8 ਅਪ੍ਰੈਲ ਨੂੰ ਭੰਬਲਭੂਸੇ ’ਚ ਪੈਣਗੇ ਸਾਰੇ ਪੰਛੀ!
ਨਿਊਯਾਰਕ, 27 ਜਨਵਰੀ (ਸ਼ਾਹ) : ਤੁਹਾਡੇ ਵਿਚੋਂ ਬਹੁਤ ਸਾਰੇ ਲੋਕਾਂ ਸੂਰਜ ਗ੍ਰਹਿਣ ਜ਼ਰੂਰ ਦੇਖਿਆ ਹੋਵੇਗਾ ਪਰ ਇਸ ਸਾਲ ਜੋ ਸੂਰਜ ਗ੍ਰਹਿਣ ਲੱਗਣ ਜਾ ਰਿਹਾ ਏ, ਇਸ ਸਾਲ 8 ਅਪ੍ਰੈਲ ਨੂੰ ਸੂਰਜ ਗ੍ਰਹਿਣ ਲੱਗਣ ਜਾ ਰਿਹਾ ਏ, ਇਹ ਗ੍ਰਹਿਣ ਭਾਰਤ ਵਿਚ ਤਾਂ ਨਹੀਂ ਦਿਸੇਗਾ, ਪਰ ਅਮਰੀਕਾ ਦੇ ਲੋਕ ਇਸ ਨੂੰ ਜ਼ਰੂਰ ਦੇਖ ਸਕਣਗੇ। ਜਿਸ ਸਮੇਂ ਚੰਦ […]
By : Makhan Shah
ਨਿਊਯਾਰਕ, 27 ਜਨਵਰੀ (ਸ਼ਾਹ) : ਤੁਹਾਡੇ ਵਿਚੋਂ ਬਹੁਤ ਸਾਰੇ ਲੋਕਾਂ ਸੂਰਜ ਗ੍ਰਹਿਣ ਜ਼ਰੂਰ ਦੇਖਿਆ ਹੋਵੇਗਾ ਪਰ ਇਸ ਸਾਲ ਜੋ ਸੂਰਜ ਗ੍ਰਹਿਣ ਲੱਗਣ ਜਾ ਰਿਹਾ ਏ, ਇਸ ਸਾਲ 8 ਅਪ੍ਰੈਲ ਨੂੰ ਸੂਰਜ ਗ੍ਰਹਿਣ ਲੱਗਣ ਜਾ ਰਿਹਾ ਏ, ਇਹ ਗ੍ਰਹਿਣ ਭਾਰਤ ਵਿਚ ਤਾਂ ਨਹੀਂ ਦਿਸੇਗਾ, ਪਰ ਅਮਰੀਕਾ ਦੇ ਲੋਕ ਇਸ ਨੂੰ ਜ਼ਰੂਰ ਦੇਖ ਸਕਣਗੇ। ਜਿਸ ਸਮੇਂ ਚੰਦ ਪੂਰੀ ਤਰ੍ਹਾਂ ਸੂਰਜ ਨੂੰ ਢਕ ਲਵੇਗਾ, ਉਸ ਸਮੇਂ ਦਿਨ ਦੇ ਵਿਚ ਹੀ ਰਾਤ ਹੋ ਜਾਵੇਗੀ, ਜਿਸ ਦਾ ਜਾਨਵਰਾਂ ਅਤੇ ਪੰਛੀਆਂ ’ਤੇ ਹੈਰਾਨੀਜਨਕ ਅਸਰ ਦੇਖਣ ਨੂੰ ਮਿਲੇਗਾ। ਸੋ ਆਓ ਤੁਹਾਨੂੰ ਦੱਸਦੇ ਆਂ ਕਿ ਸੂਰਜ ਗ੍ਰਹਿਣ ’ਤੇ ਕਿਉਂ ਕਨਫਿਊਜ਼ ਹੋ ਜਾਂਦੇ ਨੇ ਪੰਛੀ ਅਤੇ ਜਾਨਵਰ?
