ਇੰਨੀ ਹਿੰਸਕ ਫਿਲਮ ‘ਐਨੀਮਲ’ ਲੋਕਾਂ ਨੂੰ ਕਿਉਂ ਆ ਰਹੀ ਪਸੰਦ ?
ਮੁੰਬਈ, ਸ਼ੇਖਰ ਰਾਏ- ਨਾ ਕੋਈ ਸਰਕਾਰੀ ਛੁੱਟੀ ਨਾ ਕੋਈ ਤਿਊਹਾਰ ਵਾਲਾ ਦਿਨ, ਨਾ ਕੋਈ ਫ੍ਰੰਚਾਈਜ਼ੀ, ਨਾ ਕਿਸੇ ਸੁਪਰ ਸਟਾਰ ਦਾ ਕੈਮਿਓ ਸੌਂਗ, ਅਡਲਟ ਰੇਟਿੰਗ ਨਾਲ ਰਿਲੀਜ਼ਿੰਗ, ਸਾਢੇ ਤਿੰਨ ਘੰਟੇ ਦਾ ਰਨ ਟਾਈਮ, ਇਕ ਹੋਰ ਬਾਲੀਵੁੱਡ ਫਿਲਮ ਨਾਲ ਟੱਕਰ ਦੇ ਬਾਵਜੂਦ ‘ਐਨੀਮਲ’ ਨੇ ਆਪਣੇ ਪਹਿਲੇ ਦਿਨ ਹੀ ਦਰਸ਼ਕਾਂ ਨੂੰ ਸਿਨੇਮਾ ਘਰਾਂ ਵਿਚ ਖਿੱਚ ਲਿਆ ਅਤੇ ਹੁਣ […]
By : Editor Editor
ਮੁੰਬਈ, ਸ਼ੇਖਰ ਰਾਏ- ਨਾ ਕੋਈ ਸਰਕਾਰੀ ਛੁੱਟੀ ਨਾ ਕੋਈ ਤਿਊਹਾਰ ਵਾਲਾ ਦਿਨ, ਨਾ ਕੋਈ ਫ੍ਰੰਚਾਈਜ਼ੀ, ਨਾ ਕਿਸੇ ਸੁਪਰ ਸਟਾਰ ਦਾ ਕੈਮਿਓ ਸੌਂਗ, ਅਡਲਟ ਰੇਟਿੰਗ ਨਾਲ ਰਿਲੀਜ਼ਿੰਗ, ਸਾਢੇ ਤਿੰਨ ਘੰਟੇ ਦਾ ਰਨ ਟਾਈਮ, ਇਕ ਹੋਰ ਬਾਲੀਵੁੱਡ ਫਿਲਮ ਨਾਲ ਟੱਕਰ ਦੇ ਬਾਵਜੂਦ ‘ਐਨੀਮਲ’ ਨੇ ਆਪਣੇ ਪਹਿਲੇ ਦਿਨ ਹੀ ਦਰਸ਼ਕਾਂ ਨੂੰ ਸਿਨੇਮਾ ਘਰਾਂ ਵਿਚ ਖਿੱਚ ਲਿਆ ਅਤੇ ਹੁਣ ਪਹਿਲੇ ਚਾਰ ਦਿਨਾਂ ਵਿਚ ਕਈ ਬਾਲੀਵੁੱਡ ਫਿਲਮਾਂ ਦੀ ਕਮਾਈ ਦੇ ਰਿਕਾਰਡ ਤੋੜ ਦਿੱਤੇ। ਦਰਸ਼ਕ ਫਿਲਮ ਦੇਖ ਕੇ ਹੈਰਾਨ ਨੇ ਅਤੇ ਬਾਲੀਵੁੱਡ ਵਾਲੇ ਦਰਸ਼ਕਾਂ ਨੂੰ ਅਤੇ ਫਿਲਮ ਦੀ ਕੁਲੈਕਸ਼ਨ ਨੂੰ ਦੇਖ ਕੇ ਹੈਰਾਨ ਨੇ। ਦੁਨੀਆ ਭਰ ਦੀ ਗੱਲ ਕਰ ਲਈ ਜਾਵੇ ਤਾਂ ‘ਐਨੀਮਲ’ 425 