Arvind Kejriwal health issue: ਕੇਜਰੀਵਾਲ ਨੂੰ ਮਾਰਨ ਦੀ ਸਾਜ਼ਿਸ਼ ਦਾ ਇਲਜ਼ਾਮ ਲੱਗਣ 'ਤੇ ਤਿਹਾੜ ਪ੍ਰਸ਼ਾਸਨ ਆਇਆ ਹਰਕਤ 'ਚ, ਡੀਜੀਪੀ ਨੇ ਏਮਜ਼ ਤੋਂ ਸੱਦਿਆ ਸੀਨੀਅਰ ਡਾਕਟਰ
ਨਵੀਂ ਦਿੱਲੀ (21 ਅਪ੍ਰੈਲ), ਰਜਨੀਸ਼ ਕੌਰ :Arvind Kejriwal health issue: ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਅਰਵਿੰਦ ਕੇਜਰੀਵਾਲ ਦੀ ਸਿਹਤ ਨੂੰ ਲੈ ਕੇ ਚਿੰਤਾ ਜ਼ਾਹਰ ਕਰਨ ਅਤੇ ਤਿਹਾੜ ਜੇਲ੍ਹ ਪ੍ਰਸ਼ਾਸਨ 'ਤੇ ਉਨ੍ਹਾਂ ਨੂੰ ਮੈਡੀਕਲ ਸਹੂਲਤਾਂ ਨਾ ਦੇਣ ਅਤੇ ਉਨ੍ਹਾਂ ਨੂੰ ਮਾਰਨ ਦੀ ਸਾਜ਼ਿਸ਼ ਰਚਣ ਦੇ ਦੋਸ਼ ਲਾਏ ਜਾਣ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਹਰਕਤ 'ਚ ਆ ਗਿਆ […]
By : Editor Editor
ਨਵੀਂ ਦਿੱਲੀ (21 ਅਪ੍ਰੈਲ), ਰਜਨੀਸ਼ ਕੌਰ :Arvind Kejriwal health issue: ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਅਰਵਿੰਦ ਕੇਜਰੀਵਾਲ ਦੀ ਸਿਹਤ ਨੂੰ ਲੈ ਕੇ ਚਿੰਤਾ ਜ਼ਾਹਰ ਕਰਨ ਅਤੇ ਤਿਹਾੜ ਜੇਲ੍ਹ ਪ੍ਰਸ਼ਾਸਨ 'ਤੇ ਉਨ੍ਹਾਂ ਨੂੰ ਮੈਡੀਕਲ ਸਹੂਲਤਾਂ ਨਾ ਦੇਣ ਅਤੇ ਉਨ੍ਹਾਂ ਨੂੰ ਮਾਰਨ ਦੀ ਸਾਜ਼ਿਸ਼ ਰਚਣ ਦੇ ਦੋਸ਼ ਲਾਏ ਜਾਣ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਹਰਕਤ 'ਚ ਆ ਗਿਆ ਹੈ। ਸ਼ਨੀਵਾਰ ਨੂੰ ਜੇਲ੍ਹ ਦੇ ਡਾਇਰੈਕਟਰ ਜਨਰਲ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਿਹਤ ਨੂੰ ਲੈ ਕੇ ਏਮਜ਼ ਦਿੱਲੀ ਤੋਂ ਸੀਨੀਅਰ ਡਾਕਟਰ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ। ਜੇਲ੍ਹ ਪ੍ਰਸ਼ਾਸਨ ਨੇ ਦੋਸ਼ਾਂ ਦਰਮਿਆਨ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ, ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਦੀ ਅਪੀਲ 'ਤੇ ਏਮਜ਼ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਵੀ ਸਲਾਹ ਲਈ ਗਈ ਹੈ।