ਇਸ ਸਾਲ ਦਾ ਪਹਿਲਾ ਪੂਰਨ ਸੂਰਜ ਗ੍ਰਹਿਣ 8 ਅਪ੍ਰੈਲ ਨੂੰ ਲੱਗਣ ਜਾ ਰਿਹਾ ਏ ਜੋ ਭਾਰਤ ਵਿਚ ਭਾਵੇਂ ਨਹੀਂ ਦੇਖਿਆ ਜਾ ਸਕੇਗਾ ਪਰ ਇਸ ਨੂੰ ਉਤਰੀ ਅਮਰੀਕਾ ਦੇ ਵੱਡੇ ਹਿੱਸੇ ਦੇ ਲੋਕ ਚੰਗੀ ਤਰ੍ਹਾਂ ਦੇਖ ਸਕਣਗੇ। ਸੂਰਜ ਗ੍ਰਹਿਣ ਉਦੋਂ ਲਗਦਾ ਏ ਜਦੋਂ ਚੰਦ ਪੂਰੀ ਤਰ੍ਹਾਂ ਸੂਰਜ ਦੇ ਸਾਹਮਣੇ ਆ ਜਾਂਦਾ ਏ ਅਤੇ ਕੁੱਝ ਸਮੇਂ ਲਈ ਦਿਨ ਦੇ ਵਿਚ ਹੀ ਰਾਤ ਹੋ ਜਾਂਦੀ ਐ। ਸੂਰਜ ਗ੍ਰਹਿਣ ਦਾ ਪੰਛੀਆਂ ਅਤੇ ਜਾਨਵਰਾਂ ’ਤੇ ਕਾਫੀ ਡੂੰਘਾ ਅਸਰ ਹੁੰਦਾ ਏ, ਅਜਿਹੇ ਹਾਲਾਤ ਵਿਚ ਉਹ ਅਕਸਰ ਭੰਬਲਭੂਸੇ ਵਿਚ ਪੈ ਜਾਂਦੇ ਨੇ।
ਦਰਅਸਲ ਪੰਛੀਆਂ ਅਤੇ ਜਾਨਵਰਾਂ ਦੇ ਕੋਲ ਕੋਈ ਘੜੀ ਨਹੀਂ ਹੁੰਦੀ ਕਿਉਂਕਿ ਜ਼ਿਆਦਾਤਰ ਜਾਨਵਰ ਦਿਨ ਦੀ ਰੌਸ਼ਨੀ ਅਤੇ ਰਾਤ ਦੇ ਹਨ੍ਹੇਰੇ ਦੇ ਹਿਸਾਬ ਨਾਲ ਆਪਣਾ ਕੰਮ ਕਰਦੇ ਨੇ। ਉਹ ਸੂਰਜ ਦੀ ਰੌਸ਼ਨੀ ਦੇਖ ਕੇ ਉਠਦੇ ਨੇ ਅਤੇ ਹਨ੍ਹੇਰਾ ਹੋਣ ’ਤੇ ਸ਼ਿਕਾਰ ਕਰਨ ਲਈ ਨਿਕਲਦੇ ਨੇ ਜਾਂ ਸੌਂਦੇ ਨੇ ਪਰ 8 ਅਪ੍ਰੈਲ ਨੂੰ ਜਾਨਵਰ ਦਿਨ ਵਿਚ ਹੀ ਹਨ੍ਹੇਰਾ ਛਾ ਜਾਣ ਕਾਰਨ ਪਰੇਸ਼ਾਨ ਹੋ ਜਾਣਗੇ।
ਸਾਲ 2017 ਵਿਚ ਹੋਏ ਗ੍ਰੇਟ ਅਮੈਰੀਕਨ ਐਕਲਿਪਸ ਦੌਰਾਨ ਕਾਰਨਲ ਯੂਨੀਵਰਸਿਟੀ ਅਤੇ ਆਕਸਫੋਰਡ ਯੂਨੀਵਰਸਿਟੀਆਂ ਦੇ ਖੋਜੀਆਂ ਵੱਲੋਂ ਇਕ ਸਟੱਡੀ ਕੀਤੀ ਗਈ ਸੀ, ਜਿਸ ਦੌਰਾਨ ਪਤਾ ਚੱਲਿਆ ਸੀ ਕਿ ਪੂਰਨ ਸੂਰਜ ਗ੍ਰਹਿਣ ਦੇ ਸਮੇਂ ਪੰਛੀ ਸਭ ਤੋਂ ਵੱਧ ਭੰਬਲਭੂਸੇ ਵਿਚ ਪੈਂਦੇ ਨੇ।
ਸੂਰਜ ਗ੍ਰਹਿਣ ਦੌਰਾਨ ਹਨ੍ਹੇਰਾ ਹੋਣ ’ਤੇ ਉਨ੍ਹਾਂ ਨੂੰ ਲਗਦਾ ਏ ਕਿ ਸ਼ਾਮ ਹੋ ਗਈ ਐ, ਜਿਸ ਕਾਰਨ ਉਹ ਆਪਣਾ ਕੰਮ ਵਿਚਾਲੇ ਛੱਡ ਕੇ ਆਰਾਮ ਕਰਨ ਚਲੇ ਜਾਂਦੇ ਨੇ ਪਰ ਜਿਵੇਂ ਹੀ ਹਨ੍ਹੇਰਾ ਹਟਦਾ ਏ ਤਾਂ ਉਹ ਸਮਝ ਨਹੀਂ ਪਾਉਂਦੇ ਕਿ ਆਖ਼ਰ ਇਹ ਕੀ ਹੋ ਰਿਹਾ ਏ?