ਕਰੋੜ ਦੀ ਕਮਾਈ ਕਰ ਚੁੱਕੀ ਹੈ। ਇਸ ਫਿਲਮ ਲਈ ਇਕ ਹਜ਼ਾਰ ਕਰੋੜ ਦਾ ਅੰਕੜਾ ਪਾਰ ਕਰਨਾ ਕੋਈ ਵੱਡੀ ਗੱਲ ਨਹੀਂ ਲਗਦਾ ਇਸਦੇ ਨਾਲ ਹੀ ਇਹ ਸ਼ਾਹਰੁਖ ਖਾਨ ਦੀ ਫਿਲਮ ਜਵਾਨ ਦੀ ਲਾਈਫਟਾਈਮ ਕਮਾਈ ਦਾ ਰਿਕਾਰਡ ਤੋੜੇਗੀ ਇਹ ਸੰਭਾਵਨਾ ਵੀ ਸਾਫ ਦਿਖਾਈ ਦੇ ਰਹੀ ਹੈ। ਫਿਲਮ ਵਿਚ ਰਣਬੀਰ ਕਪੂਰ ਦਾ ਕਿਰਦਾਰ ਕਾਫੀ ਹਿੰਸਕ ਦਿਖਾਇਆ ਗਿਆ ਹੈ। ਇਸ ਫਿਲਮ ਨੂੰ ਹਿੰਦੀ ਸਿਨੇਮਾ ਦੀ ਸਭ ਤੋਂ ਵੱਧ ਹਿੰਸਕ ਫਿਲਮ ਕਿਹਾ ਜਾ ਰਿਹਾ ਹੈ। ਸਵਾਲ ਇਹ ਉਠਦਾ ਹੈ ਕਿ ਇੰਨ੍ਹੀ ਹਿੰਸਕ ਹੋਣ ਦੇ ਬਾਵਜੂਦ ਲੋਕਾਂ ਨੂੰ ਇਹ ਪਸੰਦ ਕਿਉਂ ਆ ਰਹੀ ਹੈ ਤਾਂ ਆਓ ਤੁਹਾਨੂੰ ਇਸਦੀ ਅਸਲ ਵਜ੍ਹਾ ਦੱਸਣ ਦੀ ਕੋਸ਼ੀਸ਼ ਕਰਦੇ ਹਾਂ।
ਰਣਬੀਰ ਕਪੂਰ ਅਤੇ ਬੌਬੀ ਦਿਓਲ ਦੀ ਜ਼ਿੰਦਗੀ ਦੀ ਪਹਿਲੀ ਬਲਾਕਬਸਟਰ
ਰਣਬੀਰ ਕਪੂਰ ਅਤੇ ਬੌਬੀ ਦਿਓਲ ਦੀ ਜ਼ਿੰਦਗੀ ਦੀ ਪਹਿਲੀ ਬਲਾਕਬਸਟਰ ਫਿਲਮ ’ਐਨੀਮਲ’ ਬਾਰੇ ਆਓ ਤੁਹਾਨੂੰ ਕੁੱਝ ਇੰਟਰਸਟਿੰਗ ਫੈਕਟਸ ਸਭ ਤੋਂ ਪਹਿਲਾਂ ਦੱਸਦੇ ਹਾਂ
ਐਨੀਮਲ ਇੱਕ 3 ਘੰਟੇ 21 ਮਿੰਟ ਲੰਬੀ ਫਿਲਮ ਹੈ। ਬਾਜ਼ਜੁਦ ਇਸਦੇ ਫਿਲਮ ਤੁਹਾਨੂੰ ਆਪਣੇ ਨਾਲ ਬੰਨੀ ਰੱਖਦੀ ਹੈ ਫਿਲਮ ਦੇ ਸੀਨਜ਼ ਕਾਫੀ ਇੰਟਰਸਟਿੰਗ ਹਨ।
ਫਿਲਮ ਨੂੰ ‘ਏ’ ਸਰਟੀਫਿਕੇਟ ਪ੍ਰਾਪਤ ਹੋਇਆ ਹੈ। ਫਿਰ ਵੀ ਦਰਸ਼ਕਾਂ ਦੀ ਭੀੜ ਫਿਲਮ ਨੂੰ ਦੇਖਣ ਲਈ ਸਿਨੇਮਾ ਘਰਾਂ ਵਿਚ ਪਹੁੰਚ ਰਹੀ ਹੈ।
