ਕਾਂਸ ਵਿਚ ਪਹਿਲੀ ਵਾਰ ਭਾਰਤੀ ਨੂੰ ਬੈਸਟ ਐਕਟਰੈਸ ਦਾ ਐਵਾਰਡ
ਮੁੰਬਈ, 25 ਮਈ, ਨਿਰਮਲ : ਕਾਂਸ ਵਿਚ ਪਹਿਲੀ ਵਾਰ ਭਾਰਤੀ ਨੂੰ ਬੈਸਟ ਐਕਟਰੈਸ ਦਾ ਐਵਾਰਡ ਮਿਲਿਆ ਹੈ। 77ਵੇਂ ਕਾਂਸ ਫਿਲਮ ਫੈਸਟੀਵਲ ਵਿਚ ਕੋਲਕਾਤਾ ਦੀ ਰਹਿਣ ਵਾਲੀ ਐਕਟਰੈਸ ਅਨਸੁਈਆ ਸੇਨਗੁਪਤਾ ਨੇ ਬੈਸਟ ਐਕਟਰੈਸ ਦਾ ਐਵਾਰਡ ਅਪਣੇ ਨਾਂ ਕੀਤਾ ਹੈ। ਅਨਸੁਈਆ ਨੂੰ ਇਹ ਐਵਾਰਡ ਅਨ ਸਰਟੇਨ ਰਿਗਾਰਡ ਸੇੈਗਮੈਂਟ ਵਿਚ ਫਿਲਮ ‘ਦ ਸ਼ੇਮਲੈਸ’ ਵਿਚ ਉਨ੍ਹਾਂ ਦੀ ਪਰਫਾਰਮੈਂਸ ਦੇ […]
By : Editor Editor
ਮੁੰਬਈ, 25 ਮਈ, ਨਿਰਮਲ : ਕਾਂਸ ਵਿਚ ਪਹਿਲੀ ਵਾਰ ਭਾਰਤੀ ਨੂੰ ਬੈਸਟ ਐਕਟਰੈਸ ਦਾ ਐਵਾਰਡ ਮਿਲਿਆ ਹੈ। 77ਵੇਂ ਕਾਂਸ ਫਿਲਮ ਫੈਸਟੀਵਲ ਵਿਚ ਕੋਲਕਾਤਾ ਦੀ ਰਹਿਣ ਵਾਲੀ ਐਕਟਰੈਸ ਅਨਸੁਈਆ ਸੇਨਗੁਪਤਾ ਨੇ ਬੈਸਟ ਐਕਟਰੈਸ ਦਾ ਐਵਾਰਡ ਅਪਣੇ ਨਾਂ ਕੀਤਾ ਹੈ। ਅਨਸੁਈਆ ਨੂੰ ਇਹ ਐਵਾਰਡ ਅਨ ਸਰਟੇਨ ਰਿਗਾਰਡ ਸੇੈਗਮੈਂਟ ਵਿਚ ਫਿਲਮ ‘ਦ ਸ਼ੇਮਲੈਸ’ ਵਿਚ ਉਨ੍ਹਾਂ ਦੀ ਪਰਫਾਰਮੈਂਸ ਦੇ ਲਈ ਮਿਲਿਆ ਹੈ। ਇਸ ਦੇ ਨਾਲ ਹੀ ਕਾਂਸ ਦੇ ਇਤਿਹਾਸ ਦੀ ਪਹਿਲੀ ਭਾਰਤੀ ਐਕਟਰੈਸ ਬਣ ਗਈ ਹੈ ਜਿਨ੍ਹਾਂ ਇਸ ਐਵਾਰਡ ਨਾਲ ਨਿਵਾਜਿਆ ਗਿਆ।
ਅਨਸੁਈਆ ਨੇ ਇਹ ਪੁਰਸਕਾਰ ਸਮਲਿੰਗੀ ਭਾਈਚਾਰੇ ਅਤੇ ਦੁਨੀਆ ਭਰ ਦੇ ਹੋਰ ਹਾਸ਼ੀਏ ’ਤੇ ਪਏ ਭਾਈਚਾਰਿਆਂ ਨੂੰ ਸਮਰਪਿਤ ਕੀਤਾ ਹੈ। ਅਭਿਨੇਤਰੀ ਨੇ ਸਟੇਜ ’ਤੇ ਕਿਹਾ ਕਿ ਇਹ ਸਾਰੇ ਭਾਈਚਾਰੇ ਬਹਾਦਰੀ ਨਾਲ ਇੱਕ ਲੜਾਈ ਲੜ ਰਹੇ ਹਨ ਜੋ ਉਨ੍ਹਾਂ ਨੂੰ ਲੜਨਾ ਨਹੀਂ ਚਾਹੀਦਾ ਸੀ। ਉਨ੍ਹਾਂ ਨੂੰ ਸਮਾਜ ਵਿੱਚ ਬਰਾਬਰੀ ਦਾ ਹੱਕ ਹਾਸਲ ਕਰਨ ਲਈ ਲੜਨਾ ਪੈਂਦਾ ਹੈ। ਇਸ ਦੀ ਕਹਾਣੀ ਦੋ ਸੈਕਸ ਵਰਕਰਾਂ ਦੇ ਆਲੇ-ਦੁਆਲੇ ਘੁੰਮਦੀ ਹੈ, ਜਿਨ੍ਹਾਂ ਵਿੱਚੋਂ ਇੱਕ ਨੂੰ ਪੁਲਿਸ ਵਾਲੇ ਨੇ ਮਾਰ ਦਿੱਤਾ। ਇਸ ਫਿਲਮ ’ਚ ਅਨਸੁਈਆ ਤੋਂ ਇਲਾਵਾ ਅਭਿਨੇਤਰੀ ਓਮਾਰਾ ਸ਼ੈੱਟੀ ਵੀ ਅਹਿਮ ਭੂਮਿਕਾ ’ਚ ਨਜ਼ਰ ਆ ਰਹੀ ਹੈ।
