ਏਸ਼ੀਅਨ ਖੇਡਾਂ ਵਿਚ ਪਹਿਲੀ ਵਾਰ ਭਾਰਤ ਨੇ 100 ਮੈਡਲ ਜਿੱਤੇ
ਨਵੀਂ ਦਿੱਲੀ, 7 ਅਕਤੂਬਰ, ਨਿਰਮਲ : ਏਸ਼ੀਅਨ ਖੇਡਾਂ ਦੇ 74 ਸਾਲ ਦੇ ਇਤਿਹਾਸ ਵਿਚ ਭਾਰਤ ਨੇ ਪਹਿਲੀ ਵਾਰ 100 ਮੈਡਲ ਜਿੱਤੇ ਹਨ। ਸ਼ਨਿੱਚਰਵਾਰ ਸਵੇਰੇ ਖੇਡਾਂ ਦੇ 14ਵੇਂ ਦਿਨ ਮਹਿਲਾ ਕਬੱਡੀ ਟੀਮ ਨੇ ਚਾਈਨੀਜ਼ ਤਾਇਪੇ ਨੂੰ ਫਾਈਨਲ ਵਿਚ 26-25 ਨਾਲ ਹਰਾ ਕੇ ਗੋਲਡ ਜਿੱਤਣ ਦੇ ਨਾਲ ਭਾਰਤ ਦੇ ਲਈ 100ਵਾਂ ਮੈਡਲ ਜਿੱਤਿਆ। ਇਸ ਦੇ ਨਾਲ ਹੀ […]
By : Hamdard Tv Admin
ਨਵੀਂ ਦਿੱਲੀ, 7 ਅਕਤੂਬਰ, ਨਿਰਮਲ : ਏਸ਼ੀਅਨ ਖੇਡਾਂ ਦੇ 74 ਸਾਲ ਦੇ ਇਤਿਹਾਸ ਵਿਚ ਭਾਰਤ ਨੇ ਪਹਿਲੀ ਵਾਰ 100 ਮੈਡਲ ਜਿੱਤੇ ਹਨ। ਸ਼ਨਿੱਚਰਵਾਰ ਸਵੇਰੇ ਖੇਡਾਂ ਦੇ 14ਵੇਂ ਦਿਨ ਮਹਿਲਾ ਕਬੱਡੀ ਟੀਮ ਨੇ ਚਾਈਨੀਜ਼ ਤਾਇਪੇ ਨੂੰ ਫਾਈਨਲ ਵਿਚ 26-25 ਨਾਲ ਹਰਾ ਕੇ ਗੋਲਡ ਜਿੱਤਣ ਦੇ ਨਾਲ ਭਾਰਤ ਦੇ ਲਈ 100ਵਾਂ ਮੈਡਲ ਜਿੱਤਿਆ। ਇਸ ਦੇ ਨਾਲ ਹੀ ਹੁਣ ਭਾਰਤ ਦੇ 25 ਗੋਲਡ ਮੈਡਲ ਹੋ ਗਏ ਹਨ। ਕਬੱਡੀ ਤੋਂ ਇਲਾਵਾ ਭਾਰਤ ਨੂੰ ਆਰਚਰੀ ਕੰਪਾਊਂਡ ਵਿਚ 4 ਮੈਡਲ ਮਿਲੇ। ਇਨ੍ਹਾਂ ਵਿਚ 2 ਗੋਲਡ, ਇੱਕ ਸਿਲਵਰ ਅਤੇ ਇੱਕ ਬਰੌਂਜ ਮੈਡਲ ਸ਼ਾਮਲ ਹੈ।
ਚੀਨ ਦੇ ਗੁਵਾਂਗਝੋਉ ਵਿਚ ਚਲ ਰਹੀ ਏਸ਼ੀਅਨ ਖੇਡਾਂ ਵਿਚ ਭਾਰਤ ਨੂੰ 24 ਸਤੰਬਰ ਨੂੰ ਸ਼ੂਟਿੰਗ ਵਿਚ ਪਹਿਲਾ ਮੈਡਲ ਮਿਲਿਆ ਸੀ। ਇਸ ਤੋਂ ਬਾਅਦ ਜਿੱਤ ਦਾ ਸਿਲਸਿਲਾ ਜਾਰੀ ਹੈ। ਇਸ ਤੋਂ ਪਹਿਲਾਂ 2018 ਵਿਚ ਜਕਾਰਤਾ ਏਸ਼ੀਅਨ ਖੇਡਾਂ ਵਿਚ ਭਾਰਤ ਨੇ 70 ਮੈਡਲ ਜਿੱਤੇ ਸੀ।
ਦੱਸਦੇ ਚਲੀਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੁਰਸ਼ਾਂ ਦੀ ਭਾਰਤੀ ਹਾਕੀ ਟੀਮ ਵੱਲੋਂ 9 ਵਰਿ੍ਹਆਂ ਬਾਅਦ ਏਸ਼ੀਆਈ ਖੇਡਾਂ ਵਿੱਚ ਸੋਨ ਤਗਮਾ ਜਿੱਤਣ ਲਈ ਟੀਮ ਨੂੰ ਵਧਾਈ ਦਿੱਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਸਮੁੱਚੇ ਦੇਸ਼ ਲਈ ਖਾਸ ਕਰਕੇ ਪੰਜਾਬ ਲਈ ਇਤਿਹਾਸਕ ਪਲ ਹਨ ਕਿਉਂਕਿ ਕਪਤਾਨ ਹਰਮਨਪ੍ਰੀਤ ਸਿੰਘ ਸਮੇਤ ਟੀਮ ਵਿੱਚ 10 ਖਿਡਾਰੀ ਪੰਜਾਬ ਦੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਖਿਡਾਰੀਆਂ ਨੇ ਹਾਂਗਜ਼ੂ ਦੀਆਂ ਏਸ਼ੀਆਈ ਖੇਡਾਂ ਦੇ ਵੱਖ-ਵੱਖ ਮੁਕਾਬਲਿਆਂ ਵਿੱਚ ਹੁਣ ਤੱਕ 7 ਸੋਨ ਤਗਮੇ ਜਿੱਤੇ ਹਨ ਅਤੇ ਇਸ ਤਗਮੇ ਨਾਲ ਸੂਬੇ ਦੇ ਖਿਡਾਰੀਆਂ ਨੇ ਸਾਲ 1951 ਵਿੱਚ ਨਵੀਂ ਦਿੱਲੀ ਅਤੇ ਸਾਲ 1962 ਵਿੱਚ ਜਕਾਰਤਾ ਦੀਆਂ ਏਸ਼ੀਆਈ ਖੇਡਾਂ ਵਿੱਚ ਸੱਤ-ਸੱਤ ਸੋਨ ਤਮਗ਼ੇ ਜਿੱਤਣ ਦੀ ਭਾਰਤ ਦੀ ਕਾਰਗੁਜ਼ਾਰੀ ਦੀ ਬਰਾਬਰੀ ਕਰ ਲਈ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਜਿੱਤ ਦੇਸ਼ ਲਈ ਗੌਰਵਮਈ ਪਲ ਹਨ ਕਿਉਂਕਿ ਪੁਰਸ਼ਾਂ ਦੀ ਹਾਕੀ ਟੀਮ ਨੇ ਇਤਿਹਾਸ ਸਿਰਜ ਦਿੱਤਾ ਹੈ।