ਕਾਰ ਪਾਰਕਿੰਗ ਨੂੰ ਲੈ ਕੇ ਹੋਈ ਝੜਪ, 20 ਮੀਟਰ ਤੱਕ ਬੋਨਟ 'ਤੇ ਘਸੀਟਿਆ, ਆਈਟੀ ਮੈਨੇਜਰ ਦੀ ਮੌਤ
ਹਰਿਆਣਾ, 14 ਮਈ, ਪਰਦੀਪ ਸਿੰਘ: ਹਰਿਆਣਾ ਦੇ ਗੁਰੂਗ੍ਰਾਮ ਵਿੱਚ ਕਾਰ ਪਾਰਕਿੰਗ ਨੂੰ ਲੈ ਕੇ ਹੋਏ ਵਿਵਾਦ ਵਿੱਚ ਆਈਟੀ ਕੰਪਨੀ ਦੇ ਮੈਨੇਜਰ ਦੀ ਮੌਤ ਹੋ ਗਈ। ਪੁਲਿਸ ਦੇ ਮੁਤਾਬਿਕ ਝਗੜੇ ਦੇ ਬਾਅਦ 31 ਸਾਲ ਦੇ ਮੈਨੇਜਰ ਉਸ ਦੇ ਭਰਾ ਉੱਤੇ ਗੱਡੀ ਚੜ੍ਹਾ ਦਿੱਤੀ। ਕਾਰ ਦੇ ਬੋਨਟ ਉੱਤੇ 20 ਮੀਟਰ ਤੱਕ ਬੰਦੇ ਨੂੰ ਲੈ ਕੇ ਗਿਆ। ਇਸ […]
By : Editor Editor
ਹਰਿਆਣਾ, 14 ਮਈ, ਪਰਦੀਪ ਸਿੰਘ: ਹਰਿਆਣਾ ਦੇ ਗੁਰੂਗ੍ਰਾਮ ਵਿੱਚ ਕਾਰ ਪਾਰਕਿੰਗ ਨੂੰ ਲੈ ਕੇ ਹੋਏ ਵਿਵਾਦ ਵਿੱਚ ਆਈਟੀ ਕੰਪਨੀ ਦੇ ਮੈਨੇਜਰ ਦੀ ਮੌਤ ਹੋ ਗਈ। ਪੁਲਿਸ ਦੇ ਮੁਤਾਬਿਕ ਝਗੜੇ ਦੇ ਬਾਅਦ 31 ਸਾਲ ਦੇ ਮੈਨੇਜਰ ਉਸ ਦੇ ਭਰਾ ਉੱਤੇ ਗੱਡੀ ਚੜ੍ਹਾ ਦਿੱਤੀ। ਕਾਰ ਦੇ ਬੋਨਟ ਉੱਤੇ 20 ਮੀਟਰ ਤੱਕ ਬੰਦੇ ਨੂੰ ਲੈ ਕੇ ਗਿਆ। ਇਸ ਘਟਨਾ ਵਿਚ ਆਈਟੀ ਮੈਨੇਜਰ ਦੀ ਮੌਤ ਹੋ ਗਈ ਅਤੇ ਉਸ ਦਾ ਭਰਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਇਹ ਘਟਨਾ 12 ਮਈ ਦੀ ਦੇਰ ਰਾਤ ਨੂੰ ਸੋਹਾਣਾ ਰੋਡ 'ਤੇ ਸਾਊਥ ਸਿਟੀ 2 'ਚ ਵਾਪਰੀ। ਮ੍ਰਿਤਕ ਆਈਟੀ ਮੈਨੇਜਰ ਦਾ ਨਾਂ ਰਿਸ਼ਭ ਹੈ ਅਤੇ ਉਸ ਦੇ ਛੋਟੇ ਭਰਾ ਦਾ ਨਾਂ ਰੰਜਕ ਹੈ। ਰਾਤ ਕਰੀਬ ਸਾਢੇ 11 ਵਜੇ ਰਿਸ਼ਭ ਦਾ ਇਕ ਸਾਥੀ ਕੈਬ 'ਚ ਉਸ ਦੇ ਘਰ ਪਹੁੰਚਿਆ। ਡਰਾਈਵਰ ਨੇ ਕੈਬ ਰਿਸ਼ਭ ਦੇ ਗੁਆਂਢੀ ਮਨੋਜ ਭਾਰਦਵਾਜ ਦੇ ਘਰ ਦੇ ਸਾਹਮਣੇ ਖੜ੍ਹੀ ਕਰ ਦਿੱਤੀ। ਇਸ ਗੱਲ ਨੂੰ ਲੈ ਕੇ ਮਨੋਜ ਅਤੇ ਰਿਸ਼ਭ ਦੇ ਸਾਥੀ ਵਿਚਾਲੇ ਬਹਿਸ ਹੋ ਗਈ।
ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬਹਿਸ ਦੌਰਾਨ ਆਈਟੀ ਮੈਨੇਜਰ ਆਪਣੇ ਭਰਾ ਰੰਜਕ, ਆਪਣੀ ਮਾਂ ਅਤੇ ਪਤਨੀ ਨਾਲ ਰਾਤ ਦਾ ਖਾਣਾ ਖਾ ਕੇ ਘਰ ਪਰਤਿਆ। ਇਸ ਤੋਂ ਬਾਅਦ ਰਿਸ਼ਭ ਅਤੇ ਮਨੋਜ ਵਿਚਕਾਰ ਝਗੜਾ ਸ਼ੁਰੂ ਹੋ ਗਿਆ। ਝਗੜਾ ਵਧਣ 'ਤੇ ਮਨੋਜ ਨੇ ਆਪਣੇ ਕੁਝ ਦੋਸਤਾਂ ਨੂੰ ਬੁਲਾਇਆ ਅਤੇ ਮਿਲ ਕੇ ਦੋਵਾਂ ਭਰਾਵਾਂ ਦੀ ਕੁੱਟਮਾਰ ਕੀਤੀ।
ਇਲਜ਼ਾਮ ਹੈ ਕਿ ਮਨੋਜ ਆਪਣੀ ਹੁੰਡਈ ਕ੍ਰੇਟਾ ਵਿੱਚ ਚੜ੍ਹ ਗਿਆ ਅਤੇ ਦੋ ਭਰਾਵਾਂ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਦੋਵੇਂ ਭਰਾਵਾਂ ਨੂੰ ਕਾਰ ਦੇ ਬੋਨਟ 'ਤੇ ਕਰੀਬ 20 ਮੀਟਰ ਤੱਕ ਘਸੀਟਿਆ ਗਿਆ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਇਸ ਦੌਰਾਨ ਡਾਈ ਇੱਕ ਪਾਸੇ ਡਿੱਗ ਗਈ। ਪਰ ਆਈਟੀ ਮੈਨੇਜਰ ਕਾਰ ਦੇ ਹੇਠਾਂ ਆ ਗਿਆ। ਰਿਸ਼ਭ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਇਹ ਵੀ ਪੜ੍ਹੋ:
ਪੀਐਮ ਮੋਦੀ ਨੇ ਵਾਰਾਣਸੀ ਤੋਂ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਦਾਖ਼ਲ ਕੀਤੀ ਹੈ। ਪ੍ਰਧਾਨ ਮੰਤਰੀ ਕਾਸ਼ੀ ਤੋਂ ਤੀਜੀ ਵਾਰ ਚੋਣ ਲੜ ਰਹੇ ਹਨ। ਨਾਮਜ਼ਦਗੀ ਤੋਂ ਇੱਕ ਦਿਨ ਪਹਿਲਾਂ ਪੀਐਮ ਮੋਦੀ ਨੇ ਵਾਰਾਣਸੀ ਵਿੱਚ ਇੱਕ ਸ਼ਾਨਦਾਰ ਰੋਡ ਸ਼ੋਅ ਵੀ ਕੀਤਾ ਸੀ। ਇਸ ਸੀਟ ‘ਤੇ 1 ਜੂਨ ਨੂੰ ਵੋਟਿੰਗ ਹੋਵੇਗੀ। ਲੋਕ ਸਭਾ ਚੋਣਾਂ 2024 ਦੇ ਲਿਹਾਜ ਲਈ ਅੱਜ ਦਾ ਦਿਨ ਬੇਹੱਦ ਖਾਸ ਹੈ। ਪ੍ਰਧਾਨਮੰਤਰੀ ਨਰਿੰਦਰ ਮੋਦੀ ਉੱਤਰ ਪ੍ਰਦੇਸ਼ ਦੀ ਵਾਰਾਣਸੀ ਲੋਕ ਸਭਾ ਸੀਟ ਤੋਂ ਪੱਤਰ ਭਰਿਆ ਹੈ। ਇਸ ਦੌਰਾਨ ਕਈ ਵੱਡੇ ਲੀਡਰ ਮੌਜੂਦ ਹਨ। ਇਸ ਦੌਰਾਨ ਆਫਿਸ ਦੇ ਬਾਹਰ ਵਰਕਰਾਂ ਦਾ ਅਤੇ ਮੋਦੀ ਨੂੰ ਚਾਹੁਣ ਵਾਲਿਆ ਦਾ ਵੱਡਾ ਇੱਕਠ ਹੈ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੋੇ ਪੱਤਰ ਭਰਨ ਤੋਂ ਪਹਿਲਾਂ ਹੀ ਕਾਲ ਭੈਰਵ ਦੇ ਮੰਦਰ ਵਿੱਚ ਪੂਜਾ ਅਰਚਨਾ ਕੀਤਾ । ਮੋਦੀ ਦੇ ਪੱਤਰ ਭਰਨ ਨੂੰ ਲੈ ਕੇ ਜਨਤਾ ਵਿੱਚ ਭਾਰੀ ਉਤਸ਼ਾਹ ਵੇਖਿਆ ਜਾ ਰਿਹਾ ਹੈ। ਮੋਦੀ ਇੱਥੋਂ ਤੀਜੀ ਵਾਰ ਚੋਣ ਲੜ ਰਹੇ ਹਨ।