1 ਤੋਂ ਤਿਹਾੜ ਜੇਲ੍ਹ ਵਿੱਚ ਕੇਜਰੀਵਾਲ
ਦਿੱਲੀ ਸਰਕਾਰ ਦੇ ਮੰਤਰੀ ਅਤੇ ‘ਆਪ’ ਆਗੂ ਸੌਰਭ ਭਾਰਦਵਾਜ ਨੇ ਕਿਹਾ , ਅਰਵਿੰਦ ਕੇਜਰੀਵਾਲ ਪਿਛਲੀ 1 ਤੋਂ ਤਿਹਾੜ ਜੇਲ੍ਹ ਵਿੱਚ ਹਨ। ਉਹ 21 ਮਾਰਚ ਤੋਂ 31 ਮਾਰਚ ਤੱਕ ਈਡੀ ਦੀ ਹਿਰਾਸਤ ਵਿੱਚ ਸੀ। ਅੱਜ 21 ਅਪ੍ਰੈਲ ਹੈ ਇਸ ਵੇਲੇ ਦੋ ਬਹਿਸਾਂ ਚੱਲ ਰਹੀਆਂ ਹਨ, ਇੱਕ ਅਰਵਿੰਦ ਕੇਜਰੀਵਾਲ ਦਾ ਕਿ ਮੈਨੂੰ 20/22 ਸਾਲਾਂ ਤੋਂ ਸ਼ੂਗਰ ਹੈ। ਮੈਂ 12 ਸਾਲਾਂ ਤੋਂ ਇਨਸੁਲਿਨ ਲੈ ਰਿਹਾ ਹਾਂ। ਮੈਨੂੰ ਇਨਸੁਲਿਨ ਦੀ ਲੋੜ ਹੈ ਪਰ ਇਹ ਨਹੀਂ ਦਿੱਤੀ ਜਾ ਰਹੀ ਹੈ ਜੇ ਤੁਸੀਂ ਡਾਕਟਰ ਜਾਂ ਮਾਹਰ ਨਹੀਂ ਦੇ ਸਕਦੇ ਹੋ ਤਾਂ ਮੈਂ ਵੀਡੀਓ ਕਾਨਫਰੰਸਿੰਗ ਰਾਹੀਂ ਆਪਣੇ ਡਾਕਟਰ ਨਾਲ ਸਲਾਹ ਕਰਨਾ ਚਾਹੁੰਦਾ ਹਾਂ।
ਇਹ ਵੀ ਪੜ੍ਹੋ
ਰਾਸ਼ਟਰੀ ਸਮਾਚਾਰ ਪ੍ਰਸਾਰਕ ਡੀਡੀ ਨਿਊਜ਼ ਦੇ ਲੋਗੋ ਦਾ ਰੰਗ ਬਦਲ (DD News Logo Change ) ਗਿਆ ਹੈ। ਇਸ ਨੂੰ ਲਾਲ ਦੀ ਬਜਾਏ ਸੰਤਰੀ ਕਰ ਦਿੱਤਾ ਗਿਆ ਹੈ। ਡੀਡੀ ਨਿਊਜ਼ (DD News) ਨੇ ਵੀ ਆਪਣੀ ਦਿੱਖ ਵਿੱਚ ਵੱਡੇ ਬਦਲਾਅ ਕੀਤੇ ਹਨ। ਲੋਗੋ ਦੇ ਰੰਗ ’ਚ ਬਦਲਾਅ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਬਹਿਸ ਛਿੜ ਗਈ ਹੈ। ਖਾਸ ਕਰ ਵਿਰੋਧੀ ਇਸ ’ਤੇ ਤੰਜ ਕਸ ਰਹੇ ਨੇ ਤੇ ਕਹਿ ਰਹੇ ਨੇ ਕਿ ਇਹ ਪ੍ਰਸਾਰ ਭਾਰਤੀ ਨਹੀਂ ਪ੍ਰਚਾਰ ਭਾਰਤੀ ਹੋ ਗਿਆ ਹੈ। ਸੱਤਾ ਪੱਖ ਤੇ ਵਿਰੋਧੀ ਇਕ ਦੂਜੇ ’ਤੇ ਪਲਟਵਾਰ ਕਰਨ ’ਤੇ ਲੱਗ ਗਏ ਹਨ।
