Lok Sabha Election ਚੋਣ ਪ੍ਰਚਾਰ ਰੋਕਣ ਲਈ ਕੇਜਰੀਵਾਲ ਦੀ ਗ੍ਰਿਫਤਾਰੀ : ਸੀਐਮ ਮਾਨ
ਝਾਰਖੰਡ 22 ਅਪ੍ਰੈਲ, ਨਿਰਮਲ : ਝਾਰਖੰਡ ਵਿੱਚ ਭਾਰਤ ਗੱਠਜੋੜ ਦੀ ਜਨ ਨਿਆਂ ਰੈਲੀ ਦਾ ਆਯੋਜਨ ਕੀਤਾ ਗਿਆ। ਰੈਲੀ ਵਿੱਚ ਭਾਰਤ ਗਠਜੋੜ ਦੀਆਂ ਸਾਰੀਆਂ ਪਾਰਟੀਆਂ ਦੇ ਸੀਨੀਅਰ ਆਗੂ ਮੌਜੂਦ ਸਨ। ਆਮ ਆਦਮੀ ਪਾਰਟੀ (ਆਪ) ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ‘ਆਪ’ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਅਤੇ […]
By : Editor Editor
ਝਾਰਖੰਡ 22 ਅਪ੍ਰੈਲ, ਨਿਰਮਲ : ਝਾਰਖੰਡ ਵਿੱਚ ਭਾਰਤ ਗੱਠਜੋੜ ਦੀ ਜਨ ਨਿਆਂ ਰੈਲੀ ਦਾ ਆਯੋਜਨ ਕੀਤਾ ਗਿਆ। ਰੈਲੀ ਵਿੱਚ ਭਾਰਤ ਗਠਜੋੜ ਦੀਆਂ ਸਾਰੀਆਂ ਪਾਰਟੀਆਂ ਦੇ ਸੀਨੀਅਰ ਆਗੂ ਮੌਜੂਦ ਸਨ। ਆਮ ਆਦਮੀ ਪਾਰਟੀ (ਆਪ) ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ‘ਆਪ’ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਅਤੇ ਪਾਰਟੀ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਰੈਲੀ ਵਿੱਚ ਸ਼ਿਰਕਤ ਕੀਤੀ।
ਜਨ ਸਭਾ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਕੋਈ ਸਿਆਸੀ ਰੈਲੀ ਜਾਂ ਤਾਕਤ ਦਾ ਪ੍ਰਦਰਸ਼ਨ ਨਹੀਂ ਹੈ। ਅੱਜ ਅਸੀਂ ਸਾਰੇ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣ ਦਾ ਪ੍ਰਣ ਲੈਣ ਲਈ ਇੱਥੇ ਇਕੱਠੇ ਹੋਏ ਹਾਂ। ਉਨ੍ਹਾਂ ਕਿਹਾ ਕਿ ਭਾਜਪਾ ਦੇਸ਼ ਦੇ ਲੋਕਤੰਤਰ ਨੂੰ ਤਬਾਹ ਕਰ ਰਹੀ ਹੈ। ਵਿਰੋਧੀ ਧਿਰ ਦੇ ਆਗੂਆਂ ਨੂੰ ਚੋਣ ਪ੍ਰਚਾਰ ਤੋਂ ਰੋਕਣ ਲਈ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤਾਂ ਕਿ ਉਹ ਪ੍ਰਚਾਰ ਨਾ ਕਰ ਸਕਣ।
