Begin typing your search above and press return to search.

ਲੁਧਿਆਣਾ ਦੇ ਮੁਲਾਂਪੁਰ 'ਚ ਵੱਡਾ ਹਾਦਸਾ, ਅਧਿਆਪਕ ਦੀ ਮੌਤ

ਮੁਲਾਂਪੁਰ : ਪੰਜਾਬ ਵਿਚ ਪੈ ਰਹੀ ਭਾਰੀ ਬਰਸਾਤ ਕਾਰਨ ਅੱਜ ਲੁਧਿਆਣਾ ਦੇ ਮੁਲਾਂਪੁਰ ਵਿਚ ਇਕ ਸਕੂਲ ਦੀ ਛੱਤ ਡਿੱਗ ਗਈ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਮਲਬੇ ਹੇਠਾਂ 2 ਅਧਿਆਪਕ ਦੱਬ ਗਏ ਹਨ। ਖ਼ਬਰ ਲਿਖੇ ਜਾਣ ਤਕ ਬਚਾਅ ਕਾਰਜ ਜਾਰੀ ਸਨ। ਕਰੀਬ 4 ਅਧਿਆਪਕ ਅਤੇ ਕੁਝ ਹੋਰ ਲੋਕ ਮਲਬੇ 'ਚ ਦੱਬੇ ਗਏ। ਜਿਸ ਵਿੱਚ ਚਾਰੋਂ ਅਧਿਆਪਕਾਂ ਨੂੰ ਲੋਕਾਂ […]

ਲੁਧਿਆਣਾ ਦੇ ਮੁਲਾਂਪੁਰ ਚ ਵੱਡਾ ਹਾਦਸਾ, ਅਧਿਆਪਕ ਦੀ ਮੌਤ
X

Editor (BS)By : Editor (BS)

  |  23 Aug 2023 10:26 AM IST

  • whatsapp
  • Telegram

ਮੁਲਾਂਪੁਰ : ਪੰਜਾਬ ਵਿਚ ਪੈ ਰਹੀ ਭਾਰੀ ਬਰਸਾਤ ਕਾਰਨ ਅੱਜ ਲੁਧਿਆਣਾ ਦੇ ਮੁਲਾਂਪੁਰ ਵਿਚ ਇਕ ਸਕੂਲ ਦੀ ਛੱਤ ਡਿੱਗ ਗਈ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਮਲਬੇ ਹੇਠਾਂ 2 ਅਧਿਆਪਕ ਦੱਬ ਗਏ ਹਨ। ਖ਼ਬਰ ਲਿਖੇ ਜਾਣ ਤਕ ਬਚਾਅ ਕਾਰਜ ਜਾਰੀ ਸਨ। ਕਰੀਬ 4 ਅਧਿਆਪਕ ਅਤੇ ਕੁਝ ਹੋਰ ਲੋਕ ਮਲਬੇ 'ਚ ਦੱਬੇ ਗਏ। ਜਿਸ ਵਿੱਚ ਚਾਰੋਂ ਅਧਿਆਪਕਾਂ ਨੂੰ ਲੋਕਾਂ ਨੇ ਬਚਾ ਲਿਆ ਹੈ। ਇਸ ਦੇ ਨਾਲ ਹੀ ਮਲਬੇ 'ਚ ਫਸੇ ਬਾਕੀ ਲੋਕਾਂ ਨੂੰ ਕੱਢਣ ਦਾ ਕੰਮ ਜਾਰੀ ਹੈ।

ਤਾਜਾ ਅਪਡੇਟ ਅਨੁਸਾਰ ਇੱਕ ਅਧਿਆਪਕ ਦੀ ਮੌਤ ਹੋ ਗਈ ਹੈ।

ਇਹ ਜਾਣਕਾਰੀ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਵਲੋਂ ਸਾਂਝੀ ਕੀਤੀ ਗਈ ਹੈ। ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ ਕਿ, ਮੈਂ ਸਿੱਖਿਆ ਵਿਭਾਗ ਦੇ ਸਾਰੇ ਅਫਸਰਾਂ ਅਤੇ ਜ਼ਿਲਾ ਪ੍ਰਸਾਸ਼ਨ ਲੁਧਿਆਣਾ ਨੂੰ ਤੁਰੰਤ ਹਰ ਸੰਭਵ ਸਹਾਇਤਾ ਪਹੁੰਚਾਉਣ ਬਾਰੇ ਕਹਿ ਦਿੱਤਾ ਹੈ। ਮੈਂ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਵਿੱਛੜੀ ਰੂਹ ਦੀ ਆਤਮਿਕ ਸ਼ਾਂਤੀ ਅਤੇ ਪਿੱਛੇ ਸਾਰੇ ਪਰਿਵਾਰ ਨੂੰ ਇਹ ਅਤੀ ਦੁਖਦਾਈ ਭਾਣਾ ਮੰਨਣ ਦੀ ਤਾਕਤ ਬਖਸ਼ਣ ਦੀ ਅਰਦਾਸ ਕਰਦਾ ਹਾਂ।

Next Story
ਤਾਜ਼ਾ ਖਬਰਾਂ
Share it