Begin typing your search above and press return to search.

ਆਟੋ ਡਰਾਇਵਰ ਨੇ ਮਾਰੀ ਸੀ ਡੀਐਸਪੀ ਦੇ ਗੋਲੀ

ਜਲੰਧਰ, 4 ਜਨਵਰੀ (ਰਾਜੂ ਗੁਪਤਾ) : ਜਲੰਧਰ ਵਿਖੇ ਹੋਏ ਡੀਐਸਪੀ ਦਲਬੀਰ ਸਿੰਘ ਦੇ ਕਾਤਲ ਨੂੰ ਆਖ਼ਰਕਾਰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਡੀਐਸਪੀ ਦਾ ਕਤਲ ਕਰਨ ਵਾਲਾ ਇਕ ਆਟੋ ਡਰਾਇਵਰ ਨਿਕਲਿਆ, ਉਸ ਨੇ ਹੀ ਡੀਐਸਪੀ ਨੂੰ ਗੋਲੀ ਮਾਰੀ ਸੀ। ਇਸ ਦੌਰਾਨ ਪੁਲਿਸ ਨੇ ਕੁੱਝ ਸੀਸੀਟੀਵੀ ਵੀਡੀਓ ਵੀ ਜਾਰੀ ਕੀਤੇ ਨੇ, ਜਿਸ ਵਿਚ ਡੀਐਸਪੀ ਦਲਬੀਰ ਸਿੰਘ ਆਟੋ […]

Auto driver shot DSP
X

Makhan ShahBy : Makhan Shah

  |  4 Jan 2024 11:22 AM IST

  • whatsapp
  • Telegram

ਜਲੰਧਰ, 4 ਜਨਵਰੀ (ਰਾਜੂ ਗੁਪਤਾ) : ਜਲੰਧਰ ਵਿਖੇ ਹੋਏ ਡੀਐਸਪੀ ਦਲਬੀਰ ਸਿੰਘ ਦੇ ਕਾਤਲ ਨੂੰ ਆਖ਼ਰਕਾਰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਡੀਐਸਪੀ ਦਾ ਕਤਲ ਕਰਨ ਵਾਲਾ ਇਕ ਆਟੋ ਡਰਾਇਵਰ ਨਿਕਲਿਆ, ਉਸ ਨੇ ਹੀ ਡੀਐਸਪੀ ਨੂੰ ਗੋਲੀ ਮਾਰੀ ਸੀ। ਇਸ ਦੌਰਾਨ ਪੁਲਿਸ ਨੇ ਕੁੱਝ ਸੀਸੀਟੀਵੀ ਵੀਡੀਓ ਵੀ ਜਾਰੀ ਕੀਤੇ ਨੇ, ਜਿਸ ਵਿਚ ਡੀਐਸਪੀ ਦਲਬੀਰ ਸਿੰਘ ਆਟੋ ਵਿਚ ਬੈਠਦੇ ਹੋਏ ਦਿਖਾਈ ਦੇ ਰਹੇ ਨੇ। ਕਿਉਂ ਮਾਰੀ ਗਈ ਆਟੋ ਡਰਾਇਵਰ ਵੱਲੋਂ ਡੀਐਸਪੀ ਨੂੰ ਗੋਲੀ?

