Begin typing your search above and press return to search.

ਅਮਰੀਕਾ ’ਚ ਇੱਕ ਪੰਜਾਬੀ ਸਣੇ 10 ਭਾਰਤੀਆਂ ਦੀ ਵੱਡੀ ਜਿੱਤ

ਵਾਸ਼ਿੰਗਟਨ, (ਹਮਦਰਦ ਨਿਊਜ਼ ਸਰਵਿਸ) : ਵਿਦੇਸ਼ੀ ਧਰਤੀ ’ਤੇ ਜਾ ਕੇ ਪੰਜਾਬੀਆਂ ਸਣੇ ਬਹੁਤ ਸਾਰੇ ਭਾਰਤੀ ਵੱਡੀਆਂ ਮੱਲ੍ਹਾਂ ਮਾਰ ਰਹੇ ਹਨ। ਖੇਡਾਂ ਤੋਂ ਲੈ ਕੇ ਸਿਆਸਤ ਤੱਕ ਖੇਤਰ ਵਿੱਚ ਇਨ੍ਹਾਂ ਵੱਲੋਂ ਸਫ਼ਲਤਾ ਹਾਸਲ ਕੀਤੀ ਜਾ ਰਹੀ ਹੈ। ਤਾਜ਼ਾ ਖਬਰ ਅਮਰੀਕਾ ਤੋਂ ਐ, ਜਿੱਥੋਂ ਦੀਆਂ ਸੂਬਾਈ ਤੇ ਸਥਾਨਕ ਚੋਣਾਂ ਵਿੱਚ ਇੱਕ ਪੰਜਾਬੀ ਸਣੇ 10 ਭਾਰਤੀਆਂ ਨੇ ਵੱਡੀ […]

ਅਮਰੀਕਾ ’ਚ ਇੱਕ ਪੰਜਾਬੀ ਸਣੇ 10 ਭਾਰਤੀਆਂ ਦੀ ਵੱਡੀ ਜਿੱਤ
X

Editor EditorBy : Editor Editor

  |  9 Nov 2023 9:01 AM GMT

  • whatsapp
  • Telegram

ਵਾਸ਼ਿੰਗਟਨ, (ਹਮਦਰਦ ਨਿਊਜ਼ ਸਰਵਿਸ) : ਵਿਦੇਸ਼ੀ ਧਰਤੀ ’ਤੇ ਜਾ ਕੇ ਪੰਜਾਬੀਆਂ ਸਣੇ ਬਹੁਤ ਸਾਰੇ ਭਾਰਤੀ ਵੱਡੀਆਂ ਮੱਲ੍ਹਾਂ ਮਾਰ ਰਹੇ ਹਨ। ਖੇਡਾਂ ਤੋਂ ਲੈ ਕੇ ਸਿਆਸਤ ਤੱਕ ਖੇਤਰ ਵਿੱਚ ਇਨ੍ਹਾਂ ਵੱਲੋਂ ਸਫ਼ਲਤਾ ਹਾਸਲ ਕੀਤੀ ਜਾ ਰਹੀ ਹੈ। ਤਾਜ਼ਾ ਖਬਰ ਅਮਰੀਕਾ ਤੋਂ ਐ, ਜਿੱਥੋਂ ਦੀਆਂ ਸੂਬਾਈ ਤੇ ਸਥਾਨਕ ਚੋਣਾਂ ਵਿੱਚ ਇੱਕ ਪੰਜਾਬੀ ਸਣੇ 10 ਭਾਰਤੀਆਂ ਨੇ ਵੱਡੀ ਜਿੱਤ ਹਾਸਲ ਕੀਤੀ। ਕਿੱਥੋਂ-ਕਿੱਥੋਂ ਇਨ੍ਹਾਂ ਭਾਰਤੀ ਮੂਲ ਦੇ ਅਮਰੀਕੀਆਂ ਦੀ ਚੋਣ ਹੋਈ ਐ? ਜਾਣਨ ਲਈ ਵੇਖੋ ਪੂਰੀ ਰਿਪੋਰਟ..


ਜਿੱਤ ਹਾਸਲ ਕਰਨ ਵਾਲੇ ਇਨ੍ਹਾਂ 10 ਭਾਰਤੀਆਂ ਵਿੱਚੋਂ ਜ਼ਿਆਦਾ ਡੈਮੋਕਰੇਟਿਕ ਪਾਰਟੀ ਨਾਲ ਸਬੰਧਤ ਹਨ। ਇਨ੍ਹਾਂ ਦੀ ਸਫ਼ਲਤਾ ਅਮਰੀਕਾ ਦੀ ਸਿਆਸਤ ਵਿੱਚ ਭਾਰਤੀ ਮੂਲ ਦੇ ਲੋਕਾਂ ਦੇ ਵਧਦੇ ਦਬਦਬੇ ਨੂੰ ਦਿਖਾਉਂਦੀ ਹੈ।


