ਬੀ.ਬੀ.ਸੀ. ਦੇ ਨਵੇਂ ਚੇਅਰਮੈਨ ਹੋਣਗੇ ਸਮੀਰ ਸ਼ਾਹ
ਲੰਡਨ, 7 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਭਾਰਤ ਵਿਚ ਜੰਮੇ ਸਮੀਰ ਸ਼ਾਹ ਨੂੰ ਬੀ.ਬੀ.ਸੀ. ਦਾ ਨਵਾਂ ਚੇਅਰਮੈਨ ਚੁਣਿਆ ਗਿਆ। ਪੱਤਰਕਾਰੀ ਦੇ ਖੇਤਰ ਵਿਚ 40 ਸਾਲ ਤੋਂ ਲੰਮਾ ਤਜਰਬਾ ਹਾਸਲ ਸਮੀਰ ਸ਼ਾਹ ਇਸ ਅਹੁਦੇ ਤੱਕ ਪੁੱਜਣ ਵਾਲੇ ਭਾਰਤੀ ਮੂਲ ਦੇ ਪਹਿਲੇ ਸ਼ਖਸ ਹੋਣਗੇ। 71 ਸਾਲ ਦੇ ਸਮੀਰ ਸ਼ਹਰ ਨੂੰ ਕਮਾਂਡਰ ਆਫ ਦਾ ਮੋਸਟ ਐਕਸੀਲੈਂਡ ਆਰਡਰ ਆਫ਼ ਦਾ […]
By : Editor Editor
ਲੰਡਨ, 7 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਭਾਰਤ ਵਿਚ ਜੰਮੇ ਸਮੀਰ ਸ਼ਾਹ ਨੂੰ ਬੀ.ਬੀ.ਸੀ. ਦਾ ਨਵਾਂ ਚੇਅਰਮੈਨ ਚੁਣਿਆ ਗਿਆ। ਪੱਤਰਕਾਰੀ ਦੇ ਖੇਤਰ ਵਿਚ 40 ਸਾਲ ਤੋਂ ਲੰਮਾ ਤਜਰਬਾ ਹਾਸਲ ਸਮੀਰ ਸ਼ਾਹ ਇਸ ਅਹੁਦੇ ਤੱਕ ਪੁੱਜਣ ਵਾਲੇ ਭਾਰਤੀ ਮੂਲ ਦੇ ਪਹਿਲੇ ਸ਼ਖਸ ਹੋਣਗੇ। 71 ਸਾਲ ਦੇ ਸਮੀਰ ਸ਼ਹਰ ਨੂੰ ਕਮਾਂਡਰ ਆਫ ਦਾ ਮੋਸਟ ਐਕਸੀਲੈਂਡ ਆਰਡਰ ਆਫ਼ ਦਾ ਬ੍ਰਿਟਿਸ਼ ਐਂਪਾਇਰ ਨਾਲ ਨਿਵਾਜਿਆ ਜਾ ਚੁੱਕਾ ਹੈ। ਮਹਾਰਾਣੀ ਐਲਿਜ਼ਾਬੈਥ ਵੱਲੋਂ 2019 ਵਿਚ ਇਹ ਖਿਤਾਬ ਟੈਲੀਵਿਜ਼ਨ ਅਤੇ ਵਿਰਾਸਤ ਦੇ ਖੇਤਰ ਵਿਚ ਪਾਏ ਯੋਗਦਾਨ ਸਦਕਾ ਦਿਤਾ ਗਿਆ ਸੀ।
ਅਹੁਦੇ ਤੱਕ ਪੁੱਜਣ ਵਾਲੇ ਭਾਰਤੀ ਮੂਲ ਦੇ ਪਹਿਲੇ ਪੱਤਰਕਾਰ
ਸਮੀਰ ਸ਼ਾਹ ਤੋਂ ਹੁਣ ਵੱਖ ਵੱਖ ਪਾਰਟੀਆਂ ਦੇ ਐਮ.ਪੀ. ਸਵਾਲ ਜਵਾਬ ਕਰਨਗੇ ਅਤੇ ਇਸ ਤੋਂ ਬਾਅਦ ਹੀ ਅਹੁਦਾ ਸੰਭਾਲਣ ਦਾ ਮੌਕਾ ਮਿਲੇਗਾ। ਯੂ.ਕੇ. ਦੀ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਲੂਸੀ ਫਰੇਜ਼ਰ ਨੇ ਦੱਸਿਆ ਕਿ ਮੀਡੀਆ ਦੇ ਬਦਲ ਰਹੇ ਦੌਰ ਵਿਚ ਸਮੀਰ ਸ਼ਾਹ ਬੀ.ਬੀ.ਸੀ. ਨੂੰ ਹੋਰ ਅੱਗੇ ਲਿਜਾਣ ਦੀ ਸਮਰੱਥਾ ਰਖਦੇ ਹਨ।