ਐਨੀਮਲ ਉੱਤਰੀ ਅਮਰੀਕਾ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਪਹਿਲੀ ਹਿੰਦੀ ਫ਼ਿਲਮ ਬਣ ਗਈ ਹੈ। ਇਸੇ ਕਰਕੇ ਫਿਲਮ ਨੇ ਗਲੋਬਲ ਪੱਧਰ ਉੱਪਰ ਵੱਡੀ ਕਮਾਈ ਕੀਤੀ ਹੈ।
ਐਨੀਮਲ ਹਿੰਦੀ ਸਿਨੇਮਾ ਦੇ ਇਤਿਹਾਸ ਵਿੱਚ ਸਭ ਤੋਂ ਹਿੰਸਕ ਫਿਲਮ ਹੈ। ਤੁਸੀਂ ਐਕਸ਼ਨ ਮਾਰ-ਕੁੱਟ ਤਾਂ ਪਹਿਲਾਂ ਵੀ ਕਈ ਫਿਲਮਾਂ ਵਿਚ ਦੇਖੀ ਹੋਵੇਗੀ ਪਰ ਇਸ ਫਿਲਮ ਵਿਚ ਦਿਮਾਗੀ ਅਤੇ ਸ਼ਰੀਰ ਦੋਵੇਂ ਤਰ੍ਹਾਂ ਦੀ ਹਿੰਸਾ ਨੂੰ ਦਿਖਾਇਆ ਗਿਆ ਹੈ।
ਹਰ ਘੰਟੇ ਇਸ ਫਿਲਮ ਦੀਆਂ 10 ਹਜ਼ਾਰ ਟਿਕਟਾਂ ਐਡਵਾਂਸ ਬੁਕਿੰਗ ਵਿੱਚ ਵਿਕੀਆਂ। ਜੋ ਆਪਣੇ ਆਪ ਵਿਚ ਰਿਕਾਰਡ ਹੈ।
ਫਿਲਮ ਵਿੱਚ ਇੱਕ ਲੜਾਈ ਦੇ ਦ੍ਰਿਸ਼ ਵਿੱਚ 400-500 ਕੁਹਾੜੀਆਂ ਅਤੇ 800 ਮਾਸਕ ਦੀ ਵਰਤੋਂ ਕੀਤੀ ਗਈ ਸੀ, ਜੋ ਕਿ ਸੈੱਟ ’ਤੇ ਬਣਾਏ ਗਏ ਸਨ।
ਫਿਲਮ ਵਿਚ 500 ਕਿਲੋ ਦੀ ਮਸ਼ੀਨ ਗੰਨ ਦੀ ਵਰਤੋਂ ਕੀਤੀ ਗਈ ਹੈ, ਜਿਸ ਨੂੰ 100 ਵਰਕਰਾਂ ਨੇ ਮਿਲ ਕੇ ਬਣਾਇਆ ਹੈ। ਇਸ ਨੂੰ ਬਣਾਉਣ ’ਚ ਲਗਭਗ 1 ਕਰੋੜ ਰੁਪਏ ਦੀ ਲਾਗਤ ਆਈ ਹੈ।
ਫਿਲਮ ਵਿੱਚ ਪੋਸਟ ਕ੍ਰੈਡਿਟ ਸੀਨ ਤੋਂ ਬਾਅਦ, ਸਕ੍ਰੀਨ ’ਤੇ ‘ਐਨੀਮਲ ਪਾਰਕ… ਵਿਜ਼ਿਟ ਸੂਨ’ ਲਿਖਿਆ ਗਿਆ ਹੈ, ਜੋ ਫਿਲਮ ਦੇ ਸੀਕਵਲ ਦਾ ਸੰਕੇਤ ਦਿੰਦਾ ਹੈ। ਇਹ ਸਪੱਸ਼ਟ ਹੈ ਕਿ ਦੂਜੇ ਭਾਗ ਵਿੱਚ ਵਿਜੇ ਅਤੇ ਅਜ਼ੀਜ਼ ਵਿਚਕਾਰ ਇੱਕ ਆਹਮੋ-ਸਾਹਮਣਾ ਦਿਖਾਇਆ ਜਾਣਾ ਹੈ ਅਤੇ ਇਹ ਦੋਵੇਂ ਕਿਰਦਾਰ ਰਣਬੀਰ ਕਪੂਰ ਨਿਭਾਉਣਗੇ। ਅਜ਼ੀਜ਼ ਦੇ ਕਿਰਦਾਰ ਵਿਚ ਰਣਬੀਰ ਪਹਿਲਾਂ ਵਾਲੇ ਕਿਰਦਾਰ ਯਾਨੀ ਕਿ ਰਣਵਿਜੇ ਸਿੰਘ ਦੇ ਕਿਰਦਾਰ ਤੋਂ ਵੀ ਜ਼ਿਆਦਾ ਹਿੰਸਕ ਨਜ਼ਰ ਆਉਣ ਵਾਲੇ ਹਨ।
ਬੇਹਦ ਹਿੰਸਕ ਹੋਣ ਦੇ ਬਾਵਜੂਦ ‘ਐਨੀਮਲ’ ਨੂੰ ਕਿਉਂ ਪਸੰਦ ਕਰ ਰਹੇ ਲੋਕ!
ਹੁਣ ਸਵਾਲ ਇਹ ਉਠਦਾ ਹੈ ਕਿ ਇਨ੍ਹਾਂ ਖੁਨ ਖਰਾਬਾ ਕਿਉਂ, ਇੰਨੀ ਹਿੰਸਾ ਕਿਉਂ ਅਤੇ ਕਿਉਂ ਇਹ ਫਿਲਮ ਫਿਰ ਵੀ ਲੋਕਾਂ ਨੂੰ ਇੰਨ੍ਹੀ ਪਸੰਦ ਆ ਰਹੀ ਹੈ। ਇਸਦੇ ਪਿੱਛੇ ਕਾਰਨ ਹੈ ਅਲਫਾ ਮੇਲ ਯਾਨੀ ਕਿ ਉਹ ਆਦਮੀ ਜੋ ਆਮ ਨਹੀਂ ਹੁੰਦੇ। ਅਲਫਾ ਮੇਲ ਹੁੰਦੇ ਹਨ, ਜਿਵੇਂ ਕਿ ਯੋਧੇ, ਸ਼ਿਕਾਰੀ ਜਾਂ ਸੂਰਮੇ। ਫਿਲਮ ਦੇ ਇਕ ਸੀਨ ਵਿਚ ਰਣਬੀਰ ਕਪੂਰ ਇਸ ਬਾਰੇ ਗੱਲ ਕਰਦੇ ਵੀ ਸੁਣਾਈ ਦਿੰਦੇ ਹਨ। ਅੱਜ ਦੀ ਪੀੜ੍ਹੀ ਲਈ ਇਹ ਨਵਾਂ ਹੋ ਸਕਦਾ ਹੈ ਪਰ ਜੇਕਰ ਇਤਿਹਾਸ ਉੱਪਰ ਨਜ਼ਰ ਮਾਰੀ ਜਾਵੇ ਤਾਂ ਪੰਜਾਬ ਦੀ ਧਰਤੀ ਤੋਂ ਅਜਿਹੇ ਬਹੁਤ ਸਾਰੇ ਸੂਰਮੇ ਪੈਦਾ ਹੋਏ ਜਿਨ੍ਹਾਂ ਨੇ ਕਈ ਤਰ੍ਹਾਂ ਦੀਆਂ ਜੰਗਾ ਜਿੱਤੀਆਂ, ਆਪਣਿਆ ਦੀ ਰੱਖਿਆ, ਦੂਜਿਆਂ ਦੀ ਰੱਖਿਆ ਕੀਤੀ ਅਤੇ ਮਿਸਾਲ ਬਣ ਗਏ। ਕੋਈ ਵੀ ਲੜਾਈ ਬਿੰਨਾਂ ਹਿੰਸਾ ਦੇ ਨਹੀਂ ਜਿੱਤੀ ਜਾ ਸਕਦੀ। ਭਾਂਵੇ ਕਿਰਦਾਰ ਚੰਗਾ ਹੈ ਜਾਂ ਮਾੜਾ ਹਿੰਸਾ ਦੋਵੇਂ ਪਾਸੇ ਤੋਂ ਹੁੰਦੀ ਹੈ। ਇਕ ਯੋਧੇ ਅਤੇ ਇਕ ਅਪਰਾਧੀ ਵਿਚ ਫਰਕ ਸਿਰਫ ਮਕਸਦ ਦਾ ਹੁੰਦਾ ਹੈ। ਜੇ ਮਕਸਦ ਸਹੀ ਤਾਂ ਯੋਧਾ ਨਹੀਂ ਤਾਂ ਅਪਰਾਧੀ ਪਰ ਹਿੰਸਾ ਦੋਵਾਂ ਦੇ ਹਿੱਸੇ ਆਉਂਦੀ ਹੈ।
ਫਿਲਮ ਐਨੀਮਲ ਵਿਚ ਰਣਬੀਰ ਕਪੂਰ ਦਾ ਕਿਰਦਾਰ ਇਕ ਪੰਜਾਬੀ ਨੌਜਵਾਨ ਦਾ ਕਿਰਦਾਰ ਹੈ ‘ਰਣਵਿਜੇ ਸਿੰਘ’। ‘ਰਣ’ ਯਾਨੀ ਕਿ ਜੰਗ ਦਾ ਮੈਦਾਨ ਅਤੇ ‘ਵਿਜੇ’ ਯਾਨੀ ਕਿ ਜਿੱਤ ਜੋ ਜੰਗ ਦੇ ਮੈਦਾਨ ਨੂੰ ਫਤਿਹ ਕਰ ਲੈਂਦਾ ਹੈ।
ਫਿਲਮ ਦੇ ਵਿਚ ਰਣਬੀਰ ਆਪਣੇ ਪਿਤਾ ਦੀ ਜਾਨ ਦੀ ਰੱਖਿਆ ਕਰਦਾ ਦਿਖਾਈ ਦਿੰਦਾ ਹੈ। ਉਹ ਉਨ੍ਹਾਂ ਲੋਕਾਂ ਖਿਲਾਫ ਜੰਗ ਦਾ ਐਲਾਨ ਕਰਦਾ ਹੈ ਜੋ ਉਸਦੇ ਪਿਤਾ ਨੂੰ ਮਾਰਨਾ ਚਾਹੁੰਦੇ ਹਨ। ਇਸ ਤੋਂ ਇਲਾਵਾ ਇਕ ਸੀਨ ਵਿਚ ਉਹ ਆਪਣੀ ਭੈਣ ਦੀ ਰੱਖਿਆ ਲਈ ਵੀ ਅਜਿਹਾ ਕਰਦਾ ਦਿਖਾਈ ਦਿੰਦਾ ਹੈ। ਫਿਲਮ ਵਿਚ ਕਈ ਥਾਵਾਂ ’ਤੇ ਰਣਵਿਜੇ ਦੇ ਪਿਤਾ ਦੇ ਕਿਰਦਾਰ ਵਿਚ ਅਨਿਲ ਕਪੂਰ ਉਸਨੂੰ ਕ੍ਰਿਮੀਨਲ ਕਹਿੰਦੇ ਵੀ ਸੁਣਾਈ ਦਿੰਦੇ ਹਨ ਅਤੇ ਉਹ ਜਵਾਬ ਵਿਚ ਕਹਿੰਦਾ ਹੈ ”ਮੈਨੂੰ ਕ੍ਰਿਮੀਨਲ ਨਾ ਕਹੋ, ਮੈਂ ਕ੍ਰਿਮੀਨਲ ਨਹੀਂ ਹਾਂ ਪਾਪਾ” ਫਿਲਮ ਨੂੰ ਐਨੀਮਲ ਦੀ ਨਾਮ ਵੀ ਬਹੁਤ ਸੋਚ ਸਮਝ ਕਿ ਦਿੱਤਾ ਗਿਆ ਹੈ। ਤੁਸੀਂ ਇਹ ਗੱਲ ਸੁਣੀ ਹੋਵੇਗੀ ਜਾਨਵਰ ਉਸ ਸਮੇਂ ਤੱਕ ਹਮਲਾ ਨਹੀਂ ਕਰਦੇ ਜਦੋਂ ਤੱਕ ਉਨ੍ਹਾਂ ਨੂੰ ਜਾਨ ਦਾ ਖਤਰਾ ਮਹਿਸੂਸ ਨਾ ਹੋਵੇ। ਰੱਜਿਆ ਹੋਇਆ ਸ਼ੇਰ ਵੀ ਕਿਸੇ ਉੱਪਰ ਹਮਲਾ ਨਹੀਂ ਕਰਦਾ। ਇਹ ਉਸ ਸਮੇਂ ਹੀ ਘਾਤਕ ਹੁੰਦੇ ਹਨ ਜਦੋਂ ਵਜ੍ਹਾ ਬਾਜਵ ਹੋਵੇ। ਬਸ ਇਹੀ ਹੈ ਐਨੀਮਲ। ਫਿਲਮ ਦੇ ਇਸ ਪੱਖ ਨੂੰ ਸ਼ਾਇਦ ਹਰ ਕੋਈ ਬਿਆਨ ਨਾ ਕਰ ਪਾਵੇ ਪਰ ਮਹਿਸੂਸ ਹਰ ਕੋਈ ਕਰ ਸਕਦਾ ਹੈ। ਕਿਉਂਕੀ ਜੋ ਤੁਸੀਂ ਮਹਿਸੂਸ ਕਰਦੇ ਹੋ ਉਸਨੂੰ ਬਿਆਨ ਕਰਨ ਲਈ ਸ਼ਬਦ ਹਰ ਕਿਸੇ ਕੋਲ ਨਹੀਂ ਹੁੰਦੇ।
ਡਾਇਰੈਕਟਰ ਸੰਦੀਪ ਰੈਡੀ ਵਾਂਗਾ ਡੂੰਗੀ ਸੋਚ ਦੇ ਮਾਲਕ
ਡਾਇਰੈਕਟਰ ਸੰਦੀਪ ਰੈਡੀ ਵਾਂਗਾ ਨੇ ਇਸ ਫਿਲਮ ਨੂੰ ਬਣਾ ਕਿ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਸਿਰਫ ਇਕ ਚੰਗੇ ਡਾਇਰੈਕਟਰ ਅਤੇ ਰਾਈਟਰ ਹੀ ਨਹੀਂ ਸਗੋਂ ਬਹੁਤ ਡੂੰਗੀ ਸੋਚ ਦੇ ਮਾਲਕ ਹਨ। ਜਿਸ ਅਲਫਾ ਮੇਲ ਨੂੰ ਉਨ੍ਹਾਂ ਦੇ ਰਣਬੀਰ ਕਪੂਰ ਦੇ ਕਿਰਦਾਰ ਨਾਲ ਪੇਸ਼ ਕਰਨ ਦੀ ਕੋਸ਼ੀਸ਼ ਕੀਤੀ ਹੈ। ਅਜਿਹੇ ਅਲਫਾ ਮੇਲ ਅੱਜ ਘੱਟ ਹੁੰਦੇ ਜਾ ਰਹੇ ਹਨ ਜੋ ਆਪਣਿਆਂ ਦੀ ਜਾਂ ਦੂਜਿਆਂ ਦੀ ਰੱਖਿਆ ਲਈ ਜਿੰਦਗੀ ਦਾਅ ’ਤੇ ਲਗਾ ਦੇਣ।ਅੱਜ ਅਸੀਂ ਆਪਣਿਆਂ ਲਈ ਜਾਨ ਵਾਰਨ ਵਾਲਾ ਪਿਆਰ ਨਹੀਂ ਕਰ ਪਾਉਂਦੇ। ਹੋ ਸਕਦਾ ਹੈ ਬਹੁਤ ਸਾਰੇ ਲੋਕ ਇਨ੍ਹਾਂ ਗੱਲਾਂ ਨਾਲ ਸਹਿਮਤ ਨਾ ਹੋਣ ਕਿਉਂਕੀ ਹਰ ਕੋਈ ਅਲਫਾ ਨਸਲ ਦਾ ਨਹੀਂ ਹੁੰਦਾ।