ਜਿਸ ਕੈਟਾਗਿਰੀ ਵਿਚ ਅਨਸੁਈਆ ਨੇ ਇਹ ਐਵਾਰਡ ਜਿੱਤਿਆ ਹੈ ਉਸੇ ਕੈਟਾਗਿਰੀ ਵਿਚ ਇਸ ਫਿਲਮ ਨੂੰ ਵੀ ਨੌਮੀਨੇਸ਼ਨ ਮਿਲਿਆ ਸੀ। ਹਾਲਾਂਕਿ ਫਿਲਮ ਇਹ ਐਵਾਰਡ ਅਪਣੇ ਨਾਂ ਨਹੀਂ ਕਰ ਸਕੀ। ‘ਦ ਸ਼ੇਮਲੈੱਸ’ ਦੇ ਨਿਰਦੇਸ਼ਕ ਬੋਜਾਨੋਵ 2014 ’ਚ ਪਹਿਲੀ ਵਾਰ ਭਾਰਤ ਆਏ ਸਨ। ਫਿਰ ਉਹ ਇੱਥੇ 4 ਕਹਾਣੀਆਂ ਨੂੰ ਜੋੜ ਕੇ ਇੱਕ ਦਸਤਾਵੇਜ਼ੀ ਫਿਲਮ ਬਣਾਉਣਾ ਚਾਹੁੰਦਾ ਸੀ। ਇਸ ਦੌਰਾਨ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਉਸ ਨੂੰ ਆਰਥਿਕ ਮਦਦ ਵੀ ਨਹੀਂ ਮਿਲ ਰਹੀ ਸੀ।
ਉਹ ਇਸ ਫਿਲਮ ਨੂੰ ਐਨੀਮੇਟਡ ਰੂਪ ਵਿੱਚ ਬਣਾਉਣ ਜਾ ਰਹੇ ਸੀ ਜਦੋਂ ਉਹ ਚਰਿੱਤਰ ਵਿਜ਼ੂਅਲਾਈਜ਼ਰ ਅਤੇ ਪ੍ਰੋਡਕਸ਼ਨ ਡਿਜ਼ਾਈਨਰ ਅਨਸੁਈਆ ਨੂੰ ਮਿਲਿਆ, ਜਿਸ ਤੋਂ ਬਾਅਦ ਉਸ ਨੇ ਆਪਣਾ ਮਨ ਬਦਲ ਲਿਆ। ਉਸ ਨੇ ਮੁੱਖ ਭੂਮਿਕਾ ਵਿੱਚ ਅਨਸੂਯਾ ਨੂੰ ਕਾਸਟ ਕੀਤਾ ਅਤੇ ਫਿਲਮ ਦੀ ਸ਼ੂਟਿੰਗ ਭਾਰਤ ਅਤੇ ਨੇਪਾਲ ਵਿੱਚ ਕੀਤੀ।
ਅਨਸੂਈਆ ਨੇ 2009 ਵਿੱਚ ਬੰਗਾਲੀ ਨਿਰਦੇਸ਼ਕ ਅੰਜਨ ਦੱਤ ਦੀ ਰਾਕ ਮਿਊਜ਼ੀਕਲ ਫਿਲਮ ‘ਮੈਡਲੀ ਬੰਗਾਲੀ’ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ। 2009 ਵਿੱਚ ਹੀ, ਉਹ ਮੁੰਬਈ ਸ਼ਿਫਟ ਹੋ ਗਈ ਜਿੱਥੇ ਉਸਦਾ ਭਰਾ ਅਭਿਸ਼ੇਕ ਸੇਨਗੁਪਤਾ ਫਿਲਮਾਂ ਵਿੱਚ ਕੰਮ ਕਰਦਾ ਹੈ। ਐਕਟਿੰਗ ਦੇ ਕਈ ਆਫਰ ਨਾ ਮਿਲਣ ਤੋਂ ਬਾਅਦ ਅਦਾਕਾਰਾ ਨੇ ਫਿਲਮਾਂ ’ਚ ਆਰਟਸ ਵਿਭਾਗ ’ਚ ਕੰਮ ਕਰਨਾ ਸ਼ੁਰੂ ਕਰ ਦਿੱਤਾ।