ਪਾਕਿਸਤਾਨ ਵਿਚ ਰੇਪ ਪੀੜਤ ਹਿੰਦੂ ਮਹਿਲਾ ਨੂੰ ਧਮਕਾਇਆ
ਇਸਲਾਮਾਬਾਦ, 23 ਅਕਤੂਬਰ, ਨਿਰਮਲ : ਪਾਕਿਸਤਾਨ ’ਚ ਹਿੰਦੂ ਪਰਿਵਾਰਾਂ ’ਤੇ ਅੱਤਿਆਚਾਰ ਲਗਾਤਾਰ ਜਾਰੀ ਹਨ। ਜਿੱਥੇ ਹਿੰਦੂ ਪਰਿਵਾਰਾਂ ਦੀਆਂ ਕੁੜੀਆਂ ਨੂੰ ਅਗਵਾ ਕੀਤਾ ਜਾ ਰਿਹਾ ਹੈ ਜਾਂ ਧਰਮ ਪਰਿਵਰਤਨ ਕੀਤਾ ਜਾ ਰਿਹਾ ਹੈ ਅਤੇ ਬਲਾਤਕਾਰ ਕਰਕੇ ਇਕੱਲਿਆਂ ਛੱਡ ਦਿੱਤਾ ਜਾਂਦਾ ਹੈ। ਹੁਣ ਤਾਂ ਪਾਕਿਸਤਾਨ ਪੁਲਿਸ ਵੀ ਹਿੰਦੂ ਪਰਿਵਾਰਾਂ ਨੂੰ ਇਨਸਾਫ਼ ਦੇਣ ਤੋਂ ਪਿੱਛੇ ਹਟ ਰਹੀ ਹੈ। […]
By : Hamdard Tv Admin
ਇਸਲਾਮਾਬਾਦ, 23 ਅਕਤੂਬਰ, ਨਿਰਮਲ : ਪਾਕਿਸਤਾਨ ’ਚ ਹਿੰਦੂ ਪਰਿਵਾਰਾਂ ’ਤੇ ਅੱਤਿਆਚਾਰ ਲਗਾਤਾਰ ਜਾਰੀ ਹਨ। ਜਿੱਥੇ ਹਿੰਦੂ ਪਰਿਵਾਰਾਂ ਦੀਆਂ ਕੁੜੀਆਂ ਨੂੰ ਅਗਵਾ ਕੀਤਾ ਜਾ ਰਿਹਾ ਹੈ ਜਾਂ ਧਰਮ ਪਰਿਵਰਤਨ ਕੀਤਾ ਜਾ ਰਿਹਾ ਹੈ ਅਤੇ ਬਲਾਤਕਾਰ ਕਰਕੇ ਇਕੱਲਿਆਂ ਛੱਡ ਦਿੱਤਾ ਜਾਂਦਾ ਹੈ। ਹੁਣ ਤਾਂ ਪਾਕਿਸਤਾਨ ਪੁਲਿਸ ਵੀ ਹਿੰਦੂ ਪਰਿਵਾਰਾਂ ਨੂੰ ਇਨਸਾਫ਼ ਦੇਣ ਤੋਂ ਪਿੱਛੇ ਹਟ ਰਹੀ ਹੈ। ਪੀੜਤਾਂ ਨੂੰ ਖੁਦ ਪੁਲਿਸ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਇਹ ਘਟਨਾ ਪਾਕਿਸਤਾਨ ਦੇ ਸਿੰਧ ਸੂਬੇ ਦੇ ਮੀਰਾਪੁਖਾਸ ’ਚ ਸਾਹਮਣੇ ਆਈ ਹੈ। ਬਲਾਤਕਾਰ ਪੀੜਤ ਹਿੰਦੂ ਲੜਕੀ ਨੇ ਹੈਰਾਨ ਕਰ ਦੇਣ ਵਾਲਾ ਖੁਲਾਸਾ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਕੁਝ ਸਮਾਂ ਪਹਿਲਾਂ ਉਸ ਨਾਲ ਇਕ ਮੁਸਲਮਾਨ ਲੜਕੇ ਨੇ ਬਲਾਤਕਾਰ ਕੀਤਾ ਸੀ। ਜਿਸ ਵਿੱਚ ਇੱਕ ਔਰਤ ਨੇ ਵੀ ਉਸ ਦਾ ਸਾਥ ਦਿੱਤਾ। ਮਾਮਲਾ ਪਹਿਲਾਂ ਥਾਣੇ ਅਤੇ ਫਿਰ ਅਦਾਲਤ ਤੱਕ ਪਹੁੰਚਿਆ ਪਰ ਮਹਿਲਾ ਥਾਣੇ ਦੀ ਐਸਐਚਓ ਅਤੇ ਮੁਲਜ਼ਮ ਔਰਤ ਨੇ ਉਸ ਨੂੰ ਧਮਕੀਆਂ ਦਿੱਤੀਆਂ ਅਤੇ ਝੂਠੇ ਬਿਆਨ ਦੇਣ ਲਈ ਮਜਬੂਰ ਕੀਤਾ। ਪੀੜਤਾ ਨੇ ਦੱਸਿਆ ਕਿ ਉਹ ਦੋਵੇਂ ਉਸ ਨੂੰ ਕਚਹਿਰੀ ਦੇ ਕੋਲ ਇੱਕ ਕਮਰੇ ਵਿੱਚ ਲੈ ਗਏ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਦੋਸ਼ੀ ਔਰਤ ਹਰ ਰੋਜ਼ ਉਸ ਨੂੰ ਸ਼ੈਲਟਰ ਹੋਮ ’ਚ ਮਿਲਣ ਆਉਂਦੀ ਸੀ। ਉਸ ਨੂੰ ਰੋਜ਼ ਧਮਕੀਆਂ ਦਿੱਤੀਆਂ ਜਾਂਦੀਆਂ ਸਨ। ਸੇਫ ਹਾਊਸ ’ਚ ਦੋਸ਼ੀ ਔਰਤ ਨੇ ਉਸ ਨੂੰ ਕੱਪੜੇ ਅਤੇ ਹੋਰ ਸਾਮਾਨ ਦਿੱਤਾ।
ਪੀੜਤਾ ਨੇ ਕਿਹਾ ਕਿ ਉਹ ਇਸ ਮਾਮਲੇ ’ਚ ਦੁਬਾਰਾ ਆਪਣਾ ਬਿਆਨ ਦੇਣ ਲਈ ਤਿਆਰ ਹੈ। ਉਹ ਉਨ੍ਹਾਂ ਲੋਕਾਂ ਦੇ ਨਾਂ ਵੀ ਲੈਣਾ ਚਾਹੁੰਦੀ ਹੈ ਜਿਨ੍ਹਾਂ ਨੇ ਉਸ ਨੂੰ ਧਮਕੀਆਂ ਦਿੱਤੀਆਂ ਅਤੇ ਝੂਠੇ ਬਿਆਨ ਦੇਣ ਲਈ ਮਜਬੂਰ ਕੀਤਾ। ਉਸ ਨੂੰ ਉਮੀਦ ਹੈ ਕਿ ਪਾਕਿਸਤਾਨੀ ਅਦਾਲਤ ਉਸ ਨੂੰ ਇਨਸਾਫ਼ ਦੇਵੇਗੀ।