ਮਾਨ ਨੇ ਕਿਹਾ ਕਿ ਅਸੀਂ ਅਕਸਰ ਹੇਮੰਤ ਸੋਰੇਨ ਨਾਲ ਗੱਲ ਕਰਦੇ ਸੀ ਕਿਉਂਕਿ ਝਾਰਖੰਡ ਦੇ ਪਚਵਾੜਾ ਵਿੱਚ ਪੰਜਾਬ ਸਰਕਾਰ ਦੀ ਕੋਲੇ ਦੀ ਖ਼ਾਨ ਹੈ, ਉਹ ਹਮੇਸ਼ਾ ਇਹ ਕਹਿੰਦੇ ਸਨ ਕਿ ਝਾਰਖੰਡ ਗ਼ਰੀਬ ਸੂਬਾ ਨਹੀਂ ਹੈ। ਇੱਥੇ ਕੁਦਰਤੀ ਸਰੋਤਾਂ ਦਾ ਭੰਡਾਰ ਹੈ, ਪਰ ਇਸ ਨੂੰ ਜਾਣਬੁੱਝ ਕੇ ਕੰਗਾਲ ਰੱਖਿਆ ਗਿਆ, ਕਿਉਂਕਿ ਕੇਂਦਰ ਸਰਕਾਰ ਦੀ ਇੱਥੋਂ ਦੇ ਸਰੋਤਾਂ ਤੇ ਬੁਰੀ ਨਜ਼ਰ ਹੈ। ਇਸੇ ਲਈ ਉਹ ਇੱਥੋਂ ਦੇ ਜੰਗਲਾਂ ਅਤੇ ਆਦਿਵਾਸੀ ਖੇਤਰਾਂ ਲਈ ਕਾਨੂੰਨ ਨਹੀਂ ਬਣਾ ਰਹੀ।
ਰੈਲੀ ਦੀ ਸਟੇਜ ਤੇ ਅਰਵਿੰਦ ਕੇਜਰੀਵਾਲ ਅਤੇ ਹੇਮੰਤ ਸੋਰੇਨ ਦੇ ਨਾਂ ਤੇ ਦੋ ਕੁਰਸੀਆਂ ਖ਼ਾਲੀ ਰੱਖੀਆਂ ਗਈਆਂ ਸਨ, ਜਿਸ ਤੇ ਮਾਨ ਨੇ ਕਿਹਾ ਕਿ ਇਹ ਦੋ ਖ਼ਾਲੀ ਕੁਰਸੀਆਂ ਭਾਜਪਾ ਦੀਆਂ ਸਾਰੀਆਂ ਕੁਰਸੀਆਂ ਨੂੰ ਖ਼ਾਲੀ ਕਰ ਦੇਣਗੀਆਂ। ਉਨ੍ਹਾਂ ਕਿਹਾ ਕਿ ਉਹ ਸਮਝਦੇ ਹਨ ਕਿ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਵਿੱਚ ਡੱਕ ਕੇ ਉਹ ਉਨ੍ਹਾਂ ਨੂੰ ਦਬਾ ਕੇ ਪਾਰਟੀ ਨੂੰ ਖ਼ਤਮ ਕਰ ਦੇਣਗੇ, ਪਰ ਉਹ ਗ਼ਲਤਫ਼ਹਿਮੀ ਵਿੱਚ ਹਨ। ਅਰਵਿੰਦ ਕੇਜਰੀਵਾਲ ਸਿਰਫ਼ ਇੱਕ ਵਿਅਕਤੀ ਹੀ ਨਹੀਂ, ਇੱਕ ਵਿਚਾਰ ਹਨ। ਭਾਜਪਾ ਉਨ੍ਹਾਂ ਦੇ ਸਰੀਰ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ ਪਰ ਉਨ੍ਹਾਂ ਦੀ ਸੋਚ ਨੂੰ ਕਿਵੇਂ ਗ੍ਰਿਫ਼ਤਾਰ ਕਰੇਗੀ?
ਭਗਵੰਤ ਮਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦਾ ਕਸੂਰ ਸਿਰਫ਼ ਐਨਾ ਹੈ ਕਿ ਉਹ ਆਮ ਲੋਕਾਂ ਨੂੰ ਸੁਵਿਧਾਵਾਂ ਦੇਣਾ ਚਾਹੁੰਦੇ ਸਨ। ਉਹ ਲੋਕਾਂ ਨੂੰ ਚੰਗੀ ਸਿੱਖਿਆ ਅਤੇ ਚੰਗੀ ਇਲਾਜ ਦੇਣਾ ਚਾਹੁੰਦੇ ਸਨ। ਉਹ ਲੋਕਾਂ ਨੂੰ ਮੁਫ਼ਤ ਬਿਜਲੀ, ਪਾਣੀ ਅਤੇ ਸਰਕਾਰੀ ਸੇਵਾਵਾਂ ਦੇਣਾ ਚਾਹੁੰਦੇ ਸਨ। ਉਹ ਬੇਰੁਜ਼ਗਾਰੀ ਨੂੰ ਜੜ੍ਹਾਂ ਤੋਂ ਖ਼ਤਮ ਕਰਨਾ ਚਾਹੁੰਦੇ ਸਨ, ਇਸ ਲਈ ਉਨ੍ਹਾਂ ਨੂੰ ਜੇਲ੍ਹ ਵਿੱਚ ਪਾ ਦਿੱਤਾ ਗਿਆ।