ਸਟੱਡੀ ਦੌਰਾਨ ਮੁਰਗ਼ਿਆਂ ’ਤੇ ਵੀ ਸੂਰਜ ਗ੍ਰਹਿਣ ਦਾ ਕਾਫ਼ੀ ਅਸਰ ਦੇਖਣ ਨੂੰ ਮਿਲਿਆ। ਸੂਰਜ ਗ੍ਰਹਿਣ ਕਾਰਨ ਜਦੋਂ ਅਚਾਨਕ ਹਨ੍ਹੇਰਾ ਹੋਣ ਤੋਂ ਬਾਅਦ ਜਦੋਂ ਫਿਰ ਤੋਂ ਰੌਸ਼ਨੀ ਹੁੰਦੀ ਐ ਤਾਂ ਮੁਰਗੇ ਬਾਂਗ ਦੇਣੀ ਸ਼ੁਰੂ ਕਰ ਦਿੰਦੇ ਨੇ,, ਅਤੇ ਫਿਰ ਖਾਣੇ ਦੀ ਭਾਲ ਵਿਚ ਲੱਗ ਜਾਂਦੇ ਨੇ ਕਿਉਂਕਿ ਜ਼ਿਆਦਾਤਰ ਮੁਰਗ਼ੇ ਸਵੇਰ ਦੇ ਸਮੇਂ ਖਾਂਦੇ ਨੇ। ਥੋੜ੍ਹੀ ਦੇਰ ਦਾ ਕੁਦਰਤੀ ਹਨ੍ਹੇਰਾ ਉਨ੍ਹਾਂ ਨੂੰ ਇਹ ਮਹਿਸੂਸ ਕਰਵਾਉਂਦਾ ਏ ਕਿ ਸ਼ਾਇਦ ਰਾਤ ਹੋ ਗਈ ਐ। ਫਿਰ ਰੌਸ਼ਨੀ ਆਉਂਦੀ ਐ ਤਾਂ ਉਹ ਉਸ ਨੂੰ ਸਵੇਰ ਮੰਨ ਕੇ ਫਿਰ ਤੋਂ ਖਾਣ ਚਲੇ ਜਾਂਦੇ ਨੇ। ਇਸ ਤੋਂ ਇਲਾਵਾ ਰਾਤ ਨੂੰ ਆਵਾਜ਼ ਕਰਨ ਵਾਲੇ ਟਿੱਡੇ ਅਚਾਨਕ ਬੋਲਣਾ ਸ਼ੁਰੂ ਕਰ ਦਿੰਦੇ ਨੇ, ਪਰ ਰੌਸ਼ਨੀ ਹੁੰਦਿਆਂ ਹੀ ਫਿਰ ਚੁੱਪ ਕਰ ਜਾਂਦੇ ਨੇ।
ਨਾਸਾ ਨੇ ਇਕ ਗ੍ਰਹਿਣ ਦੌਰਾਨ ਸਟੱਡੀ ਕੀਤੀ ਸੀ ਕਿ ਸੂਰਜ ਦੀ ਰੌਸ਼ਨੀ ਖ਼ਤਮ ਹੁੰਦਿਆਂ ਹੀ ਤਾਪਮਾਨ ਤੇਜ਼ੀ ਨਾਲ ਡਿਗਦਾ ਏ, ਪਰ ਜਿਵੇਂ ਹੀ ਰੌਸ਼ਨੀ ਫਿਰ ਤੋਂ ਵਾਪਸ ਆਉਂਦੀ ਐ ਤਾਂ ਇਹ ਫਿਰ ਤੋਂ ਤੇਜ਼ੀ ਨਾਲ ਉਪਰ ਵੱਲ ਵਧਣਾ ਸ਼ੁਰੂ ਹੋ ਜਾਂਦਾ ਏ। ਕਈ ਵਾਰ ਤਾਂ ਤਾਪਮਾਨ ਵਿਚ ਮਾਈਨਸ ਛੇ ਡਿਗਰੀ ਸੈਲਸੀਅਸ ਦੀ ਗਿਰਾਵਟ ਹੋ ਜਾਂਦੀ ਐ। ਆਮ ਤੌਰ ’ਤੇ 2 ਡਿਗਰੀ ਸੈਲਸੀਅਸ ਦੀ ਗਿਰਾਵਟ ਜਾਂ ਤੇਜ਼ੀ ਦੇਖੀ ਜਾਂਦੀ ਐ।