ਸਭ ਤੋਂ ਪਹਿਲਾਂ ਗੱਲ ਕਰਦੇ ਆਂ.. ਗਜ਼ਾਲਾ ਹਾਸ਼ਮੀ ਦੀ, ਜੋ ਲਗਾਤਾਰ ਤੀਜੀ ਵਾਰ ਵਰਜੀਨੀਆ ਦੀ ਸੂਬਾਈ ਸੈਨੇਟ ਲਈ ਚੁਣੇ ਗਏ। ਹੈਦਰਾਬਾਦ ਵਿੱਚ ਜਨਮੀ ਗਜ਼ਾਲਾ ਵਰਜੀਨੀਆ ਦੀ ਵਿਧਾਨ ਸਭਾ ਲਈ ਚੁਣੀ ਗਈ ਭਾਰਤੀ ਮੂਲ ਦੀ ਪਹਿਲੀ ਅਮਰੀਕੀ ਪਹਿਲਾ ਅਤੇ ਪਹਿਲੀ ਮੁਸਲਿਮ ਮਹਿਲਾ ਵੀ ਹੈ।


ਉੱਧਰ ਸੁਹਾਸ ਸੁਬ੍ਰਮਣੀਅਮ ਆਪਣੇ ਵਿਰੋਧੀਆਂ ਨੂੰ ਧੋਬੀ ਪਟਕਾ ਦਿੰਦੇ ਹੋਏ ਦੁਬਾਰਾ ਫਿਰ ਵਰਜੀਨੀਆ ਸੂਬੇ ਦੀ ਸੈਨੇਟ ਵਿੱਚ ਪਹੁੰਚ ਗਏ। ਉਨ੍ਹਾਂ ਨੂੰ 2019 ਅਤੇ 2021 ਵਿੱਚ ਦੋ ਕਾਰਜਕਾਲ ਲਈ ਪ੍ਰਤੀਨਿਧੀ ਸਭਾ ਲਈ ਚੁਣਿਆ ਗਿਆ ਸੀ।


ਓਬਾਮਾ ਪ੍ਰਸ਼ਾਸਨ ਦੌਰਾਨ ਵਾਈਟ ਹਾਊਸ ਵਿੱਚ ਸਾਬਕਾ ਟੈਕਨਾਲੋਜੀ ਨੀਤੀ ਸਲਾਹਕਾਰ ਅਤੇ ਹਿਊਸਟਨ ਵਿੱਚ ਜਨਮੇ ਸੁਬਰਾਮਣੀਅਮ ਵਰਜੀਨੀਆ ਹਾਊਸ ਲਈ ਚੁਣੇ ਜਾਣ ਵਾਲੇ ਪਹਿਲੇ ਹਿੰਦੂ ਹਨ।
ਇਨ੍ਹਾਂ ਤੋਂ ਇਲਾਵਾ 90 ਦੇ ਦਹਾਕੇ ਵਿੱਚ ਭਾਰਤ ਤੋਂ ਅਮਰੀਕਾ ਆਏ ਬਿਜ਼ਨਸ ਲੀਡਰ ਕੰਨਨ ਸ੍ਰੀਨਿਵਾਸਨ ਭਾਰਤੀਆਂ ਦੀ ਬਹੁਗਿਣਤੀ ਵਾਲੇ ਲਾਊਡਨ ਕਾਊਂਟੀ ਖੇਤਰ ਤੋਂ ਜਿੱਤ ਹਾਸਲ ਕਰਕੇ ਵਰਜੀਨੀਆ ਹਾਊਸ ਆਫ਼ ਡੈਲੀਗੇਟਸ ਲਈ ਚੁਣੇ ਗਏ। ਵਰਜੀਨੀਆ ਵਿੱਚ ਜਿੱਤ ਹਾਸਲ ਕਰਨ ਵਾਲੇ ਇਹ ਸਾਰੇ ਭਾਰਤੀ ਡੈਮੋਕਰੇਟਿਕ ਪਾਰਟੀ ਨਾਲ ਸਬੰਧਤ ਹਨ। ਉੱਧਰ ਨਿਊਜਰਸੀ ਤੋਂ ਵੀ ਤਿੰਨ ਭਾਰਤੀ ਮੂਲ ਦੇ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ।


ਨਿਊ ਜਰਸੀ ਵਿੱਚ ਭਾਰਤੀ ਮੂਲ ਦੇ ਵਿਨ ਗੋਪਾਲ ਅਤੇ ਰਾਜ ਮੁਖਰਜੀ ਸੂਬਾਈ ਸੈਨੇਟ ਲਈ ਚੁਣੇ ਗਏ। ਇਹ ਦੋਵੇਂ ਜਣੇ ਡੈਮੋਕਰੇਟਿਕ ਪਾਰਟੀ ਨਾਲ ਹੀ ਜੁੜੇ ਹੋਏ ਹਨ। ਇਨ੍ਹਾਂ ਤੋਂ ਇਲਾਵਾ ਬਲਵੀਰ ਸਿੰਘ ਨਿਊਜਰਸੀ ਦੇ ਬਰÇਲੰਗਟਨ ਕਾਊਂਟੀ ਬੋਰਡ ਆਫ਼ ਕਾਊਂਟੀ ਕਮਿਸ਼ਨਰ ਵਿੱਚ ਫਿਰ ਤੋਂ ਚੁਣ ਲਏ ਗਏ।


ਪੈਨਸਿਲਵੇਨੀਆ ਵਿੱਚ ਡੈਮੋਕਰੇਟਿਕ ਨੀਲ ਮਖੀਜਾ ਨੇ ਵੱਡੀ ਜਿੱਤ ਦਰਜ ਕਰਦੇ ਹੋਏ ਮੋਂਟਗੋਮਰੀ ਕਾਊਂਟੀ ਕਮਿਸ਼ਨਰ ਦਾ ਉੱਚਾ ਆਉਦਾ ਹਾਸਲ ਕੀਤਾ ਹੈ। ਜਦਕਿ ਭਾਰਤੀ ਮੂਲ ਦੇ ਅਮਰੀਕੀ ਡਾਕਟਰ ਅਨੀਤਾ ਜੋਸ਼ੀ ਨੇ ਇੰਡੀਆਨਾ ਵਿੱਚ ਕਾਰਮੇਲ ਸਿਟੀ ਕੌਂਸਲ ਸੀਟ ਲਈ ਪੱਛਮੀ ਜ਼ਿਲ੍ਹਾ ਸੀਟ ਜਿੱਤ ਲਈ।


ਮਖੀਜਾ ਰਾਸ਼ਟਰਪਤੀ ਦੇ 342 ਸਾਲ ਦੇ ਇਤਿਹਾਸ ਵਿੱਚ ਕਿਸੇ ਕਾਉਂਟੀ ਦੇ ਕਮਿਸ਼ਨਰ ਬੋਰਡ ਵਿੱਚ ਸੇਵਾ ਨਿਭਾਉਣ ਵਾਲੇ ਭਾਰਤੀ ਮੂਲ ਦੇ ਪਹਿਲੇ ਅਮਰੀਕੀ ਹਨ। ਇੱਥੋਂ ਤੱਕ ਕਿ ਉਹ ਇਹ ਸਫ਼ਲਤਾ ਹਾਸਲ ਕਰਨ ਵਾਲੇ ਪਹਿਲੇ ਏਸ਼ੀਆਈ ਅਮਰੀਕੀ ਅਤੇ ਪ੍ਰਸ਼ਾਂਤ ਟਾਪੂ ਵਾਸੀ ਹੋਣ ਦਾ ਵੀ ਮਾਣ ਮਿਲਿਆ ਹੈ। ਡਾ. ਜੋਸ਼ੀ ਰਿਪਬਲੀਕਨ ਗੜ੍ਹ ਵਿੱਚ ਜਿੱਤ ਹਾਸਲ ਕਰਨ ਵਾਲੇ ਇਕਲੌਤੇ ਡੈਮੋਕਰੇਟ ਹਨ।
ਉੱਧਰ ਸੰਯੁਕਤ ਰਾਜ ਅਮਰੀਕਾ ਵਿੱਚ ਜਨਮੀ ਭਾਰਤੀ ਮੂਲ ਦੀ ਪ੍ਰਿਆ ਤਮਿਲਾਰਾਸਨ ਨੇ ਓਹਾਈਓ ਵਿੱਚ ਗਹਿਨਾ ਸਿਟੀ ਅਟਾਰਨੀ ’ਚ ਚੋਣ ਜਿੱਤੀ ਹੈ। ਉਨ੍ਹਾਂ ਨੇ ਆਪਣੇ ਵਿਰੋਧੀਆਂ ਨੂੰ ਤਕੜੀ ਟੱਕਰ ਦਿੰਦੇ ਹੋਏ ਇਹ ਜਿੱਤ ਹਾਸਲ ਕੀਤੀ।
ਜ਼ਿੰਬਾਬਵੇ ਤੋਂ ਆਏ ਭਾਰਤੀ ਮੂਲ ਦੇ ਗ਼ੈਰ-ਲਾਭਕਾਰੀ ਲੈਂਡ ਬੈਂਕ ਦੇ ਸੀਈਓ ਅਰੁਣਨ ਅਰੁਲਮ ਪਾਲਮ ਕਨੈਕਟੀਕਟ ਵਿੱਚ ਹਾਰਟਫੋਰਡ ਦੇ ਮੇਅਰ ਚੁਣ ਲਏ ਗਏ।

Next Story
ਤਾਜ਼ਾ ਖਬਰਾਂ
Share it