Begin typing your search above and press return to search.
ਗੈਸ ਚੁੱਲ੍ਹਾ ਬਾਲ਼ਣ ਲੱਗੀਆਂ ਕੁੜੀਆਂ ਨਾਲ ਵੱਡਾ ਹਾਦਸਾ
ਤਰਨ ਤਾਰਨ, (ਮਾਨ ਸਿੰਘ) : ਹਰ ਘਰ ਵਿੱਚ ਗੈਸ ਚੁੱਲ੍ਹਾ ਅੱਜ ਕੱਲ੍ਹ ਆਮ ਗੱਲ ਹੋ ਗਈ ਹੈ, ਪਰ ਇਸ ਚੁੱਲ੍ਹੇ ਕਾਰਨ ਵੱਡੇ ਹਾਦਸੇ ਵਾਪਰਨ ਦੇ ਮਾਮਲੇ ਵੀ ਸਾਹਮਣੇ ਆ ਰਹੇ ਨੇ। ਤਾਜ਼ਾ ਮਾਮਲਾ ਤਰਨ ਤਾਰਨ ਤੋਂ ਐ, ਜਿੱਥੇ ਗੈਸ ਚੁੱਲ੍ਹੇ ਕਾਰਨ ਇੱਕ ਘਰ ਵਿੱਚ ਵੱਡਾ ਹਾਦਸਾ ਵਾਪਰ ਗਿਆ। ਦੋ ਕੁੜੀਆਂ ਨੇ ਜਿਵੇਂ ਹੀ ਚੁੱਲ੍ਹਾ ਬਾਲਣ […]
By : Editor Editor
ਤਰਨ ਤਾਰਨ, (ਮਾਨ ਸਿੰਘ) : ਹਰ ਘਰ ਵਿੱਚ ਗੈਸ ਚੁੱਲ੍ਹਾ ਅੱਜ ਕੱਲ੍ਹ ਆਮ ਗੱਲ ਹੋ ਗਈ ਹੈ, ਪਰ ਇਸ ਚੁੱਲ੍ਹੇ ਕਾਰਨ ਵੱਡੇ ਹਾਦਸੇ ਵਾਪਰਨ ਦੇ ਮਾਮਲੇ ਵੀ ਸਾਹਮਣੇ ਆ ਰਹੇ ਨੇ। ਤਾਜ਼ਾ ਮਾਮਲਾ ਤਰਨ ਤਾਰਨ ਤੋਂ ਐ, ਜਿੱਥੇ ਗੈਸ ਚੁੱਲ੍ਹੇ ਕਾਰਨ ਇੱਕ ਘਰ ਵਿੱਚ ਵੱਡਾ ਹਾਦਸਾ ਵਾਪਰ ਗਿਆ। ਦੋ ਕੁੜੀਆਂ ਨੇ ਜਿਵੇਂ ਹੀ ਚੁੱਲ੍ਹਾ ਬਾਲਣ ਲਈ ਮਾਚਿਸ ਦੀ ਤਿੱਲੀ ਲਾਈ ਤਾਂ ਇਕ ਦਮ ਅੱਗ ਦੇ ਭਾਂਬੜ ਉਠ ਗਏ। ਗੈਸ ਲੀਕ ਹੋਣ ਕਾਰਨ ਸਾਰੇ ਘਰ ’ਚ ਅੱਗ ਲੱਗ ਗਈ।
ਤਰਨ ਤਾਰਨ ਦੇ ਪਿੰਡ ਭੈਣੀ ਮੱਸਾ ’ਚ ਇਹ ਘਟਨਾ ਵਾਪਰੀ, ਜਿੱਥੇ ਗੈਸ ਲੀਕ ਹੋਣ ਨਾਲ ਘਰ ਨੂੰ ਭਿਆਨਕ ਅੱਗ ਲੱਗ ਗਈ, ਜਿਸ ਦੌਰਾਨ ਇੱਕੋ ਪਰਿਵਾਰ ਦੇ ਤਿੰਨ ਮੈਂਬਰ ਬੁਰੀ ਤਰ੍ਹਾਂ ਝੁਲਸ ਗਏ।
ਹਾਦਸਾ ਬੀਤੀ ਕੱਲ੍ਹ ਸ਼ਾਮ ਨੂੰ ਸਮਾਂ ਕਰੀਬ ਸਾਢੇ ਛੇ ਵਜੇ ਵਾਪਰਿਆ। ਇਸ ਹਾਦਸੇ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਰਘਬੀਰ ਸਿੰਘ ਪੁੱਤਰ ਬਖਸ਼ੀਸ਼ ਸਿੰਘ ਵਾਸੀ ਭੈਣੀ ਮੱਸਾ ਸਿੰਘ ਨੇ ਦੱਸਿਆ ਕਿ ਬੀਤੇ ਕੱਲ੍ਹ ਸ਼ਾਮ ਨੂੰ ਸਮਾਂ ਕਰੀਬ ਛੇ ਵਜੇ ਉਸ ਦੀਆਂ ਦੋਵੇਂ ਲੜਕੀਆਂ ਗੁਰਪ੍ਰੀਤ ਕੌਰ ਅਤੇ ਮਨਪ੍ਰੀਤ ਕੌਰ ਚਾਹ ਬਣਾਉਣ ਲਈ ਜਦੋਂ ਮਾਚਿਸ ਨਾਲ ਗੈਸ ਚੁੱਲ੍ਹਾ ਬਾਲ਼ਣ ਲੱਗੀਆਂ ਤਾਂ ਗੈਸ ਲੀਕ ਹੋਣ ਕਾਰਨ ਉਨ੍ਹਾਂ ਦੇ ਘਰ ਨੂੰ ਅੱਗ ਲੱਗ ਗਈ, ਜਿਸ ਵਿੱਚ ਉਸ ਦੀਆਂ ਦੋਵੇਂ ਧੀਆਂ ਅਤੇ ਉਹ ਖੁਦ ਬੁਰੀ ਤਰ੍ਹਾਂ ਝੁਲਸ ਗਏ। ਇਸ ਤੋਂ ਉਨ੍ਹਾਂ ਦੇ ਘਰ ਦਾ ਸਾਰਾ ਸਮਾਨ ਸੜ੍ਹ ਕੇ ਸੁਆਹ ਹੋ ਗਿਆ। ਰਘਬੀਰ ਸਿੰਘ ਨੇ ਦੱਸਿਆ ਕਿ ਧਮਾਕਾ ਏਨਾ ਜ਼ਿਆਦਾ ਭਿਆਨਕ ਸੀ ਕਿ ਉਨ੍ਹਾਂ ਦੇ ਘਰ ਦੀਆਂ ਕੰਧਾਂ ਵੀ ਢਹਿ ਗਈਆਂ। ਦੱਸ ਦਈਏ ਕਿ ਰਘਬੀਰ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਹੈ ਅਤੇ ਉਹ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਹੈ।
ਉੱਧਰ ਇੱਕ ਗੁਆਂਢੀ ਨੇ ਸਮਾਜਸੇਵੀ ਸੰਸਥਾਵਾਂ ਕੋਲੋਂ ਮੰਗ ਕੀਤੀ ਹੈ ਕਿ ਇਸ ਪਰਿਵਾਰ ਦੀ ਬਾਂਹ ਫੜੀ ਜਾਵੇ। ਇਨ੍ਹਾਂ ਦੀ ਮਦਦ ਲਈ ਕੋਈ ਅੱਗੇ ਆਏ।
Next Story