Begin typing your search above and press return to search.

ਰਵਨੀਤ ਬਿੱਟੂ ਦੇ ਬੀਜੇਪੀ ਵਿਚ ਜਾਣ ਕਾਰਨ ਭੜਕੇ ਆਸ਼ੂ

ਸ਼ੰਭੂ, 27 ਮਾਰਚ, ਨਿਰਮਲ : ਲੁਧਿਆਣਾ ਦੇ ਸਾਂਸਦ ਰਵਨੀਤ ਬਿੱਟੂ ਦੀ ਭਾਜਪਾ ਵਿਚ ਬੀਤੇ ਦਿਨ ਐਂਟਰੀ ਹੋਈ। ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ , ਰਵਨੀਤ ਬਿੱਟੂ ਦੇ ਬੀਜੇਪੀ ਵਿਚ ਜਾਣ ਕਾਰਨ ਭੜਕ ਗਏ। ਆਸ਼ੂ ਨੇ ਕਿਹਾ ਕਿ ਰਵਨੀਤ ਇੱਕ ਕਮਜ਼ੋਰ ਨੇਤਾ ਸਾਬਤ ਹੋਇਆ। ਬੀਜੇਪੀ ਵਿਚ ਸ਼ਾਮਲ ਹੋਣ ਤੋਂ ਕਰੀਬ ਅੱਧਾ ਘੰਟਾ ਪਹਿਲਾਂ ਹੀ […]

Ashu is angry because of Ravneet Bittu move to BJP
X

Editor EditorBy : Editor Editor

  |  27 March 2024 9:48 AM IST

  • whatsapp
  • Telegram


ਸ਼ੰਭੂ, 27 ਮਾਰਚ, ਨਿਰਮਲ : ਲੁਧਿਆਣਾ ਦੇ ਸਾਂਸਦ ਰਵਨੀਤ ਬਿੱਟੂ ਦੀ ਭਾਜਪਾ ਵਿਚ ਬੀਤੇ ਦਿਨ ਐਂਟਰੀ ਹੋਈ। ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ , ਰਵਨੀਤ ਬਿੱਟੂ ਦੇ ਬੀਜੇਪੀ ਵਿਚ ਜਾਣ ਕਾਰਨ ਭੜਕ ਗਏ। ਆਸ਼ੂ ਨੇ ਕਿਹਾ ਕਿ ਰਵਨੀਤ ਇੱਕ ਕਮਜ਼ੋਰ ਨੇਤਾ ਸਾਬਤ ਹੋਇਆ।

ਬੀਜੇਪੀ ਵਿਚ ਸ਼ਾਮਲ ਹੋਣ ਤੋਂ ਕਰੀਬ ਅੱਧਾ ਘੰਟਾ ਪਹਿਲਾਂ ਹੀ ਬਿੱਟੂ ਕਾਂਗਰਸ ਅਤੇ ਵਰਕਰਾਂ ਦੀ ਮੀਟਿੰਗ ਕਰ ਰਿਹਾ ਸੀ। ਅਚਾਨਕ ਪਤਾ ਚਲਿਆ ਕਿ ਉਹ ਬੀਜੇਪੀ ਵਿਚ ਸ਼ਾਮਲ ਹੋ ਗਏ। ਬਿੱਟੂ ਨੇ ਅਪਣਾ ਕਿਰਦਾਰ ਨਿਭਾਅ ਕੇ ਸਾਬਤ ਕਰ ਦਿੱਤਾ ਕਿ ਉਹ ਇੱਕ ਕਮਜ਼ੋਰ ਨੇਤਾ ਸਾਬਤ ਹੋਏ। ਕਾਂਗਰਸੀ ਵਰਕਰਾਂ ਦਾ ਹੁਣ ਇੱਕ ਹੀ ਨਾਅਰਾ ਹੈ ਕਿ ਬਿੱਟੂ ਨੂੰ ਸਬਕ ਸਿਖਾਉਣਾ ਹੈੈ।

ਇਹ ਖ਼ਬਰ ਵੀ ਪੜ੍ਹੋ

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਸ਼ਰਾਬ ਨੀਤੀ ਨਾਲ ਸਬੰਧਤ ਇੱਕ ਮਾਮਲੇ ਵਿੱਚ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ 31 ਮਾਰਚ ਨੂੰ ਦਿੱਲੀ ਵਿੱਚ ਇੱਕ ਵੱਡੀ ਰੋਸ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਵਿੱਚ ਜਿੱਥੇ ਸਾਰੀਆਂ ਵਿਰੋਧੀ ਪਾਰਟੀਆਂ ਇੱਕ ਮੰਚ ’ਤੇ ਹੋਣਗੀਆਂ। ਇਸ ਦੇ ਨਾਲ ਹੀ ਪੰਜਾਬ ਤੋਂ ‘ਆਪ’ ਆਗੂ ਤੇ ਸਮਰਥਕ ਵੀ ਰੈਲੀ ਵਿੱਚ ਪੁੱਜਣਗੇ।

ਸਾਰੇ ਵਿਧਾਇਕਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਨਾਲ ਹੀ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਰੈਲੀ ਤੋਂ ਇਕ ਦਿਨ ਪਹਿਲਾਂ ਸਮਰਥਕ ਦਿੱਲੀ ਪਹੁੰਚ ਜਾਣ। ਤਾਂ ਜੋ ਉਨ੍ਹਾਂ ਨੂੰ ਬਾਅਦ ਵਿੱਚ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਦੇ ਨਾਲ ਹੀ ਪਾਰਟੀ ਲੋਕ ਸਭਾ ਚੋਣਾਂ ’ਚ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਮੁੱਦਾ ਬਣਾਉਣ ਦੀ ਤਿਆਰੀ ਕਰ ਰਹੀ ਹੈ।

ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਆਮ ਆਦਮੀ ਪਾਰਟੀ ਕਾਫੀ ਹਮਲਾਵਰ ਹੋ ਗਈ ਹੈ। ਜਿੱਥੇ ਪਾਰਟੀ ਇਸ ਮਾਮਲੇ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਇੱਕਜੁੱਟ ਕਰ ਰਹੀ ਹੈ। ਇਸ ਦੇ ਨਾਲ ਹੀ ਪਾਰਟੀ ਆਗੂ ਉਸ ਦਿਨ ਤੋਂ ਹੀ ਸੰਘਰਸ਼ ਦੇ ਰਾਹ ’ਤੇ ਚੱਲ ਰਹੇ ਹਨ। ਇਸ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਵਿੱਚ ਵੀ ਸੂਬਾ ਪੱਧਰੀ ਪ੍ਰਦਰਸ਼ਨ ਹੋਏ ਹਨ।

ਇਹ ਖ਼ਬਰ ਵੀ ਪੜ੍ਹੋ

ਬਿਹਾਰ ਵਿਚ ਭੋਜਪੁਰੀ ਹੋਲੀ ਸਪੈਸ਼ਲ ਟਰੇਨ ਦੀ ਬੋਗੀ ਵਿਚ ਅੱਗ ਲੱਗ ਗਈ। ਭੋਜਪੁਰ ਵਿਚ ਹੋਲੀ ਸਪੈਸ਼ਲ ਟਰੇਨ ਦੇ ਏਸੀ ਕੋਚ ਵਿਚ ਅਚਾਨਕ ਅੱਗ ਲੱਗ ਗਈ। ਟਰੇਨ ਦੀ ਰਫਤਾਰ ਘੱਟ ਹੋਣ ਕਾਰਨ ਕੁਝ ਯਾਤਰੀਆਂ ਨੇ ਟਰੇਨ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਦੱਸ ਦਈਏ ਕਿ ਬਿਹਾਰ ਦੇ ਭੋਜਪੁਰ ਵਿੱਚ ਦੇਰ ਰਾਤ 12.45 ਵਜੇ ਟਰੇਨ ਦੇ ਏਸੀ ਕੋਚ ਵਿੱਚ ਅੱਗ ਲੱਗੀ।

ਹਾਦਸੇ ਵਿਚ ਸਾਰੇ ਯਾਤਰੀ ਸੁਰੱਖਿਅਤ ਹਨ। ਇਹ ਟਰੇਨ ਮੁੰਬਈ ਦੇ ਦਾਨਾਪੁਰ ਤੋਂ ਲੋਕਮਾਨਿਆ ਤਿਲਕ ਟਰਮੀਨਸ ਜਾ ਰਹੀ ਸੀ। ਇਹ ਹਾਦਸਾ ਕਰੀਸਠ ਸਟੇਸ਼ਨ ਨੇੜੇ ਵਾਪਰਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਟਰੇਨ ਮੰਗਲਵਾਰ ਰਾਤ 11:12 ਵਜੇ ਦਾਨਾਪੁਰ ਤੋਂ ਰਵਾਨਾ ਹੋਈ ਸੀ। ਇਹ ਅਰਰਾ ਤੋਂ ਹੋ ਕੇ ਬਕਸਰ, ਡੀਡੀਯੂ ਵੱਲ ਜਾ ਰਹੀ ਸੀ ਤਾਂ ਐਮ-9 (ਇਕਨਾਮੀ) ਕੋਚ ਤੋਂ ਚੰਗਿਆੜੀਆਂ ਨਿਕਲਣੀਆਂ ਸ਼ੁਰੂ ਹੋ ਗਈਆਂ। ਕੁਝ ਹੀ ਸਮੇਂ ਵਿੱਚ ਪੂਰੇ ਕੋਚ ਨੂੰ ਅੱਗ ਲੱਗ ਗਈ। ਕੁਝ ਸਮੇਂ ਵਿੱਚ ਆਸ-ਪਾਸ ਦੇ ਪਿੰਡ ਵਾਸੀਆਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾ ਲਿਆ ਗਿਆ। ਇਸ ਤੋਂ ਬਾਅਦ ਬਰਨਿੰਗ ਕੋਚ ਨੂੰ ਵੱਖ ਕਰ ਕੇ ਟਰੇਨ ਨੂੰ ਰਵਾਨਾ ਕੀਤਾ ਗਿਆ।

ਰੇਲਵੇ ਅਧਿਕਾਰੀ ਮੌਕੇ ਤੇ ਪਹੁੰਚ ਗਏ ਹਨ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਮੇਨ ਲਾਈਨ ਤੇ ਅੱਗ ਲੱਗਣ ਕਾਰਨ ਇਕ ਦਰਜਨ ਟਰੇਨਾਂ ਦੀ ਆਵਾਜਾਈ ਚ ਬਦਲਾਅ ਕੀਤਾ ਗਿਆ।

Next Story
ਤਾਜ਼ਾ ਖਬਰਾਂ
Share it