ਸੰਨ 1834 ਵਿਚ ਗ੍ਰਹਿਣ ਦੇ ਸਮੇਂ ਪੈਨਸਲਵੇਨੀਆ ਦੇ ਗੇਟਿਸਬਰਗ ਵਿਚ ਤਾਪਮਾਨ ਵਿਚ ਮਾਈਨਸ ਦੋ ਡਿਗਰੀ ਸੈਲਸੀਅਸ ਦੀ ਗਿਰਾਵਟ ਦੇਖੀ ਗਈ ਸੀ। ਫਿਰ ਸਾਲ 2017 ਵਿਚ ਜਦੋਂ ਗਰਮੀਆਂ ਦੇ ਸਮੇਂ ਗ੍ਰਹਿਣ ਲੱਗਿਆ ਤਾਂ ਉਦੋਂ ਵੀ ਲੋਕਾਂ ਨੂੰ ਤਾਪਮਾਨ ਵਿਚ ਗਿਰਾਵਟ ਮਹਿਸੂਸ ਹੋਈ ਸੀ। ਇੱਥੇ ਹੀ ਬਸ ਨਹੀਂ, ਸੂਰਜ ਗ੍ਰਹਿਣ ਕਾਰਨ ਹਨ੍ਹੇਰਾ ਹੋਣ ’ਤੇ ਆਸਮਾਨ ਵਿਚ ਤਾਰੇ ਤੱਕ ਦਿਸਣੇ ਸ਼ੁਰੂ ਹੋ ਜਾਂਦੇ ਨੇ ਜੋ ਆਮ ਤੌਰ ’ਤੇ ਦਿਨ ਵਿਚ ਦਿਖਾਈ ਨਹੀਂ ਦਿੰਦੇ।
ਇਸ ਤੋਂ ਇਲਾਵਾ ਪੂਰਨ ਸੂਰਜ ਗ੍ਰਹਿਣ ਦੇ ਸਮੇਂ ਦੁਰਲੱਭ ਸ਼ੈਡੋ ਸਨੇਕ ਨੂੰ ਦੇਖਣ ਨੂੰ ਮਿਲ ਸਕਦਾ ਏ, ਯਾਨੀ ਰੌਸ਼ਨੀ ਅਤੇ ਹਨ੍ਹੇਰੇ ਦੇ ਵਿਚਕਾਰ ਦਾ ਇਕ ਬੈਂਡ ਜੋ ਪੂਰੇ ਮਹਾਂਦੀਪ ਜਾਂ ਦੇਸ਼ ਦੇ ਉਪਰ ਦੇਖਣ ਨੂੰ ਮਿਲਦਾ ਏ। ਇਹ ਪੂਰਨ ਸੂਰਜ ਗ੍ਰਹਿਣ ਹੋਣ ਤੋਂ ਠੀਕ ਪਹਿਲਾਂ ਬਣਦਾ ਏ, ਜਾਂ ਫਿਰ ਖ਼ਤਮ ਹੋਣ ਤੋਂ ਠੀਕ ਪਹਿਲਾਂ ਇਕ ਪਰਛਾਵਾਂ ਇਸ ਤਰ੍ਹਾਂ ਲਹਿਰਾਉਂਦਾ ਏ, ਜਿਵੇਂ ਕੋਈ ਸੱਪ ਚੱਲ ਰਿਹਾ ਹੋਵੇ। ਸੋ 8 ਅਪ੍ਰੈਲ ਨੂੰ ਇਸ ਦੇ ਬਣਨ ਦੀ ਸੰਭਾਵਨਾ ਜਤਾਈ ਜਾ ਰਹੀ ਐ।