Begin typing your search above and press return to search.

ਪਟਿਆਲਾ ’ਚ ਹਿੰਦੂ ਆਗੂ ’ਤੇ ਹਮਲਾ

ਪਟਿਆਲਾ, 22 ਸਤੰਬਰ (ਰਣਦੀਪ ਸਿੰਘ) : ਵੱਡੀ ਖ਼ਬਰ ਪਟਿਆਲਾ ਤੋਂ ਸਾਹਮਣੇ ਆ ਰਹੀ ਐ, ਜਿੱਥੇ ਹਿੰਦੂ ਤਖ਼ਤ ਦੇ ਆਗੂ ਅਮਿਤ ਸ਼ਰਮਾ ’ਤੇ ਉਸ ਸਮੇਂ ਕੁੱਝ ਲੋਕਾਂ ਨੇ ਹਮਲਾ ਕਰ ਦਿੱਤਾ ਜਦੋਂ ਉਹ ਕਾਲੀ ਮਾਤਾ ਮੰਦਰ ਵਿਖੇ ਮੱਥਾ ਟੇਕਣ ਲਈ ਪੁੱਜਿਆ। ਜਾਣਕਾਰੀ ਅਨੁਸਾਰ ਅਮਿਤ ਸ਼ਰਮਾ ਜਿਵੇਂ ਹੀ ਮੰਦਰ ਦੇ ਬਾਹਰ ਆਪਣੀ ਕਾਰ ਵਿਚੋਂ ਹੇਠਾਂ ਉਤਰੇ ਤਾਂ […]

ਪਟਿਆਲਾ ’ਚ ਹਿੰਦੂ ਆਗੂ ’ਤੇ ਹਮਲਾ
X

amit sharma

Hamdard Tv AdminBy : Hamdard Tv Admin

  |  22 Sept 2023 1:14 PM IST

  • whatsapp
  • Telegram

ਪਟਿਆਲਾ, 22 ਸਤੰਬਰ (ਰਣਦੀਪ ਸਿੰਘ) : ਵੱਡੀ ਖ਼ਬਰ ਪਟਿਆਲਾ ਤੋਂ ਸਾਹਮਣੇ ਆ ਰਹੀ ਐ, ਜਿੱਥੇ ਹਿੰਦੂ ਤਖ਼ਤ ਦੇ ਆਗੂ ਅਮਿਤ ਸ਼ਰਮਾ ’ਤੇ ਉਸ ਸਮੇਂ ਕੁੱਝ ਲੋਕਾਂ ਨੇ ਹਮਲਾ ਕਰ ਦਿੱਤਾ ਜਦੋਂ ਉਹ ਕਾਲੀ ਮਾਤਾ ਮੰਦਰ ਵਿਖੇ ਮੱਥਾ ਟੇਕਣ ਲਈ ਪੁੱਜਿਆ।

ਜਾਣਕਾਰੀ ਅਨੁਸਾਰ ਅਮਿਤ ਸ਼ਰਮਾ ਜਿਵੇਂ ਹੀ ਮੰਦਰ ਦੇ ਬਾਹਰ ਆਪਣੀ ਕਾਰ ਵਿਚੋਂ ਹੇਠਾਂ ਉਤਰੇ ਤਾਂ ਉਥੇ ਪਹਿਲਾਂ ਤੋਂ ਹੀ ਮੌਜੂਦ 25 ਤੋਂ 30 ਲੋਕਾਂ ਨੇ ਉਨ੍ਹਾਂ ’ਤੇ ਇੱਟਾਂ ਪੱਥਰਾਂ ਦੀ ਬਰਸਾਤ ਕਰ ਦਿੱਤੀ, ਜਿਸ ਤੋਂ ਬਾਅਦ ਉਥੇ ਭਗਦੜ ਮੱਚ ਗਈ। ਕਾਰਾਂ ਬੁਰੀ ਤਰ੍ਹਾਂ ਭੰਨ ਦਿੱਤੀਆਂ ਗਈਆਂ।

ਮੌਕੇ ਮੌਜੂਦ ਇਕ ਹਿੰਦੂ ਆਗੂ ਨੇ ਦੱਸਿਆ ਅਮਿਤ ਸ਼ਰਮਾ ਨੇ ਕੁੱਝ ਦਿਨ ਪਹਿਲਾਂ ਪੰਜਾਬ ਦੇ ਮਸ਼ਹੂਰ ਗਾਇਕ ਮਾਸਟਰ ਸਲੀਮ ’ਤੇ ਪਰਚਾ ਦਰਜ ਕਰਵਾਇਆ ਸੀ, ਅਮਿਤ ਸ਼ਰਮਾ ਨੇ ਸਹੁੰ ਖਾਧੀ ਸੀ ਕਿ ਉਹ ਐਫਆਈਆਰ ਦੀ ਕਾਪੀ ਮਾਤਾ ਦੇ ਚਰਨਾਂ ਵਿਚ ਭੇਂਟ ਕਰਨ ਦੇ ਲਈ ਆਉਣਗੇ, ਅੱਜ ਜਦੋਂ ਉਹ ਐਫਆਈਆਰ ਦੀ ਕਾਪੀ ਕਾਲੀ ਮਾਤਾ ਦੇ ਚਰਨਾਂ ਵਿਚ ਭੇਂਟ ਕਰਨ ਦੇ ਲਈ ਪੁੱਜੇ ਤਾਂ ਕੁੱਝ ਲੋਕਾਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ, ਜਿਸ ਦੌਰਾਨ ਉਹ ਵਾਲ ਵਾਲ ਬਚ ਗਏ।

ਘਟਨਾ ਦਾ ਪਤਾ ਚਲਦਿਆਂ ਹੀ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਮੌਕੇ ’ਤੇ ਪਹੁੰਚ ਗਈ। ਪੁਲਿਸ ਨੇ ਤੁਰੰਤ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਐ ਤਾਂ ਹਮਲਾਵਰਾਂ ਦਾ ਪਤਾ ਲਗਾਇਆ ਜਾ ਸਕੇ।

Next Story
ਤਾਜ਼ਾ ਖਬਰਾਂ
Share it