ਭਾਸ਼ਣ ਦੇ ਦੌਰਾਨ ਮਾਨ ਨੇ ਭਾਰਤੀ ਜਨਤਾ ਪਾਰਟੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਤਿੱਖਾ ਹਮਲਾ ਬੋਲਿਆ ਅਤੇ ਭਾਜਪਾ ਨੂੰ ਜੁਮਲੇ ਵਾਜਿਆਂ ਦੀ ਪਾਰਟੀ ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਹੁਣ ਭਾਰਤੀ ਜਨਤਾ ਪਾਰਟੀ , ਭਾਰਤੀ ਜੁਮਲਾ ਪਾਰਟੀ ਬਣ ਗਈ ਹੈ । ਉਨ੍ਹਾਂ ਨੇ ਕਿਹਾ ਕਿ ਭਾਜਪਾ ਨੇ ਪਿਛਲੇ 10 ਸਾਲਾਂ ਵਿੱਚ ਸੰਸਦ ਅਤੇ ਵਿਧਾਇਕਾਂ ਦੀ ਖ਼ਰੀਦ ਫ਼ਰੋਖ਼ਤ ਕਰਨ ਤੋਂ ਇਲਾਵਾ ਕੁੱਝ ਨਹੀਂ ਕੀਤਾ । ਭਾਜਪਾ ਨੇ ਦੇਸ਼ ਦੇ ਲੋਕਾਂ ਨੂੰ ਸਿਰਫ਼ ਜੁਮਲੇ ਹੀ ਦਿੱਤੇ ਹਨ ਅਤੇ ਝੂਠ ਬੋਲਿਆ ਹੈ ।
ਮਾਨ ਨੇ ਕਿਹਾ ਕਿ ਭਾਜਪਾ ਦਾ 400 ਸੀਟ ਦਾ ਨਾਅਰਾ ਵੀ ਇੱਕ ਜੁਮਲਾ ਹੀ ਹੈ । ਦੇਸ਼ ਵਿੱਚ ਕੋਈ ਮੋਦੀ ਲਹਿਰ ਨਹੀਂ ਹੈ । ਜੇਕਰ ਲਹਿਰ ਹੁੰਦੀ ਤਾਂ ਭਾਜਪਾ ਵਾਲੇ ਅਰਵਿੰਦ ਕੇਜਰੀਵਾਲ ਅਤੇ ਹੇਮੰਤ ਸੋਰੇਨ ਨੂੰ ਜੇਲ੍ਹ ਵਿੱਚ ਨਾ ਪਾਉਂਦੇ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਰਵਿੰਦ ਕੇਜਰੀਵਾਲ ਦੀ ਲੋਕਪ੍ਰਿਅਤਾ ਤੋਂ ਡਰਦੇ ਹਨ, ਕਿਉਂਕਿ ਉਹ ਜਿੱਥੇ ਵੀ ਜਾਂਦੇ ਹਨ ਭਾਜਪਾ ਦਾ ਸੂਪੜਾ ਸਾਫ਼ ਹੋ ਜਾਂਦਾ ਹੈ । ਇਸ ਲਈ ਕੇਜਰੀਵਾਲ ਨੂੰ ਭਾਜਪਾ ਨੇ ਸਾਜ਼ਿਸ਼ ਦੇ ਤਹਿਤ ਝੂਠੇ ਕੇਸ ਦਰਜ ਕਰ ਕੇ ਜੇਲ੍ਹ ਵਿੱਚ ਪਾ ਦਿੱਤਾ ਹੈ ।
ਮਾਨ ਨੇ ਕਿਹਾ ਕਿ ਪਹਿਲੇ ਪੜਾਅ ਦੇ ਚੋਣ ਰਿਪੋਰਟ ਤੋਂ ਭਾਜਪਾ ਪੁਰੀ ਤਰ੍ਹਾਂ ਘਬਰਾ ਗਈ ਹੈ । ਬੀਤੇ ਦਿਨੀਂ 102 ਸੀਟਾਂ ਉੱਤੇ ਹੋਈ ਚੋਣ ਵਿੱਚ 80 ਤੋਂ 90 ਸੀਟਾਂ ਉੱਤੇ ਇੰਡੀਆ ਗੱਠਜੋੜ ਜਿੱਤ ਪ੍ਰਾਪਤ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਲੋਕਾਂ ਦਾ ਧਿਆਨ ਭਟਕਾਉਣ ਲਈ 400 ਦਾ ਨਾਅਰਾ ਦੇ ਰਹੀ ਹੈ, ਪਰੰਤੂ ਅੰਦਰੋਂ ਭਾਜਪਾ ਨੂੰ ਬੁਰੀ ਤਰ੍ਹਾਂ ਹਾਰਨ ਦਾ ਡਰ ਹੈ।