ਪੀਐਮ ਮੋਦੀ ਦੀ ਸੁਰੱਖਿਆ ’ਚ ਵੱਡੀ ਅਣਗਹਿਲੀ
ਵਾਰਾਨਸੀ, 23 ਸਤੰਬਰ : ਵੱਡੀ ਖ਼ਬਰ ਵਾਰਾਨਸੀ ਤੋਂ ਸਾਹਮਣੇ ਆ ਰਹੀ ਐ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੁਰੱਖਿਆ ਵਿਚ ਵੱਡੀ ਅਣਗਹਿਲੀ ਹੋ ਗਈ। ਦਰਅਸਲ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਫ਼ਲਾ ਹਵਾਈ ਅੱਡੇ ਲਈ ਜਾ ਰਿਹਾ ਸੀ ਤਾਂ ਇਸੇ ਦੌਰਾਨ ਇਕ ਨੌਜਵਾਨ ਨੇ ਕਾਫ਼ਲੇ ਦੇ ਅੱਗੇ ਛਾਲ ਮਾਰ ਦਿੱਤੀ। ਕਾਫ਼ਲੇ ਦੀਆਂ ਗੱਡੀਆਂ ਅੱਗੇ ਨੌਜਵਾਨ ਨੂੰ […]
By : Hamdard Tv Admin
ਵਾਰਾਨਸੀ, 23 ਸਤੰਬਰ : ਵੱਡੀ ਖ਼ਬਰ ਵਾਰਾਨਸੀ ਤੋਂ ਸਾਹਮਣੇ ਆ ਰਹੀ ਐ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੁਰੱਖਿਆ ਵਿਚ ਵੱਡੀ ਅਣਗਹਿਲੀ ਹੋ ਗਈ। ਦਰਅਸਲ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਫ਼ਲਾ ਹਵਾਈ ਅੱਡੇ ਲਈ ਜਾ ਰਿਹਾ ਸੀ ਤਾਂ ਇਸੇ ਦੌਰਾਨ ਇਕ ਨੌਜਵਾਨ ਨੇ ਕਾਫ਼ਲੇ ਦੇ ਅੱਗੇ ਛਾਲ ਮਾਰ ਦਿੱਤੀ। ਕਾਫ਼ਲੇ ਦੀਆਂ ਗੱਡੀਆਂ ਅੱਗੇ ਨੌਜਵਾਨ ਨੂੰ ਖੜ੍ਹਾ ਦੇਖ ਸੁਰੱਖਿਆ ਏਜੰਸੀਆਂ ਨੂੰ ਭਾਜੜਾਂ ਪੈ ਗਈਆਂ।
ਹੈਰਾਨੀ ਦੀ ਗੱਲ ਐ ਕਿ ਉਹ ਨੌਜਵਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੱਡੀ ਤੋਂ ਮਹਿਜ਼ ਦਸ ਫੁੱਟ ’ਤੇ ਦੂਰੀ ’ਤੇ ਮੌਜੂਦ ਸੀ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਕਰਮੀਆਂ ਨੇ ਚੌਕਸੀ ਦਿਖਾਉਂਦਿਆਂ ਤੁਰੰਤ ਉਸ ਨੌਜਵਾਨ ਨੂੰ ਫੜ ਕੇ ਪਾਸੇ ਕਰ ਦਿੱਤਾ ਅਤੇ ਗ੍ਰਿਫ਼ਤਾਰ ਕਰ ਲਿਆ। ਹੁਣ ਐਸਪੀਜੀ ਵੱਲੋਂ ਉਸ ਨੌਜਵਾਨ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਐ।
ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਫ਼ਲੇ ਅੱਗੇ ਕੁੱਦਿਆ ਇਹ ਨੌਜਵਾਨ ਭਾਜਪਾ ਦਾ ਹੀ ਇਕ ਵਰਕਰ ਦੱਸਿਆ ਜਾ ਰਿਹਾ ਏ। ਗਾਜ਼ੀਪੁਰ ਦਾ ਰਹਿਣ ਵਾਲਾ ਇਹ ਨੌਜਵਾਨ ਫ਼ੌਜ ਵਿਚ ਨੌਕਰੀ ਦੀ ਮੰਗ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣਾ ਚਾਹੁੰਦਾ ਸੀ ਪਰ ਅਧਿਕਾਰਕ ਤੌਰ ’ਤੇ ਇਸ ਗੱਲ ਦੀ ਅਜੇ ਤੱਕ ਪੁਸ਼ਟੀ ਨਹੀਂ ਹੋ ਸਕੀ।
ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਕੋਲੋਂ ਭਾਜਪਾ ਪ੍ਰਧਾਨ ਜੇਪੀ ਨੱਡਾ ਦੇ ਪ੍ਰੋਗਰਾਮ ਦਾ ਆਈਡੀ ਕਾਰਡ ਬਰਾਮਦ ਹੋਇਆ ਏ। ਦਰਅਸਲ ਇਹ ਘਟਨਾ ਵਾਰਾਨਾਸੀ ਵਿਚ ਰੁਦਰਾਕਸ਼ ਸੈਂਟਰ ਦੇ ਬਾਹਰ ਉਸ ਸਮੇਂ ਵਾਪਰੀ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਵਾਈ ਅੱਡੇ ਦੇ ਲਈ ਜਾ ਰਹੇ ਸੀ।
ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਰਾਨਸੀ ਵਿਚ 6 ਘੰਟੇ ਦੇ ਕਰੀਬ ਮੌਜੂਦ ਰਹੇ, ਜਿਸ ਦੌਰਾਨ ਉਨ੍ਹਾਂ ਨੇ ਤਿੰਨ ਪ੍ਰੋਗਰਾਮਾਂ ਵਿਚ ਹਿੱਸਾ ਲਿਆ, ਸਭ ਤੋਂ ਪਹਿਲਾਂ ਉਨ੍ਹਾਂ ਨੇ 450 ਕਰੋੜ ਦੀ ਲਾਗਤ ਨਾਂਲ ਤਿਆਰ ਹੋਣ ਵਾਲੇ ਕ੍ਰਿਕਟ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ।
ਇਸ ਦੌਰਾਨ ਕ੍ਰਿਕਟ ਦੇ ਲੀਜੈਂਡ ਸਚਿਨ ਤੇਂਦੁਲਕਰ, ਸੁਨੀਲ ਗਾਵਸਕਰ, ਦਿਲੀਪ ਵੈਂਗਸਕਰ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ, ਸਚਿਨ ਤੇਂਦੁਲਕਰ ਵੱਲੋਂ ਪੀਐਮ ਮੋਦੀ ਨੂੰ ਨਮੋ ਲਿਖੀ ਹੋਈ ਜਰਸੀ ਵੀ ਭੇਂਟ ਕੀਤੀ ਗਈ। ਫਿਲਹਾਲ ਪੀਐਮ ਮੋਦੀ ਦੇ ਕਾਫ਼ਲੇ ਦੌਰਾਨ ਵਾਪਰੀ ਘਟਨਾ ਨੂੰ ਐਸਪੀਜੀ ਵੱਲੋਂ ਗੰਭੀਰਤਾ ਨਾਲ ਲਿਆ ਜਾ ਰਿਹਾ ਏ, ਇਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਐ।