ਮੌਤ ਦੇ ਮੂੰਹੋਂ ਬਚ ਕੇ ਪੰਜਾਬ ਪੁੱਜਾ ਬਲਵਿੰਦਰ ਸਿੰਘ
ਅੰਮ੍ਰਿਤਸਰ, 8 ਸਤੰਬਰ (ਹਿਮਾਂਸ਼ੂ ਸ਼ਰਮਾ) : ਸਾਊਦੀ ਅਰਬ ਦੀ ਜੇਲ੍ਹ ਵਿਚ ਬੰਦ ਬਲਵਿੰਦਰ ਸਿੰਘ ਨੂੰ ਸਿਰ ਕਲਮ ਹੋਣ ਤੋਂ ਬਚ ਗਿਆ ਅਤੇ ਉਹ ਸਹੀ ਸਲਾਮਤ ਆਪਣੇ ਪਿੰਡ ਪਰਤ ਆਇਆ ਏ, ਜਿਸ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਐ। ਸਾਊਦੀ ਅਦਾਲਤ ਨੇ ਬਲਵਿੰਦਰ ਸਿੰਘ ਦਾ ਸਿਰ ਕਲਮ ਕੀਤੇ ਜਾਣ ਦੀ […]

Balwinder Singh
By : Hamdard Tv Admin
ਅੰਮ੍ਰਿਤਸਰ, 8 ਸਤੰਬਰ (ਹਿਮਾਂਸ਼ੂ ਸ਼ਰਮਾ) : ਸਾਊਦੀ ਅਰਬ ਦੀ ਜੇਲ੍ਹ ਵਿਚ ਬੰਦ ਬਲਵਿੰਦਰ ਸਿੰਘ ਨੂੰ ਸਿਰ ਕਲਮ ਹੋਣ ਤੋਂ ਬਚ ਗਿਆ ਅਤੇ ਉਹ ਸਹੀ ਸਲਾਮਤ ਆਪਣੇ ਪਿੰਡ ਪਰਤ ਆਇਆ ਏ, ਜਿਸ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਐ। ਸਾਊਦੀ ਅਦਾਲਤ ਨੇ ਬਲਵਿੰਦਰ ਸਿੰਘ ਦਾ ਸਿਰ ਕਲਮ ਕੀਤੇ ਜਾਣ ਦੀ ਸਜ਼ਾ ਸੁਣਾਈ ਸੀ ਪਰ ਸਮਾਜ ਸੇਵੀ ਸੰਸਥਾਵਾਂ ਨੇ ਦੋ ਕਰੋੜ ਰੁਪਏ ਬਲੱਡ ਮਨੀ ਜਮ੍ਹਾਂ ਕਰਵਾ ਕੇ ਬਲਵਿੰਦਰ ਸਿੰਘ ਨੂੰ ਮੌਤ ਦੇ ਮੂੰਹ ਵਿਚੋਂ ਕੱਢ ਲਿਆਂਦਾ।
ਸਾਊਦੀ ਅਰਬ ਵਿਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਿਹਾ ਬਲਵਿੰਦਰ ਸਿੰਘ ਆਖ਼ਰਕਾਰ ਅੱਜ ਪੰਜਾਬ ਪਹੁੰਚ ਗਿਆ। ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮੱਲ੍ਹਣ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਨੂੰ 2013 ਵਿਚ ਇਕ ਸਾਊਦੀ ਨਾਗਰਿਕ ਦੀ ਮੌਤ ਦੇ ਦੋਸ਼ ਵਿਚ ਸਿਰ ਕਲਮ ਕਰਨ ਦੀ ਸਜ਼ਾ ਸੁਣਾਈ ਗਈ ਸੀ ਪਰ ਅਦਾਲਤ ਨੇ ਬਲਵਿੰਦਰ ਸਿੰਘ ਦੀ ਜਾਨ ਬਚਾਉਣ ਲਈ ਦੋ ਕਰੋੜ ਰੁਪਏ ਦੀ ਬਲੱਡ ਮਨੀ ਸਵੀਕਾਰ ਕਰ ਲਈ, ਜਿਸ ਤੋਂ ਬਾਅਦ ਅੱਜ ਬਲਵਿੰਦਰ ਸਿੰਘ ਸਹੀ ਸਲਾਮਤ ਅੰਮ੍ਰਿਤਸਰ ਕੌਮਾਂਤਰੀ ਹਵਾਈ ਅੱਡੇ ’ਤੇ ਪੰਜਾਬ ਪਹੁੰਚ ਗਿਆ। ਇਸ ਮੌਕੇ ਬਲਵਿੰਦਰ ਸਿੰਘ ਨੇ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਸ ਦੇ ਲਈ ਬਲੱਡ ਮਨੀ ਇਕੱਠੀ ਕਰਨ ਵਿਚ ਆਪਣਾ ਯੋਗਦਾਨ ਦਿੱਤਾ।
ਦੱਸ ਦਈਏ ਕਿ ਬਲਵਿੰਦਰ ਸਿੰਘ ਸਾਲ 2008 ਵਿਚ ਕੰਮ ਦੀ ਭਾਲ ਵਿਚ ਸਾਊਦੀ ਅਰਬ ਗਿਆ ਸੀ, ਜਿੱਥੇ ਉਹ ਇਕ ਕੰਪਨੀ ਵਿਚ ਕੰਮ ਕਰਦਾ ਸੀ ਪਰ 2013 ਵਿਚ ਉਸ ਦੀ ਸਾਊਦੀ ਦੇ ਨੌਜਵਾਨ ਨਾਲ ਲੜਾਈ ਹੋ ਗਈ, ਜਿਸ ਦੀ ਹਸਪਤਾਲ ਵਿਚ ਮੌਤ ਹੋ ਗਈ ਸੀ। ਜੇਕਰ ਬਲਵਿੰਦਰ ਸਿੰਘ ਦਿੱਤੇ ਸਮੇਂ ਅਨੁਸਾਰ ਬਲੱਡ ਮਨੀ ਜਮ੍ਹਾਂ ਨਾ ਕਰਵਾਉਂਦਾ ਤਾਂ ਸਾਊਦੀ ਕਾਨੂੰਨ ਮੁਤਾਬਕ ਉਸ ਦਾ ਸਿਰ ਕਲਮ ਕਰ ਦਿੱਤਾ ਜਾਣਾ ਸੀ।
- ਸ਼ਾਹ