ਡੀਡੀ ਨਿਊਜ਼ ਦੇ ਲੋਗੋ ਦੇ ਰੰਗ ’ਚ ਬਦਲਾਅ ਨੂੰ ਲੈ ਕੇ ਸਿਆਸਤ ਸ਼ੁਰੂ ਹੋ ਗਈ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੀ ਮੁਖੀ ਮਮਤਾ ਬੈਨਰਜੀ ਨੇ ਰੰਗ ਬਦਲਣ ਨੂੰ ਭਗਵਾਕਰਨ ਦੱਸਿਆ ਹੈ। ਉੱਥੇ ਹੀ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਇਸ ’ਤੇ ਚੁਟਕੀ ਲਈ ਹੈ। ਇਕ ਸੋਸ਼ਲ ਮੀਡੀਆ ਪੋਸਟ ਰਾਹੀਂ ਅਨੁਰਾਗ ਠਾਕੁਰ ਨੇ ਵਿਅੰਗਮਈ ਢੰਗ ਨਾਲ ਲਿਖਿਆ, ’ਦੀਦੀ, ਭਾਰਤ ਮਾਤਾ ਦੀ ਜੈ।’ ਇਸ ਦੌਰਾਨ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ, ਜੋ ਯੂਪੀਏ ਸਰਕਾਰ ਵਿੱਚ ਸੂਚਨਾ ਤੇ ਪ੍ਰਸਾਰਣ ਮੰਤਰੀ ਸਨ, ਨੇ ਕਿਹਾ ਕਿ ਦੂਰਦਰਸ਼ਨ ਦੇ ਲੋਗੋ ਦਾ ਰੰਗ ਬਦਲਣਾ ਸਰਕਾਰ ਵੱਲੋਂ ਸਰਕਾਰੀ ਅਦਾਰਿਆਂ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਹੈ। ਅਜਿਹੇ ਕਦਮ ਦੇਸ਼ ਦੇ ਜਨਤਕ ਪ੍ਰਸਾਰਕ ਦੀ ਭਰੋਸੇਯੋਗਤਾ ਨੂੰ ਕਮਜ਼ੋਰ ਕਰਦੇ ਹਨ।
ਲੋਗੋ ਬਦਲਣ ਦਾ ਵਿਰੋਧ
ਡੀਡੀ ਨਿਊਜ਼ ਦੇ ਲੋਗੋ ਬਦਲਣ ਦਾ ਵਿਰੋਧ ਪੰਜਾਬ ’ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਕਾਂਗਰਸ ਦੇ ਸੰਸਦ ਮੈਂਬਰ ਤੇ ਚੰਡੀਗੜ੍ਹ ਤੋਂ ਉਮੀਦਵਾਰ ਮਨੀਸ਼ ਤਿਵਾੜੀ ਨੇ ਵੀ ਭਾਜਪਾ ’ਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਕਿਹਾ ਕਿ ਦੂਰਦਰਸ਼ਨ ਦੇ ਲੋਗੋ ਦਾ ਰੰਗ ਬਦਲਣਾ ਸਰਕਾਰ ਵੱਲੋਂ ਸਰਕਾਰੀ ਅਦਾਰਿਆਂ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਹੈ। ਅਜਿਹੇ ਕਦਮ ਦੇਸ਼ ਦੇ ਜਨਤਕ ਪ੍ਰਸਾਰਕ ਦੀ ਭਰੋਸੇਯੋਗਤਾ ਨੂੰ ਕਮਜ਼ੋਰ ਕਰਦੇ ਹਨ।
ਪ੍ਰਸਾਰ ਭਾਰਤੀ ਦੇ ਮੌਜੂਦਾ ਸੀਈਓ ਗੌਰਵ ਦਿਵੇਦੀ ਨੇ ਕਿਹਾ- ਲੋਗੋ ਦਾ ਰੰਗ ਸੰਤਰੀ ਹੈ ਨਾ ਕਿ ਭਗਵਾ। ਨਾ ਸਿਰਫ ਲੋਗੋ ਬਦਲਿਆ ਹੈ, ਪਰ ਅਸੀਂ ਡੀਡੀ ਦੀ ਪੂਰੀ ਦਿੱਖ ਅਤੇ ਭਾਵਨਾ ਨੂੰ ਅਪਗ੍ਰੇਡ ਕੀਤਾ ਹੈ। ਇਹ ਮੰਦਭਾਗਾ ਹੈ ਕਿ ਲੋਕ ਇਸ ਬਾਰੇ ਸਖ਼ਤ ਟਿੱਪਣੀਆਂ ਕਰ ਰਹੇ ਹਨ। ਅਸੀਂ ਪਿਛਲੇ ਛੇ-ਅੱਠ ਮਹੀਨਿਆਂ ਤੋਂ ਡੀਡੀ ਦੀ ਦਿੱਖ ਨੂੰ ਬਦਲਣ ’ਤੇ ਕੰਮ ਕਰ ਰਹੇ ਹਾਂ।