ਇੱਥੇ ਕਾਫੀ ਪੁਲਿਸ ਸੁਰੱਖਿਆ 24 ਘੰਟੇ ਮੌਜੂਦ ਰਹਿੰਦੀ ਹੈ। ਕਈ ਲੋਕਾਂ ਦੇ ਨਿੱਜੀ ਸੁਰੱਖਿਆ ਕਰਮੀ ਵੀ ਇੱਥੇ ਤੈਨਾਤ ਰਹਿੰਦੇ ਹਨ। ਇਸ ਸਭ ਦੇ ਬਾਵਜੂਦ ਵੀ ਇਸ ਤਰ੍ਹਾਂ ਦੀ ਘਟਨਾ ਹੈਰਾਨ ਕਰਨ ਵਾਲੀ ਹੈ।