ਅਰਜੁਨ ਐਵਾਰਡੀ ਡੀਐਸਪੀ ਦਲਬੀਰ ਸਿੰਘ ਦੇ ਕਤਲ ਨੂੰ ਲੈ ਕੇ ਹੈਰਾਨ ਕਰਨ ਵਾਲਾ ਖ਼ੁਲਾਸਾ ਸਾਹਮਣੇ ਆਇਆ ਏ। ਦਰਅਸਲ ਡੀਐਸਪੀ ਦਲਬੀਰ ਸਿੰਘ ਦਾ ਕਤਲ ਇਕ ਆਟੋ ਡਰਾਇਵਰ ਵੱਲੋਂ ਕੀਤਾ ਗਿਆ ਸੀ ਜੋ ਉਨ੍ਹਾਂ ਦੀ ਲਾਸ਼ ਨੂੰ ਨਹਿਰ ਕਿਨਾਰੇ ਸੁੱਟ ਕੇ ਫ਼ਰਾਰ ਹੋ ਗਿਆ। ਪੁਲਿਸ ਨੇ ਆਟੋ ਡਰਾਇਵਰ ਦੀਆਂ ਕੁੱਝ ਸੀਸੀਟੀਵੀ ਵੀਡੀਓ ਵੀ ਜਾਰੀ ਕੀਤੀਆਂ ਨੇ, ਜਿਸ ਵਿਚ ਡੀਐਸਪੀ ਦਲਬੀਰ ਸਿੰਘ ਆਟੋ ਵਿਚ ਬੈਠਦੇ ਹੋਏ ਦਿਖਾਈ ਦੇ ਰਹੇ ਨੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਕਤਲ ਕੇਸ ਨੂੰ 48 ਘੰਟਿਆਂ ਵਿੱਚ ਸੁਲਝਾ ਲਿਆ ਗਿਆ ਹੈ। ਪੁਲਸ ਟੀਮਾਂ ਨੇ ਸੀਸੀਟੀਵੀ ਆਦਿ ਦੀ ਮਦਦ ਨਾਲ ਮੁਲਜ਼ਮ ਦਾ ਪਤਾ ਲਗਾ ਲਿਆ ਹੈ। ਗ੍ਰਿਫਤਾਰ ਆਟੋ ਚਾਲਕ ਵਿਜੇ ਪਹਿਲਾਂ ਕੈਂਟਰ ਚਲਾਉਂਦਾ ਸੀ। ਫਿਲਹਾਲ ਪੁਲਸ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ। ਆਟੋ ਚਾਲਕ ਵਿਜੇ 6 ਸਾਲਾਂ ਤੋਂ ਆਟੋ ਚਲਾ ਰਿਹਾ ਹੈ। ਮੁਲਜ਼ਮ ਕੋਲੋਂ ਇੱਕ ਪਿਸਟਲ, ਕੁਝ ਸਰਕਾਰੀ ਗੋਲੀਆਂ ਅਤੇ ਖੂਨ ਨਾਲ ਲੱਥਪੱਥ ਕੱਪੜੇ ਬਰਾਮਦ ਹੋਏ ਹਨ। ਮੁਲਜ਼ਮ ’ਤੇ ਪਹਿਲਾਂ ਵੀ ਲੜਾਈ ਝਗੜੇ ਦਾ ਮਾਮਲਾ ਦਰਜ ਹੈ। ਮੁਲਜ਼ਮ ਨੇ ਇੱਕ ਫਾਇਰ ਕੀਤਾ ਹੈ।

ਵਿਜੇ ਨੇ ਪੁਲਸ ਨੂੰ ਦੱਸਿਆ ਕਿ ਡੀਐਸਪੀ ਦਲਬੀਰ ਨੇ ਉਸ ਨਾਲ ਪੈੱਗ ਲਗਾਏ ਸੀ। ਜਦੋਂ ਉਸ ਨੇ ਦਲਬੀਰ ਦੀ ਪਿਸਤੌਲ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਤਾਂ ਦਲਬੀਰ ਉਸ ’ਤੇ ਗੁੱਸੇ ਵਿਚ ਆ ਗਿਆ ਅਤੇ ਉਸ ਨੂੰ ਕਿਹਾ, ਇਸ ਨੂੰ ਨਾ ਛੂਹ। ਉਹ ਡੀਐਸਪੀ ਨੂੰ ਵਰਕਸ਼ਾਪ ਚੌਕ ਤੋਂ ਆਪਣੇ ਘਰ ਛੱਡਣ ਜਾ ਰਿਹਾ ਸੀ। ਇਸ ਦੌਰਾਨ ਦੋਵਾਂ ’ਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ।

ਵਿਜੇ ਅਨੁਸਾਰ ਉਹ ਡੀਐਸਪੀ ਦਲਬੀਰ ਨੂੰ ਨਹਿਰ ਕਿਨਾਰੇ ਲੈ ਗਿਆ। ਡੀਐਸਪੀ ਇੰਨਾ ਸ਼ਰਾਬੀ ਸੀ ਕਿ ਉਸ ਦੇ ਪੈਰ ਜ਼ਮੀਨ ਨੂੰ ਨਹੀਂ ਛੂਹ ਰਹੇ ਸਨ। ਵਿਜੇ ਨੇ ਪੁਲਸ ਨੂੰ ਦੱਸਿਆ ਕਿ ਜਦੋਂ ਡੀਐਸਪੀ ਨੇ ਉਸ ਵੱਲ ਪਿਸਤੌਲ ਤਾਣੀ ਤਾਂ ਉਸ ਨੇ ਉਸ ਤੋਂ ਪਿਸਤੌਲ ਖੋਹ ਲਿਆ ਅਤੇ ਉਸ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ।

Next Story
ਤਾਜ਼ਾ ਖਬਰਾਂ
Share it